ਮਨਪ੍ਰੀਤ ਬਾਦਲ ਨੇ 1 ਲੱਖ ਸਰਕਾਰੀ ਨੌਕਰੀਆਂ ਨੂੰ ਲੈਕੇ ਕੀਤਾ ਵੱਡਾ ਐਲਾਨ,ਇੰਨੇ ਫ਼ੀਸਦੀ ਮਹਿਲਾਵਾਂ ਲਈ ਰੱਖਿਆ ਕੋਟਾ

ਪੰਜਾਬ ਵਿੱਚ 50 ਫ਼ੀਸਦੀ ਮਹਿਲਾਵਾਂ ਨੂੰ ਦਿੱਤੀਆਂ ਜਾਣਗੀਆਂ ਨੌਕਰੀਆਂ

ਮਨਪ੍ਰੀਤ ਬਾਦਲ ਨੇ 1 ਲੱਖ ਸਰਕਾਰੀ ਨੌਕਰੀਆਂ ਨੂੰ ਲੈਕੇ ਕੀਤਾ ਵੱਡਾ ਐਲਾਨ,ਇੰਨੇ ਫ਼ੀਸਦੀ ਮਹਿਲਾਵਾਂ ਲਈ ਰੱਖਿਆ ਕੋਟਾ
ਪੰਜਾਬ ਵਿੱਚ 50 ਫ਼ੀਸਦੀ ਮਹਿਲਾਵਾਂ ਨੂੰ ਦਿੱਤੀਆਂ ਜਾਣਗੀਆਂ ਨੌਕਰੀਆਂ

ਗੋਬਿੰਦ ਸੈਣੀ/ਬਠਿੰਡਾ : ਪੰਜਾਬ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਵੱਡਾ ਐਲਾਨ ਕੀਤਾ ਹੈ, ਉਨ੍ਹਾਂ ਕਿਹਾ ਪੰਜਾਬ ਸਰਕਾਰ ਵੱਲੋਂ 1 ਲੱਖ ਸਰਕਾਰੀ ਨੌਕਰੀਆਂ ਕੱਢਿਆਂ ਜਾ ਰਹੀਆਂ ਨੇ,ਸਿਰਫ਼ ਇੰਨਾਂ ਹੀ ਨਹੀਂ ਖ਼ਜ਼ਾਨਾ ਮੰਤਰੀ ਨੇ ਸਰਕਾਰੀ ਨੌਕਰੀਆਂ ਦੇ ਫ਼ਾਰਮੂਲੇ ਬਾਰੇ ਵੀ ਵੱਡੀ ਜਾਣਕਾਰੀ ਦਿੱਤੀ ਹੈ 

ਮਨਪ੍ਰੀਤ ਬਾਦਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਕੱਢੀਆਂ ਜਾ ਰਹੀਆਂ 1 ਲੱਖ ਨੌਕਰੀਆਂ ਦੇ ਲਈ ਮਹਿਲਾਵਾਂ ਦੇ ਲਈ ਵੱਖ ਤੋਂ ਕੋਟਾ ਤੈਅ ਕੀਤਾ ਗਿਆ ਹੈ, ਉਨ੍ਹਾਂ ਖ਼ੁਲਾਸਾ ਕੀਤਾ ਕਿ ਮਹਿਲਾਵਾਂ ਨੂੰ 1 ਲੱਖ ਨੌਕਰੀਆਂ ਵਿੱਚੋਂ 50 ਫ਼ੀਸਦੀ ਨੌਕਰੀਆਂ ਦਿੱਤੀਆਂ ਜਾਣਗੀਆਂ,ਮਨਪ੍ਰੀਤ ਬਾਦਲ ਨੇ ਦੱਸਿਆ ਕਿ ਮਹਿਲਾਵਾਂ ਨੂੰ ਹੋਰ ਤਾਕਤਵਰ ਬਣਾਉਣ ਦੇ ਲਈ ਪੰਜਾਬ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ 

 ਸਰਕਾਰ ਨੇ ਨੌਜਵਾਨਾਂ ਨੂੰ ਨੌਕਰੀ ਦੇਣ ਦੇ ਲਈ  ਸਰਕਾਰੀ ਵਿਭਾਗਾਂ ਨੂੰ ਹਿਦਾਇਤਾਂ ਦਿੱਤੀਆ ਗਈਆਂ ਨੇ 2020-22 ਦੇ ਵਿੱਚ ਸਾਰੀ ਖ਼ਾਲੀ ਅਹੁਦਿਆਂ ਨੂੰ ਭਰਿਆ ਜਾਵੇ ਇਸ ਦੇ ਲਈ ਸਰਕਾਰ ਨੇ ਵਿਭਾਗਾਂ ਕੋਲੋਂ ਜਾਣਕਾਰੀ ਵੀ ਮੰਗੀ ਗਈ ਹੈ
 
ਪੰਜਾਬ ਸਰਕਾਰ ਨੇ ਇਹ ਵੀ ਐਲਾਨ ਕੀਤਾ ਹੈ ਕਿ ਮੁਲਾਜ਼ਮਾਂ ਦੀ ਭਰਤੀ ਕੇਂਦਰ ਦੇ ਪੇਅ ਸਕੇਲ 'ਤੇ ਹੋਵੇਗੀ ਜਿਸ 'ਤੇ ਪਹਿਲਾਂ ਹੀ ਕੈਬਨਿਟ ਫ਼ੈਸਲਾ ਕਰ ਚੁੱਕੀ ਹੈ  

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਰਚ ਵਿੱਚ ਐਲਾਨ ਕੀਤਾ ਸੀ ਵਿੱਤ ਸਾਲ 2020-21 ਵਿੱਚ 50 ਹਜ਼ਾਰ ਨੌਕਰੀਆਂ ਦਿੱਤੀਆਂ ਜਾਣਗੀਆਂ, ਜਦਕਿ 2021-22 ਦੇ ਵਿੱਚ 50 ਹਜ਼ਾਰ ਨੌਜਵਾਨਾਂ ਨੂੰ ਘਰ-ਘਰ ਰੋਜ਼ਗਾਰ ਸਕੀਮ ਦੇ ਤਹਿਤ ਸਰਕਾਰੀ ਨੌਕਰੀ ਦੇ ਲਈ ਭਰਤੀ ਕੀਤਾ ਜਾਵੇਗਾ  

ਪੰਜਾਬ ਸਰਕਾਰ ਦਾ ਐਮਪਲਾਇਮੈਂਟ ਜਨਰੇਸ਼ਨ,ਸਕਿਲ ਡਿਵੈਲਪਮੈਂਟ ਐਂਡ ਟ੍ਰੇਨਿੰਗ ਵਿਭਾਗ ਸਾਰੇ ਵਿਭਾਗਾਂ ਦੇ ਨਾਲ ਤਾਲਮੇਲ ਕਰਕੇ ਨੌਜਵਾਨਾਂ ਦੀ ਨਿਯੁਕਤੀ ਦੀ ਪ੍ਰਕਿਆ ਨੂੰ ਪੂਰਾ ਕਰੇਗਾ,ਗਰੁੱਪ A ਦੇ ਲਈ  (3959), ਗਰੁੱਪ  B (8717) ਜਦਕਿ ਗਰੁੱਪ C (36313) ਲਈ ਕੁੱਲ 48,989 ਪੋਸਟਾਂ ਕੱਢਿਆ ਜਾਣਗੀਆਂ,ਕੈਬਨਿਟ ਮੀਟਿੰਗ ਵਿੱਚ ਇਹ ਵੀ ਫ਼ੈਸਲਾ ਲਿਆ ਗਿਆ ਹੈ ਕਿ ਗਰੁੱਪ C ਲਈ ਕੋਈ ਇੰਟਰਵਿਊ ਨਹੀਂ ਹੋਵੇਗਾ,ਜਦਕਿ ਬਾਕੀ ਪੋਸਟਾਂ ਦੇ ਲਈ ਉਮੀਦਵਾਰਾਂ ਦੀ ਚੋਣ  ਟੈਸਟ ਦੇ ਜ਼ਰੀਏ ਹੋਵੇਗੀ ਜਿਸ ਤੋਂ ਬਾਅਦ ਸਬੰਧਤ ਵਿਭਾਗ ਉਮੀਦਵਾਰ ਦੀ ਕਾਉਂਸਲਿੰਗ ਦੌਰਾਨ ਉਨ੍ਹਾਂ ਦੇ ਦਸਤਾਵੇਜ ਚੈੱਕ ਕਰੇਗਾ  

ਇੰਜੀਨਰਿੰਗ ਵਿਭਾਗ ਦੀ ਨਿਯੁਕਤੀਆਂ ਦਾ ਟੈਸਟ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਲਿਆ ਜਾਵੇਗਾ ਜਦਕਿ ਹੋਰ ਵਿਭਾਗਾਂ ਵਿੱਚ ਭਰਤੀ ਦੇ ਲਈ ਟੈਸਟ ਪ੍ਰਕਿਆ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਹੈ,ਵਿਭਾਗਾਂ ਨੂੰ ਇਹ ਹਿਦਾਇਤਾਂ ਦਿੱਤੀਆਂ ਗਈਆਂ ਨੇ ਗਰੁੱਪ A ਅਤੇ B ਦੀਆਂ ਸਰਕਾਰੀ ਅਸਾਮੀਆਂ ਨੂੰ ਭਰਨ ਦੇ ਲਈ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੀ ਮਦਦ ਲਈ ਜਾਵੇ