ਪੰਜਾਬ 'ਚ Road Tax ਵਧਿਆ, ਕਾਰ ਅਤੇ 2 ਵੀਲਰ ਦੀ ਕੀਮਤ ਵਿੱਚ ਹੋਇਆ ਇੰਨਾ ਵਾਧਾ

ਪੰਜਾਬ ਟਰਾਂਸਪੋਰਟ ਵਿਭਾਗ ਨੇ Road Tax ਵਧਾਉਣ ਦੇ ਲਈ ਨੋਟੀਫਿਕੇਸ਼ਨ ਕੱਢਿਆ 

ਪੰਜਾਬ 'ਚ Road Tax ਵਧਿਆ, ਕਾਰ ਅਤੇ 2 ਵੀਲਰ ਦੀ ਕੀਮਤ ਵਿੱਚ ਹੋਇਆ ਇੰਨਾ ਵਾਧਾ
ਪੰਜਾਬ ਟਰਾਂਸਪੋਰਟ ਵਿਭਾਗ ਨੇ Road Tax ਵਧਾਉਣ ਦੇ ਲਈ ਨੋਟੀਫਿਕੇਸ਼ਨ ਕੱਢਿਆ

ਅਨਮੋਲ ਗੁਲਾਟੀ/ਚੰਡੀਗੜ੍ਹ : ਪੰਜਾਬ ਵਿੱਚ ਕਾਰ ਅਤੇ ਟੂ-ਵੀਲਰ ਹੁਣ ਮਹਿੰਗੇ ਹੋ ਜਾਣਗੇ,  ਟਰਾਂਸਪੋਰਟ ਵਿਭਾਗ ਨੇ ਨੋਟੀਫਿਕੇਸ਼ਨ ਜਾਰੀ ਕਰਕੇ ਰੋਡ ਟੈਕਸ (Road Tax) ਵਿੱਚ ਵਾਧਾ ਕਰ ਦਿੱਤਾ ਹੈ, ਜੋ ਕਿ ਹੁਣ ਤੋਂ ਹੀ ਲਾਗੂ ਹੋਵੇਗਾ, ਜੇਕਰ ਕੋਈ ਵੀ ਸ਼ਖ਼ਸ ਕਾਰ ਜਾਂ ਫਿਰ ਟੂ-ਵੀਲਰ ਖ਼ਰੀਦਾ ਹੈ ਤਾਂ ਉਸ ਦੀ ਜੇਬ 'ਤੇ ਵਧ ਭਾਰ ਪਵੇਗਾ 

ਇੰਨੇ ਫ਼ੀਸਦੀ ਟੈਕਸ ਵਧਾਇਆ ਹੈ   

ਜੇਕਰ ਕੋਈ ਸ਼ਖ਼ਸ 15 ਲੱਖ ਦੀ ਨਿੱਜੀ ਕਾਰ ਖ਼ਰੀਦ ਦਾ ਹੈ ਤਾਂ ਉਸ ਨੂੰ 9 ਫ਼ੀਸਦੀ ਰੋਡ ਟੈਕਸ ਦੇਣਾ ਹੋਵੇਗਾ, ਜਦਕਿ ਕੋਈ 15 ਲੱਖ ਤੋਂ ਵਧ ਦੀ ਕੀਮਤ ਦੀ ਕਾਰ ਖ਼ਰੀਦ ਦਾ ਹੈ ਤਾਂ ਹੁਣ 11 ਫ਼ੀਸਦੀ ਰੋਡ ਟੈਕਸ ਦੇਣਾ ਹੋਵੇਗਾ, ਇਸ ਤੋਂ ਇਲਾਵਾ 2-ਵੀਲਰ 'ਤੇ ਵੀ ਰੋਡ ਟੈਕਟ ਵਧਾ ਦਿੱਤਾ ਗਿਆ ਹੈ,ਇੱਕ ਲੱਖ ਤੱਕ ਦੀ ਕੀਮਤ ਵਾਲੇ ਟੂ-ਵੀਲਰ 'ਤੇ  7 % ਰੋਡ ਟੈਕਸ ਦੇਣਾ ਹੋਵੇਗਾ ਜਦਕਿ 1 ਲੱਖ ਤੋਂ ਵਧ ਕੀਮਤ ਤੇ 9 ਫ਼ੀਸਦ ਟੈਕਸ ਦੇਣਾ ਹੋਵੇਗਾ, ਪੰਜਾਬ ਸਰਕਾਰ ਦਾ ਇਹ ਫ਼ੈਸਲਾ ਫ਼ੌਰਨ ਲਾਗੂ ਹੋਵੇਗਾ ਜਿਸ ਦਾ ਮਕਸਦ ਰੈਵੀਨਿਊ ਵਧਾਉਣਾ ਹੈ