ਪੰਜਾਬ 3.0 ਅਨਲੌਕ ਗਾਈਡ ਲਾਈਨ ਜਾਰੀ,ਨਾਈਟ ਕਰਫ਼ਿਊ ਨਹੀਂ ਹਟੇਗਾ,ਜਿੰਮ ਖੁੱਲ੍ਹਣਗੇ,ਸਕੂਲ,ਕਾਲਜ ਬੰਦ

 31 ਅਗਸਤ  ਤੱਕ ਸਕੂਲ ਕਾਲਜ ਰਹਿਣਗੇ ਬੰਦ

ਪੰਜਾਬ 3.0 ਅਨਲੌਕ ਗਾਈਡ ਲਾਈਨ ਜਾਰੀ,ਨਾਈਟ ਕਰਫ਼ਿਊ ਨਹੀਂ ਹਟੇਗਾ,ਜਿੰਮ ਖੁੱਲ੍ਹਣਗੇ,ਸਕੂਲ,ਕਾਲਜ ਬੰਦ
31 ਅਗਸਤ ਤੱਕ ਸਕੂਲ ਕਾਲਜ ਰਹਿਣਗੇ ਬੰਦ

ਜਗਦੀਪ ਸਿੰਘ ਸੰਧੂ/ਚੰਡੀਗੜ੍ਹ : ਕੇਂਦਰ ਸਰਕਾਰ ਤੋਂ ਬਾਅਦ ਪੰਜਾਬ ਸਰਕਾਰ ਨੇ ਵੀ ਅਨਲੌਕ 3.0 ਦੀ ਗਾਈਡ ਲਾਈਨਾਂ ਜਾਰੀ ਕਰ ਦਿੱਤੀਆਂ ਨੇ, ਪੰਜਾਬ ਸਰਕਾਰ ਨੇ ਰਾਤ ਨੂੰ ਕਰਫ਼ਿਊ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ, ਸੂਬੇ ਵਿੱਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਜਾਰੀ ਰਹੇਗਾ, ਜਦਕਿ ਜਿੰਮ, ਯੋਗਾ ਸੈਂਟਰ, ਕੇਂਦਰ ਦੀ ਗਾਈਡ ਲਾਈਨਾਂ ਮੁਤਾਬਿਕ ਖੁੱਲ੍ਹਣਗੇ,ਸਕੂਲਾ ਕਾਲਜ,ਕੋਚਿੰਗ ਸੈਂਟਰ ਕੇਂਦਰ ਸਰਕਾਰ ਦੇ ਫੈਸਲੇ ਮੁਤਾਬਿਕ ਹੀ 31 ਅਗਸਤ ਤੱਕ ਬੰਦ ਰੱਖਣ ਦਾ ਫ਼ੈਸਲਾ ਲਿਆ ਗਿਆ ਹੈ

ਸਮਾਗਮਾਂ ਨੂੰ ਲੈਕੇ ਗਾਈਡ ਲਾਈਨ

-  ਪੰਜਾਬ ਸਰਕਾਰ ਨੇ ਅਨਲੌਕ 3.0 ਵਿੱਚ ਸਿਰਫ਼ 30 ਮਹਿਮਾਨਾਂ ਨੂੰ ਹੀ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦਿੱਤੀ ਹੈ  
- ਸਿਰਫ਼ 20 ਲੋਕ ਹੀ ਅੰਤਿਮ ਯਾਤਰਾ ਵਿੱਚ ਸ਼ਾਮਲ ਹੋ ਸਕਦੇ ਨੇ 
- ਜਨਤਕ ਥਾਵਾਂ 'ਤੇ ਥੁੱਕਣ  ਰੋਕ ਜਾਰੀ ਰਹੇਗੀ 
- ਜਨਤਕ ਥਾਵਾਂ 'ਤੇ ਸ਼ਰਾਬ ਪੀਣ ਅਤੇ ਤੰਬਾਕੂ ਗੁਟਕਾ ਖਾਉਣ ਦੀ ਇਜਾਜ਼ਤ ਨਹੀਂ ਹੋਵੇਗੀ
 
ਰੈਸਟੋਰੈਂਟ ਅਤੇ ਹੋਟਲਾਂ ਲਈ ਗਾਈਡ ਲਾਈਨ 

- ਰਾਤ 10 ਵਜੇ ਤੱਕ 50 ਫ਼ੀਸਦੀ ਸਮਰੱਥਾ ਦੇ ਨਾਲ ਰੈਸਟੋਰੈਂਟ ਖੁੱਲ ਸਕਦੇ ਨੇ
- ਰੈਸਟੂਰੈਂਟ ਦੇ ਅੰਦਰ ਸ਼ਰਾਬ ਪਰੋਸਣ ਦੀ ਵੀ ਇਜਾਜ਼ਤ ਹੈ
- ਹੋਟਲ ਦੇ ਅੰਦਰ  ਸਿਰਫ਼ 50 ਫ਼ੀਸਦੀ ਹੀ ਮਹਿਮਾਨਾਂ ਦੀ ਇਜਾਜ਼ਤ ਹੋਵੇਗੀ 
- ਹੋਟਲ ਦੇ ਅੰਦਰ ਬਾਰ ਬੰਦ ਰਹਿਣਗੇ 
- ਕਮਰੇ ਦੇ ਅੰਦਰ ਸ਼ਰਾਬ ਮੰਗਵਾਈ ਜਾ ਸਕਦੀ ਹੈ

ਨਾਈਟ ਕਰਫ਼ਿਊ ਬਾਰੇ ਫ਼ੈਸਲਾ

ਭਾਰਤ ਸਰਕਾਰ ਨੇ ਨਾਈਟ ਕਰਫ਼ਿਊ ਖ਼ਤਮ ਕਰ ਦਿੱਤਾ ਹੈ ਪਰ ਵਧ ਰਹੇ ਕੋਰੋਨਾ ਦੇ ਮਾਮਲਿਆਂ ਤੋਂ ਬਾਅਦ ਚੰਡੀਗੜ੍ਹ ਦੇ ਨਾਲ ਹੁਣ ਪੰਜਾਬ ਸਰਕਾਰ ਨੇ ਵੀ ਰਾਤ ਦਾ ਕਰਫ਼ਿਊ ਜਾਰੀ ਰੱਖਣ ਦਾ ਫ਼ੈਸਲਾ ਲਿਆ ਹੈ, ਪੰਜਾਬ ਵਿੱਚ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਕਰਫ਼ਿਊ ਜਾਰੀ ਰਹੇਗਾ ਜਦਕਿ ਕੌਮੀ ਸ਼ਾਹਰਾਹ ਤੇ ਸਮਾਨ ਲਿਜਾਉਣ ਵਾਲੀਆਂ ਗੱਡੀਆਂ ਦੀ ਆਵਾਜਾਈ ਜਾਰੀ ਰਹੇਗੀ,ਜ਼ਿਲ੍ਹਾਂ ਪ੍ਰਸ਼ਾਸਨ ਨੂੰ ਹਿਦਾਇਤਾਂ ਦਿੱਤੀਆਂ ਗਈਆਂ ਨੇ ਧਾਰਾ 144 ਨੂੰ ਸਖ਼ਤੀ ਨਾਲ ਲਾਗੂ ਕਰਵਾਇਆ ਜਾਵੇ

ਧਾਰਮਿਕ ਥਾਵਾਂ ਬਾਰੇ ਗਾਈਡ ਲਾਈਨਾਂ

- ਸਵੇਰੇ 5 ਵਜੇਂ ਤੋਂ ਰਾਤ 8 ਵਜੇ ਤੱਕ ਧਾਰਮਿਕ ਥਾਵਾਂ 'ਤੇ ਜਾਣ ਦੀ ਇਜਾਜ਼ਤ ਹੋਵੇਗੀ
- ਸਿਰਫ਼ 20 ਲੋਕ ਹੀ ਧਾਰਮਿਕ ਥਾਂ ਦੇ ਅੰਦਰ ਜਾਕੇ ਦਰਸ਼ਨ ਕਰ ਸਕਦੇ ਨੇ
- ਧਾਰਮਿਕ ਥਾਵਾਂ ਦੇ ਮੈਨੇਜਮੈਂਟ ਦੀ ਜ਼ਿੰਮੇਵਾਰੀ ਹੋਵੇਗੀ ਕਿ ਉਹ ਸੋਸ਼ਲ ਡਿਸਟੈਂਸਿੰਗ ਅਤੇ ਸੈਨੇਟਾਇਜੇਸ਼ਨ ਦਾ ਧਿਆਨ ਰੱਖਣ
- ਲੰਗਰ ਅਤੇ ਪ੍ਰਸ਼ਾਦ ਵਰਤਾਉਣ ਦੀ ਪੂਰੀ ਇਜਾਜ਼ਤ ਹੋਵੇਗੀ ਪਰ SOP ਦੀਆਂ ਗਾਈਡ ਲਾਈਨਾਂ ਦਾ ਧਿਆਨ ਰੱਖਣਾ ਹੋਵੇਗਾ 

ਕੰਟੇਨਮੈਂਟ ਜ਼ੋਨ ਦੇ ਬਾਹਰ ਇਹ ਚੀਜ਼ਾਂ ਨਹੀਂ ਖੁੱਲ੍ਹਣਗੀਆਂ

- ਸਕੂਲ,ਕਾਲਜ, ਕੋਚਿੰਗ ਸੈਂਟਰ 31 ਅਗਸਤ 2020 ਤੱਕ ਬੰਦ ਰਹਿਣਗੇ,ਆਨ ਲਾਈਨ ਪੜਾਈ ਨੂੰ ਵਧਾਵਾ ਦੇਣ ਬਾਰੇ ਨਿਰਦੇਸ਼ ਦਿੱਤੇ  ਗਏ
- ਕੌਮਾਂਤਰੀ ਉਡਾਨਾ ਪੂਰੀ ਤਰ੍ਹਾਂ ਨਾਲ ਬੰਦ ਰਹਿਣਗੀਆਂ
- ਸਿਨਮਾ ਹਾਲ,ਸਵਿਮਿੰਗ ਪੂਲ,ਮਨੋਰੰਜਨ ਪਾਰਕ,ਥੀਏਟਰ,ਬਾਰ,ਆਡੀਟੋਰੀਅਮ,ਅਸੈਂਬਲੀ ਹਾਲ ਬੰਦ ਰਹਿਣਗੇ