'ਮੇਰਾ ਸਭ ਚੈੱਕ ਹੋ ਚੁੱਕਾ ਹੈ' ਤ੍ਰਿਪਤ ਬਾਜਵਾ ਨਾਲ ਧਮਕੀ ਵਿਵਾਦ 'ਤੇ ਚਰਨਜੀਤ ਚੰਨੀ ਦੇ ਇਸ ਬਿਆਨ ਦੇ ਕੀ ਮਾਇਨੇ

ਚਰਨਜੀਤ ਸਿੰਘ ਚੰਨੀ ਨੇ ਕਿਹਾ ਵਿਧਾਇਕਾਂ ਨੇ ਧਮਕੀ ਵਾਲੀ ਜੋ ਗੱਲ ਦੱਸੀ ਹੈ ਉਹ ਸੱਚਾ ਹੈ

'ਮੇਰਾ ਸਭ ਚੈੱਕ ਹੋ ਚੁੱਕਾ ਹੈ' ਤ੍ਰਿਪਤ ਬਾਜਵਾ ਨਾਲ ਧਮਕੀ ਵਿਵਾਦ 'ਤੇ  ਚਰਨਜੀਤ ਚੰਨੀ ਦੇ ਇਸ ਬਿਆਨ ਦੇ ਕੀ ਮਾਇਨੇ
ਚਰਨਜੀਤ ਸਿੰਘ ਚੰਨੀ ਨੇ ਕਿਹਾ ਵਿਧਾਇਕਾਂ ਨੇ ਧਮਕੀ ਵਾਲੀ ਜੋ ਗੱਲ ਦੱਸੀ ਹੈ ਉਹ ਸੱਚਾ ਹੈ

ਜਗਦੀਪ ਸੰਧੂ,ਤਪਿਨ ਮਲਹੋਤਰਾ/ਚੰਡੀਗੜ੍ਹ : ਐਕਸਾਈਜ਼ ਪਾਲਿਸੀ ਦੀ ਮੀਟਿੰਗ ਦੌਰਾਨ ਮੁੱਖ ਸਕੱਤਰ ਕਰਨ ਅਵਤਾਰ ਦੇ ਬਿਆਨ ਤੋਂ  ਸ਼ੁਰੂ ਹੋਇਆ ਵਿਵਾਦ ਹੁਣ ਪੰਜਾਬ ਦੇ 2 ਕੈਬਨਿਟ ਮੰਤਰੀਆਂ ਵਿਚਾਲੇ ਧਮਕੀ ਤੱਕ ਪਹੁੰਚ ਗਿਆ ਹੈ,ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਆਪਣੇ ਸਾਥੀ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਧਮਕੀ ਦੇਣ ਤੋਂ ਇਨਕਾਰ ਕਰਨ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਹੁਣ ਵੱਡਾ ਬਿਆਨ ਦਿੱਤਾ ਹੈ,ਚੰਨੀ ਨੇ ਜ਼ੀ ਪੰਜਾਬ ਹਰਿਆਣਾ ਹਿਮਾਚਲ ਨਾਲ ਖ਼ਾਸ ਗੱਲ ਕਰਦੇ ਹੋਏ ਕਿਹਾ ਕੀ 'ਮੇਰਾ ਸਭ ਚੈੱਕ ਹੋ ਚੁੱਕਾ ਹੈ,ਮੇਰੇ ਖ਼ਿਲਾਫ਼ ਕੋਈ ਮਾਮਲਾ ਨਹੀਂ ਹੈ' ਜਦੋਂ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਪੱਤਰਕਾਰ ਨੇ ਚੰਨੀ ਤੋਂ ਇਸ ਬਿਆਨ ਦੇ ਮਾਇਨੇ ਜਾਣਨ ਦੀ ਕੋਸ਼ਿਸ਼ ਕੀਤਾ ਤਾਂ ਉਹ ਇਸ 'ਤੇ ਖੁੱਲ ਕੇ ਤਾਂ ਨਹੀਂ ਬੋਲੇ ਪਰ ਚਰਨਜੀਤ ਸਿੰਘ ਦੇ ਇਸ ਬਿਆਨ ਨੂੰ ਉਨ੍ਹਾਂ ਦੇ ਪੂਰੇ ਇੰਟਰਵਿਊ ਵਿੱਚ ਕਹੀ ਇੱਕ-ਇੱਕ ਗੱਲ ਨਾਲ ਸਮਝਿਆ ਜਾ ਸਕਦਾ ਹੈ,ਚੰਨੀ ਨੂੰ ਜਦੋਂ ਤ੍ਰਿਪਤ ਬਾਜਵਾ ਵੱਲੋਂ ਉਨ੍ਹਾਂ ਨੂੰ ਦਿੱਤੀ ਗਈ ਧਮਕੀ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਕਿਹਾ 'ਜੋ ਵਿਧਾਇਕ ਕਹਿ ਰਹੇ ਨੇ ਉਹ ਸੱਚ ਹੈ,ਤ੍ਰਿਪਤ ਬਾਜਵਾ ਨੇ ਕਿਹਾ ਸੀ ਕੀ ਮੇਰੇ 'ਤੇ ਪਰਚਾ ਦਰਜ ਹੋ ਸਕਦਾ ਹੈ,IAS ਲਾਭੀ ਕਰਵਾਉਣਾ ਚਾਉਂਦੀ ਹੈ ਤਾਂ ਉਨ੍ਹਾਂ ਨੇ ਕਿਹਾ ਕੀ ਮੈਂ ਬਾਜਵਾ ਸਾਹਿਬ ਨੂੰ ਜਵਾਬ ਦਿੱਤਾ ਸੀ ਕੀ ਪਹਿਲਾਂ ਪਰਚਾ ਹੀ ਦਰਜ ਹੋ ਜਾਣ ਦਿਓ' ਚਰਨਜੀਤ ਸਿੰਘ ਨੇ ਇਲਜ਼ਾਮ ਲਗਾਇਆ ਕੀ ਅਕਾਲੀ ਦਲ ਵੇਲੇ ਹੀ ਮੇਰੇ ਖ਼ਿਲਾਫ਼ ਕਈ ਜਾਂਚ ਹੋਇਆ ਪਰ ਕੁੱਝ ਨਹੀਂ ਮਿਲਿਆ 

 

ਮੁੱਖ ਮੰਤਰੀ ਤੱਕ ਪਹੁੰਚਿਆ ਮਾਮਲਾ 

ਚੰਨੀ ਨੇ ਕਿਹਾ ਕੀ ਜਦੋਂ ਧਮਕੀ ਦੇਣ ਬਾਰੇ  ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਚੱਲਿਆ ਤਾਂ ਉਨ੍ਹਾਂ ਨੇ ਵਿਸ਼ਵਾਸ ਦਵਾਇਆ ਕੀ ਉਹ ਉਨ੍ਹਾਂ ਦੇ ਪਰਿਵਾਰ ਦਾ ਹਿੱਸਾ ਨੇ,ਸਿਰਫ਼ ਇਨ੍ਹਾਂ ਹੀ ਨਹੀਂ ਚੰਨੀ ਨੇ ਕਿਹਾ ਪੂਰਾ ਮਾਮਲਾ ਉਨ੍ਹਾਂ ਨੇ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਸੁਨੀਲ ਜਾਖੜ ਦੇ ਧਿਆਨ ਵਿੱਚ ਲਿਆਇਆ ਸੀ ਪਾਰਟੀ ਤੋਂ ਬਾਹਰ ਆਕੇ ਉਹ ਬਿਆਨ ਨਹੀਂ ਦੇਣਾ ਚਾਉਂਦੇ ਸਨ ਪਰ ਤ੍ਰਿਪਤ ਰਜਿੰਦਰ ਬਾਜਵਾ  ਜਦੋਂ ਮੀਡੀਆ ਦੇ ਸਾਹਮਣੇ ਆਏ ਤਾਂ ਉਨ੍ਹਾਂ ਨੂੰ ਵੀ ਆਉਣਾ ਪਿਆ, ਚਰਨਜੀਤ ਸਿੰਘ ਚੰਨੀ ਨੇ ਕਿਹਾ  ਤ੍ਰਿਪਤ ਰਜਿੰਦਰ ਬਾਜਵਾ ਉਨ੍ਹਾਂ ਨੂੰ ਆਪਣਾ ਭਰਾ ਕਹਿੰਦੇ ਨੇ ਤਾਂ ਜੇਕਰ ਉਹ ਇਸ 'ਤੇ ਯਕੀਨ ਕਰਦੇ ਨੇ ਤਾਂ ਉਨ੍ਹਾਂ ਨੂੰ ਆਪ ਮੈਨੂੰ ਬੁਲਾਉਣਾ ਚਾਹੀਦਾ ਸੀ ਜਾਂ ਫਿਰ ਮੇਰੇ ਨਾਲ ਗੱਲ ਕਰਨੀ ਚਾਹੀਦੀ ਸੀ,ਚਰਨਜੀਤ ਸਿੰਘ ਚੰਨੀ ਨੇ ਇਹ ਵੀ ਸਪਸ਼ਟ ਕੀਤਾ ਕੀ ਉਨ੍ਹਾਂ ਨੇ ਕਦੇ ਕਿਸੇ ਨੂੰ ਜਾਕੇ ਤ੍ਰਿਪਤ ਰਜਿੰਦਰ ਬਾਜਵਾ ਵੱਲੋਂ ਦਿੱਤੀ ਧਮਕੀ ਬਾਰੇ ਕੁੱਝ ਨਹੀਂ ਕਿਹਾ ਸੀ ਬਲਕਿ ਵਿਧਾਇਕਾਂ ਨੂੰ ਜਦੋਂ ਇਸ ਮਾਮਲੇ ਬਾਰੇ ਪਤਾ ਚੱਲਿਆ ਤਾਂ ਉਹ ਨੇ ਆਪ ਮੇਰੇ ਨਾਲ ਆਕੇ ਖੜੇ ਹੋਏ

ਤ੍ਰਿਪਤ ਰਜਿੰਦਰ ਬਾਜਵਾ ਦਾ ਸਪਸ਼ਟੀਕਰਨ 

ਤ੍ਰਿਪਤ ਬਾਜਵਾ ਵੱਲੋਂ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਧਮਕੀ ਦੇਣ 'ਤੇ ਤ੍ਰਿਪਤ ਰਜਿੰਦਰ ਬਾਜਵਾ ਨੇ  ਕਿਹਾ ਸੀ ਕੀ 'ਮੈਨੂੰ  ਪਤਾ ਹੈ ਕੀ ਜੋਗਿੰਦਰ ਪਾਲ ਕਿੱਥੋਂ ਬੋਲ ਰਹੇ ਨੇ, ਇਸ ਦੇ ਪਿੱਛੇ ਜ਼ਿਲ੍ਹੇ ਦੀ ਸਿਆਸਤ ਹੈ ਮੈਂ ਚਰਨਜੀਤ ਸਿੰਘ ਚੰਨੀ ਨੂੰ ਕਦੇ ਧਮਕੀ ਨਹੀਂ ਦਿੱਤੀ ਉਹ ਮੇਰੇ  ਕੈਬਨਿਟ ਦੇ ਸਾਥੀ ਨੇ ਮੈਂ ਉਨ੍ਹਾਂ ਦੀ ਅਗਵਾਈ ਵਿੱਚ ਵਿਰੋਧੀ ਧਿਰ ਵਜੋਂ ਕੰਮ ਕੀਤਾ ਹੈ',ਸਿਰਫ਼ ਇਨ੍ਹਾਂ ਹੀ ਨਹੀਂ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕੀ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜਾਂ ਫਿਰ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਮੈਂਨੂੰ ਅਤੇ ਚਰਨਜੀਤ ਸਿੰਘ ਚੰਨੀ ਨੂੰ ਸਪਸ਼ਟੀਕਰਨ ਦੇ ਲਈ ਬੁਲਾਉਂਦੇ ਨੇ ਤਾਂ ਉਹ ਇਸ ਦੇ ਲਈ ਤਿਆਰ ਨੇ, ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੂੰ ਜਦੋਂ ਮੁੱਖ ਸਕੱਤਰ ਕਰਨ ਅਵਤਾਰ ਦੀ ਅਗਵਾਹੀ ਵਿੱਚ ਕਿਸੇ ਵੀ ਮੀਟਿੰਗ ਵਿੱਚ ਸ਼ਾਮਲ ਹੋਣ ਬਾਰੇ ਪੁੱਛਿਆ ਗਿਆ ਸੀ ਤਾਂ ਉਨ੍ਹਾਂ ਨੇ ਕਿਹਾ ਕੀ ਮੇਰਾ ਕਿਸੇ ਨਾਲ ਵਿਰੋਧ ਨਹੀਂ ਹੈ ਪਰ ਜੇਕਰ ਮਨਪ੍ਰੀਤ ਬਾਦਲ ਅਤੇ ਚਰਨਜੀਤ ਸਿੰਘ ਚੰਨੀ ਕਰਨ ਅਵਤਾਰ ਦੀ ਮੀਟਿੰਗ ਵਿੱਚ ਨਹੀਂ ਜਾਣਗੇ ਤਾਂ ਉਹ ਵੀ ਇਸ ਦਾ ਬਾਈਕਾਟ ਕਰਨਗੇ