ਸੁਖਬੀਰ ਬਾਦਲ ਨੇ ਕੇਂਦਰੀ ਵੱਲੋਂ ਪੰਜਾਬ ਨੂੰ ਭੇਜੀ ਇਸ ਮਦਦ 'ਚ ਘੁਟਾਲੇ ਦਾ ਲਗਾਇਆ ਇਲਜ਼ਾਮ,CBI ਜਾਂਚ ਦੀ ਮੰਗ
Advertisement

ਸੁਖਬੀਰ ਬਾਦਲ ਨੇ ਕੇਂਦਰੀ ਵੱਲੋਂ ਪੰਜਾਬ ਨੂੰ ਭੇਜੀ ਇਸ ਮਦਦ 'ਚ ਘੁਟਾਲੇ ਦਾ ਲਗਾਇਆ ਇਲਜ਼ਾਮ,CBI ਜਾਂਚ ਦੀ ਮੰਗ

ਕੇਂਦਰੀ ਭੋਜਨ ਸਮਗਰੀ ਵਿਚ   ਹਜ਼ਾਰਾਂ ਕਰੋੜ ਦੇ ਘੁਟਾਲੇ ਦਾ ਇਲਜ਼ਾਮ 

ਕੇਂਦਰੀ ਭੋਜਨ ਸਮਗਰੀ ਵਿਚ   ਹਜ਼ਾਰਾਂ ਕਰੋੜ ਦੇ ਘੁਟਾਲੇ ਦਾ ਇਲਜ਼ਾਮ

ਫ਼ਿਰੋਜ਼ਪੁਰ : ਪੰਜਾਬ ਵਿੱਚ ਕੋਰੋਨਾ ਦੀ ਰਿਕਵਰੀ ਰੇਟ ਵਿੱਚ ਰਿਕਾਰਡ ਸੁਧਾਰ ਹੋਇਆ ਹੈ ਅਤੇ ਪੋਜ਼ੀਟਿਵ ਮਰੀਜ਼ਾਂ ਦੀ ਗਿਣਤੀ ਵਿੱਚ ਕਾਫ਼ੀ ਘੱਟ ਗਈ ਹੈ, ਪਰ ਕੋਰੋਨਾ ਕਾਲ ਦੌਰਾਨ ਸੂਬੇ ਵਿੱਚ ਕੇਂਦਰ ਦੀ ਮਦਦ ਨੂੰ ਲੈਕੇ ਸ਼ੁਰੂ ਹੋਈ ਸਿਆਸੀ ਇਲਜ਼ਾਮਾਂ ਦੀ ਰਫ਼ਤਾਰ ਘੱਟ ਹੋਣ ਦਾ ਨਾ ਨਹੀਂ ਲੈ ਰਹੀ ਹੈ, ਕਾਂਗਰਸ ਅਤੇ ਅਕਾਲੀ ਦਲ ਦੋਵੇਂ ਇੱਕ ਦੂਜੇ ਨੂੰ ਘੇਰਨ ਵਿੱਚ ਲੱਗੇ ਨੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ ਪੰਜਾਬ ਸਰਕਾਰ 'ਤੇ  ਕੇਂਦਰੀ ਭੋਜਨ ਸਮਗਰੀ ਵਿੱਚ ਹਜ਼ਾਰਾਂ ਕਰੋੜ ਰੁਪਏ ਦੇ ਘੁਟਾਲੇ ਦਾ ਇਲਜ਼ਾਮ ਲਗਾਉਂਦੇ ਹੋਏ ਸੀਬੀਆਈ ਜਾਂਚ ਦੀ ਮੰਗ ਕਰ ਦਿੱਤੀ ਹੈ, ਉਨ੍ਹਾਂ ਦਾ ਇਲਜ਼ਾਮ ਹੈ ਕੀ  ਕੇਂਦਰ ਵੱਲੋਂ  ਪੰਜਾਬੀਆਂ ਲਈ ਭੇਜੀ  ਕਣਕ ਅਤੇ ਦਾਲਾਂ ਨੂੰ ਕਾਂਗਰਸ ਦੇ ਆਗੂਆਂ ਨੇ ਲੋੜਵੰਦਾਂ ਵਿੱਚ ਵੰਡਣ ਦੀ ਬਜਾਏ ਬਜ਼ਾਰ ਵਿਚ ਵੇਚ ਦਿੱਤਾ ਹੈ, ਅਕਾਲੀ ਦਲ ਪ੍ਰਧਾਨ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਵਿਚ ਕਾਂਗਰਸ ਵੱਲੋਂ ਕੇਂਦਰੀ ਭੋਜਨ ਸਮੱਗਰੀ ਨੂੰ ਹੜੱਪਣ ਦਾ ਮਾਮਲਾ ਪ੍ਰਧਾਨ ਮੰਤਰੀ  ਨਰਿੰਦਰ ਮੋਦੀ ਦੇ ਵੀ ਧਿਆਨ ਵਿਚ ਲਿਆਂਦਾ ਹੈ ਉਨ੍ਹਾਂ ਇਸ ਨੂੰ ਮਨੁੱਖਤਾ ਖ਼ਿਲਾਫ਼ ਅਪਰਾਧ  ਦੱਸਿਆ ਹੈ, ਸੁਖਬੀਰ ਬਾਦਲ ਨੇ  ਕਿਹਾ ਕਿ ਕੇਂਦਰ ਵੱਲੋਂ ਪੰਜਾਬ ਦੀ ਲਗਭਗ ਅੱਧੀ ਆਬਾਦੀ ਲਈ ਇਹ ਰਾਸ਼ਨ ਭੇਜਿਆ ਗਿਆ ਸੀ, ਪਰ 10 ਫ਼ੀਸਦੀ ਲੋਕਾਂ ਨੂੰ ਵੀ ਇਹ ਰਾਹਤ ਨਹੀਂ ਮਿਲੀ, ਇਹ ਘੁਟਾਲਾ ਇੰਨਾ ਵੱਡਾ ਹੈ ਕਿ ਸੋਚ ਕੇ ਸਿਰ ਚਕਰਾ ਜਾਂਦਾ ਹੈ, ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਹਿਲਾਂ ਹੀ ਅਕਾਲੀ ਦਲ ਦੇ ਇਨ੍ਹਾਂ ਇਲਜ਼ਾਮਾਂ ਨੂੰ ਨਕਾਰ ਚੁੱਕੇ ਨੇ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕੇਂਦਰ ਸਰਕਾਰ ਨੂੰ ਪੰਜਾਬ ਦੀ ਜੋ ਮਦਦ ਕਰਨੀ ਚਾਹੀਦੀ ਸੀ ਉਹ ਨਹੀਂ ਕੀਤਾ, ਉਨ੍ਹਾਂ ਅਕਾਲੀ ਦਲ ਨੂੰ ਨਸੀਹਤ ਦਿੱਤੀ ਸੀ ਕੀ ਕੇਂਦਰ ਵਿੱਚ ਹਰਸਿਮਰਤ ਕੌਰ ਬਾਦਲ ਦੇ ਮੰਤਰੀ ਰਹਿੰਦੇ ਹੋਏ ਵੀ ਪੰਜਾਬ ਨੂੰ ਕੋਈ ਮਦਦ ਨਹੀਂ ਮਿਲੀ,ਕੁੱਝ ਦਿਨ ਪਹਿਲਾਂ ਕੇਂਦਰ ਦੀ ਮਦਦ ਨੂੰ ਲੈਕੇ ਹਰਸਿਮਰਤ ਕੌਰ ਬਾਦਲ ਅਤੇ ਕੈਪਟਨ ਅਮਰਿੰਦਰ ਵਿਚਾਲੇ ਟਵਿਟਰ ਵਾਰ ਵੀ ਵੇਖਣ ਨੂੰ ਮਿਲੀ ਸੀ   

ਸ਼ਰਾਬ ਨੂੰ ਲੈਕੇ ਸਿਆਸਤ 

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ  ਸ਼ਰਾਬ ਨੂੰ ਲੈਕੇ ਵੀ ਸਰਕਾਰ ਨੂੰ ਘੇਰਿਆ ਉਨ੍ਹਾਂ ਇਲਜ਼ਾਮ ਲਗਾਇਆ ਕੀ ਸ਼ਰਾਬ ਮਾਫ਼ੀਆ  ਕਾਂਗਰਸ ਦੇ ਆਗੂਆਂ ਅਤੇ ਵਿਧਾਇਕਾਂ ਨਾਲ ਮਿਲ ਕੇ ਸਰਕਾਰੀ ਖ਼ਜ਼ਾਨੇ ਨੂੰ 5600 ਕਰੋੜ ਰੁਪਏ ਦਾ ਚੂਨਾ ਲਾਇਆ ਹੈ, ਉਨ੍ਹਾਂ ਇਲਜ਼ਾਮ ਲਗਾਇਆ ਕੀ ਸੂਬੇ ਦੇ ਆਬਕਾਰੀ ਮਹਿਕਮੇ ਨੂੰ ਇਹ ਘਾਟਾ ਇਸ ਲਈ ਝੱਲਣਾ ਪਿਆ ਹੈ, ਕਿਉਂਕਿ ਸਰਕਾਰ ਨੇ ਕਾਂਗਰਸ ਆਗੂਆਂ ਅਤੇ ਉਨ੍ਹਾਂ ਦੇ ਦੋਸਤਾਂ ਦੀ ਸ਼ਰਾਬ ਦੀਆਂ ਫ਼ੈਕਟਰੀਆਂ ਨੂੰ ਟਰੱਕਾਂ ਦੇ ਟਰੱਕ ਸ਼ਰਾਬ ਬਿਨਾਂ ਆਬਕਾਰੀ ਟੈਕਸ ਦਿੱਤੇ ਵੇਚਣ ਦੀ ਖੁੱਲ੍ਹ ਦਿੱਤੀ ਹੋਈ ਸੀ, ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਵੱਲੋਂ ਕੀਤੇ ਦਾਅਵੇ ਕਿ ਅਕਾਲੀ ਦਲ ਨੂੰ ਸੂਬੇ ਅੰਦਰ ਸ਼ਰਾਬ ਬੰਦੀ ਲਾਗੂ ਕਰਨ ਲਈ ਵਿਧਾਨ ਸਭਾ ਵਿਚ ਪ੍ਰਸਤਾਵ ਲੈ ਕੇ ਆਉਣਾ ਚਾਹੀਦਾ ਹੈ, ਬਾਰੇ ਟਿੱਪਣੀ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਕਾਂਗਰਸ ਪਾਰਟੀ ਕੋਲ ਵਿਧਾਨ ਸਭਾ ਅੰਦਰ ਭਾਰੀ ਬਹੁਮਤ ਹੈ ਅਤੇ ਉਹ ਬੜੀ ਆਸਾਨੀ ਨਾਲ ਅਜਿਹਾ ਕਰ ਸਕਦੀ ਹੈ,ਇਸ ਤੋਂ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਕਸਾਈਜ਼ ਵਿਭਾਗ ਦੇ ਅੰਕੜਿਆਂ ਦੇ ਜ਼ਰੀਏ ਦਾਅਵਾ ਕੀਤਾ ਸੀ ਪੰਜਾਬ ਸਰਕਾਰ ਨੂੰ ਐਕਸਾਇਜ਼ ਮਾਲੀਆਂ ਵਿੱਚ ਕੋਈ ਨੁਕਸਾਨ ਨਹੀਂ ਹੋਇਆ,ਮੁੱਖ ਮੰਤਰੀ ਨੇ ਕਿਹਾ ਸੀ ਅਕਾਲੀ ਦਲ-ਬੀਜੇਪੀ ਸਰਕਾਰ ਵੇਲੇ  2016-17 ਵਿੱਚ ਐਕਸਾਈਜ਼ ਤੋਂ  4405 ਕਰੋੜ ਦੀ ਆਮਦਨ ਹੋਈ ਸੀ ਜਦਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ 2017-18 ਵਿੱਚ ਇਸ ਵਿੱਚ 16 ਫ਼ੀਸਦੀ ਦਾ ਵਾਧਾ ਦਰਜ ਕੀਤਾ ਗਿਆ ਅਤੇ ਸੂਬੇ ਨੂੰ 5135 ਕਰੋੜ ਰੁਪਏ ਐਕਸਾਈਜ਼ ਤੋਂ ਮਿਲੇ,ਹਾਲਾਂਕਿ 2018-19 ਵਿੱਚ ਪੰਜਾਬ ਦੇ ਮਾਲੀਆ ਵਿੱਚ  ਐਕਸਾਈਜ਼ ਤੋਂ ਮਿਲਣ ਵਾਲੇ ਰਕਮ ਵਿੱਚ ਕਮੀ ਦਰਜ ਕੀਤੀ ਗਈ ਸੀ ਸੂਬੇ ਨੂੰ 5073 ਕਰੋੜ ਦੀ ਆਮਦਨ ਹੋਈ ਸੀ,ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸ਼ਰਾਬ ਦੇ ਕੋਟੇ ਅਤੇ ਕੀਮਤ ਵਿੱਚ ਕੀਤੀ ਗਈ ਕਮੀ ਸੀ ਅਤੇ  ਵੈਟ ਵਿੱਚ ਕੀਤਾ ਗਿਆ 14 ਫ਼ੀਸਦੀ ਦਾ ਵਾਧਾ ਸੀ,ਐਕਸਾਈਜ਼ ਵਿਭਾਗ ਨੇ ਦੱਸਿਆ ਕੀ 2019 ਅਤੇ 2020 ਵਿੱਚ ਵਿਭਾਗ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ, ਵਿਭਾਗ ਮੁਤਾਬਿਕ 2019-20 ਵਿੱਚ ਹੁਣ ਤੱਕ ਐਕਸਾਈਜ਼ ਤੋਂ 5015 ਕਰੋੜ ਰੁਪਏ ਆ ਚੁੱਕੇ ਨੇ, ਜਦਕਿ ਇਸ ਵਿੱਚ 50 ਕਰੋੜ ਰੁਪਏ ਐਕਸਾਈਜ਼ ਲਈ ਦਾਖ਼ਲ ਕੀਤੀ ਗਈ ਦਰਖ਼ਾਸਤ ਫ਼ੀਸ ਸ਼ਾਮਲ ਨਹੀਂ ਹੈ,ਸਿਰਫ਼ ਇਨ੍ਹਾਂ ਹੀ ਨਹੀਂ ਐਕਸਾਈਜ਼ ਵਿਭਾਗ ਮੁਤਾਬਿਕ 125 ਕਰੋੜ ਦੇ ਵੈਟ ਨੂੰ ਸ਼ਾਮਲ ਕਰਕੇ ਇਸ ਸਾਲ ਦਾ ਐਕਸਾਈਜ਼ ਦਾ ਅੰਕੜਾ 5222 ਕਰੋੜ ਪਹੁੰਚ ਜਾਂਦਾ ਹੈ

 

 

Trending news