ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੀ 19 ਮੈਂਬਰੀ ਕੋਰ ਕਮੇਟੀ ਦਾ ਐਲਾਨ,ਜਾਣੋ ਕਿਸ ਨੂੰ ਮਿਲੀ ਥਾਂ
Advertisement

ਸੁਖਬੀਰ ਬਾਦਲ ਵੱਲੋਂ ਅਕਾਲੀ ਦਲ ਦੀ 19 ਮੈਂਬਰੀ ਕੋਰ ਕਮੇਟੀ ਦਾ ਐਲਾਨ,ਜਾਣੋ ਕਿਸ ਨੂੰ ਮਿਲੀ ਥਾਂ

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਦਾ ਵੀ ਕੀਤਾ ਐਲਾਨ

ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਦਾ ਵੀ ਕੀਤਾ ਐਲਾਨ

ਚੰਡੀਗੜ੍ਹ : ਅਕਾਲੀ ਦਲ ਵਿੱਚ ਸਿਆਸੀ ਫ਼ੈਸਲੇ ਲੈਣੇ ਦੇ ਲਈ ਕੋਰ ਕਮੇਟੀ ਦਾ ਅਹਿਮ ਰੋਲ ਹੁੰਦਾ ਹੈ,ਕੋਰ ਕਮੇਟੀ ਦੀ ਰਾਏ 'ਤੇ ਹੀ ਪਾਰਟੀ ਆਪਣੀ ਸਿਆਸੀ ਰਣਨੀਤੀ ਤੈਅ ਕਰਦੀ ਹੈ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ  ਸੁਖਬੀਰ ਸਿੰਘ ਬਾਦਲ ਨੇ  ਸੋਮਵਾਰ 8 ਜੂਨ ਨੂੰ ਮੁੜ ਤੋਂ ਪਾਰਟੀ ਦੀ 19 ਮੈਂਬਰੀ ਕੋਰ ਕਮੇਟੀ ਦਾ ਐਲਾਨ ਕੀਤਾ ਹੈ, ਜਿਸ ਵਿੱਚ ਪਾਰਟੀ ਦੇ ਸਾਰੇ ਪੁਰਾਣੇ ਅਤੇ ਸੀਨੀਅਰ ਆਗੂਆਂ  ਨੂੰ ਮੁੜ ਤੋਂ ਸ਼ਾਮਲ ਕੀਤਾ ਗਿਆ ਹੈ ਪਰ ਇਨ੍ਹਾਂ ਵਿੱਚ ਇੱਕ ਅਹਿਮ ਅਤੇ ਨਵਾਂ ਨਾਂ ਹੈ ਜਗਮੀਤ ਸਿੰਘ ਬਰਾੜ, ਕਾਂਗਰਸ ਛੱਡ ਕੇ ਤਕਰੀਬਨ ਡੇਢ ਸਾਲ ਪਹਿਲਾਂ ਅਕਾਲੀ ਦਲ ਵਿੱਚ ਸ਼ਾਮਲ ਹੋਏ ਜਗਮੀਤ ਬਰਾੜ ਨੂੰ  ਪ੍ਰਧਾਨ ਸੁਖਬੀਰ ਬਾਦਲ ਨੇ ਕੋਰ ਕਮੇਟੀ ਵਿੱਚ ਸ਼ਾਮਲ ਕਰ ਕੇ ਪਾਰਟੀ ਵਿੱਚ ਅਹਿਮ ਥਾਂ ਦਿੱਤੀ ਹੈ, ਇਸ ਤੋਂ ਪਹਿਲਾਂ ਅਕਾਲੀ ਦਲ ਦੇ ਜ਼ਿਲ੍ਹਾਂ ਪੱਧਰੀ ਚੋਣ ਕਮੇਟੀ ਵਿੱਚ ਜਗਮੀਤ ਬਰਾੜ ਨੂੰ ਸ਼ਾਮਲ ਕੀਤਾ ਗਿਆ ਸੀ, ਇੱਕ ਵਕਤ ਜਗਮੀਤ ਬਰਾੜ ਅਤੇ ਸੁਖਬੀਰ ਬਾਦਲ ਇੱਕ ਦੂਜੇ ਦੇ ਵੱਡੇ ਸਿਆਸੀ ਵਿਰੋਧੀ ਸਨ, ਦੋਵਾਂ ਨੇ ਇੱਕ ਦੂਜੇ ਨੂੰ ਫ਼ਿਰੋਜ਼ਪੁਰ ਸੀਟ ਤੋਂ ਸਿਆਸੀ ਮਾਤ ਦਿੱਤੀ ਸੀ 

19 ਮੈਂਬਰੀ ਚੋਣ ਕਮੇਟੀ ਵਿੱਚ ਹੋਰ ਕਿਹੜੇ ਨਾਂ ? 

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਐਲਾਨੀ ਕੋਰ ਕਮੇਟੀ ਵਿੱਚ ਸਾਬਕਾ ਮੈਂਬਰ ਪਾਰਲੀਮੈਂਟ ਜਗਮੀਤ ਬਰਾੜ ਤੋਂ ਇਲਾਵਾ ਐੱਸਜੀਪੀਸੀ ਦੇ ਮੌਜੂਦਾ ਪ੍ਰਧਾਨ ਗੋਬਿੰਦ ਸਿੰਘ  ਲੋਂਗੋਵਾਲ, ਰਾਜਸਭਾ ਮੈਂਬਰ ਬਲਵਿੰਦਰ ਸਿੰਘ ਭੁੰਦੜ, ਸਾਬਕਾ ਕੈਬਨਿਟ ਮੰਤਰੀ ਜਥੇਦਾਰ ਤੋਤਾ ਸਿੰਘ, ਸਾਬਕਾ ਸਪੀਕਰ ਚਰਨਜੀਤ ਸਿੰਘ ਅਟਵਾਲ, ਸਾਬਕਾ ਮੰਤਰੀ ਨਿਰਮਲ ਸਿੰਘ ਕਾਹਲੋਂ,  ਮਹੇਸ਼ਇੰਦਰ ਸਿੰਘ ਗਰੇਵਾਲ, ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਡਾ. ਦਲਜੀਤ ਸਿੰਘ ਚੀਮਾ, ਬੀਬੀ ਜਗੀਰ ਕੌਰ, ਡਾ. ਉਪਿੰਦਰਜੀਤ ਕੌਰ,  ਸਿਕੰਦਰ ਸਿੰਘ ਮਲੂਕਾ,   ਜਨਮੇਜਾ ਸਿੰਘ ਸੇਖੋਂ,  ਬਿਕਰਮ ਸਿੰਘ ਮਜੀਠੀਆ,  ਹਰੀ ਸਿੰਘ ਜੀਰਾ,  ਸ਼ਰਨਜੀਤ ਸਿੰਘ ਢਿੱਲੋਂ,  ਗੁਲਜਾਰ ਸਿੰਘ ਰਾਣੀਕੇ,  ਸੁਰਜੀਤ ਸਿੰਘ ਰੱਖੜਾ,   ਬਲਦੇਵ ਸਿੰਘ ਮਾਨ  ਨਾਮ ਸ਼ਾਮਲ ਹਨ 

ਵੱਖ-ਵੱਖ ਵਿੰਗਾਂ ਦੇ ਪ੍ਰਧਾਨ ਦਾ ਐਲਾਨ

ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਇਸ ਤੋਂ ਇਲਾਵਾ  ਸੁਖਬੀਰ ਸਿੰਘ ਬਾਦਲ ਵੱਲੋਂ ਬੀਬੀ ਜਗੀਰ ਕੌਰ ਨੂੰ ਇਸਤਰੀ ਅਕਾਲੀ ਦਲ ਅਤੇ ਸ. ਗੁਲਜਾਰ ਸਿੰਘ ਰਾਣੀਕੇ ਨੂੰ ਪਾਰਟੀ ਦੇ ਐਸ.ਸੀ ਵਿੰਗ ਦਾ ਦੁਬਾਰਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ, ਇਸ ਤੋਂ ਇਲਾਵਾ ਐਨ.ਕੇ.ਸ਼ਰਮਾ ਨੂੰ ਵਪਾਰ ਮੰਡਲ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇੱਕ ਹੋਰ ਅਹਿਮ ਐਲਾਨ ਕਰਦੇ ਹੋਏ ਪਾਰਟੀ ਨੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੂੰ ਪਾਰਟੀ ਦੇ ਯੁਥ ਵਿੰਗ, ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਐਲਾਨਿਆ ਗਿਆ ਹੈ 

 

 

 

Trending news