EXCISE ਵਿਭਾਗ 'ਤੇ ਲੱਗੇ ਘੁਟਾਲੇ ਦੇ ਇਲਜ਼ਾਮ ਤਾਂ ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮ

ਪੰਜਾਬ ਸਰਕਾਰ ਨੇ 22 ETO ਅਤੇ 73 ਇੰਸਪੈਕਟਰਾਂ ਦਾ ਤਬਾਦਲਾ 

EXCISE ਵਿਭਾਗ 'ਤੇ ਲੱਗੇ ਘੁਟਾਲੇ ਦੇ ਇਲਜ਼ਾਮ ਤਾਂ ਸਰਕਾਰ ਨੇ ਚੁੱਕਿਆ ਇਹ ਵੱਡਾ ਕਦਮ
ਪੰਜਾਬ ਸਰਕਾਰ ਨੇ 22 ETO ਅਤੇ 73 ਇੰਸਪੈਕਟਰਾਂ ਦਾ ਤਬਾਦਲਾ

ਕੁਲਵੀਰ ਦੀਵਾਨ/ਚੰਡੀਗੜ੍ਹ : ਲਾਕਡਾਊਨ-3 ਤੋਂ ਬਾਅਦ ਪੰਜਾਬ ਵਿੱਚ ਠੇਕੇ ਤਾਂ ਖੁੱਲੇ ਪਰ ਐਕਸਾਈਜ਼ ਪਾਲਿਸੀ (Excise Policy) ਨੂੰ ਲੈਕੇ ਗੰਭੀਰ ਇਲਜ਼ਾਮ ਵੀ ਖੁੱਲ ਕੇ ਸਾਹਮਣੇ ਆ ਗਏ, ਵਿਰੋਧੀ ਧਿਰ ਨੇ ਲਾਕਡਾਊਨ ਦੌਰਾਨ ਕਾਂਗਰਸ ਆਗੂਆਂ ਖਿਲਾਫ਼ ਸ਼ਰਾਬ ਦੀ ਸਮਗਲਿੰਗ ਕਰਕੇ ਸੂਬੇ ਦੇ ਐਕਸਾਈਜ਼ ਨੂੰ ਘਾਟਾ ਪਹੁੰਚਾਉਣ ਦਾ ਇਲਜ਼ਾਮ ਲਗਾਏ ਤਾਂ ਕੁੱਝ ਮੰਤਰੀਆਂ ਨੇ ਮੁੱਖ ਸਕੱਤਰ ਕਰਨ ਅਵਤਾਰ 'ਤੇ  ਨਿਸ਼ਾਨਾਂ ਲਗਾਉਂਦੇ ਹੋਏ ਐਕਸਾਇਜ਼ ਦੇ ਮਾਲੀਆਂ ਵਿੱਚ ਹੋਏ ਨੁਕਸਾਨ ਦਾ ਮੁੱਦਾ ਚੁੱਕਿਆ, ਲਗਾਤਾਰ ਵਧ ਰਹੇ ਦਬਾਅ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਾਬ ਦੀ ਸਮਗਲਿੰਗ ਖਿਲਾਫ਼ ਪੁਲਿਸ ਨੂੰ ਸਖ਼ਤ ਕਾਰਵਾਹੀ ਦੇ ਨਿਰਦੇਸ਼ ਦਿੱਤੇ ਸਨ ਅਤੇ  ਹੁਣ ਵੱਡੇ ਪੱਧਰ 'ਤੇ ਐਕਸਾਈਜ਼ ਵਿਭਾਗ ਵਿੱਚ ਤਬਾਦਲੇ ਕੀਤੇ ਗਏ ਨੇ, ਸਨਿੱਚਰਵਾਰ ਨੂੰ 22 ETO ਅਤੇ 73 ਇੰਸਪੈਕਟਰਾਂ ਦਾ ਟਰਾਂਸਫ਼ਰ ਕਰ ਦਿੱਤਾ ਗਿਆ ਹੈ,ਇਹ ਤਬਾਦਲੇ ਕਿਉਂ ਕੀਤੇ ਗਏ ? ਇਸ ਦੇ ਪਿੱਛੇ ਕੀ ਕਾਰਨ ਹੈ ? ਕੀ ਜਾਂਚ ਤੋਂ ਬਾਅਦ ਤਬਾਦਲੇ ਕੀਤੇ ਗਏ ਨੇ ? ਜਾਂ ਫ਼ਿਰ ਸ਼ਰਾਬ ਦੀ ਸਮਗਲਿੰਗ ਦਾ ਨੈੱਕਸੈਸ ਤੋੜਨ ਦੇ ਲਈ ਇਹ ਟਰਾਂਸਫਰ ਕੀਤੇ ਗਏ ਨੇ ਇਸ ਬਾਰੇ ਕੋਈ ਸਪਸ਼ਟ ਜਵਾਬ ਤਾਂ ਹੁਣ ਤੱਕ ਨਹੀਂ ਆਇਆ ਹੈ ਪਰ ਇਸ ਨੂੰ ਐਕਸਾਇਜ਼ ਨੂੰ ਲੈਕੇ ਲੱਗ ਰਹੇ ਇਲਜ਼ਾਮਾਂ ਤੋਂ ਬਾਅਦ ਵੱਡੀ ਕਾਰਵਾਹੀ ਦੇ ਤੌਰ 'ਤੇ ਜ਼ਰੂਰ ਵੇਖਿਆ ਜਾ ਰਿਹਾ ਹੈ 

ਏ ਵੇਣੂ ਪ੍ਰਸਾਦ ਦੀ ਸਖ਼ਤੀ 

ਕੈਬਨਿਟ ਮੰਤਰੀਆਂ ਅਤੇ ਕਾਂਗਰਸ ਵਿਧਾਇਕਾਂ ਦੇ ਇਲਜ਼ਾਮਾਂ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਸਕੱਤਰ ਕਰਨ ਅਵਤਾਰ ਤੋਂ ਐਕਸਾਈਜ਼ ਵਿਭਾਗ ਵਾਪਸ ਲੈ ਲਿਆ ਸੀ ਅਤੇ IAS ਅਧਿਕਾਰੀ ਏ ਵੇਣੂ ਪ੍ਰਸਾਦ ਨੂੰ ਇਸ ਦਾ ਵਾਧੂ ਭਾਰ ਦਿੱਤਾ ਸੀ,ਸੂਤਰਾਂ ਮੁਤਾਬਿਕ ਮੁੱਖ ਮੰਤਰੀ ਨੇ ਵੇਣੂ ਪ੍ਰਸਾਦ ਨੂੰ ਸ਼ਰਾਬ ਮਾਫ਼ੀਆ ਖ਼ਿਲਾਫ਼ ਕਾਰਵਾਹੀ ਦਾ ਫ੍ਰੀ ਹੈਂਡ ਦਿੱਤਾ ਹੈ ਜਿਸ ਦੀ ਵਜ੍ਹਾਂ ਸੂਬੇ ਵਿੱਚ ਕਈ ਥਾਵਾਂ 'ਤੇ ਸ਼ਰਾਬ ਨੂੰ ਲੈਕੇ ਛਾਪੇਮਾਰੀ ਕੀਤੀ ਗਈ ਹੈ, ਮੰਨਿਆ ਜਾ ਰਿਹਾ ਹੈ ਕੀ ਵੇਣੂ ਪ੍ਰਸਾਦ ਦੇ ਰਡਾਰ 'ਤੇ ਕਈ ਅਫ਼ਸਰ ਨੇ ਜਿਸ ਨੂੰ ਉਹ ਬਖ਼ਸ਼ਣ ਦੇ ਮੂਡ ਵਿੱਚ ਨਜ਼ਰ ਨਹੀਂ ਆ ਰਹੇ ਨੇ,ਵਿਭਾਗ ਦੇ ਕਈ ਉੱਚ ਅਧਿਕਾਰੀਆਂ ਉਪਰ ਵੀ ਵੇਣੂ ਪ੍ਰਸਾਦ ਦੀ ਨਜ਼ਰ ਹੈ,ਸਨਿੱਚਰਵਾਰ ਨੂੰ 22 ETO ਅਤੇ 73 ਇੰਸਪੈਕਟਰਾਂ ਦੇ ਤਬਾਦਲਿਆਂ ਨੂੰ ਵੀ ਇਸੇ ਕੜੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ  

CM ਕੈਪਟਨ ਨੇ ਡੀਜੀਪੀ ਨੂੰ ਨਿਰਦੇਸ਼ ਦਿੱਤੇ ਸਨ 

ਮੁੱਖ ਮੰਤਰੀ ਦੇ ਨਿਰਦੇਸ਼ਾਂ ਦੀ ਪੈਰਵੀ ਵਜੋਂ ਪੁਲੀਸ ਕਮਿਸ਼ਨਰਾਂ ਅਤੇ ਜ਼ਿਲਾ ਪੁਲੀਸ ਮੁਖੀਆਂ ਨੂੰ ਸਾਰੇ ਥਾਣਿਆਂ ਖਾਸਕਰ ਸਰਹੱਦਾਂ ਦੇ ਨਜ਼ਦੀਕੀ ਖੇਤਰਾਂ ਦੇ ਥਾਣਿਆਂ ਦੇ ਮੁਖੀਆਂ (ਐਸ.ਐਚ.ਓਜ਼) ਨੂੰ ਹਰ ਸਮੇਂ ਚੌਕਸ ਰਹਿਣ ਅਤੇ ਪੰਜਾਬ ਅੰਦਰ ਸ਼ਰਾਬ ਦੀ ਤਸਕਰੀ ਨੂੰ ਰੋਕਣ ਨੂੰ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਗਏ ਸਨ, ਪੰਜਾਬ ਪੁਲੀਸ ਮੁਖੀ ਵੱਲੋਂ ਚੇਤਾਵਨੀ ਦਿੱਤੀ ਗਈ ਕਿ ਇਸ ਉਦੇਸ਼ ਵਿੱਚ ਅਸਫਲ ਹੋਣ ਦੀ ਸੂਰਤ ਵਿੱਚ ਸਬੰਧਤ ਥਾਣਾ ਮੁਖੀ ਨੂੰ ਹੋਰ ਥਾਂ ਤਬਦੀਲ ਕੀਤਾ ਜਾਵੇਗਾ ਅਤੇ ਕਸੂਰਵਾਰ ਮੰਨਦੇ ਹੋਏ ਉਸ ਖਿਲਾਫ ਲੋੜੀਂਦੀ ਵਿਭਾਗੀ ਕਾਰਵਾਈ ਹੋਵੇਗੀ, ਉਨਾਂ ਕਿਹਾ ਕਿ  ਕੋਈ ਵੀ ਸਰਕਾਰੀ ਅਧਿਕਾਰੀ/ਕਰਮਚਾਰੀ ਸ਼ਰਾਬ ਆਦਿ ਦੀ ਤਸਕਰੀ/ਨਾਜਾਇਜ਼ ਸ਼ਰਾਬ ਕੱਢਣ ਅਤੇ ਸਪਲਾਈ ਕਰਨ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦਾ ਸਮਰਥਨ ਕਰਦਾ ਪਾਇਆ ਗਿਆ ਉਸ ਖਿਲਾਫ ਮੁੱਖ ਮੰਤਰੀ ਦੇ ਹੁਕਮਾਂ ਅਨੁਸਾਰ ਸਖਤ ਕਾਰਵਾਈ ਹੋਵੇਗੀ,ਸੂਬੇ ਦੇ ਪੁਲੀਸ ਮੁਖੀ ਨੇ ਕਿਹਾ ਕਿ ਪੁਲੀਸ ਕਮਿਸ਼ਨਰਾਂ ਅਤੇ ਜ਼ਿਲਾ ਪੁਲੀਸ ਮੁਖੀਆਂ ਨੂੰ ਸਬ-ਡਿਵੀਜ਼ਨਾਂ ਦੇ ਉਪ-ਪੁਲੀਸ ਕਪਤਾਨਾ (ਡੀ.ਐਸ.ਪੀਜ਼) ਅਤੇ ਥਾਣਾ ਮੁਖੀਆਂ ਨਾਲ ਵੀਡੀਓ ਕਾਨਫਰੰਸ ਕਰਕੇ ਉਨਾਂ ਨੂੰ ਇਹ ਸਪਸ਼ਟ ਕਰਨ ਲਈ ਨਿਰਦੇਸ਼ ਦਿੱਤੇ ਸਨ ਕਿ ਜੇਕਰ ਉਨਾਂ ਦੇ ਅਧਿਕਾਰ ਖੇਤਰ ਵਿੱਚ ਸ਼ਰਾਬ ਦੀ ਕੋਈ ਵੀ ਗੈਰ-ਕਾਨੂੰਨੀ ਫੈਕਟਰੀ ਚਲਦੀ ਪਾਈ ਗਈ, ਜਿਵੇਂ ਕਿ ਹਾਲ ਹੀ ਵਿੱਚ ਖੰਨਾ ਤੇ ਰਾਜਪੁਰਾ ਵਿੱਚ ਹੋਇਆ, ਤਾਂ ਸਬੰਧਤ ਅਫਸਰ ਨੂੰ ਹੋਰ ਖੇਤਰ ਵਿੱਚ ਤਬਦੀਲ ਕਰਕੇ ਉਸ ਖਿਲਾਫ ਕਾਨੂੰਨੀ/ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ, ਇਸ ਤੋਂ ਇਲਾਵਾ ਅਜਿਹਾ ਅਫਸਰ ਭਵਿੱਖ ਵਿੱਚ ਐਸ.ਐਚ.ਓ ਲੱਗਣ ਅਤੇ ਜਨਤਕ ਡੀਲਿੰਗ ਦੀ ਨਿਯੁਕਤੀ ਲਈ ਅਯੋਗ ਬਣ ਜਾਵੇਗਾ