ਪੰਜਾਬ 'ਚ ONLINE CLASS ਦੇ ਲਈ ਐਡਵਾਈਜ਼ਰੀ ਹੋਵੋਗੀ ਜਾਰੀ, ਟਿਊਸ਼ਨ ਫ਼ੀਸ 'ਤੇ ਸਖ਼ਤ ਨਿਰਦੇਸ਼

ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸੋਸ਼ਲ ਮੀਡੀਆ ' ਤੇ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਨਾਲ ਗੱਲ ਕੀਤੀ  

ਪੰਜਾਬ 'ਚ ONLINE CLASS ਦੇ ਲਈ ਐਡਵਾਈਜ਼ਰੀ ਹੋਵੋਗੀ ਜਾਰੀ, ਟਿਊਸ਼ਨ ਫ਼ੀਸ 'ਤੇ ਸਖ਼ਤ ਨਿਰਦੇਸ਼
ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸੋਸ਼ਲ ਮੀਡੀਆ ' ਤੇ ਵਿਦਿਆਰਥੀਆਂ, ਮਾਪਿਆਂ, ਅਧਿਆਪਕਾਂ ਨਾਲ ਗੱਲ ਕੀਤੀ

ਚੰਡੀਗੜ੍ਹ : ਕੋਰੋਨਾ ਵਾਇਰਸ ਦੀ ਵਜ੍ਹਾਂ ਕਰਕੇ ਪੂਰੇ ਦੇਸ਼ ਵਾਂਗ ਪੰਜਾਬ ਵਿੱਚ ਵੀ ਲਾਕਡਾਊਨ ਦਾ ਚੌਥਾ ਗੇੜ ਚੱਲ ਰਿਹਾ ਹੈ,ਸਕੂਲ ਖੌਲਣ 'ਤੇ ਫ਼ਿਲਹਾਲ ਕੋਈ ਵੀ ਫ਼ੈਸਲਾ ਲੈਣਾ ਸਰਕਾਰ ਲਈ ਮੁਸ਼ਕਲ ਹੈ,ਇਸ ਦੌਰਾਨ  ਪੰਜਾਬ ਦੇ ਪ੍ਰਾਈਵੇਟ ਸਕੂਲਾਂ ਵਿੱਚ ਆਨ ਲਾਈਨ (ONLINE CLASS) ਜਾਰੀ ਨੇ, ਜਦਕਿ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੇ ਲਈ ਸੂਬਾ ਸਰਕਾਰ ਵੱਲੋਂ ਡੀਡੀ ਪੰਜਾਬ ਦੇ ਜ਼ਰੀਏ ਕਲਾਸਾਂ ਸ਼ੁਰੂ ਕੀਤੀਆਂ ਗਈਆਂ ਨੇ, ਇਸ ਦੌਰਾਨ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਵਿਦਿਆਰਥੀਆਂ,ਮਾਂ-ਪਿਓ ਅਤੇ ਅਧਿਆਪਕਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਤੋਂ ਫ਼ੀਡ ਬੈਕ ਲਿਆ  ਸਿੰਗਲਾ ਨੇ ਸਭ ਨੂੰ ਭਰੋਸਾ ਦਿੱਤਾ ਕੀ ਆਨ ਲਾਈਨ ਕਲਾਸਾਂ ਦਾ ਸਰਕਾਰ ਨਿਰੀਖਣ ਕਰ ਰਹੀ ਹੈ ਅਤੇ  ਸੂਬਾ ਸਰਕਾਰ ਜਲਦ ਹੀ ONLINE CLASS ਨੂੰ ਲੈਕੇ ਗਾਈਡ ਲਾਈਨ ਜਾਰੀ ਕਰੇਗੀ ਤਾਂ ਜੋ ਕਿਸੇ ਵਿਦਿਆਰਥੀ ਨੂੰ ਕੋਈ ਪਰੇਸ਼ਾਨੀ ਨਾ ਆਵੇ

ਟਿਊਸ਼ਨ ਫ਼ੀਸ ਨੂੰ ਲੈਕੇ ਗਾਈਡ ਲਾਈਨ  

ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਟਿਊਸ਼ਨ ਫ਼ੀਸ ਨੂੰ ਲੈਕੇ ਵੀ  ਦਿਸ਼ਾ-ਨਿਰਦੇਸ਼ ਦਿੱਤੇ ਨੇ, ਉਨ੍ਹਾਂ ਦੱਸਿਆ ਕੀ ਉਹ ਹੀ ਸਕੂਲ  ਟਿਊਸ਼ਨ ਫੀਸ ਲੈ ਸਕਦੇ ਹਨ ਜੋ ਆਨ ਲਾਈਨ ਕਲਾਸਾਂ ਦੇ ਰਹੇ ਨੇ ਸਿਰਫ਼ ਇਨ੍ਹਾਂ ਹੀ ਨਹੀਂ ਸਿੰਗਲਾ ਨੇ ਸਾਫ਼ ਕੀਤਾ ਜਦੋਂ ਤੋਂ ਆਨਲਾਈਨ ਕਲਾਸਾਂ ਸ਼ੁਰੂ ਹੋਣਗੀਆਂ ਉਦੋਂ ਤੋਂ ਹੀ ਟਿਊਸ਼ਨ ਫ਼ੀਸ ਲਈ ਜਾਵੇਗੀ,ਕੈਬਨਿਟ ਮੰਤਰੀ ਨੇ ਕਿਹਾ ਕਿ ਇੰਟਰਨੈੱਟ ਨਾਲ ਸਬੰਧਤ ਸਮੱਸਿਆਵਾਂ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ ਤੀਜੀ ਤੋਂ ਨੌਵੀਂ ਅਤੇ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਲਈ ਟੀ ਵੀ, ਡੀ ਡੀ ਪੰਜਾਬੀ ਉੱਤੇ ਪਾਠਕ੍ਰਮ ਦਾ ਪ੍ਰਸਾਰਣ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ,  ਸਿੱਖਿਆ ਮੰਤਰੀ ਨੇ ਕਿਹਾ  ਕਿ ਸਕੂਲ ਦਾਖਲਾ ਫੀਸ, ਵਰਦੀਆਂ ਜਾਂ ਹੋਰ ਚਾਰਜ  ਵਿਦਿਆਰਥੀਆਂ ਤੋਂ ਨਹੀਂ ਲੈ ਸਕਦੇ। ਉਨ੍ਹਾਂ ਕਿਹਾ ਕਿ ਸਾਰੇ ਸਕੂਲਾਂ ਨੂੰ ਘੱਟੋ ਘੱਟ ਦੋ ਸਾਲਾਂ ਲਈ ਵਰਦੀਆਂ ਵਿੱਚ ਤਬਦੀਲੀ ਨਾ ਕਰਨ ਲਈ ਹਦਾਇਤ ਕੀਤੀ ਗਈ ਹੈ ਅਤੇ ਮੈਨੇਜਮੈਟ ਕਿਸੇ ਸਕੂਲ ਵਿਚਲੀ ਜਾਂ ਬਾਹਰੀ ਖ਼ਾਸ ਦੁਕਾਨ ਤੋਂ ਵਰਦੀਆਂ, ਕਿਤਾਬਾਂ ਜਾਂ ਹੋਰ ਵਸਤਾਂ ਖਰੀਦਣ ਲਈ ਕਿਸੇ ਵੀ ਵਿਦਿਅਰਥੀ ਨੂੰ ਮਜ਼ਬੂਰ ਨਹੀਂ ਕਰ ਸਕਦੀ 

ਨਿਯਮ ਤੋੜਨ ਵਾਲੇ ਸਕੂਲਾ ਖ਼ਿਲਾਫ਼ ਕਾਰਵਾਹੀ 

ਸਿੱਖਿਆ ਮੰਤਰੀ  ਵਿਜੇ ਇੰਦਰ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਸਕੂਲਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ ਜਿਹੜੇ ਵਾਰ ਵਾਰ ਸਰਕਾਰ ਦੀਆਂ ਹਦਾਇਤਾਂ ਦੀ ਉਲੰਘਣਾ ਕਰਨਗੇ, ਉਨ੍ਹਾਂ ਕਿਹਾ ਕਿ ਡੀ.ਈ.ਓਜ਼ ਨੂੰ ਹਦਾਇਤ ਕੀਤੀ ਗਈ ਹੈ ਕਿ ਜਿੱਥੇ ਸਰਕਾਰੀ ਹਦਾਇਤਾਂ ਦੀ ਉਲੰਘਣਾ ਦੇ ਬਾਰੇ ਲੋਕਾਂ ਦੀਆਂ ਸ਼ਿਕਾਇਤਾਂ ਮਿਲਦੀਆਂ ਹਨ, ਉਹ ਆਪਣੇ ਆਪਣੇ ਖੇਤਰਾਂ ਵਿੱਚ ਸਰਕਾਰ ਦੀਆਂ ਹਦਾਇਤਾਂ ਨੂੰ ਲਾਗੂ ਕਰਵਾਉਣ ਅਤੇ ਆਪਣੇ ਵੇਰਵੇ ਨੋਡਲ ਅਫਸਰਾਂ ਨਾਲ ਸਾਂਝੇ ਕਰਨ, ਇਸ ਦੌਰਾਨ ਉਨ੍ਹਾਂ ਨੇ ਆਪਣੀ ਈ ਮੇਲ vijayindersingla0gmail.com ਵੀ ਸਾਂਝੀ ਕੀਤੀ ਅਤੇ ਵਿਦਿਆਰਥੀਆਂ, ਉਨ੍ਹਾਂ ਦੇ ਮਾਪਿਆਂ ਅਤੇ ਹੋਰ ਲੋਕਾਂ ਨੂੰ ਸਕੂਲ ਸਿੱਖਿਆ ਨਾਲ ਸਬੰਧਿਤ ਉਹ ਸ਼ਿਕਾਇਤਾਂ ਇਸ 'ਤੇ ਭੇਜਣ ਲਈ ਕਿਹਾ ਜੋ ਨੋਡਲ ਅਫਸਰਾਂ ਵੱਲੋਂ ਨਾ ਹੱਲ ਕੀਤੀਆਂ ਜਾਣ, ਉਨ੍ਹਾਂ ਭਰੋਸਾ ਦਵਾਇਆ ਕਿ ਮਾਪਿਆਂ ਵੱਲੋਂ ਪ੍ਰਾਪਤ ਹਰ ਸ਼ਿਕਾਇਤ ਨੂੰ ਹੱਲ ਕੀਤਾ ਜਾਵੇਗਾ, ਸਕੂਲ ਟਾਂਸਪੋਰਟਰਾਂ ਸਬੰਧੀ ਮੁੱਦੇ 'ਤੇ ਸ੍ਰੀ ਸਿੰਗਲਾ ਨੇ ਕਿਹਾ ਕਿ ਉਹ ਇਹ ਮੁੱਦਾ ਮੁੱਖ ਮੰਤਰੀ ਕੋਲ ਉਠਾਉਣਗੇ ਅਤੇ ਉਨ੍ਹਾਂ ਨੂੰ ਉਸ ਦੇ ਅਨੁਸਾਰ ਹੀ ਢੁਕਵੀਂ ਰਾਹਤ ਦਿੱਤੀ ਜਾਵੇਗੀ