CM ਕੈਪਟਨ ਦਾ ਵੱਡਾ ਫ਼ੈਸਲਾ,ਸ਼ਹੀਦ ਫ਼ੌਜੀਆਂ ਦੇ ਪਰਿਵਾਰਾਂ ਨੂੰ ਮਿਲਣ ਵਾਲੀ ਆਰਥਿਕ ਮਦਦ 'ਚ 5 ਗੁਣਾ ਵਾਧਾ

ਡਾ.ਨਵਜੋਤ ਕੌਰ ਨੇ ਮੁੱਖ ਮੰਤਰੀ ਕੈਪਟਨ ਦੇ ਫ਼ੈਸਲਾ ਦਾ ਕੀਤਾ ਸੁਆਗਤ 

CM ਕੈਪਟਨ ਦਾ ਵੱਡਾ ਫ਼ੈਸਲਾ,ਸ਼ਹੀਦ ਫ਼ੌਜੀਆਂ ਦੇ ਪਰਿਵਾਰਾਂ ਨੂੰ ਮਿਲਣ ਵਾਲੀ ਆਰਥਿਕ ਮਦਦ 'ਚ 5 ਗੁਣਾ ਵਾਧਾ
ਡਾ.ਨਵਜੋਤ ਕੌਰ ਨੇ ਮੁੱਖ ਮੰਤਰੀ ਕੈਪਟਨ ਦੇ ਫ਼ੈਸਲਾ ਦਾ ਕੀਤਾ ਸੁਆਗਤ

ਚੰਡੀਗੜ੍ਹ : ਭਾਰਤ ਦੀ ਸਰਹੱਦਾਂ 'ਤੇ ਜਦੋਂ ਵੀ ਦੁਸ਼ਮਣਾਂ ਨੇ ਆਪਣੀ ਮਾਣੀ ਨਜ਼ਰ ਰੱਖਣ ਦੀ ਕੋਸ਼ਿਸ਼ ਕੀਤੀ ਫ਼ੌਜ ਵਿੱਚ ਮੌਜੂਦ ਪੰਜਾਬ ਦੇ ਜਵਾਨਾਂ ਨੇ ਉਨ੍ਹਾਂ ਨੂੰ ਮੂੰਹ ਤੋੜ ਜਵਾਬ ਦਿੱਤਾ, ਭਾਵੇਂ ਉਹ ਪੰਜਾਬ ਨਾਲ ਲੱਗਦਾ ਪਾਕਿਸਤਾਨ ਬਾਰਡਰ ਹੋਵੇ ਜਾਂ ਫਿਰ ਜੰਮੂ-ਕਸ਼ਮੀਰ ਅਤੇ ਲਦਾਖ਼ ਨਾਲ ਲੱਗ ਦੀ ਚੀਨ ਦੀ ਸਰਹੱਦ ਹੋਵੇ, ਹਰ ਮੋਰਚੇ 'ਤੇ ਪੰਜਾਬ ਦੇ ਜਵਾਨਾਂ ਨੇ ਦੁਸ਼ਮਣਾਂ ਨੂੰ ਆਪਣੀ ਹਿੰਮਤ ਹੌਸਲੇ ਨਾਲ ਜਵਾਬ ਦਿੱਤਾ ਹੈ,ਹਾਲ ਵੀ ਵਿੱਚ  ਲਦਾਖ਼ ਦੀ ਗਲਵਾਨ ਘਾਟੀ ਵਿੱਚ ਪੰਜਾਬ ਦੇ 4 ਜਵਾਨ ਚੀਨ ਨੂੰ ਮੂੰਹ ਤੋੜ ਜਵਾਨ ਦਿੰਦੇ ਹੋਏ ਸ਼ਹੀਦ ਹੋ ਗਏ,ਫ਼ੌਜ ਵਿੱਚ ਪੰਜਾਬ ਦੇ ਜਵਾਨਾਂ ਦੀ ਇਸ ਕੁਰਬਾਨੀ ਨੂੰ ਧਿਆਨ ਵਿੱਚ ਰੱਖ ਦੇ ਹੋਏ ਪੰਜਾਬ ਸਰਕਾਰ ਨੇ ਸ਼ਹੀਦ ਪਰਿਵਾਰਾਂ ਨੂੰ ਮਿਲਣ ਵਾਲੀ ਆਰਥਿਕ ਮਦਦ ਵਿੱਚ ਹੁਣ 5 ਗੁਣਾ ਵਾਧਾ ਕਰਨ ਦਾ ਐਲਾਨ ਕੀਤਾ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਮਾਣ ਹੈ ਆਪਣੇ ਜਵਾਨਾਂ 'ਤੇ ਉਨ੍ਹਾਂ ਵੱਲੋਂ ਦਿੱਤੀ ਗਈ ਕੁਰਬਾਨੀ ਦਾ ਅਸੀਂ ਮੁੱਲ ਨਹੀਂ ਪਾਇਆ ਜਾ ਸਕਦੇ ਹਾਂ ਪਰ ਸ਼ਹੀਦ ਪਰਿਵਾਰਾਂ ਦੀ ਵਧ ਤੋਂ ਵਧ ਮਦਦ ਕਰਨਾ ਸਾਡਾ ਫ਼ਰਜ਼ ਹੈ 

 

ਸ਼ਹੀਦ ਪਰਿਵਾਰਾਂ ਦੀ ਆਰਥਿਕ ਮਦਦ 'ਚ ਇੰਨਾਂ ਵਾਧਾ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਲਈ ਕੁਰਬਾਨ ਹੋਣ ਵਾਲੇ ਸ਼ਹੀਦ ਪਰਿਵਾਰਾਂ ਦੀ ਮਦਦ ਦੇ ਲਈ ਵੱਡਾ ਐਲਾਨ ਕੀਤਾ ਹੈ, ਮੁੱਖ ਮੰਤਰੀ ਵੱਲੋਂ ਸ਼ਹੀਦ ਪਰਿਵਾਰਾਂ ਨੂੰ ਮਿਲਣ ਵਾਲੀ ਆਰਥਿਕ ਮਦਦ ਰਾਸ਼ੀ ਵਿੱਚ 5 ਗੁਣਾਂ ਦਾ ਵਾਧਾ ਕੀਤਾ ਗਿਆ ਹੈ, ਪਹਿਲਾਂ ਸ਼ਹੀਦ ਪਰਿਵਾਰਾਂ ਨੂੰ ਪੰਜਾਬ ਸਰਕਾਰ ਵੱਲੋਂ 10 ਲੱਖ ਰੁਪਏ ਅਤੇ ਪਰਿਵਾਰ ਦੇ ਇੱਕ 
ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਂਦੀ ਸੀ ਪਰ ਹੁਣ ਪੰਜਾਬ ਸਰਕਾਰ ਨੇ ਪਰਿਵਾਰ ਨੂੰ ਮਿਲਣ ਵਾਲੀ ਮਦਦ 50 ਲੱਖ ਕਰ ਦਿੱਤੀ ਹੈ, ਇਸ ਦੇ ਨਾਲ ਪਰਿਵਾਰ ਦੇ 1 ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ, ਮੁੱਖ ਮੰਤਰੀ ਨੇ ਕਿਹਾ ਘੱਟੋ-ਘੱਟ ਸ਼ਹੀਦ ਪਰਿਵਾਰਾਂ ਲਈ ਅਸੀਂ ਇੰਨਾਂ ਜ਼ਰੂਰ ਕਰ ਸਕਦੇ ਹਾਂ ਜਿੰਨਾ ਨੇ ਦੇਸ਼ ਲਈ ਇੰਨੀ ਵੱਡੀ ਕੁਰਬਾਨੀ ਦਿੱਤੀ ਹੈ,  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਇਸ ਫ਼ੈਸਲੇ ਦੀ ਸ਼ਲਾਘਾ ਹੋ ਰਹੀ ਹੈ, ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਡਾਕਟਰ ਨਵਜੋਤ ਕੌਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਫ਼ੈਸਲੇ ਦਾ ਸੁਆਗਤ ਕੀਤਾ ਹੈ