ਹੈਲਥ ਇੰਸ਼ੋਰੈਂਸ ਕਵਰ 'ਚ ਪੰਜਾਬ ਸਰਕਾਰ ਦਾ ਇਹ ਵੱਡਾ ਫ਼ੈਸਲਾ, ਸਿੱਧਾ ਤੁਹਾਡੇ ਨਾਲ ਜੁੜਿਆ

ਪੰਜਾਬ ਕੈਬਨਿਟ ਨੇ ਫ਼ੈਸਲਾ ਲਿਆ ਹੈ ਕਿ ਸੂਬਾ ਸਰਕਾਰ  ਸਰਕਾਰੀ ਮੁਲਾਜ਼ਮਾਂ,ਪੈਨਸ਼ਨ ਧਾਰਕਾਂ ਅਤੇ ਗੈਰ ਸਰਕਾਰੀ ਅਧਾਰਿਆਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਹੈਲਥ ਇੰਸ਼ੋਰੈਂਸ ਕਵਰ ਵਿੱਚ ਸ਼ਾਮਲ ਕਰਨ 'ਤੇ ਵਿਚਾਰ ਕਰ ਰਹੀ ਹੈ।   

ਹੈਲਥ ਇੰਸ਼ੋਰੈਂਸ ਕਵਰ 'ਚ ਪੰਜਾਬ ਸਰਕਾਰ ਦਾ ਇਹ ਵੱਡਾ ਫ਼ੈਸਲਾ, ਸਿੱਧਾ ਤੁਹਾਡੇ ਨਾਲ ਜੁੜਿਆ
ਪੰਜਾਬ ਸਰਕਾਰ ਇੰਸ਼ੋਰੈਂਸ ਦਾ ਦਾਇਰਾ ਵਧਾਉਣ ਬਾਰੇ ਯੋਜਨਾ ਬਣਾ ਰਹੀ ਹੈ

ਚੰਡੀਗੜ੍ਹ : ਪੰਜਾਬ ਸਰਕਾਰ ਮੁਲਾਜ਼ਮਾਂ ਦੇ ਹੈਲਥ ਇੰਸ਼ੋਰੈਂਸ ਦਾ ਦਾਇਰਾ ਵਧਾਉਣ 'ਤੇ ਵਿਚਾਰ ਕਰ ਰਹੀ ਹੈ,ਪੰਜਾਬ ਸਰਕਾਰ ਨੇ ਆਯੂਸ਼ਮਾਨ ਭਾਰਤ ਸਰਬਤ ਸਿਹਤ ਸਕੀਮ ਯੋਜਨਾ (Ayushman Bharat – Sarbat Sehat Bima Yojana )ਦੇ 1 ਸਾਲ ਪੂਰੇ ਹੋਣ 'ਤੇ ਇਹ ਫ਼ੈਸਲਾ ਲਿਆ ਹੈ। 

ਪੰਜਾਬ ਕੈਬਨਿਟ ਨੇ ਫ਼ੈਸਲਾ ਲਿਆ ਹੈ ਕਿ ਸੂਬਾ ਸਰਕਾਰ  ਸਰਕਾਰੀ ਮੁਲਾਜ਼ਮਾਂ,ਪੈਨਸ਼ਨ ਧਾਰਕਾਂ ਅਤੇ ਗੈਰ ਸਰਕਾਰੀ ਅਧਾਰਿਆਂ ਵਿੱਚ ਕੰਮ ਕਰਨ ਵਾਲੇ ਮੁਲਾਜ਼ਮਾਂ ਨੂੰ ਹੈਲਥ ਇੰਸ਼ੋਰੈਂਸ ਕਵਰ ਵਿੱਚ ਸ਼ਾਮਲ ਕਰਨ 'ਤੇ ਵਿਚਾਰ ਕਰ ਰਹੀ ਹੈ। 

ਪੰਜਾਬ ਦੇ ਸਿਹਤ ਵਿਭਾਗ ਅਤੇ ਫੈਮਲੀ ਹੈਲਥ ਨੂੰ ਕਿਹਾ ਗਿਆ ਹੈ ਕਿ ਉਹ ਇਸ ਮਾਮਲੇ ਵਿੱਚ ਡਿਟੇਲ ਪਰਪੋਜ਼ਲ ਕੈਟਾਗਰੀ ਦੇ ਹਿਸਾਬ ਨਾਲ ਬਣਾਉਣ, ਜਿਸ ਨਾਲ  5 ਲੱਖ ਦਾ ਇਨਸ਼ੋਰੈਂਸ ਹਰ ਇੱਕ ਪਰਿਵਾਰ ਨੂੰ ਦਿੱਤਾ ਜਾ ਸਕੇ, ਪੰਜਾਬ ਸਰਕਾਰ ਦੀ ਇਸ ਸਕੀਮ ਦੇ ਤਹਿਤ ਹਰ ਸਾਲ  42.27  ਲੱਖ ਪਰਿਵਾਰਾਂ ਨੂੰ ਫਾਇਦਾ ਹੁੰਦਾ ਹੈ, ਇਸ ਸਕੀਮ ਨੂੰ ਹੁਣ 20 ਅਗਸਤ 2020 ਤੋਂ ਵਧਾਕੇ 19 ਅਗਸਤ 2021 ਤੱਕ ਕਰ ਦਿੱਤਾ ਗਿਆ ਹੈ। 

ਕੈਬਨਿਟ ਨਾਲ ਮੀਟਿੰਗ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਇਸ ਵਕਤ  42.27 ਲੋਕ ਪਰਿਵਾਰ ਇੰਸ਼ੋਰੈਂਸ ਸਕੀਮ ਦਾ ਫ਼ਾਇਦਾ ਚੁੱਕ ਰਹੇ ਨੇ, 14.86 ਲੱਖ ਗਰੀਬ ਪਰਿਵਾਰਾਂ ਨੂੰ ਇਸ ਸਕੀਮ ਦੇ ਤਹਿਤ 2011 ਦੀ ਸੋਸ਼ਲ ਕਾਸਟ ਸੈਨਸੈਸ ਦੇ ਜ਼ਰੀਏ ਚੁਣਿਆ ਗਿਆ ਸੀ ਜਦਕਿ  16.30 ਲੱਖ ਪਰਿਵਾਰਾਂ ਨੂੰ ਸਮਾਰਟ ਰਾਸ਼ਨ ਕਾਰਡ ਦੇ ਜ਼ਰੀਏ  ਸ਼ਾਮਲ ਕੀਤਾ ਗਿਆ ਹੈ, 11.10 ਲੱਖ ਪਰਿਵਾਰ  J- ਫ਼ਾਰਮ ਦੇ ਜ਼ਰੀਏ ਜੋੜਿਆ ਗਿਆ ਹੈ। 

Watch Live TV-