ਸੁਖਬੀਰ ਬਾਦਲ ਦੇ ਕੱਦ 'ਤੇ ਬੀਜੇਪੀ ਦੇ ਕਿਸ ਸੀਨੀਅਰ ਆਗੂ ਨੇ ਚੁੱਕੇ ਸਵਾਲ ?

 2022 ਵਿੱਚ ਅਕਾਲੀ-ਬੀਜੇਪੀ ਵਿੱਚ ਗੱਠਜੋੜ ਦਾ ਫ਼ਾਰਮੂਲਾ ਸਿਆਸੀ ਕੱਦ ਦੀ ਥਾਂ ਉਮਰ ਨਾਲ ਤੈਅ ਹੋਵੇਗਾ 

ਸੁਖਬੀਰ ਬਾਦਲ ਦੇ ਕੱਦ 'ਤੇ ਬੀਜੇਪੀ ਦੇ ਕਿਸ ਸੀਨੀਅਰ ਆਗੂ ਨੇ ਚੁੱਕੇ ਸਵਾਲ ?
ਸੁਖਬੀਰ ਬਾਦਲ ਦੇ ਕੱਦ 'ਤੇ ਬੀਜੇਪੀ ਦੇ ਕਿਸ ਸੀਨੀਅਰ ਆਗੂ ਨੇ ਚੁੱਕੇ ਸਵਾਲ ?

ਚੰਡੀਗੜ੍ਹ : ਅਕਾਲੀ ਦਲ ਅਤੇ ਬੀਜੇਪੀ ਦਾ ਵਫ਼ਦ ਪੰਜਾਬ ਦੇ ਰਾਜਪਾਲ ਨੂੰ ਕਾਂਗਰਸ ਖਿਲਾਫ਼ ਸ਼ਿਕਾਇਤ ਕਰਨ ਪਹੁੰਚਿਆ ਸੀ ਪਰ ਵਫਦ ਵਿੱਚ ਸ਼ਾਮਲ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ ਇੱਕ ਅਜਿਹਾ ਬਿਆਨ ਦੇ ਦਿੱਤਾ ਜਿਸ ਨੇ ਅਕਾਲੀ ਦਲ ਨੂੰ ਹੀ ਸੋਚਾਂ ਵਿੱਚ ਜ਼ਰੂਰ ਪਾ ਦਿੱਤਾ ਹੋਵੇਗਾ, ਮਦਨ ਮੋਹਨ ਮਿੱਤਲ ਨੇ  2022 ਦੀ ਸਿਆਸੀ ਜੰਗ ਲਈ ਅਕਾਲੀ ਦਲ ਦੇ ਸਾਹਮਣੇ ਸੀਟ ਵੰਡ ਨੂੰ ਲੈਕੇ ਇੱਕ ਅਜਿਹਾ ਫਾਰਮੂਲਾ ਪੇਸ਼ ਕੀਤਾ ਕਿ ਜੇਕਰ ਬੀਜੇਪੀ ਇਸ 'ਤੇ ਅੜੀ ਤਾਂ ਗੱਠਜੋੜ ਦੇ ਭਵਿੱਖ 'ਤੇ ਵੱਡੇ ਸਵਾਲ ਖੜੇ ਹੋ ਜਾਣਗੇ, ਮਿੱਤਲ ਸੀਟਾਂ ਦੇ ਇਸ ਫਾਰਮੂਲੇ ਨੂੰ ਸਿਆਸੀ ਪਾਰਟੀ ਦੇ ਕੱਦ ਦੀ ਥਾਂ ਉਮਰ ਨਾਲ ਤੋਲ ਰਹੇ ਨੇ, ਸਿਰਫ਼ ਇੰਨਾ ਹੀ ਨਹੀਂ ਮਦਨ ਮੋਹਨ ਮਿੱਤਲ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਸੁਖਬੀਰ ਬਾਦਲ ਦੇ ਸਿਆਸੀ ਕੱਦ 'ਤੇ ਵੀ ਸਵਾਲ ਚੁੱਕ ਦਿੱਤੇ ਨੇ   

 2022 ਲਈ ਮਿੱਤਲ ਦਾ ਸੀਟ ਵੰਡ ਫਾਰਮੂਲਾ 

ਪੰਜਾਬ ਦੀ 2022 ਦੀ ਸਿਆਸੀ ਜੰਗ ਦੇ ਲਈ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਨੇ 59 : 58 ਦਾ ਫਾਰਮੂਲਾ ਰੱਖਿਆ ਹੈ, ਫਾਰਮੂਲੇ ਮੁਤਾਬਿਕ ਬੀਜੇਪੀ 2022 ਵਿੱਚ 59 ਸੀਟਾਂ ਤੇ ਚੋਣ ਲੜੇਗੀ ਜਦਕਿ ਅਕਾਲੀ ਦਲ 58 ਸੀਟਾਂ 'ਤੇ ਚੋਣ ਲੜੇਗੀ, ਮਿੱਤਲ ਨੇ ਸੀਟਾਂ ਦੇ ਇਸ ਫਾਰਮੂਲੇ ਨੂੰ ਪਾਰਟੀ ਦੇ ਸਿਆਸੀ ਕੱਦ ਦੀ ਥਾਂ 'ਤੇ ਉਮਰ ਨਾਲ ਤੈਅ ਕੀਤਾ ਹੈ, ਮਿੱਤਲ ਨੇ ਕਿਹਾ ਪ੍ਰਕਾਸ਼ ਸਿੰਘ ਬਾਦਲ ਉਮਰ ਵਿੱਚ ਵੱਡੇ ਸਨ ਅਤੇ ਵੱਡਾ ਭਰਾ ਹੋਣ ਦੇ ਨਾਤੇ ਬੀਜੇਪੀ ਹਮੇਸ਼ਾ ਘੱਟ ਸੀਟਾਂ 'ਤੇ ਚੋਣ ਲੜਦੀ ਸੀ ਜਦਕਿ ਹੁਣ ਸੁਖਬੀਰ ਬਾਦਲ ਪਾਰਟੀ ਦੇ ਪ੍ਰਧਾਨ ਨੇ ਇਸ ਲਈ ਹੁਣ ਬੀਜੇਪੀ ਵੱਧ ਸੀਟਾਂ ਤੇ ਚੋਣ ਲੜੇਗੀ, ਦਰਾਸਲ ਮਿੱਤਲ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਸੁਖਬੀਰ ਬਾਦਲ ਦੇ ਕੱਦ ਤੇ ਸਵਾਲ ਚੁੱਕ ਰਹੇ ਸਨ,ਮਿੱਤਲ ਨੇ ਕਿਹਾ ਕਿ ਪੰਜਾਬ ਬੀਜੇਪੀ ਵੱਲੋਂ ਹਾਈਕਮਾਨ ਅਤੇ ਅਕਾਲੀ ਦਲ ਨੂੰ ਵੀ ਇਸ ਫਾਰਮੂਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ, ਹਾਲਾਂਕਿ ਮਿੱਤਲ ਨੇ ਇਹ ਜ਼ਰੂਰ ਕਿਹਾ ਕਿ ਹਾਈਕਮਾਨ ਨੇ ਸੂਬਾ ਬੀਜੇਪੀ ਨੂੰ ਭਰੋਸਾ ਦਿੱਤਾ ਕਿ ਉਹ ਉਨਾਂ ਦੇ ਫਾਰਮੂਲੇ 'ਤੇ ਵਿਚਾਰ ਕਰਨਗੇ ਅਤੇ ਸਮਾਂ ਆਉਣ 'ਤੇ ਫੈਸਲਾ ਲੈਣਗੇ 

ਪਹਿਲਾਂ ਵੀ ਬੀਜੇਪੀ ਵਿੱਚ ਉੱਠੀਆਂ ਸਨ ਆਵਾਜ਼ਾ

ਇਹ ਪਹਿਲਾਂ ਮੌਕਾ ਨਹੀਂ ਜਦੋਂ ਬੀਜੇਪੀ ਅਤੇ ਅਕਾਲੀ ਦਲ ਗਠਜੋੜ ਨੂੰ ਲੈਕੇ ਅਜਿਹੀ ਆਵਾਜ਼ਾ ਉਠਿਆ ਹੋਣ, ਪਿਛਲੇ ਮਹੀਨੇ ਹੀ ਬੀਜੇਪੀ ਦੇ ਨਵੇਂ ਚੁਣੇ ਗਏ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਦੇ ਅਹੁਦਾ ਸੰਭਾਲਣ ਦੇ ਸਮਾਗਮ ਵਿੱਚ ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਨ ਲਾਲ ਨੇ ਵੀ ਅਕਾਲੀ ਦਲ ਅਤੇ ਬੀਜੇਪੀ ਗਠਜੋੜ ਨੂੰ ਲੈਕੇ ਵੱਡਾ ਬਿਆਨ ਦਿੱਤਾ ਸੀ, ਮਾਸਟਰ ਮੋਹਨ ਲਾਲ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਹਰਿਆਣਾ ਅਤੇ ਜੰਮੂ-ਕਸ਼ਮੀਰ ਵਾਂਗ ਬੀਜੇਪੀ ਨੂੰ ਪੰਜਾਬ ਵਿੱਚ ਇੱਕਲੇ ਚੋਣ ਲੜਨੀ ਚਾਹੀਦੀ ਹੈ,ਇਸਤੋਂ ਪਹਿਲਾਂ ਸਾਬਕਾ ਪ੍ਰਧਾਨ ਕਮਲ ਸ਼ਰਮਾ ਨੇ ਵੀ ਕਿਹਾ ਸੀ ਕਿ 2022 ਵਿੱਚ ਬੀਜੇਪੀ ਨੂੰ ਵੱਧ ਸੀਟਾਂ ਤੇ ਚੋਣ ਲੜਨੀ ਚਾਹੀਦੀ ਹੈ,

ਪ੍ਰਕਾਸ਼ ਸਿੰਘ ਬਾਦਲ ਦੀ ਬੀਜੇਪੀ ਨੂੰ ਨਸੀਹਤ 

ਰਾਜਾਸਾਂਸ਼ੀ ਰੈਲੀ ਦੌਰਾਨ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵੀ ਬੀਜੇਪੀ ਨੂੰ ਨਸੀਹਤ ਦਿੱਤੀ ਸੀ ਕਿ ਉਹ ਗੱਠਜੋੜ ਧਰਮ ਦਾ ਪਾਲਨ ਕਰੇ, ਪ੍ਰਕਾਸ਼ ਸਿੰਘ ਬਾਦਲ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਬੀਜੇਪੀ ਨੂੰ ਕਿਹਾ ਸੀ ਕਿ ਕੋਈ ਵੀ ਫੈਸਲੇ ਲੈਣ ਤੋਂ ਪਹਿਲਾਂ ਭਾਈਵਾਲ ਪਾਰਟੀ ਦੀਆਂ ਭਾਵਨਾਵਾਂ ਨੂੰ ਸਮਝਣ,ਦਰਾਸਲ ਪ੍ਰਕਾਸ਼ ਸਿੰਘ ਬਾਦਲ ਦਿੱਲੀ ਵਿਧਾਨਸਭਾ ਚੋਣਾਂ ਦੌਰਾਨ ਅਕਾਲੀ ਦਲ ਅਤੇ ਬੀਜੇਪੀ ਵਿੱਚ ਸੀਟਾਂ ਨੂੰ ਲੈਕੇ ਉੱਠੇ ਮਤਭੇਦ ਵਲ ਇਸ਼ਾਰਾ ਕਰ ਰਹੇ ਸਨ, ਮੱਤਭੇਦ ਹੋਣ ਦੀ ਵਜਾ ਕਰਕੇ ਅਕਾਲੀ ਦਲ ਨੇ ਦਿੱਲੀ ਦੀਆਂ ਚੋਣਾਂ ਵਿੱਚ ਆਪਣੇ ਉਮੀਦਵਾਰ ਮੈਦਾਨ ਵਿੱਚ ਨਹੀਂ ਉਤਾਰੇ ਸਨ  

1997 ਤੋਂ ਹੁਣ ਤੱਕ ਬੀਜੇਪੀ ਅਕਾਲੀ ਦਲ ਦਾ ਫਾਰਮੂਲਾ

1997 ਤੋਂ ਅਕਾਲੀ ਦਲ ਅਤੇ ਬੀਜੇਪੀ ਦਾ ਗੱਠਜੋੜ ਪੰਜਾਬ ਵਿੱਚ ਚੱਲ ਰਿਹਾ ਹੈ ਸਮਝੌਤੇ ਮੁਤਾਬਿਕ ਬੀਜੇਪੀ 117 ਸੀਟਾਂ ਦੇ ਵਿੱਚੋਂ 23 ਸੀਟਾਂ ਤੇ ਚੋਣ ਲੜਦੀ ਸੀ ਜਦਕਿ ਅਕਾਲੀ ਦਲ 94 ਸੀਟਾਂ ਦੇ ਚੋਣ ਲੜਦੀ ਸੀ,ਇਸੇ ਫਾਰਮੂਲੇ ਤੇ ਹੀ ਅਕਾਲੀ ਦਲ ਅਤੇ ਬੀਜੇਪੀ ਨੇ ਹੁਣ ਤੱਕ ਤਿੰਨ ਵਾਰ ਪੰਜਾਬ ਵਿੱਚ ਸਰਕਾਰ 

ਬਣਾਈ ਸੀ