ਹੁਣ ਇੰਨੇ ਦਿਨ ਲਈ ਪੰਜਾਬ ਆਉਣ 'ਤੇ ਕੁਆਰੰਟੀਨ ਨਿਯਮ ਨਹੀਂ ਹੋਵੇਗਾ ਲਾਗੂ,ਸਿਰਫ਼ ਇਹ ਕੰਮ ਕਰਨਾ ਹੋਵੇਗਾ

ਪੰਜਾਬ ਸਰਕਾਰ ਨੇ ਕੁਆਰੰਟੀਨ ਨਿਯਮ ਵਿੱਚ ਕੀਤਾ ਬਦਲਾਅ 

ਹੁਣ ਇੰਨੇ ਦਿਨ ਲਈ ਪੰਜਾਬ ਆਉਣ 'ਤੇ ਕੁਆਰੰਟੀਨ ਨਿਯਮ ਨਹੀਂ ਹੋਵੇਗਾ ਲਾਗੂ,ਸਿਰਫ਼ ਇਹ ਕੰਮ ਕਰਨਾ ਹੋਵੇਗਾ
ਪੰਜਾਬ ਸਰਕਾਰ ਨੇ ਕੁਆਰੰਟੀਨ ਨਿਯਮ ਵਿੱਚ ਕੀਤਾ ਬਦਲਾਅ

ਚੰਡੀਗੜ੍ਹ : ਪੰਜਾਬ ਸਰਕਾਰ ਨੇ ਦੂਜੇ ਸੂਬਿਆਂ ਤੋਂ ਆਉਣ ਵਾਲੇ ਯਾਤਰੀਆਂ ਦੇ ਲਈ ਕੁਆਰੰਟੀਨ ਨਿਯਮਾਂ ਵਿੱਚ ਬਦਲਾਅ ਕੀਤਾ ਹੈ, ਹੁਣ 72 ਘੰਟੇ ਯਾਨੀ 3 ਦਿਨ ਲਈ ਪੰਜਾਬ ਆਉਣ ਵਾਲੇ ਲੋਕਾਂ ਨੂੰ ਕੁਆਰੰਟੀਨ ਨਿਯਮਾਂ ਦਾ ਪਾਲਨ ਨਹੀਂ ਕਰਨਾ ਹੋਵੇਗਾ ਪਰ ਇਸ ਦੇ ਲਈ ਉਨ੍ਹਾਂ ਨੂੰ ਪੰਜਾਬ ਦੀ ਸਰਹੱਦ 'ਤੇ ਅੰਡਰਟੇਕਿੰਗ ਦੇਣੀ ਹੋਵੇਗੀ,  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਫ਼ੈਸਲਾ ਉਨ੍ਹਾਂ ਵਿਦਿਆਰਥੀਆਂ ਅਤੇ ਵਪਾਰੀਆਂ ਲਈ ਲਿਆ ਹੈ ਜੋ ਪ੍ਰੀਖਿਆ ਜਾਂ ਫਿਰ ਵਪਾਰਿਕ ਸਰਗਰਮੀਆਂ ਲਈ ਪੰਜਾਬ ਆ ਰਹੇ ਨੇ,ਇਸ ਤੋਂ ਪਹਿਲਾਂ ਵਧ ਰਹੇ ਕੋਰੋਨਾ ਮਾਮਲਿਆਂ ਦੀ ਵੱਜ੍ਹਾਂ ਕਰ ਕੇ ਪੰਜਾਬ ਸਰਕਾਰ ਨੇ  ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ਦੇ ਲਈ 14 ਦਿਨ ਦਾ ਕੁਆਰੰਟੀਨ ਨਿਯਮ ਸਖ਼ਤੀ ਨਾਲ ਲਾਗੂ ਕਰਵਾਉਣ ਦੇ ਨਿਰਦੇਸ਼ ਦਿੱਤੇ ਸਨ 

    72 ਘੰਟਿਆਂ ਲਈ ਪੰਜਾਬ ਆਉਣ ਵਾਲੇ ਯਾਤਰੀਆਂ ਲਈ ਇਹ ਜ਼ਰੂਰੀ ਕਦਮ

-  ਪੰਜਾਬ ਸਰਕਾਰ ਨੇ 14 ਦਿਨਾਂ ਦੇ  ਕੁਆਰੰਟੀਨ ਨਿਯਮ ਵਿੱਚ ਬਦਲਾਅ ਕੀਤਾ  
-  ਵਿਦਿਆਰਥੀਆਂ ਅਤੇ ਵਪਾਰੀਆਂ ਦੀਆਂ ਮੁਸ਼ਕਿਲਾਂ ਨੂੰ ਵੇਖ ਦੇ ਹੋਏ ਕੁਆਰੰਟੀਨ ਨਿਯਮ ਵਿੱਚ ਬਦਲਾਅ ਕੀਤਾ ਗਿਆ
-  ਪੰਜਾਬ ਆਉਣ ਵਾਲੇ ਯਾਤਰੀਆਂ ਨੂੰ ਸੂਬਾ ਸਰਕਾਰ ਦੀ COVA App 'ਤੇ ਜਾਕੇ ਇੱਕ ਫਾਰਮ ਡਾਊਨਲੋਡ ਕਰਨਾ ਹੋਵੇਗਾ 
-   ਆਪਣੀ ਸਾਰੀ ਟਰੈਵਲ ਡਿਟੇਲ ਬਾਰੇ ਜਾਣਕਾਰੀ ਭਰ ਦੇ ਸਮਿਟ ਕਰਨਾ ਹੋਵੇਗਾ
-   ਪੰਜਾਬ ਵਿੱਚ ਟਰੈਵਲ ਦੌਰਾਨ ਯਾਤਰੀਆਂ ਨੂੰ ਸੂਬਾ ਸਰਕਾਰ ਦੀ Cova App ਐਕਟਿਵ ਰੱਖਣੀ ਹੋਵੇਗੀ
-   ਅੰਡਰਟੇਕਿੰਗ ਵਿੱਚ ਇਹ ਜਾਣਕਾਰੀ ਲਾਜ਼ਮੀ ਹੈ ਕਿ ਯਾਤਰੀ ਕੰਟੇਨਮੈਂਟ ਜ਼ੋਨ ਤੋਂ ਨਹੀਂ ਆਇਆ ਹੈ
-  ਪੰਜਾਬ ਵਿੱਚ ਦਾਖ਼ਲ ਹੁੰਦੇ ਹੀ ਯਾਤਰੀ 'ਤੇ 72 ਘੰਟਿਆਂ ਦਾ ਨਿਯਮ ਲਾਗੂ ਹੋ ਜਾਵੇਗਾ
-  Cova App ਦੇ ਜ਼ਰੀਏ ਪੰਜਾਬ ਸਰਕਾਰ ਯਾਤਰੀ ਦੀ ਸਿਹਤ ਨੂੰ ਮੋਨਿਟਰ ਕਰੇਗੀ
-  ਜੇਕਰ ਸ਼ਖ਼ਸ ਨੂੰ ਕੋਈ ਵੀ ਕੋਰੋਨਾ ਦੇ ਲੱਛਣ ਮਿਲ ਦੇ ਨੇ ਤਾਂ ਉਸ ਨੂੰ ਫ਼ੌਰਨ ਇਸ ਦੀ ਜਾਣਕਾਰੀ 104 ਨੰਬਰ 'ਤੇ ਦੇਣੀ ਹੋਵੇਗੀ
-   ਯਾਤਰੀ ਲਈ ਪੰਜਾਬ ਵਿੱਚ ਟਰੈਵਲ ਦੌਰਾਨ ਮਾਸਕ ਪਾਉਣਾ ਜ਼ਰੂਰੀ ਹੋਵੇਗਾ
-  ਮਾਸਕ ਨਹੀਂ ਪਾਇਆ ਤਾਂ IPC ਦੀ ਧਾਰਾ 188 ਅਧੀਨ ਮਾਮਲਾ ਦਰਜ ਕੀਤਾ ਜਾਵੇਗਾ
-   ਪੰਜਾਬ ਤੋਂ ਵਾਪਸ ਪਰਤਨ ਦੇ ਇੱਕ ਹਫ਼ਤੇ ਦੇ ਅੰਦਰ ਯਾਤਰੀ ਕੋਰੋਨਾ ਪੋਜ਼ੀਟਿਵ ਹੁੰਦਾ ਹੈ ਤਾਂ ਪੰਜਾਬ ਸਰਕਾਰ ਨੂੰ ਜਾਣਕਾਰੀ ਦੇਣੀ        ਹੋਵੇਗੀ 
-  ਪੰਜਾਬ ਸਰਕਾਰ  104 ਨੰਬਰ 'ਤੇ ਫ਼ੋਨ ਕਰ ਕੇ  ਜਾਣਕਾਰੀ ਦੇਣੀ ਹੋਵੇਗੀ 
-  ਭਾਰਤ ਸਰਕਾਰ ਵੱਲੋਂ ਟਰੈਵਲ ਦੌਰਾਨ ਕੁਆਰੰਟੀਨ ਨਿਯਮ ਨੂੰ ਹਟਾ ਦਿੱਤਾ ਸੀ ਜਿਸ ਤੋਂ ਬਾਅਦ ਪੰਜਾਬ ਸਰਕਾਰ ਨੇ  ਫ਼ੈਸਲਾ ਲਿਆ ਹੈ  - 72 ਘੰਟਿਆਂ ਤੋਂ ਵਧ ਰਹਿਣ ਵਾਲਿਆਂ ਨੂੰ ਕੁਆਰੰਟੀਨ ਨਿਯਮ ਦਾ ਪਾਲਨ ਕਰਨਾ ਹੋਵੇਗਾ