CBI ਜਾਂਚ ਨੂੰ ਚੁਣੌਤੀ ਤੇ ਰੇਤ ਮਾਫੀਆ ਦੀ ਹਮਾਇਤ ਕਰ ਰਹੀ ਹੈ ਸੂਬਾ ਸਰਕਾਰ: ਡਾ. ਚੀਮਾ
Advertisement

CBI ਜਾਂਚ ਨੂੰ ਚੁਣੌਤੀ ਤੇ ਰੇਤ ਮਾਫੀਆ ਦੀ ਹਮਾਇਤ ਕਰ ਰਹੀ ਹੈ ਸੂਬਾ ਸਰਕਾਰ: ਡਾ. ਚੀਮਾ

ਪੰਜਾਬ 'ਚ ਚੱਲ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਲਗਾਤਾਰ ਵਿਰੋਧੀ ਧਿਰਾਂ ਸੂਬਾ ਸਰਕਾਰ ਨੂੰ ਘੇਰ ਰਹੀਆਂ ਹਨ।

ਫਾਈਲ ਫੋਟੋ

ਚੰਡੀਗੜ੍ਹ: ਪੰਜਾਬ 'ਚ ਚੱਲ ਰਹੀ ਗੈਰ ਕਾਨੂੰਨੀ ਮਾਈਨਿੰਗ ਨੂੰ ਲੈ ਕੇ ਲਗਾਤਾਰ ਵਿਰੋਧੀ ਧਿਰਾਂ ਸੂਬਾ ਸਰਕਾਰ ਨੂੰ ਘੇਰ ਰਹੀਆਂ ਹਨ। ਇਸ ਦਰਮਿਆਨ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਇੱਕ ਵਾਰ  ਫਿਰ ਤੋਂ ਸੂਬਾ ਸਰਕਾਰ ਨੂੰ ਆੜੇ ਹੱਥੀਂ ਲੈਂਦਿਆਂ ਸਰਕਾਰ ਵੱਲੋਂ ਵੱਲੋਂ ਰੇਤ ਮਾਫੀਆ ਦੀ ਹਮਾਇਤ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ। ਚੀਮਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਟਵੀਟ ਕਰ ਲਿਖਿਆ ਹੈ ਕਿ "ਪੰਜਾਬ ਸਰਕਾਰ ਨੇ ਅਧਿਕਾਰਤ ਤੌਰ 'ਤੇ ਰੇਤ ਮਾਫੀਆ ਦੀ ਹਮਾਇਤ ਕੀਤੀ ਹੈ ਅਤੇ ਇਕ ਨਿਆਇਕ ਅਧਿਕਾਰੀ ਦੀ ਰਿਪੋਰਟ 'ਤੇ ਹਾਈ ਕੋਰਟ ਦੁਆਰਾ ਹੁਕਮ ਦਿੱਤੇ 'ਗੁੰਡਾ ਟੈਕਸ ਵਸੂਲੀ' ਦੀ ਸੀਬੀਆਈ ਜਾਂਚ ਨੂੰ ਚੁਣੌਤੀ ਦਿੱਤੀ ਹੈ। "

ਜ਼ਿਕਰਯੋਗ ਹੈ ਕਿ ਪੰਜਾਬ ਦੇ ਰੋਪੜ ਜਿਲ੍ਹੇ 'ਚ ਰੇਤ ਅਤੇ ਬੱਜਰੀ ਦੇ ਟਰੱਕਾਂ ਤੋਂ ਪ੍ਰਾਈਵੇਟ ਨਾਕੇ ਲੈ ਕੇ ਗੁੰਡਾ ਟੈਕਸ ਵਸੂਲਣ ਦੇ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਗਈ ਸੀ। ਹਾਈਕੋਰਟ ਨੇ ਕਿਹਾ ਸੀ ਕਿ ਇਹ ਬਿਨਾ ਸਰਕਾਰੀ ਅਧਿਕਾਰੀਆਂ ਦੀ ਮਿਲੀਭੁਗਤ ਤੋਂ ਨਹੀਂ ਹੋ ਸਕਦਾ ਅਜਿਹੇ ਅਧਿਕਾਰੀਆਂ ਖਿਲਾਫ ਕਾਰਵਾਈ ਜਰੂਰੀ ਹੈ ਤੇ ਕੋਰਟ ਨੇ 2 ਹਫਤਿਆਂ 'ਚ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਦਿੱਤੇ ਸਨ। 

ਹਾਈਕੋਰਟ ਦੇ ਇਸ ਫੈਂਸਲੇ ਦਾ ਪ੍ਰਤਾਪ ਸਿੰਘ ਬਾਜਵਾ ਨੇ ਸਵਾਗਤ ਕੀਤਾ ਸੀ । ਉਨ੍ਹਾਂ ਕਿਹਾ ਮੈਂ ਤੇ ਸ਼. ਸ਼ਮਸ਼ੇਰ ਸਿੰਘ ਦੂਲੋ ਪੰਜਾਬ ਹਰਿਆਣਾ ਹਾਈਕੋਰਟ ਦੇ ਫੈਂਸਲੇ ਦਾ ਸਵਾਗਤ ਕਰਦੇ ਹਾਂ। ਉਨ੍ਹਾਂ ਕਿਹਾ ਕਿ ਇਹ ਇੱਕ ਲੋੜੀਂਦਾ ਕਦਮ ਹੈ ਅਸੀਂ ਮਾਣਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਚੀਫ ਜਸਟਿਸ ਨੂੰ ਅਪੀਲ ਕਰਦੇ ਹਾਂ ਕਿ ਇਸ ਮਾਮਲੇ ‘ਚ ਪੁਰੀ ਤਰ੍ਹਾਂ ਦਿਲਚਸਪੀ ਦਿਖਾਈ ਜਾਵੇ ਤਾਂ ਕਿ ਪੰਜਾਬ ‘ਚ ਜਾਂਚ ਦੇ ਦਾਅਰੇ ਦਾ ਵਿਸਤਾਰ ਹੋ ਸਕੇ। 

ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੇ ਵੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਣ ਦੀ ਗੱਲ ਆਖੀ ਸੀ। 

Watch Live Tv-

Trending news