ਕੋਰੋਨਾ ਦੀ ਦੂਜੀ ਲਹਿਰ 'ਤੇ ਪੰਜਾਬ ਸਰਕਾਰ ਦੇ 10 ਵੱਡੇ ਫ਼ੈਸਲੇ,ਸਿੱਧਾ ਤੁਹਾਡੇ ਨਾਲ ਜੁੜੇ

ਕੋਰੋਨਾ ਦੀ ਦੂਜੀ ਲਹਿਰ ਦੇ ਖ਼ਦਸ਼ੇ ਦੀ ਵਜ੍ਹਾਂ ਕਰਕੇ ਪੰਜਾਬ ਵਿੱਚ ਸਖ਼ਤ ਹੋਏ ਨਿਯਮ    

ਕੋਰੋਨਾ ਦੀ ਦੂਜੀ ਲਹਿਰ 'ਤੇ ਪੰਜਾਬ ਸਰਕਾਰ ਦੇ 10 ਵੱਡੇ ਫ਼ੈਸਲੇ,ਸਿੱਧਾ ਤੁਹਾਡੇ ਨਾਲ ਜੁੜੇ
ਕੋਰੋਨਾ ਦੀ ਦੂਜੀ ਲਹਿਰ ਦੇ ਖ਼ਦਸ਼ੇ ਦੀ ਵਜ੍ਹਾਂ ਕਰਕੇ ਪੰਜਾਬ ਵਿੱਚ ਸਖ਼ਤ ਹੋਏ ਨਿਯਮ

ਚੰਡੀਗੜ੍ਹ : ਪੰਜਾਬ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੂੰ ਵੇਖ ਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਖ਼ਤ ਫ਼ੈਸਲੇ ਲਏ ਨੇ,ਪੰਜਾਬ ਸਰਕਾਰ ਵੱਲੋਂ ਇੱਕ ਵਾਰ ਮੁੜ ਨਾਈਟ ਕਰਫ਼ਿਊ ਲਾਗੂ ਕਰ ਦਿੱਤਾ ਗਿਆ ਹੈ ਇਸ ਤੋਂ ਇਲਾਵਾ ਮਾਸਕ 'ਤੇ ਲੱਗਣ ਵਾਲਾ ਜੁਰਮਾਨਾ ਡਬਲ ਕਰ ਦਿੱਤਾ ਗਿਆ ਹੈ,ਰੈਸਟੋਰੈਂਟ, ਮੈਰਿਜ ਪੈਲੇਸ ਤੇ ਹੋਟਲਾਂ ਦੇ ਬੰਦ ਹੋਣ ਦੇ ਸਮੇਂ ਨੂੰ ਬਦਲਿਆ ਗਿਆ ਹੈ,ਕੋਰੋਨਾ ਟੈਸਟ ਨੂੰ ਲੈਕੇ ਅਤੇ ਹਸਪਤਾਲਾਂ ਵਿੱਚ ਬਿਸਤਿਆਂ ਨੂੰ ਲੈਕੇ ਮੁੱਖ ਮੰਤਰੀ ਵੱਲੋਂ ਸਿਹਤ ਵਿਭਾਗ ਨੂੰ ਗਾਇਡ ਲਾਈਨਾਂ ਜਾਰੀ ਕਰ ਦਿੱਤੀਆਂ ਗਈਆਂ ਨੇ

ਕੋਰੋਨਾ ਦੀ ਦੂਜੀ ਲਹਿਰ ਨਾਲ ਨਜਿੱਠਣ ਦੇ ਲਈ ਪੰਜਾਬ ਸਰਕਾਰ ਦੇ ਫ਼ੈਸਲੇ

1 ਪੰਜਾਬ ਵਿੱਚ ਹੁਣ ਮੁੜ ਤੋੋਂ ਰਾਤ 10 ਵਜੇ ਤੋਂ ਸਵੇਰ 5 ਵਜੇ ਤੱਕ ਕਰਫ਼ਿਊ ਲੱਗਣਗੇ 

2 ਮਾਸਕ ਨਾ ਪਾਉਣ ਵਾਲਿਆਂ ਨੂੰ ਹੁਣ 500 ਦੀ ਥਾਂ 1000 ਰੁਪਏ ਜੁਰਮਾਨਾ ਦੇਣਾ ਪਵੇਗਾ 

3 ਹੋਟਲ,ਮੈਰੀਜ ਪੈਲੇਸ ਅਤੇ ਰੈਸਟੋਰੈਂਟ ਦਾ ਸਮਾਂ ਬਦਲਿਆ ਗਿਆ,ਹੁਣ ਸਿਰਫ਼ ਰਾਤ 9.30 ਤੱਕ ਹੀ ਇਹ ਤਿੰਨੋ ਥਾਵਾਂ ਖੁੱਲ੍ਹਿਆ ਰਹਿਣਗੀਆਂ

4 ਪ੍ਰਾਈਵੇਟ ਹਸਪਤਾਲਾਂ ਨੂੰ ਸਰਕਾਰ ਨਾਲ ਜੋੜਨ ਦੀ ਹਿਦਾਇਤਾਂ ਜਾਰੀ 

5 ਸੂਬੇ ਵਿੱਚ ਆਕਸੀਜਨ ਅਤੇ ICU ਬਿਸਤਰੇ ਵਧਾਉਣ ਦੇ ਨਿਰਦੇਸ਼

6 ਹੈਲਥ ਵਿਭਾਗ ਨੂੰ ਨਿਰਦੇਸ਼ ਫ਼ੌਰਨ 249 ਸਪੈਸ਼ਲਿਸਟ ਡਾਕਟਰਾਂ ਅਤੇ 407 ਮੈਡੀਕਲ ਅਫ਼ਸਰਾਂ ਦੀ ਨਿਯੁਕਤੀ ਕੀਤੀ ਜਾਵੇ

7  MBBS ਦੇ ਚੌਥੇ ਅਤੇ ਪੰਜਵੇਂ  ਸਾਲ ਦੇ  ਵਿਦਿਆਰਥੀਆਂ ਨੂੰ ਡਾਕਟਰਾਂ ਦੀ ਮਦਦ ਲਈ ਤਿਆਰ ਰਹਿਣ ਦੇ ਨਿਰਦੇਸ਼ 

8  ਸਿਹਤ ਮਹਿਕਮੇ ਨੂੰ 25 ਹਜ਼ਾਰ ਰੋਜ਼ਾਨਾ RTPCR ਕੋਰੋਨਾ ਟੈਸਟ ਕਰਨ ਦੇ ਨਿਰਦੇਸ਼ ਜਾਰੀ 

9  ਜ਼ਿਲ੍ਹਾਂ ਹਸਪਤਾਲਾਂ ਵਿੱਚ 24 ਘੰਟੇ ਸਤੋ ਦਿਨ ਟੈਸਟ ਦੀ ਸੁਵਿਧਾ ਮੁਹੱਈਆ ਕਰਵਾਉਣ ਦੇ ਨਿਰਦੇਸ਼

10 ਘਰ ਵਿੱਚ ਇਲਾਜ ਕਰ ਰਰੇ ਮਰੀਜ਼ਾਂ 'ਤੇ ਨਜ਼ਰ ਰੱਖਣ ਦੇ ਲਈ ਏਜੰਸੀ ਹਾਇਰ ਕਰਨ ਦੇ ਨਿਰਦੇਸ਼