ਕੁਲਵੀਰ ਦੀਵਾਨ/ਚੰਡੀਗੜ੍ਹ : ਤਕਰੀਬਨ ਢਾਈ ਮਹੀਨੇ ਦੇ ਬਾਅਦ 8 ਜੂਨ ਨੂੰ ਪੂਰੇ ਦੇਸ਼ ਵਾਂਗ ਪੰਜਾਬ ਵਿੱਚ ਵੀ ਸ਼ਾਪਿੰਗ ਮਾਲ,ਰੈਸਟੋਰੈਂਟ, ਹੋਟਲ ਅਤੇ ਧਾਰਮਿਕ ਥਾਵਾਂ ਖੁੱਲ ਰਹੀਆਂ ਨੇ,ਪਰ ਢਾਈ ਮਹੀਨੇ ਦੇ ਅੰਦਰ ਕੋਰੋਨਾ ਕਾਲ ਨੇ ਬਹੁਤ ਕੁੱਝ ਬਦਲ ਦਿੱਤਾ ਹੈ, ਮਾਲ ਵਿੱਚ ਐਂਟਰੀ ਕਰਨ ਦੇ ਲਈ ਤੁਹਾਨੂੰ ਕਿਹੜੇ ਨਿਯਮਾਂ ਦਾ ਪਾਲਨ ਕਰਨਾ ਹੋਵੇਗਾ,ਕਿੰਨੇ ਲੋਕ ਇੱਕ ਵਕਤ ਵਿੱਚ ਮਾਲ ਵਿੱਚ ਦਾਖ਼ਲ ਹੋ ਸਕਣਗੇ, ਰੈਸਟੁਰੈਂਟ ਵਿੱਚ ਕੀ ਹੋਣਗੇ ਨਵੇਂ ਰੂਲ, ਧਾਰਮਿਕ ਥਾਵਾਂ ਵਿੱਚ ਸ਼ਰਧਾਲੂ ਕਿੰਨੀ ਗਿਣਤੀ ਵਿੱਚ ਦਾਖ਼ਲ ਹੋ ਸਕਣਗੇ ਅਤੇ ਟਾਇਮਿੰਗ ਕੀ ਹੋਵੇਗੀ ਇਸ ਬਾਰੇ ਪੰਜਾਬ ਸਰਕਾਰ ਨੇ ਪੂਰੀ ਗਾਈਡ ਲਾਈਨ ਤਿਆਰ ਕਰ ਲਈ ਹੈ, ਜਿਸ ਨੂੰ ਤੁਹਾਨੂੰ ਜਾਣਨਾ ਜ਼ਰੂਰੀ ਹੈ
ਮਾਲ,ਰੈਸਟੋਰੈਂਟ ਅਤੇ ਧਾਰਮਿਕ ਥਾਵਾਂ ਦੇ ਲਈ ਗਾਈਡ ਲਾਈਨ
- ਸ਼ਾਪਿੰਗ ਮਾਲ ਵਿੱਚ ਦਾਖ਼ਲ ਹੋਣ ਦੇ ਲਈ ਹਰ ਸ਼ਖ਼ਸ ਨੂੰ ਆਪਣੇ ਮੋਬਾਈਲ 'ਤੇ COVA APP ਡਾਊਨ ਲੋਡ ਕਰਨੀ ਹੋਵੇਗੀ
- ਮਾਲ ਵਿੱਚ ਪਰਿਵਾਰ ਸਮੇਤ ਜਾਣ ਵਾਲੇ ਇੱਕ ਸ਼ਖ਼ਸ ਨੂੰ ਹੀ COVA APP ਡਾਊਨ ਲੋਡ ਕਰਨੀ ਹੋਵੇਗੀ
- ਸ਼ਾਪਿੰਗ ਮਾਲ ਵਿੱਚ ਐਂਟਰੀ ਦੇ ਲਈ ਟੋਕਨ ਸਿਸਟਮ ਹੋਵੇਗਾ
- ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿੱਚ ਰੱਖ ਦੇ ਹੋਏ ਸ਼ਾਪਿੰਗ ਮਾਲ ਦੇ ਅੰਦਰ ਦੁਕਾਨਾਂ ਵਿੱਚ ਗਾਹਕਾਂ ਦੀ ਗਿਣਤੀ ਤੈਅ ਕੀਤੀ ਗਈ ਹੈ
- ਰੈਸਟੂਰੈਂਟ ਵਿੱਚ ਫ਼ਿਲਹਾਲ ਟੇਕ ਅਵੇਅ ਅਤੇ ਹੋਮ ਡਿਲਿਵਰੀ ਸ਼ੁਰੂ ਹੋ ਸਕੇਗੀ, ਬੈਠ ਕੇ ਖਾਉਣ ਦੀ ਇਜਾਜ਼ਤ ਨਹੀਂ ਹੋਵੇਗੀ
- ਹੋਟਲ ਅਤੇ ਰੈਸਟੋਰੈਂਟ ਵਿੱਚ ਫੂਡ ਸਿਰਫ਼ ਗੈਸਟ ਦੇ ਕਮਰੇ ਵਿੱਚ ਹੀ ਸਰਵ ਕੀਤਾ ਜਾਵੇਗਾ
- ਧਾਰਮਿਕ ਥਾਵਾਂ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਹੀ ਖੁੱਲ੍ਹਣਗੀਆਂ
- ਧਾਰਮਿਕ ਥਾਵਾਂ ਵਿੱਚ ਇੱਕ ਸਮੇਂ 20 ਤੋਂ ਵਧ ਸ਼ਰਧਾਲੂਆਂ ਨੂੰ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ
- ਸੋਸ਼ਲ ਡਿਸਟੈਂਸਿੰਗ ਦਾ ਧਾਰਮਿਕ ਥਾਵਾਂ 'ਤੇ ਖ਼ਾਸ ਧਿਆਨ ਰੱਖਣ ਦੇ ਨਿਰਦੇਸ਼ ਦਿੱਤੇ ਗਏ ਨੇ
- ਧਾਰਮਿਕ ਥਾਵਾਂ 'ਤੇ ਪ੍ਰਸ਼ਾਦ,ਲੰਗਰ ਵੰਡਣ ਦੀ ਇਜਾਜ਼ਤ ਨਹੀਂ ਹੋਵੇਗੀ