ਪੰਜਾਬ ਸਰਕਾਰ ਵੱਲੋਂ UNLOCK-1.0 ਦੀ ਗਾਈਡ ਲਾਈਨ ਜਾਰੀ, ਜਾਣੋ ਕਿਹੜੀ ਚੀਜ਼ਾਂ ਵਿੱਚ ਮਿਲੀ ਵੱਡੀ ਰਿਆਇਤ
Advertisement

ਪੰਜਾਬ ਸਰਕਾਰ ਵੱਲੋਂ UNLOCK-1.0 ਦੀ ਗਾਈਡ ਲਾਈਨ ਜਾਰੀ, ਜਾਣੋ ਕਿਹੜੀ ਚੀਜ਼ਾਂ ਵਿੱਚ ਮਿਲੀ ਵੱਡੀ ਰਿਆਇਤ

ਪੰਜਾਬ ਵਿੱਚ ਕੱਲ ਤੋਂ ਮੇਨ ਮਾਰਕਿਟ, ਹਜ਼ਾਮਤ ਤੇ ਸ਼ਰਾਬ ਦੀਆਂ ਦੁਕਾਨਾਂ, ਸਪਾਅ ਆਦਿ ਨਿਰਧਾਰਤ ਸੰਚਾਲਨ ਵਿਧੀ ਦੀ ਪਾਲਣਾ ਨਾਲ ਖੁੱਲ੍ਹਣਗੇ

ਪੰਜਾਬ ਵਿੱਚ ਕੱਲ ਤੋਂ ਮੇਨ ਮਾਰਕਿਟ, ਹਜ਼ਾਮਤ ਤੇ ਸ਼ਰਾਬ ਦੀਆਂ ਦੁਕਾਨਾਂ, ਸਪਾਅ ਆਦਿ ਨਿਰਧਾਰਤ ਸੰਚਾਲਨ ਵਿਧੀ ਦੀ ਪਾਲਣਾ ਨਾਲ ਖੁੱਲਣਗੇ

ਚੰਡੀਗੜ੍ਹ :  ਕੇਂਦਰ ਸਰਕਾਰ ਵੱਲੋਂ (Unlock 1.0) ਆਨਲੌਕ 1.0 ਲਈ ਜਾਰੀ ਨਿਰਦੇਸ਼ਾਂ ਦੀ ਦਿਸ਼ਾ ਵਿੱਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 8 ਜੂਨ 2020 ਤੋਂ ਹੋਟਲ, ਸ਼ਾਪਿੰਗ ਮਾਲ, ਧਾਰਮਿਕ ਸਥਾਨ ਅਤੇ ਬੈਠ ਕੇ ਖਾਣ ਲਈ ਰੈਸਟੋਰੈਂਟ ਖੋਲਣ ਲਈ ਸਪੱਸ਼ਟ ਨਿਰਧਾਰਤ ਸੰਚਾਲਨ ਵਿਧੀ (SOP's) 'ਤੇ ਦਿਸ਼ਾ ਨਿਰਦੇਸ਼ ਬਣਾਉਣ ਦੇ ਆਦੇਸ਼ ਦਿੱਤੇ ਹਨ, ਇਸ ਦੇ ਨਾਲ ਹੀ ਉਨ੍ਹਾਂ 1 ਜੂਨ ਤੋਂ  ਗੈਰ ਸੀਮਤ ਜ਼ੋਨਾਂ ਵਿੱਚ ਸ਼ਰਾਬ, ਸੈਲੂਨ, ਬਿਊਟੀ ਪਾਰਲਰ, ਸਪਾਅ  ਦੀਆਂ ਦੁਕਾਨਾਂ ਖੋਲਣ ਦਾ ਐਲਾਨ ਕੀਤਾ ਹੈ,ਮੁੱਖ ਮੰਤਰੀ ਨੇ ਸਿਹਤ 'ਤੇ ਟਰਾਂਸਪੋਰਟ ਵਿਭਾਗ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ 1 ਜੂਨ ਤੋਂ 30 ਜੂਨ ਤੱਕ ਦੇ ਲੌਕਡਾਊਨ ਦੇ ਸਮੇਂ ਲਈ ਗੈਰ ਸੀਮਤ ਜ਼ੋਨਾਂ ਵਿੱਚ ਗਤੀਵਿਧੀਆਂ ਅਤੇ ਆਉਣ-ਜਾਣ ਦੀ ਇਜ਼ਾਜਤ ਦੇਣ ਲਈ ਵਿਸਥਾਰ ਵਿੱਚ ਨਿਰਧਾਰਤ ਸੰਚਾਲਨ ਵਿਧੀ ਲੈ ਕੇ ਆਉਣ ਸੀਮਤ ਜ਼ੋਨਾਂ ਵਿੱਚ ਸਿਰਫ ਜ਼ਰੂਰੀ ਸੇਵਾਵਾਂ ਦੀ ਹੀ ਆਗਿਆ ਦਿੱਤੀ ਜਾਵੇ, ਘੇਰੇ ਉੱਤੇ ਸਖ਼ਤੀ ਨਾਲ ਕੰਟਰੋਲ ਕੀਤਾ ਜਾਵੇ, ਅਜਿਹੇ ਜ਼ੋਨਾਂ ਦੀ ਸ਼ਨਾਖਤ ਜ਼ਿਲਾ ਅਥਾਰਟੀ ਵੱਲੋਂ ਭਾਰਤ ਸਰਕਾਰ ਦੇ ਸਿਹਤ 'ਤੇ ਪਰਿਵਾਰ ਭਲਾਈ ਮੰਤਰਾਲੇ ਦੀਆਂ ਦਿਸ਼ਾ ਨਿਰਦੇਸ਼ਾਂ ਨੂੰ ਧਿਆਨ ਵਿੱਚ ਰੱਖਦਿਆਂ ਹੀ ਕੀਤੀ ਜਾਵੇਗੀ ਜ਼ਿਲਾ ਅਥਾਰਟੀ ਵੱਲੋਂ ਸੀਮਤ ਜ਼ੋਨਾਂ ਤੋਂ ਬਾਹਰ ਬਫਰ ਜ਼ੋਨਾਂ ਦੀ ਸ਼ਨਾਖਤ ਕੀਤੀ ਜਾਵੇਗੀ ਜਿੱਥੇ ਜੇ ਬੰਦਿਸ਼ਾਂ ਦੀ ਲੋੜ ਪਈ ਤਾਂ ਲਗਾਈਆਂ ਜਾ ਸਕਣਗੀਆਂ

 

ਬਾਜ਼ਾਰਾਂ ਦਾ ਸਮਾਂ ਬਦਲਿਆ 

- ਸਾਰੀ ਗੈਰ ਜ਼ਰੂਰੀ ਗਤੀਵਿਧੀਆਂ ਲਈ ਵਿਅਕਤੀਗਤ ਆਉਣ-ਜਾਣ ਦੀਆਂ ਪਾਬੰਦੀਆਂ ਰਾਤ 9 ਵਜੇ ਤੋਂ ਸਵੇਰੇ 5 ਵਜੇ ਦੇ ਵਿਚਕਾਰ ਪਹਿਲਾਂ ਵਾਂਗ ਜਾਰੀ ਰਹਿਣਗੀਆਂ
 - ਸੀ.ਆਰ.ਪੀ.ਸੀ. ਦੀ ਧਾਰਾ 144 ਤਹਿਤ ਪਾਬੰਦੀ ਦੇ ਹੁਕਮ ਜਾਰੀ ਕਰਨ ਅਤੇ ਇਨਾਂ ਦੀ ਸਖਤੀ ਨਾਲ ਪਾਲਣਾ ਦੇ ਆਦੇਸ਼ ਦਿੱਤੇ ਗਏ ਹਨ
- 1 ਜੂਨ ਤੋਂ ਮੇਨ ਬਾਜ਼ਾਰ ਵਿੱਚ ਦੁਕਾਨਾਂ ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲਿਆ ਕਰਨਗੀਆਂ ਅਤੇ ਸ਼ਰਾਬ ਦੇ ਠੇਕੇ ਸਵੇਰੇ 8 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲੇ ਰਹਿਣਗੇ
-  ਮੇਨ ਬਾਜ਼ਾਰਾਂ, ਮਾਰਕੀਟ ਕੰਪਲੈਕਸਾਂ ਅਤੇ ਰੇਹੜੀ ਮਾਰਕਿਟਾਂ ਵਿੱਚ ਭੀੜ ਭੜੱਕਾ ਰੋਕਣ ਲਈ ਸਮੇਂ ਤੈਅ ਕਰਨ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਅਖਤਿਆਰ ਵਰਤਣ ਲਈ ਅਧਿਕਾਰਤ ਕੀਤਾ ਗਿਆ ਹੈ
-  ਸਿਹਤ ਵਿਭਾਗ ਦੇ ਨਿਯਮਾਂ ਮੁਤਾਬਿਕ ਵਾਲ ਕੱਟਣ ਵਾਲੇ ਸੈਲੂਨ, ਬਿਊਟੀ ਪਾਰਲਰ ਅਤੇ ਸਪਾਅ  ਖੋਲਣ ਦੀ ਇਜਾਜ਼ਤ ਹੈ
-  ਮਾਸਕ ਪਹਿਨਣ ਤੇ ਸਮਾਜਿਕ ਦੂਰੀ ਸਮੇਤ ਸਿਹਤ ਸੁਰੱਖਿਆ ਉਪਾਵਾਂ ਦੀ ਸਖ਼ਤੀ ਨਾਲ ਪਾਲਣਾ ਕਰਨੀ ਹੋਵੇਗੀ

ਸਫ਼ਰ ਨੂੰ ਲੈਕੇ ਦਿਸ਼ਾਂ ਨਿਰਦੇਸ਼ 

- ਸ਼ਹਿਰਾਂ ਅਤੇ ਜ਼ਿਲਿਆਂ ਦਰਮਿਆਨ ਆਉਣ-ਜਾਣ ’ਤੇ ਕੋਈ ਬੰਦਿਸ਼ ਨਹੀਂ ਪਰ ਬੇਲੋੜੇ ਸਫਰ ਤੋਂ ਗੁਰੇਜ਼ ਕੀਤਾ ਜਾਵੇ
- ਗੈਰ-ਜ਼ਰੂਰੀ ਵਸਤਾਂ ਸਮੇਤ ਸਾਰੇ ਉਤਪਾਦਾਂ ਲਈ ਪੰਜਾਬ ਵਿੱਚ ਹੁਣ ਈ-ਕਾਮਰਸ ਦੀ ਇਜਾਜ਼ਤ ਹੈ
- ਬੱਸਾਂ ਦੀ ਅੰਤਰ-ਰਾਜੀ ਆਵਾਜਾਈ ਦਾ ਸਵਾਲ ਹੈ, ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਕੀਤੇ ਜਾ ਰਹੇ SOPS ਦੇ ਮੁਤਾਬਕ ਹੋਰਨਾਂ ਸੂਬਿਆਂ ਦੀ ਸਹਿਮਤੀ ਨਾਲ ਬੱਸਾਂ ਚਲਾਉਣ ਦੀ ਆਗਿਆ ਹੋਵੇਗੀ
- ਟਰਾਂਸਪੋਰਟ ਵਿਭਾਗ ਵੱਲੋਂ ਬੱਸਾਂ ਦੀ ਅੰਤਰ-ਰਾਜੀ ਦੀ ਆਵਾਜਾਈ ਲਈ ਐਸ.ਓ.ਪੀ. ਜਾਰੀ ਕੀਤਾ ਜਾਵੇਗਾ
- ਜ਼ਰੂਰੀ ਵਸਤਾਂ ਦੀ ਅੰਤਰ-ਰਾਜੀ ਆਵਾਜਾਈ ’ਤੇ ਬੰਦਿਸ਼ ਨਹੀਂ ਹੋਵੇਗੀ
ਟੈਕਸੀਆਂ, ਕੈਬ, ਸਟੇਜ ਕੈਰੀਅਰ, ਟੈਂਪੂ ਟਰੈਵਲ ਅਤੇ ਕਾਰਾਂ ਵਰਗੇ ਯਾਤਰੂ ਵਾਹਨਾਂ ਦੀ ਅੰਤਰ-ਰਾਜੀ ਅਤੇ ਰਾਜ ਅੰਦਰ ਚਲਾਉਣ ’ਤੇ ਕੋਈ ਬੰਦਿਸ਼ ਨਹੀਂ ਹੈ ਪਰ ‘ਕੋਵਾ’ ਐਪ ਤੋਂ ਖੁਦ ਹੀ ਈ-ਪਾਸ ਬਣਾ ਕੇ ਡਾਊਨਲੋਡ ਕਰਨਾ ਹੋਵੇਗਾ 
- ਪੰਜਾਬ ਦੇ ਟਰਾਂਸਪੋਰਟ ਵਿਭਾਗ ਵੱਲੋਂ ਜਾਰੀ ਐਸ.ਓ.ਪੀ. ਦੀ ਪਾਲਣਾ ਦੀ ਸ਼ਰਤ ’ਤੇ ਸਾਈਕਲ, ਰਿਕਸ਼ਾ ਅਤੇ ਆਟੋ-ਰਿਕਸ਼ੇ ਚਲਾਉਣ ਦੀ ਇਜਾਜ਼ਤ ਹੋਵੇਗੀ
- ਰੇਲ ਗੱਡੀਆਂ ਦੀ ਅੰਤਰ-ਰਾਜੀ ਆਵਾਜਾਈ ਅਤੇ ਘਰੇਲੂ ਉਡਾਨਾਂ ਲਈ ਅੰਦਰੂਨੀ ਮੁਸਾਫਰਾਂ ਨੂੰ  ‘ਕੋਵਾ’ ਐਪ ਡਊਨਲੋਡ ਕਰਨ ਅਤੇ ਖੁਦ ਹੀ ‘ਈ-ਪਾਸ’ ਬਣਾਉਣ ਜਾਂ ਫਿਰ ਰੇਲਵੇ ਸਟੇਸ਼ਨ ’ਤੇ ਆਪਣੀ ਜਾਣਕਾਰੀ ਦੇਣੀ ਹੋਵੇਗੀ
-  ਮੁਸਾਫਰਾਂ ਨੂੰ 14 ਦਿਨਾਂ ਲਈ ਘਰੇਲੂ ਏਕਾਂਤਵਾਸ ਵਿੱਚ ਰੱਖਿਆ ਜਾਵੇਗਾ।

ਦਫ਼ਤਰ ਅਤੇ ਸਨਅਤਾਂ ਲਈ ਗਾਈਡ ਲਾਈਨਾਂ

- ਪੇਂਡੂ ਅਤੇ ਸ਼ਹਿਰੀ ਦੋਵਾਂ ਖੇਤਰਾਂ ਵਿੱਚ ਸਾਰੀ ਕਿਸਮ ਦੇ ਉਦਯੋਗ, ਉਸਾਰੀ ਦੀਆਂ ਗਤੀਵਿਧੀਆਂ ਖੋਲਿਆ ਜਾਣਗੀਆਂ
-  ਖੇਤੀਬਾੜੀ, ਬਾਗਬਾਨੀ, ਪਸ਼ੂ ਪਾਲਣ ਅਤੇ ਪਸ਼ੂਆਂ ਦੇ ਇਲਾਜ ਲਈ ਸੇਵਾਵਾਂ ਬਿਨਾਂ ਕਿਸੇ ਬੰਦਸ਼ ਦੇ ਚਲਾਉਣ ਦੀ ਪ੍ਰਵਾਨਗੀ ਹੋਵੇਗੀ 
-  ਉਦਯੋਗਾਂ ਅਤੇ ਹੋਰ ਸਥਾਪਤੀਆਂ ਦੇ ਮੁੜ ਕੰਮ ਸ਼ੁਰੂ ਕਰਨ ਲਈ ਕਿਸੇ ਵੱਖਰੀ ਪ੍ਰਵਾਨਗੀ ਦੀ ਜ਼ਰੂਰਤ ਨਹੀਂ ਹੋਵੇਗੀ
-  ਕੇਂਦਰ ਸਰਕਾਰ ਅਤੇ ਨਿੱਜੀ ਦਫਤਰ ਮੁਲਾਜ਼ਮਾਂ ਦੀ ਲੋੜੀਂਦੀ ਸਮਰੱਥਾ ਨਾਲ ਖੁੱਲਣਗੇ 
-  ਜੇਕਰ ਜ਼ਰੂਰਤ ਹੋਵੇ ਤਾਂ ਛੋਟੀ ਟੀਮ ਨਾਲ ਕੰਮ ਚਲਾਉਣ ਲਈ ਸਮੇਂ ਨੂੰ ਉਸ ਅਨੁਸਾਰ ਨਿਸ਼ਚਿਤ ਕੀਤਾ ਜਾਵੇਗਾ
-  ਪੰਜਾਬ ਸਰਕਾਰ ਦੇ ਦਫਤਰਾਂ ਵਿੱਚ ਦਫਤਰ ਦੇ ਮੁੱਖੀ ਵੱਲੋਂ ਉਪਲੱਬਧ ਥਾਂ ਅਨੁਸਾਰ ਸਮਾਜਿਕ ਦੂਰੀ ਨੂੰ ਯਕੀਨੀ ਬਣਾਇਆ ਜਾਵੇਗਾ
-  ਜੇਕਰ ਥਾਂ ਲੋੜ ਅਨੁਸਾਰ ਉਪਲਬਧ ਨਾ ਹੋਵੇ ਤਾਂ ਮੁਲਾਜ਼ਮਾਂ ਰੋਟੇਸ਼ਨ ਅਨੁਸਾਰ ਦਫਤਰ ਵਿਖੇ ਹਾਜ਼ਰ ਹੋਣਗੇ
-  ਜ਼ਿਲਾ ਅਧਿਕਾਰੀ ਭੀੜ ਅਤੇ ਜ਼ਿਆਦਾ ਇਕੱਤਰਤਾ ਤੋਂ ਬਚਾਓ ਰੱਖਣ ਲਈ ਦਫਤਰੀ ਸਮੇਂ ਵਿੱਚ ਕਟੌਤੀ ਕੀਤੇ ਬਿਨਾਂ ਮੁਲਾਜ਼ਮਾਂ ਲਈ ਵੰਡਵਾਂ ਸਮਾਂ ਲਾਗੂ ਕਰਨਗੇ
-  ਸਾਰੇ ਮੁਲਾਜ਼ਮ ਭਾਵੇਂ ਸਰਕਾਰੀ ਦਫਤਰਾਂ ਵਿੱਚ ਹੋਣ ਜਾਂ ਪ੍ਰਵਾਈਵੇਟ ਦਫਤਰਾਂ ਜਾਂ ਹੋਰ ਕੰਮ ਦੀਆਂ ਥਾਵਾਂ ਨਾਲ ਸਬੰਧਤ, ਤੈਅ ਸਮੇਂ (ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ) ਦੌਰਾਨ ਬਿਨਾਂ ਕਿਸੇ ਪਾਸ ਦੇ ਆ  ਜਾ ਸਕਣਗੇ 
- ਅੰਤਰ-ਰਾਜੀ ਅਤੇ ਜ਼ਿਲਿਆਂ ਦਰਮਿਆਨ ਸਫਰ ਲਈ ਈ-ਪਾਸ ਜ਼ਰੂਰੀ ਹੋਵੇਗਾ

ਕਿਹੜੀ ਚੀਜ਼ਾਂ 'ਤੇ ਪਾਬੰਦੀ 

- 1 ਜੂਨ ਤੋਂ 30 ਜੂਨ ਤੱਕ ਪਾਬੰਦੀ ਹੋਵੇਗੀ ਉਨ੍ਹਾਂ ਵਿੱਚ ਸਿਨੇਮਾ ਹਾਲ, ਜ਼ਿਮਨੇਜ਼ੀਅਮ, ਸਵਿੰਮਿੰਗ ਪੂਲ, ਮਨੋਰੰਜਨ ਪਾਰਕ, ਥੀਏਟਰ, ਬਾਰ, ਆਡੀਟੋਰੀਅਮ, ਅੰਸੈਬਲੀ ਹਾਲ ਅਤੇ ਅਜਿਹੀਆਂ ਹੋਰ ਥਾਵਾਂ ਸ਼ਾਮਲ ਹਨ
- ਸਮਾਜਿਕ/ਰਾਜਨੀਤਕ/ਖੇਡਾਂ/ਮਨੋਰੰਜਨ/ਅਕਾਦਮਿਕ/ਸਭਿਆਚਾਰਕ/ਧਾਰਮਿਕ ਸਮਾਗਮਾਂ ਅਤੇ ਹੋਰ ਇਕੱਠ ਕਰਨ ਦੀ ਆਗਿਆ ਨਹੀਂ ਹੈ
- ਇਸ ਤੋਂ ਇਲਾਵਾ ਜਨਤਕ ਥਾਵਾਂ ’ਤੇ ਥੁੱਕਣ, ਸ਼ਰਾਬ ਪੀਣ, ਪਾਨ, ਤੰਬਾਕੂ ਆਦਿ ਦੀ ਪੂਰਨ ਪਾਬੰਦੀ ਹੋਵੇਗੀ ਭਾਵੇਂ ਇਨਾਂ ਦੀ ਵਿਕਰੀ ’ਤੇ ਕੋਈ ਪਾਬੰਦੀ ਨਹੀਂ ਹੋਵੇਗੀ

 

Trending news