8 ਦਿਨਾਂ 'ਚ ਦੂਜੀ ਵਾਰ IPS ਅਫ਼ਸਰਾਂ ਦੇ ਤਬਾਦਲੇ,ਇਸ ਅਫ਼ਸਰ ਨੂੰ ਕੈਪਟਨ ਨੇ ਸੌਂਪੀ ਸਭ ਤੋਂ ਵੱਡੀ ਜ਼ਿੰਮੇਵਾਰੀ

​ 24 ਮਾਰਚ ਨੂੰ 10 IPS ਅਤੇ PPS ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਸਨ 

8 ਦਿਨਾਂ 'ਚ ਦੂਜੀ ਵਾਰ IPS ਅਫ਼ਸਰਾਂ ਦੇ ਤਬਾਦਲੇ,ਇਸ ਅਫ਼ਸਰ ਨੂੰ ਕੈਪਟਨ ਨੇ ਸੌਂਪੀ ਸਭ ਤੋਂ ਵੱਡੀ ਜ਼ਿੰਮੇਵਾਰੀ
24 ਮਾਰਚ ਨੂੰ 10 IPS ਅਤੇ PPS ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਸਨ

 

ਨਿਤਿਕਾ ਮਹੇਸ਼ਵਰੀ/ਚੰਡੀਗੜ੍ਹ : 8 ਦਿਨਾਂ ਦੇ ਅੰਦਰ ਪੰਜਾਬ ਵਿੱਚ ਦੂਜੀ ਵਾਰ IPS ਅਫ਼ਸਰਾਂ ਦੇ ਤਬਾਦਲੇ ਕੀਤੇ ਗਏ ਨੇ, ਸਭ ਤੋਂ ਵੱਡਾ ਟਰਾਂਸਫਰ IPS RN ਡੋਕੇ ਦਾ ਕੀਤਾ ਗਿਆ ਹੈ ਉਨ੍ਹਾਂ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡੀ ਜ਼ਿੰਮੇਵਾਰੀ ਸੌਂਪੀ ਹੈ, ਡੋਕੇ ਨੂੰ ਐਨਫੋਰਸਮੈਂਟ ਡਾਇਰੈਕਟ ਮਾਇਨਿੰਗ (ED Mining) ਦੀ ਵੱਡੀ ਜ਼ਿੰਮਵਾਰੀ ਸੌਂਪੀ ਗਈ ਹੈ ਜਿਸ ਨੂੰ ਪੰਜਾਬ ਕੈਬਨਿਟ ਨੇ ਬੁੱਧਵਾਰ ਨੂੰ ਮਨਜ਼ੂਰੀ ਦਿੱਤੀ,  ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਨੂੰ ਠੱਲ ਪਾਉਣ ਲਈ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਦੀ ਸਥਾਪਨਾ ਕੀਤੀ ਸੀ ,ਮੁੱਖ ਮੰਤਰੀ ਨੇ ਕਿਹਾ ਸੀ ਕੀ ਈ.ਡੀ. ਦਾ ਮੁਖੀ ਡਿਪਟੀ ਇੰਸਪੈਕਟਰ ਜਨਰਲ (ਡੀ.ਆਈ.ਜੀ.) ਰੈਂਕ ਦਾ ਅਧਿਕਾਰੀ ਹੋਵੇਗਾ ਇਸੇ ਲਈ RN ਡੋਕੇ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਗੈਰ ਕਾਨੂੰਨੀ ਮਾਇਨਿੰਗ ਨੂੰ ਰੋਕਣਾ ਕੈਪਟਨ ਸਰਕਾਰ ਦਾ ਸਭ ਤੋਂ ਵੱਡਾ ਚੋਣ ਵਾਅਦਾ ਸੀ, ਸਰਕਾਰ ਨੇ ਦਾਅਵਾ ਕੀਤਾ ਹੈ ਕਿ ਇਸ ਵਿੰਗ ਨਾਲ ਗੈਰ-ਕਾਨੂੰਨੀ ਮਾਈਨਿੰਗ ਨੂੰ ਨੱਥ ਪਾਉਣ ਦੇ ਨਾਲ ਹੀ ਸੂਬੇ ਦੀ ਆਮਦਨੀ ਵਿੱਚ ਵਾਧਾ ਵੀ ਹੋਵੇਗਾ, ਇਸ ਤੋਂ ਇਲਾਵਾ ਇੱਕ ਹੋਰ ਵੱਡੇ IPS ਅਫਸਰ ਦਾ ਵੀ ਟਰਾਂਸਫਰ ਕੀਤਾ ਗਿਆ ਹੈ 

IPS MINING

IPS ਪ੍ਰਮੋਦਾ ਬੈਨ ਦਾ ਟਰਾਂਸਫ਼ਰ ਕੀਤਾ ਗਿਆ 
 
ਇੱਕ ਹੋਰ ਵੱਡੇ ਅਫ਼ਸਰ ਦਾ ਤਬਾਦਲਾ ਕੀਤਾ ਗਿਆ ਹੈ  ਜਿਸ ਦਾ ਸਬੰਧ ਮੁੱਖ ਮੰਤਰੀ ਦੀ ਸੁਰੱਖਿਆ ਨਾਲ ਹੈ, IPS ਪ੍ਰਮੋਦ ਬੈਨ ਨੂੰ IGP Cum Director Ssg Cm Security ਤੋਂ IGP ਰੋਪੜ ਰੇਂਜ ਟਰਾਂਸਫਰ ਕੀਤਾ ਗਿਆ ਹੈ, IPS ਅਮਿਤ ਪ੍ਰਸਾਦ ਨੂੰ ਐਡੀਸ਼ਨ ਚਾਰਜ IGP ਰੋਪੜ ਰੇਂਜ ਤੋਂ ਰਿਲੀਵ ਕਰ ਦਿੱਤਾ ਗਿਆ ਹੈ ਇਸ ਤੋਂ ਪਹਿਲਾਂ  24 ਮਾਰਚ ਨੂੰ 10 IPS ਅਤੇ PPS ਅਫ਼ਸਰਾਂ ਦੇ ਟਰਾਂਸਫਰ ਕੀਤੇ ਗਏ ਸਨ
 
24 ਮਾਰਚ ਨੂੰ 10 IPS ਅਤੇ PPS ਅਫ਼ਸਰਾਂ ਦੇ ਹੋਏ ਸਨ ਟਰਾਂਸਫਰ  

1. IPS   ਸੁਰਜੀਤ ਸਿੰਘ ਨੂੰ DIG Vigilence Bureau Punjab ਮੋਹਾਲੀ ਤੋਂ DIG STF ਫਿਰੋਜ਼ਪੁਰ ਅਤੇ ਲੁਧਿਆਣਾ ਰੇਂਜ ਬਣਾਇਆ ਗਿਆ ਹੈ

2. IPS ਡਾਕਟਰ ਨਾਨਕ ਸਿੰਘ ਨੂੰ AIG ਇਨਟੈਲੀਜੈਂਸ ਤੋਂ SSP ਗੁਰਦਾਸਪੁਰ ਟਰਾਂਸਫਰ ਕੀਤਾ ਗਿਆ ਹੈ  

3. PPS ਕਸ਼ਮੀਰ ਸਿੰਘ ਗਿੱਲ ਨੂੰ Commandant 6th IRB Ladda Kothi, Sangrur ਤੋਂ AIG STF ਰੋਪੜ ਰੇਂਜ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ 

4. PPS ਲਖਬੀਰ ਸਿੰਘ ਨੂੰ ਜ਼ੋਨਲ AIG Crime ਅੰਮ੍ਰਿਤਸਰ ਤੋਂ ਕਮਾਂਡੈਂਟ 5th IRB ਅੰਮ੍ਰਿਤਸਰ  ਦੀ ਜ਼ਿੰਮੇਵਾਰੀ ਸੌਂਪੀ ਗਈ ਹੈ

5. PPS ਕੁਲਜੀਤ ਸਿੰਘ ਨੂੰ ਕਮਾਂਡੈਂਟ IRB ਅੰਮ੍ਰਿਤਸਰ ਤੋਂ AIG STF ਅੰਮ੍ਰਿਤਸਰ ਬਣਾਇਆ ਗਿਆ ਹੈ

6. PPS ਰਜਿੰਦਰ ਸਿੰਘ SSP ਗੁਪਦਾਸਪੁਰ ਤੋਂ AIG  CI PUNJAB, CHANDIGARH ਦੀ ਜ਼ਿੰਮੇਵਾਰੀ ਸੌਂਪੀ ਗਈ ਹੈ