ਸਾਨੂੰ ਪੰਜਾਬ ਦਾ ਕਿਸਾਨ ਪਿਆਰਾ, ਸਾਡੇ ਲਈ ਪੰਜਾਬ ਦੇ ਹਿੱਤ ਜਰੂਰੀ, NDA ਤੋਂ ਅਸੀਂ ਕੀ ਲੈਣਾ: ਮਨਤਾਰ ਬਰਾੜ

ਅੱਜ ਪੰਜਾਬ ਦੇ ਕਿਸਾਨਾਂ ਵਲੋਂ ਇਹਨਾਂ ਅਰਡੀਨੈਂਸ ਦੇ ਖਿਲਾਫ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਪੂਰੇ ਸੂਬੇ ਅੰਦਰ ਭਰਵਾਂ ਹੁੰਗਾਰਾ ਮਿਲਿਆ। 

ਸਾਨੂੰ ਪੰਜਾਬ ਦਾ ਕਿਸਾਨ ਪਿਆਰਾ, ਸਾਡੇ ਲਈ ਪੰਜਾਬ ਦੇ ਹਿੱਤ ਜਰੂਰੀ, NDA ਤੋਂ ਅਸੀਂ ਕੀ ਲੈਣਾ: ਮਨਤਾਰ ਬਰਾੜ
ਫਾਈਲ ਫੋਟੋ

ਦੇਵਾਨੰਦ ਸ਼ਰਮਾ/ ਫਰੀਦਕੋਟ: ਕੇਂਦਰ ਸਰਕਾਰ ਵਲੋਂ ਹਾਲ ਹੀ ਵਿਚ ਪਾਸ ਕੀਤੇ ਗਏ 3 ਆਰਡੀਨੈਂਸਾਂ ਦਾ ਜਿਥੇ ਵੱਡੇ ਪੱਧਰ 'ਤੇ ਦੇਸ ਦੇ ਕਿਸਾਨਾਂ ਵਲੋਂ ਵਿਰੋਧ ਕੀਤਾ ਜਾ ਰਿਹਾ ਉਥੇ ਹੀ ਬਾਕੀ ਵਰਗ ਵੀ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਇਹਨਾਂ ਕਥਿਤ ਕਿਸਾਨ ਵਿਰੋਧੀ ਅਰਡੀਨੈਂਸਾਂ ਦਾ ਵਿਰੋਧ ਕਰ ਰਹੇ ਹਨ ।

ਅੱਜ ਪੰਜਾਬ ਦੇ ਕਿਸਾਨਾਂ ਵਲੋਂ ਇਹਨਾਂ ਅਰਡੀਨੈਂਸ ਦੇ ਖਿਲਾਫ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਸੀ ਜਿਸ ਨੂੰ ਪੂਰੇ ਸੂਬੇ ਅੰਦਰ ਭਰਵਾਂ ਹੁੰਗਾਰਾ ਮਿਲਿਆ । ਇਸ ਦੇ ਨਾਲ ਹੀ ਜਿਥੇ ਹੋਰ ਰਾਜਨੀਤਕ ਪਾਰਟੀਆਂ ਵਲੋਂ ਬੰਦ ਦਾ ਸਮਰਥਨ ਕੀਤਾ ਗਿਆ ਉਥੇ ਹੀ ਕੇਂਦਰ ਵਿਚ NDA ਦੀ ਭਾਈਵਾਲ ਰਹੀ ਸ਼੍ਰੋਮਣੀ ਅਕਾਲੀ ਦਲ ਨੇ ਵੀ ਕੇਂਦਰ ਸਰਕਾਰ ਖਿਲਾਫ ਸੂਬੇ ਭਰ ਵਿਚ ਵੱਖ ਵੱਖ ਵਿਧਾਨ ਸਭਾ ਹਲਕਿਆਂ ਅੰਦਰ ਧਰਨੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ। 

ਜਿਸ ਤਹਿਤ ਵਿਧਾਨ ਸਭਾ ਹਲਕਾ ਕੋਟਕਪੂਰਾ ਤੋਂ ਅਕਾਲੀਂ ਦਲ ਦੇ ਸਾਬਕਾ ਵਿਧਾਇਕ ਅਤੇ ਜਿਲ੍ਹਾ ਫਰੀਦਕੋਟ ਦਿਹਾਤੀ ਦੇ ਪ੍ਰਧਾਨ ਮਨਤਾਰ ਸਿੰਘ ਬਰਾੜ ਦੀ ਅਗਵਾਈ ਹੇਠ ਅਬੋਹਰ-ਚੰਡੀਗੜ੍ਹ ਰਾਜ ਮਾਰਗ 'ਤੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕੇਂਦਰ ਸਰਕਾਰ ਨੂੰ ਕਿਸਾਨ, ਮਜਦੂਰ ਵਿਰੋਧੀ ਅਰਡੀਨੈਂਸ ਵਾਪਸ ਲੈਣ ਦੀ ਅਪੀਲ ਕੀਤੀ। 

ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਤਾਰ ਸਿੰਘ ਬਰਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਕੇਂਦਰ ਸਰਕਾਰ ਖਿਲਾਫ ਕਿਸਾਨ ਵਿਰੋਧੀ ਅਰਡੀਨੈਂਸ ਨੂੰ ਲੈ ਕੇ ਪੰਜਾਬ ਭਰ ਵਿਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ। ਉਹਨਾਂ ਕਿਹਾ ਕਿ ਪੰਜਾਬ ਦੀ ਪੂਰੀ ਆਰਥਿਕਤਾ ਕਿਸਾਨੀ ਤੇ ਨਿਰਭਰ ਹੈ ਅਤੇ ਇਹ ਅਰਡੀਨੈਂਸ ਕਿਸਾਨੀ ਨੂੰ ਖਤਮ ਕਰਨ ਵਾਲੇ ਹਨ ਇਸ ਲਈ ਅਕਾਲੀਂ ਦਲ ਆਪਣੀ ਭਾਈਵਾਲ ਪਾਰਟੀ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਿਹਾ ਤਾਂ ਜੋ ਇਹ ਅਰਡੀਨੈਂਸ ਵਾਪਸ ਹੋ ਸਕਣ। 

ਇਕ ਸਵਾਲ ਦੇ ਜਵਾਬ ਵਿਚ ਉਹਨਾਂ ਕਿਹਾ ਕਿ ਅਕਾਲੀਂ ਦਲ ਲਈ ਪੰਜਾਬ ਦਾ ਕਿਸਾਨ ਅਤੇ ਪੰਜਾਬ ਦੇ ਹਿੱਤ ਜਰੂਰੀ ਹਨ, ਜੇਕਰ NDA ਸਰਕਾਰ ਕਿਸਾਨ ਵਿਰੋਧੀ ਅਰਡੀਨੈਂਸ ਵਾਪਸ ਨਹੀਂ ਲੈਂਦੀ ਤਾਂ ਅਕਾਲੀਂ ਦਲ ਨੇ NDA ਤੋਂ ਕੀ ਲੈਣਾ। ਮਨਤਾਰ ਸਿੰਘ ਬਰਾੜ ਦੇ ਇਸ ਬਿਆਨ ਤੋਂ ਸਾਫ ਜਾਹਰ ਹੈ ਕਿ ਅਕਾਲੀ ਦਲ ਹੁਣ ਕੇਂਦਰ ਦੀ ਬੀਜੇਪੀ ਸਰਕਾਰ ਨਾਲ ਕਿਸਾਨੀ ਹਿੱਤਾਂ ਨੂੰ ਲੈ ਕੇ ਆਰਪਾਰ ਦੀ ਲੜਾਈ ਲਈ ਤਿਆਰ ਹੈ ਅਤੇ ਜੇਕਰ ਹਲਾਤ ਇਹੀ ਰਹੇ ਤਾਂ ਪੰਜਾਬ ਅੰਦਰ ਅਕਾਲੀਂ ਬੀਜੇਪੀ ਗਠਜੋੜ ਕਿਸੇ ਵੇਲੇ ਵੀ ਟੁੱਟ ਸਕਦਾ।

Watch Live Tv-