ਪੰਜਾਬ ਸਰਕਾਰ ਨੇ ਇੱਕ ਹਫ਼ਤੇ ਦੇ ਅੰਦਰ ਦੂਜੀ ਵਾਰ ਬਦਲਿਆ ਵੱਡਾ ਫ਼ੈਸਲਾ, ਵਿਰੋਧੀ ਚੁੱਕ ਰਹੇ ਨੇ ਸਵਾਲ
Advertisement

ਪੰਜਾਬ ਸਰਕਾਰ ਨੇ ਇੱਕ ਹਫ਼ਤੇ ਦੇ ਅੰਦਰ ਦੂਜੀ ਵਾਰ ਬਦਲਿਆ ਵੱਡਾ ਫ਼ੈਸਲਾ, ਵਿਰੋਧੀ ਚੁੱਕ ਰਹੇ ਨੇ ਸਵਾਲ

ਪੰਜਾਬ ਸਰਕਾਰ ਨੇ ਬਜਟ ਦੀ ਤਰੀਕ ਦੂਜੀ ਵਾਰ ਬਦਲੀ

ਪੰਜਾਬ ਸਰਕਾਰ ਨੇ ਬਜਟ ਦੀ ਤਰੀਕ ਦੂਜੀ ਵਾਰ ਬਦਲੀ

ਚੰਡੀਗੜ੍ਹ : ਪੰਜਾਬ ਸਰਕਾਰ ਦੇ ਜਿਸ ਫੈਸਲੇ 'ਤੇ ਸੂਬੇ ਦੇ 2 ਕਰੋੜ ਤੋਂ ਵਧ ਲੋਕਾਂ ਦੀਆਂ ਨਜ਼ਰਾਂ ਨੇ ਉਸ ਫ਼ੈਸਲੇ ਨੂੰ ਇੱਕ ਹਫ਼ਤੇ ਦੇ ਅੰਦਰ ਸੂਬਾ ਸਰਕਾਰ ਨੇ ਦੂਜੀ ਵਾਰ ਬਦਲਿਆਂ ਹੈ, ਪੰਜਾਬ ਸਰਕਾਰ ਦਾ ਬਜਟ ਇਜਲਾਸ 1 ਮਾਰਚ ਤੋਂ ਸ਼ੁਰੂ ਹੋਇਆ ਹੈ ਅਤੇ 10 ਮਾਰਚ ਤੱਕ ਚੱਲੇਗਾ ਪਰ ਇਸ ਦੌਰਾਨ ਕੈਪਟਨ ਸਰਕਾਰ ਦਾ ਅਖੀਰਲਾ ਬਜਟ ਹੋਣ ਦੀ ਵਜ੍ਹਾਂ ਕਰਕੇ ਵਿਰੋਧੀ ਧਿਰ ਦੇ ਨਾਲ ਆਮ ਲੋਕਾਂ ਦੀਆਂ ਨਜ਼ਰਾ ਬਜਟ 'ਤੇ ਲੱਗਿਆ ਸਨ, ਪਹਿਲਾਂ ਸੂਬਾ ਸਰਕਾਰ ਨੇ 8 ਮਾਰਚ ਨੂੰ ਬਜਟ ਪੇਸ਼ ਕਰਨ ਦਾ ਐਲਾਨ ਕੀਤਾ ਸੀ ਫਿਰ ਪਿਛਲੇ ਹਫ਼ਤੇ ਬਜਟ ਪੇਸ਼ ਹੋਣ ਦੀ ਤਰੀਕ 5 ਮਾਰਚ ਕਰ ਦਿੱਤੀ ਗਈ ਹੁਣ ਖ਼ਬਰ ਆ ਰਹੀ ਹੈ ਮੁੜ ਤੋਂ ਪੰਜਾਬ ਸਰਕਾਰ ਨੇ ਬਜਟ ਇਜਲਾਸ ਦੀ ਤਰੀਕ ਬਦਲ ਦਿੱਤੀ ਹੈ, ਉਧਰ ਵਿਰੋਧ ਧਿਰ ਇਸ ਤੇ ਸਵਾਲ ਚੁੱਕ ਰਹੇ ਨੇ 

ਦੂਜੀ ਵਾਰ ਬਦਲੀ ਪੰਜਾਬ ਵਿੱਚ ਬਜਟ ਦੀ ਤਰੀਕ 

ਪੰਜਾਬ ਸਰਕਾਰ ਨੇ ਦੂਜੀ ਵਾਰ ਬਜਟ ਪੇਸ਼ ਕਰਨ ਦੀ ਤਰੀਕ ਬਦਲੀ ਹੈ, ਮੁੜ ਤੋਂ ਸੂਬਾ ਸਰਕਾਰ ਨੇ 8 ਮਾਰਚ ਨੂੰ ਹੀ ਬਜਟ ਪੇਸ਼ ਕਰਨ ਦਾ ਫ਼ੈਸਲਾ ਲਿਆ ਹੈ ਇਸ ਤੋਂ ਪਹਿਲਾਂ ਜਦੋਂ ਪਿਛਲੇ ਹਫ਼ਤੇ 8 ਦੀ ਥਾਂ 5 ਮਾਰਚ ਨੂੰ ਬਜਟ ਪੇਸ਼ ਕਰਨ ਦਾ ਫ਼ੈਸਲਾ ਲਿਆ ਸੀ ਤਾਂ ਸੂਬਾ ਸਰਕਾਰ ਨੇ ਕਿਹਾ ਸੀ ਵਿਰੋਧੀ ਧਿਰ ਬਜਟ 'ਤੇ ਬਹਿਸ ਦਾ ਸਮਾਂ ਮੰਗ ਰਿਹਾ ਹੈ ਇਸ ਲਈ ਤਰੀਕ ਬਦਲੀ ਗਈ ਹੈ, ਪਰ ਹੁਣ ਇੱਕ ਵਾਰ ਮੁੜ ਤੋਂ 8 ਮਾਰਚ ਬਜਟ ਦੀ ਤਰੀਕ ਤੈਅ ਹੋਈ ਹੈ, ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ ਇੱਕ ਵਾਰ ਮੁੜ ਤੋਂ ਕੈਬਨਿਟ ਦੀ ਮੀਟਿੰਗ ਬੁਲਾਈ  ਹੈ, ਬਜਟ ਤੋਂ ਪਹਿਲਾਂ ਕੈਬਨਿਟ ਦੀ ਮੀਟਿੰਗ ਕਿਸੇ ਫ਼ੈਸਲੇ ਵੱਲ ਇਸ਼ਾਰਾ ਕਰ ਰਹੀ ਹੈ, ਕੈਪਟਨ ਸਰਕਾਰ ਦਾ ਅਖ਼ੀਰਲਾ ਬਜਟ ਹੈ ਇਸ ਲਈ ਇਸ ਨੂੰ ਚੋਣ ਬਜਟ ਦੇ ਤੌਰ 'ਤੇ ਵੀ ਵੇਖਿਆ ਜਾ ਰਿਹਾ ਹੈ, 8 ਤਰੀਕ ਨੂੰ ਬਜਟ ਪੇਸ਼ ਹੋਣ ਤੋਂ ਬਾਅਦ 9 ਅਤੇ 10 ਮਾਰਚ ਨੂੰ ਬਜਟ 'ਤੇ ਬਹਿਸ ਹੋਵੇਗੀ, ਪਰ ਵਿਰੋਧੀ ਧਿਰ ਇਸ ਨੂੰ ਪ੍ਰਸ਼ਾਂਤ ਕਿਸ਼ੋਰ ਦੀ ਰਣਨੀਤੀ ਦਾ ਹਿੱਸਾ ਮਨ ਰਹੇ ਨੇ 

ਵਿਰੋਧੀ ਧਿਰ ਦਾ ਇਲਜ਼ਾਮ

ਵਿਰੋਧੀ ਧਿਰ ਅਕਾਲੀ ਦਲ ਅਤੇ ਆਪ ਦਾ ਇਲਜ਼ਾਮ ਹੈ ਕਿ ਸਰਕਾਰ ਨੇ ਜਾਣਬੁੱਝ ਕੇ ਤਰੀਕ ਬਦਲੀ ਹੈ ਕਿਉਂਕਿ ਬਜਟ 'ਤੇ ਬਹਿਸ ਲਈ ਸਮਾਂ ਨਾ ਮਿਲੇ, ਆਗੂ ਵਿਰੋਧੀ ਧਿਰ ਹਰਪਾਲ ਚੀਮਾ ਨੇ ਕਿਹਾ  ਹੈ ਕਿ ਸਰਕਾਰ ਨੇ ਸਿਆਸੀ ਵਜ੍ਹਾਂ ਨਾਲ ਇਹ ਫ਼ੈਸਲਾ ਲਿਆ ਹੈ, ਜਦਕਿ ਅਕਾਲੀ ਦਲ ਦੇ ਸੀਨੀਅਰ ਵਿਧਾਇਕ  ਪਵਨ ਕੁਮਾਰ ਟੀਨੂੰ ਨੇ ਇਲਜ਼ਾਮ ਲਗਾਇਆ ਹੈ ਕਿ ਪ੍ਰਸ਼ਾਂਤ ਕਿਸ਼ੋਰ ਦੇ ਕਹਿਣ ਤੇ ਮੁੱਖ ਮੰਤਰੀ ਕੈਪਟਨ ਨੇ ਬਜਟ ਦੀ ਤਰੀਕ ਬਦਲਣ ਦਾ ਫ਼ੈਸਲਾ ਲਿਆ ਹੈ 

 

 

Trending news