ਪੰਜਾਬ ਦੇ ਲੋਕਾਂ ਲਈ 5 ਮਾਰਚ ਕਿਉਂ ਅਹਿਮ, ਜਾਣੋ

ਪੰਜਾਬ ਵਿਧਾਨਸਭਾ ਦੀ ਬਜਟ ਇਜਲਾਸ 1 ਤੋਂ 10 ਮਾਰਚ ਦੇ ਵਿੱਚ ਹੋਵੇਗਾ 

ਪੰਜਾਬ ਦੇ ਲੋਕਾਂ ਲਈ 5 ਮਾਰਚ ਕਿਉਂ ਅਹਿਮ, ਜਾਣੋ
ਪੰਜਾਬ ਵਿਧਾਨਸਭਾ ਦੀ ਬਜਟ ਇਜਲਾਸ 1 ਤੋਂ 10 ਮਾਰਚ ਦੇ ਵਿੱਚ ਹੋਵੇਗਾ

ਅਨਮੋਲ ਗੁਲਾਟੀ/ਚੰਡੀਗੜ੍ਹ : ਪੰਜਾਬ ਦੇ ਲੋਕਾਂ ਦੇ ਲਈ ਹੁਣ 5 ਮਾਰਚ ਅਹਿਮ ਹੈੇੇ,ਪੰਜਾਬ ਸਰਕਾਰ ਨੇ ਬਜਟ ਦੀ ਤਰੀਕ ਬਦਲ ਦੀ ਦਿੱਤੀ ਹੈ, ਹੁਣ ਪੰਜਾਬ ਦਾ ਬਜਟ 8 ਮਾਰਚ ਦੀ ਥਾਂ 5 ਮਾਰਚ ਨੂੰ ਪੇਸ਼ ਹੋਵੇਗਾ, ਪੰਜਾਬ ਵਿਧਾਨਸਭਾ ਦਾ ਸੈਸ਼ਨ 1 ਮਾਰਚ ਤੋਂ 10 ਮਾਰਚ ਦੇ ਵਿੱਚ ਹੋਵੇਗਾ, ਸਰਕਾਰ ਨੇ ਬਜਟ ਦੀ ਤਰੀਕ ਬਦਲਣ ਦਾ ਫ਼ੈਸਲਾ ਵਿਰੋਧੀ  ਧਿਰ ਦੀ ਮੰਗ ਤੋਂ ਬਾਅਦ ਕੀਤਾ ਹੈ 

ਵਿਰੋਧੀ ਧਿਰ ਕਰ ਰਿਹਾ ਸੀ ਮੰਗ 

ਵਿਰੋਧੀ ਧਿਰ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਦਾ ਕਹਿਣਾ ਹੈ ਕਿ 8 ਤਰੀਕ ਨੂੰ ਬਜਟ ਪੇਸ਼ ਹੋਵੇਗਾ ਤਾਂ ਬਜਟ 'ਤੇ ਬਹਿਸ ਕਰਨ ਦਾ ਸਮਾਂ ਨਹੀਂ ਮਿਲੇਗਾ ਜਿਸ ਦੀ ਵਜ੍ਹਾਂ ਕਰਕੇ ਸਰਕਾਰ ਨੇ ਬਜਟ ਪੇਸ਼ ਕਰਨ ਦੀ ਤਰੀਕ ਬਦਲ ਦਿੱਤੀ ਹੈ, ਹੁਣ 5 ਮਾਰਚ ਨੂੰ ਬਜਟ ਪੇਸ਼ ਹੋਵੇਗਾ ਅਤੇ ਉਸ ਤੋਂ ਬਾਅਦ ਬਜਟ ਤੇ ਬਹਿਸ ਕਰਨ ਦਾ ਵਧ ਸਮਾਂ ਮਿਲ ਜਾਵੇਗਾ