ਚੰਡੀਗੜ੍ਹ : ਹੁਣ ਪੰਜਾਬ ਵਿੱਚ ਦੇਸੀ ਅਤੇ ਵਿਦੇਸ਼ੀ ਸ਼ਰਾਬ ਤੁਹਾਨੂੰ ਮਹਿੰਗੀ ਮਿਲੇਗੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਰਾਬ 'ਤੇ COVID CESS ਲਗਾਉਣ ਦੀ ਗਰੁੱਪ ਆਫ਼ ਮਨਿਸਟਰ ਦੀ ਸਿਫ਼ਾਰਿਸ਼ 'ਤੇ ਮੋਹਰ ਲਾ ਦਿੱਤੀ ਹੈ,ਸਰਕਾਰ ਦਾ ਫ਼ੈਸਲਾ 1 ਜੂਨ ਤੋਂ ਲਾਗੂ ਹੋਵੇਗਾ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਕਸਾਈਜ਼ ਪਾਲੀਸੀ ਨੂੰ ਲੈਕੇ ਗਰੁੱਪ ਆਫ਼ ਮਨਿਸਟਰ ਦੀ ਇੱਕ ਕਮੇਟੀ ਬਣਾਈ ਸੀ, COVID CESS ਨਾਲ ਸਰਕਾਰ ਦੇ ਖ਼ਜ਼ਾਨੇ ਵਿੱਚ 145 ਕਰੋੜ ਵਾਧੂ ਆਉਣਗੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਕਹਿਣਾ ਹੈ ਕੀ ਇਸ ਵਿੱਤ ਸਾਲ ਵਿੱਚ ਹੁਣ ਤੱਕ ਸੂਬਾ ਸਰਕਾਰ ਦੇ ਮਾਲੀਆਂ ਵਿੱਚ 26000 ਕਰੋੜ ਦੀ ਕਮੀ ਆਈ ਹੈ, ਜੋ ਕਿ ਕੁੱਲ ਬਜਟ ਦਾ 30 ਫ਼ੀਸਦੀ ਹੈ ਜਿਸ ਦੀ ਵਜ੍ਹਾਂ ਕਰਕੇ ਸਰਕਾਰ ਨੂੰ ਕੁੱਝ ਸਖ਼ਤ ਫ਼ੈਸਲੇ ਲੈਣੇ ਪਏ ਨੇ, ਮਾਲੀਆ ਘਾਟੇ ਨੂੰ ਪੂਰਾ ਕਰਨ ਦੇ ਲਈ 12 ਮਈ ਨੂੰ ਗਰੁੱਪ ਆਫ਼ ਮਨਿਸਟਰ ਦੀ ਇੱਕ ਕਮੇਟੀ ਬਣਾਈ ਗਈ ਸੀ ਜਿਸ ਦੀਆਂ ਸਿਫ਼ਾਰਿਸ਼ਾਂ ਦੀ ਮਨਜ਼ੂਰੀ ਤੋਂ ਬਾਅਦ ਹੀ ਸ਼ਰਾਬ 'ਤੇ ਕੋਵਿਡ ਟੈਕਸ ਲਗਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ, ਇਸ ਤੋਂ ਪਹਿਲਾਂ ਦਿੱਲੀ ਸਰਕਾਰ ਨੇ ਸ਼ਰਾਬ ਦੀ ਕੀਮਤ ਵਿੱਚ 70 ਫ਼ੀਸਦੀ ਦਾ ਵਾਧਾ ਕੀਤਾ ਉਸ ਤੋਂ ਬਾਅਦ ਹਰਿਆਣਾ ਅਤੇ ਚੰਡੀਗੜ੍ਹ ਦੇ ਵੀ ਸ਼ਰਾਬ ਤੇ ਕੋਵਿਡ CESS ਲਗਾਇਆ ਸੀ
We have decided to levy additional Excise Duty & Assessed Fee in lieu of Covid Cess on liquor with effect from 1 June 2020. These would range from INR 2 to INR 50 depending on type and size of the item sold. The amount collected will be utilised for #Covid19 related expenditure.
— Capt.Amarinder Singh (@capt_amarinder) June 1, 2020
ਕਿਹੜੀ ਬੋਤਲ ਕਿੰਨੇ ਦੀ ਮਿਲੇਗੀ ?
- ਪੰਜਾਬ ਮੀਡੀਅਮ ਲੀਕਰ ਦੇ ਕੁਆਟਰ 'ਤੇ 5 ਰੁਪਏ COVID CESS ਲਗਾਇਆ ਗਿਆ ਹੈ
- ਭਾਰਤ ਵਿੱਚ ਬਣੀ ਵਿਦੇਸ਼ੀ ਸ਼ਰਾਬ 'ਤੇ 10 ਰੁਪਏ ਫ਼ੀ ਕੁਆਟਰ COVID CESS ਹੋਵੇਗਾ, ਇਸੇ ਤਰ੍ਹਾਂ ਵੱਡੇ ਪੈੱਗ 'ਤੇ ਕੀਮਤ ਵਧੇਗੀ
- ਬੀਅਰ ਦੀ 650 ਮਿਲੀ ਲੀਟਰ ਦੀ ਬੋਤਲ 'ਤੇ 5 ਰੁਪਏ COVID CESS ਲਗਾਇਆ ਗਿਆ ਹੈ
- ਸ਼ਰਾਬ ਦੀ 650 ਮਿਲੀ ਲੀਟਰ ਦੀ ਬੋਤਲ 'ਤੇ 10 ਰੁਪਏ COVID CESS ਦੇਣਾ ਹੋਵੇਗਾ
- ਵਿਦੇਸ਼ੀ ਸ਼ਰਾਬ ਦੀ 750 ਮਿਲੀ ਲੀਟਰ ਦੀ ਬੋਤਲ 'ਤੇ 50 ਰੁਪਏ COVID CESS ਲੱਗੇਗਾ
- ਵਿਦੇਸ਼ੀ ਬੀਅਰ ਦੀ 650 ਮਿਲੀ ਲੀਟਰ ਦੀ ਬੋਤਲ 'ਤੇ 7 ਰੁਪਏ COVID CESS ਦੇਣਾ ਹੋਵੇਗਾ