ਪੰਜਾਬ 'ਚ 2-3-4 ਵੀਲਰ ਗੱਡੀ ਮਾਲਿਕਾਂ ਲਈ ਜ਼ਰੂਰੀ ਖ਼ਬਰ,ਟਰਾਂਸਪੋਰਟ ਮਹਿਕਮੇ ਵੱਲੋਂ ਇਹ ਅਖੀਰਲਾ ਮੌਕਾ

Hight Security ਨੰਬਰ ਪਲੇਟ ਨੂੰ ਲੈਕੇ ਟਰਾਂਸਪੋਰਟ ਮਹਿਕਮੇ ਦਾ ਅਹਿਮ ਆਦੇਸ਼

ਪੰਜਾਬ 'ਚ 2-3-4 ਵੀਲਰ ਗੱਡੀ ਮਾਲਿਕਾਂ ਲਈ ਜ਼ਰੂਰੀ ਖ਼ਬਰ,ਟਰਾਂਸਪੋਰਟ ਮਹਿਕਮੇ ਵੱਲੋਂ ਇਹ ਅਖੀਰਲਾ ਮੌਕਾ
Hight Security ਨੰਬਰ ਪਲੇਟ ਨੂੰ ਲੈਕੇ ਟਰਾਂਸਪੋਰਟ ਮਹਿਕਮੇ ਦਾ ਅਹਿਮ ਆਦੇਸ਼

ਚੰਡੀਗੜ੍ਹ : ਪੰਜਾਬ ਟਰਾਂਸਪੋਰਟ ਮਹਿਕਮੇ ਵੱਲੋਂ ਅਹਿਮ ਆਦੇਸ਼ ਜਾਰੀ ਕੀਤਾ ਗਿਆ ਹੈ, ਜਿਸ ਮੁਤਾਬਿਕ 30 ਜੂਨ ਤੱਕ ਦਾ ਸਾਰੀਆਂ 2-3 ਅਤੇ 4 ਵੀਲਰ ਗੱਡੀਆਂ ਵਿੱਚ ਹਾਈ ਸਕਿਉਰਿਟੀ ਨੰਬਰ ਪਲੇਟ ਲਗਾਉਣ ਦੇ ਨਿਰਦੇਸ਼ ਦਿੱਤੇ ਗਏ ਨੇ, ਟਰਾਂਸਪੋਰਟ ਮਹਿਕਮੇ ਨੇ ਕਿਹਾ ਜਿਨ੍ਹਾਂ ਲੋਕਾਂ ਨੇ ਹੁਣ ਤੱਕ ਹਾਈ ਸਕਿਉਰਟੀ ਨੰਬਰ ਪਲੇਟ (High Security Number Plate) ਨਹੀਂ ਲਗਵਾਈ ਉਨ੍ਹਾਂ ਦੇ ਲਈ ਇਹ ਅਖੀਰਲੀ ਤਰੀਕ ਹੈ, ਸੋਸ਼ਲ ਡਿਸਟੈਂਸਿੰਗ ਨੂੰ ਵੇਖ ਦੇ ਹੋਏ ਵਿਭਾਗ ਵੱਲੋਂ ਖ਼ਾਸ ਇੰਤਜ਼ਾਮ ਵੀ ਕੀਤੇ ਗਏ ਨੇ, ਪੂਰੇ ਸੂਬੇ ਵਿੱਚ ਸੈਂਟਰ ਬਣਾਏ ਗਏ ਨੇ ਜਿਸ ਦੀ ਆਨ ਲਾਈਨ ਅਪਾਇੰਟਮੈਂਟ ਲੈਣੀ ਹੋਵੇਗੀ, ਸੁਪਰੀਮ ਕੋਰਟ ਨੇ ਸਾਰੇ ਸੂਬਿਆਂ ਨੂੰ ਹਾਈ ਸਕਿਉਰਟੀ ਨੰਬਰ ਪਲੇਟ ਲਗਾਉਣ ਦੇ ਨਿਰਦੇਸ਼ ਦਿੱਤੇ ਸਨ ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਦੇ ਲਈ ਨੋਟਿਫ਼ਿਕੇਸ਼ਨ ਜਾਰੀ ਕੀਤਾ ਸੀ 

ਪੰਜਾਬ ਸਰਕਾਰ ਵੱਲੋਂ ਬਣਾਏ ਗਏ ਸੈਂਟਰ 

ਪੰਜਾਬ ਦੀ ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਜਾਣਕਾਰੀ ਦਿੱਤੀ ਹੈ ਕੀ ਸੂਬੇ ਦੇ 22 ਜ਼ਿਲ੍ਹਿਆਂ ਵਿੱਚ ਹਾਈ ਸਕਿਉਰਿਟੀ ਨੰਬਰ ਪਲੇਟ ਲਗਾਇਆ ਜਾਣਗੀਆਂ, ਇਸ ਤੋਂ ਇਲਾਵਾ ਟਰਾਂਸਪੋਰਟ ਮਹਿਕਮੇ ਵੱਲੋਂ  45 ਸੈਂਟਰ ਵੀ ਬਣਾਏ ਗਏ ਨੇ ਜਿੱਥੇ ਹਾਈ ਸਕਿਉਰਟੀ ਨੰਬਰ ਪਲੇਟਾਂ ਲਗਾਇਆ ਜਾਣਗੀਆਂ,ਸੋਸ਼ਲ ਡਿਸਟੈਂਸਿੰਗ ਨੂੰ ਧਿਆਨ ਵਿੱਚ ਰੱਖ ਦੇ ਹੋਏ ਸੈਂਟਰਾਂ 'ਤੇ ਭੀੜ ਨਾ ਲੱਗੇ ਇਸ ਦੇ ਲਈ ਨੰਬਰ ਲਗਵਾਉਣ ਵਾਲੇ ਲੋਕਾਂ ਨੂੰ ਆਨ ਲਾਈਨ ਬੁਕਿੰਗ ਦੇ ਨਾਲ ਫ਼ੀਸ ਭਰਨੀ ਹੋਵੇਗੀ, ਲੋਕਾਂ ਦੇ ਲਈ ਆਨ ਲਾਇਨ ਬੁਕਿੰਗ ਦੀ ਸੇਵਾ ਪੰਜਾਬ ਸਰਕਾਰ ਦੀ ਵੈੱਬ ਸਾਈਟ website www.Punjabhsrp.in 'ਤੇ ਮਿਲੇਗੀ 

ਟਰਾਂਸਪੋਰਟ ਮੰਤਰੀ ਰਜ਼ੀਆ ਸੁਲਤਾਨਾ ਨੇ ਕਿਹਾ ਜਿਨ੍ਹਾਂ ਲੋਕਾਂ ਨੇ ਅਪ੍ਰੈਲ 2019 ਤੋਂ ਬਾਅਦ ਗੱਡੀਆਂ ਖ਼ਰੀਦੀਆਂ ਨੇ ਉਹ ਉਸੇ ਏਜੰਸੀਆਂ ਤੋਂ ਨੰਬਰ ਪਲੇਟ ਲਗਵਾਉਣ ਜਿੱਥੋਂ ਉਨ੍ਹਾਂ ਨੇ ਗੱਡੀਆਂ ਖ਼ਰੀਦੀ ਸੀ, ਜਿਹੜੇ  ਲੋਕ ਆਪਣੇ ਘਰ ਨੰਬਰ ਪਲੇਟ ਲਗਵਾਉਣਾ ਚਾਉਂਦੇ ਉਨ੍ਹਾਂ ਨੂੰ 2 ਅਤੇ 3 ਵੀਲਰ ਦੇ ਲਈ 100 ਅਤੇ 4 ਵੀਲਰ ਦੇ ਲਈ 150 ਰੁਪਏ ਵਾਧੂ ਦੇਣੇ ਹੋਣਗੇ, ਵਿਭਾਗ ਵੱਲੋਂ ਲੋਕਾਂ ਦੇ ਲਈ ਹੈਲਪ ਲਾਈਨ ਨੰਬਰ 7888498859,  7888498853, ਜਾਰੀ ਕੀਤੇ ਗਏ ਨੇ,ਇਸ ਦੇ ਨਾਲ ਵਿਭਾਗ ਵੱਲੋਂ ਲੋਕਾਂ ਨੂੰ ਹੋਰ ਜ਼ਿਆਦਾ ਜਾਣਕਾਰੀ ਲੈਣ ਲਈ ਈ ਮੇਲ ਵੀ ਜਾਰੀ ਕੀਤਾ ਗਿਆ ਹੈ  email.customer.care@hsrppunjab.com 
 
ਹਾਈ ਸਕਿਉਰਿਟੀ ਪਲੇਟ ਨਾਲ ਕੀ ਫਾਇਦਾ ?

ਹਾਈ ਸਕਿਉਰਿਟੀ ਨੰਬਰ ਵਿੱਚ  (chromium-based hologram )ਕਰੋਮੀਅਮ ਦਾ ਹੋਲੋਗਰਾਮ ਹੋਵੇਗਾ ਜਿਸ ਵਿੱਚ ਨੀਲੇ ਰੰਗ ਦਾ ਅਸ਼ੋਕ ਚੱਕਰ ਨੰਬਰ ਪਲੇਟ ਦੇ ਖੱਬੇ ਪਾਸੇ ਹੋਵੇਗਾ, 10 ਨੰਬਰ ਦਾ ਪਰਮਾਨੈਂਟ ਆਇਡੈਂਟੀਫਿਕੇਸ਼ਨ ਨੰਬਰ ਹੋਵੇਗਾ,ਇੱਕ ਵਾਰ ਹਾਈ ਸਕਿਉਰਟੀ ਨੰਬਰ ਪਲੇਟ ਤੁਹਾਡੀ ਗੱਡੀ 'ਤੇ ਲੱਗ ਜਾਵੇਗੀ,Pin ਨੰਬਰ ਇਲੈਕਟ੍ਰਾਨਿਕਲੀ ਤੁਹਾਡੀ ਗੱਡੀ ਨਾਲ ਲਿੰਕ ਹੋ ਜਾਵੇਗਾ, ਇਸ ਦਾ ਫਾਇਦਾ ਇਹ ਹੋਵੇਗਾ ਜੇਕਰ ਤੁਹਾਡੀ ਗੱਡੀ ਚੋਰੀ ਹੋ ਜਾਂਦੀ ਹੈ ਤਾਂ ਗੱਡੀ ਨੂੰ ਅਸਾਨੀ ਨਾਲ ਟਰੈਕ ਕੀਤਾ ਜਾ ਸਕੇਗਾ