26 ਮਈ ਤੋਂ ਜਲੰਧਰ ਦੇ ਪਾਸਪੋਰਟ ਸੇਵਾ ਕੇਂਦਰ 'ਚ ਕੰਮ ਸ਼ੁਰੂ, ਇੱਕ ਦਿਨ ਸਿਰਫ਼ ਇੰਨੀ ਅਰਜ਼ੀਆਂ ਨੂੰ ਮਨਜ਼ੂਰੀ
Advertisement

26 ਮਈ ਤੋਂ ਜਲੰਧਰ ਦੇ ਪਾਸਪੋਰਟ ਸੇਵਾ ਕੇਂਦਰ 'ਚ ਕੰਮ ਸ਼ੁਰੂ, ਇੱਕ ਦਿਨ ਸਿਰਫ਼ ਇੰਨੀ ਅਰਜ਼ੀਆਂ ਨੂੰ ਮਨਜ਼ੂਰੀ

 ਸਿਰਫ਼ 50 ਫ਼ੀਸਦੀ ਪਾਸਪੋਰਟ ਦੇ ਨਾਲ ਕੰਮ ਸ਼ੁਰੂ ਹੋਵੇਗਾ 

26 ਮਈ ਤੋਂ ਜਲੰਧਰ ਦੇ ਪਾਸਪੋਰਟ ਸੇਵਾ ਕੇਂਦਰ 'ਚ ਕੰਮ ਸ਼ੁਰੂ, ਇੱਕ ਦਿਨ ਸਿਰਫ਼ ਇੰਨੀ ਅਰਜ਼ੀਆਂ ਨੂੰ ਮਨਜ਼ੂਰੀ

ਜਲੰਧਰ : ਪੰਜਾਬ ਸਰਕਾਰ ਨੇ ਲਾਕਡਾਊਨ 4.0 ਵਿੱਚ ਇੱਕ ਹੋਰ ਰਿਆਇਤ ਦਿੱਤੀ ਹੈ, ਜਲੰਧਰ ਦੇ ਰਿਜਨਲ ਪਾਸਪੋਰਟ ਦਫ਼ਤਰ ਵਿੱਚ ਹੁਣ 26 ਮਈ ਤੋਂ ਕੰਮ ਸ਼ੁਰੂ ਹੋ ਜਾਵੇਗਾ,ਜਲੰਧਰ ਦਾ ਇਹ ਪਾਸਪੋਰਟ ਦਫ਼ਤਰ PSK ਜਲੰਧਰ 1 ਦੇ ਐਮੀਨੈਂਟ ਮਾਲ ਨਜ਼ਦੀਕ ਗੁਰੂ ਨਾਨਕ ਮਿਸ਼ਨ ਚੌਕ 'ਤੇ ਹੈ, ਰੀਜ਼ਨਲ ਪਾਸਪੋਰਟ ਦਫ਼ਤਰ ਦੇ ਅਧਿਕਾਰੀ ਰਾਜਕੁਮਾਰ ਬੱਲੀ ਨੇ  ਦੱਸਿਆ ਕੀ ਪਾਸਪੋਰਟ ਬਣਾਉਣ ਦੀ ਅਪਾਇੰਟਮੈਂਟ(APPOINTMENT) ਅਤੇ ਦਫ਼ਤਰ ਵਿੱਚ ਸੋਸ਼ਲ ਡਿਸਟੈਂਸਿੰਗ ਨੂੰ ਲੈਕੇ ਕੁੱਝ ਗਾਈਡ ਲਾਈਨਾਂ ਤਿਆਰ ਕੀਤੀਆਂ ਗਈਆਂ ਨੇ ਜਿਸ ਦਾ ਪਾਸਪੋਰਟ ਬਣਾਉਣ ਵਾਲਿਆਂ ਨੂੰ ਪਾਲਨ ਕਰਨਾ ਹੋਵੇਗਾ, ਇਸ ਤੋਂ ਪਹਿਲਾਂ ਹੁਸ਼ਿਆਰਪੁਰ ਦੇ ਪਾਸਪੋਰਟ ਕੇਂਦਰ ਵਿੱਚ ਵੀ 6 ਮਈ ਤੋਂ ਕੰਮ ਸ਼ੁਰੂ ਹੋ ਗਿਆ ਹੈ 

ਪਾਸਪੋਰਟ ਨੂੰ ਲੈਕੇ ਗਾਈਡ ਲਾਈਨਾਂ

- ਦਫ਼ਤਰ ਦੀ ਸਮਰੱਥਾ ਤੋਂ  ਸਿਰਫ਼ 50 ਫ਼ੀਸਦੀ ਅਰਜ਼ੀਆਂ ਨੂੰ ਮਨਜ਼ੂਰੀ ਦਿੱਤੀ ਜਾਵੇਗਾ  
- ਸਿਰਫ਼ ਆਨ ਲਾਈਨ ਅਪਾਇੰਟਮੈਂਟ ਨੂੰ ਹੀ ਦਫ਼ਤਰ ਦੇ ਅੰਦਰ ਆਉਣ ਦੀ ਇਜਾਜ਼ਤ ਹੋਵੇਗੀ  
- ਤਤਕਾਲ ਸੇਵਾ ਅਤੇ PCC ਅਰਜ਼ੀ ਸੇਵਾ ਨੂੰ ਫ਼ਿਲਹਾਲ ਸ਼ੁਰੂ ਨਾ ਕਰਨ ਦਾ ਫ਼ੈਸਲਾ ਲਿਆ ਗਿਆ ਹੈ 
- ਪਾਸਪੋਰਟ ਕੇਂਦਰਾਂ ਵਿੱਚ ਸੋਸ਼ਲ ਡਿਸਟੈਂਸਿੰਗ ਦੇ ਨਿਯਮਾਂ ਦਾ ਪੂਰੀ ਤਰ੍ਹਾਂ ਨਾਲ ਧਿਆਨ ਰੱਖਿਆ ਜਾਵੇਗਾ 
- ਪਾਸਪੋਰਟ ਦਫ਼ਤਰ ਵਿੱਚ ਆਉਣ ਵਾਲਿਆਂ ਲਈ ਮਾਸਕ ਜ਼ਰੂਰੀ ਹੋਵੇਗਾ ਉਨ੍ਹਾਂ ਨੂੰ ਆਪਣਾ ਸੈਨੇਟਾਇਜ਼ ਨਾਲ ਲਿਆਉਣਾ ਹੋਵੇਗਾ
- ਅਰਜ਼ੀ ਦੇਣ  ਵਾਲੇ ਲਈ  ਲਈ ਅਰੋਗਿਆ ਸੇਤੂ ਐੱਪ ਡਾਊਨਲੋਡ ਜ਼ਰੂਰੀ ਹੋਵੇਗੀ  
- 10 ਸਾਲ ਤੋਂ ਘੱਟ ਅਤੇ ਬਜ਼ੁਰਗ ਲੋਕਾਂ ਨੂੰ ਬਹੁਤ ਜ਼ਿਆਦਾ ਜ਼ਰੂਤ ਪੈਣ 'ਤੇ ਹੀ ਪਾਸਪੋਰਟ ਦਫ਼ਤਰ ਆਉਣ ਦੀ ਅਪੀਲ ਕੀਤੀ ਗਈ ਹੈ 
 - ਜਿਨ੍ਹਾਂ ਨੇ ਲਾਕਡਾਊਨ ਤੋਂ ਪਹਿਲਾਂ ਅਰਜ਼ੀ ਦਿੱਤੀ ਸੀ ਉਨ੍ਹਾਂ ਨੂੰ ਮੁੜ ਤੋਂ ਅਪਾਇੰਟਮੈਂਟ ਲੈਣੀ ਹੋਵੇਗੀ 
- ਬਿਨਾਂ ਅਪਾਇੰਟਮੈਂਟ ਕਿਸੇ ਨੂੰ ਦਫ਼ਤਰ ਵਿੱਚ ਦਾਖ਼ਲ ਨਹੀਂ ਹੋਣ ਦਿੱਤਾ ਜਾਵੇਗਾ  
- ਜ਼ਿਆਦਾ ਜਾਣਕਾਰੀ ਪਾਸਪੋਰਟ ਦਫ਼ਤਰ ਦੀ ਵੈੱਬ ਸਾਈਟ  www.passportindia.gov.in 'ਤੇ ਮਿਲੇਗੀ 
- ਪਾਸਪੋਰਟ ਦਫ਼ਤਰ ਵੱਲੋਂ ਜਾਰੀ ਇਨ੍ਹਾਂ ਨੰਬਰ 'ਤੇ  ਵੀ ਜਾਣਕਾਰੀ ਲਈ ਜਾ ਸਕਦੀ ਹੈ  0181-2242114, 2242115.

 

 

Trending news