ਪੀਐਮ ਮੋਦੀ ਵੱਲੋਂ ਪੰਜਾਬ 'ਚ ਚਲਾਈ ਸਕੀਮ 'ਚ ਕਰੋੜਾਂ ਦਾ ਚੂਨਾ, ਤੰਦਰੁਸਤ ਲੋਕਾਂ ਨੂੰ ਹੀ ਬਣਾ ਦਿੱਤਾ ਮਰੀਜ਼,ਜਾਣੋ ਕਿਵੇਂ
Advertisement

ਪੀਐਮ ਮੋਦੀ ਵੱਲੋਂ ਪੰਜਾਬ 'ਚ ਚਲਾਈ ਸਕੀਮ 'ਚ ਕਰੋੜਾਂ ਦਾ ਚੂਨਾ, ਤੰਦਰੁਸਤ ਲੋਕਾਂ ਨੂੰ ਹੀ ਬਣਾ ਦਿੱਤਾ ਮਰੀਜ਼,ਜਾਣੋ ਕਿਵੇਂ

 ਵਿਜੀਲੈਂਸ ਬਿਉਰੋ ਨੇ ਨਿੱਜੀ ਹਸਪਤਾਲਾਂ ਵੱਲੋਂ ਆਯੁਸ਼ਮਾਨ ਭਾਰਤ ਯੋਜਨਾ ਹੇਠ ਬੀਮਾ ਕਲੇਮ ਲੈਣ ਵਿੱਚ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਦਾ ਕੀਤਾ ਪਰਦਾਫ਼ਾਸ਼

 ਵਿਜੀਲੈਂਸ ਬਿਉਰੋ ਨੇ ਨਿੱਜੀ ਹਸਪਤਾਲਾਂ ਵੱਲੋਂ ਆਯੁਸ਼ਮਾਨ ਭਾਰਤ ਯੋਜਨਾ ਹੇਠ ਬੀਮਾ ਕਲੇਮ ਲੈਣ ਵਿੱਚ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਦਾ ਕੀਤਾ ਪਰਦਾਫ਼ਾਸ਼

 ਚੰਡੀਗੜ : ਪੰਜਾਬ ਵਿਜੀਲੈਂਸ ਬਿਉਰੋ ਨੇ ਰਾਜ ਦੇ ਕੁੱਝ ਪ੍ਰਾਈਵੇਟ ਹਸਪਤਾਲਾਂ ਵੱਲੋਂ ਪ੍ਰਧਾਨ ਮੰਤਰੀ ਜਨ ਅਰੋਗਯਾ ਯੋਜਨਾ (ਆਯੁਸ਼ਮਾਨ ਭਾਰਤ) ਅਧੀਨ ਲਾਭਪਾਤਰੀਆਂ ਦਾ ਇਲਾਜ ਕਰਨ ਦੇ ਨਾਂ ਹੇਠ ਫਰਜ਼ੀ ਡਾਕਟਰੀ ਬਿੱਲਾਂ ਰਾਹੀਂ  ਕਲੇਮਾਂ ਵਿੱਚ ਕਰੋੜਾਂ ਰੁਪਏ ਦੀ ਘਪਲੇਬਾਜ਼ੀ ਕਰਕੇ ਮੋਟੀਆਂ ਰਕਮਾਂ ਦੇ ਬੀਮਾ ਕਲੇਮ ਹਾਸਲ ਕੀਤੇ ਜਾਣ ਦਾ ਪਰਦਾਫ਼ਾਸ਼ ਕੀਤਾ ਹੈ, ਇਸ ਦੌਰਾਨ ਅਧਿਕਾਰਤ ਇਫਕੋ ਟੋਕੀਓ ਬੀਮਾ ਕੰਪਨੀ ਵੱਲੋਂ ਸਰਕਾਰੀ ਹਸਪਤਾਲਾਂ ਦੇ ਬੀਮਾ ਕਲੇਮ ਭਾਰੀ ਮਾਤਰਾ ਵਿੱਚ ਰੱਦ ਕਰ ਦਿੱਤੇ ਗਏ ਜਿਸ ਕਰਕੇ ਰਾਜ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਦਾ ਘਾਟਾ ਪਿਆ ਹੈ ਨਾਲ ਲੋਕਾਂ ਨਾਲ ਵੀ ਹਸਪਤਾਲਾਂ ਵੱਲੋਂ ਧੋਖਾ ਕੀਤਾ ਗਿਆ ਜਿਸ ਦਾ ਬਿਉਰਾ ਪੰਜਾਬ ਵਿਜਲੈਂਸ ਬਿਉਰੋ ਵੱਲੋਂ ਦਿੱਤਾ ਗਿਆ

ਪਰਮਜੀਤ ਕੌਰ ਨਾਲ ਹੋਈ ਠੱਗੀ 

  ਪੜਤਾਲ ਅਧੀਨ ਹਸਪਤਾਲ ਦੀ ਪੋਲ ਖੋਲਦਿਆਂ ਉਨਾਂ ਦੱਸਿਆ ਕਿ ਇਸ ਨਾਮੀ ਹਸਪਤਾਲ ਵਲੋਂ ਆਯੂਸ਼ਮਾਨ  ਯੋਜਨਾ ਤਹਿਤ ਇਕ ਮਰੀਜ ਦੇ ਇਲਾਜ ਦੇ ਬਦਲੇ ਉਸ ਦੇ ਪਰਿਵਾਰ ਦੇ ਹੋਰ ਵਿਅਕਤੀਆਂ ਦਾ ਦਾਖਲਾ ਹਸਪਤਾਲ ਵਿੱਚ  ਵਿਖਾ ਕੇ ਝੂਠੇ ਬੀਮਾ ਕਲੇਮ ਹਾਸਲ ਕੀਤੇ ਗਏ ਹਨ। ਮੁੱਢਲੀ ਜਾਂਚ ਅਨੁਸਾਰ ਪਰਮਜੀਤ ਕੌਰ ਵਾਸੀ ਪਿੰਡ ਟੁਰਨਾ ਜ਼ਿਲਾ ਜਲੰਧਰ ਮਿਤੀ 13.09.2019 ਨੂੰ ਇਸ ਹਸਪਤਾਲ ਵਿਖੇ ਪਿੱਤੇ ਦੀ ਪੱਥਰੀ ਦਾ ਅਪ੍ਰੇਸ਼ਨ ਕਰਾਉਣ ਦਾਖਲ ਹੋਈ ਸੀ, ਪਰੰਤੂ ਕੁੱਝ ਨਿੱਜੀ ਕਾਰਨਾ ਕਰਕੇ ਉਸ ਵਲੋਂ ਆਪਣੇ ਪਿੱਤੇ ਦੀ ਪੱਥਰੀ ਦਾ ਅਪ੍ਰਰੇਸ਼ਨ ਨਹੀਂ ਕਰਵਾਇਆ ਗਿਆ ਅਤੇ ਬਿਨਾਂ ਅਪ੍ਰੇਸ਼ਨ ਕਰਵਾਏ ਆਪਣੇ ਘਰ ਚਲੀ ਗਈ ਸੀ, ਪਰੰਤੂ ਇਸ ਹਸਪਤਾਲ ਵੱਲੋਂ ਉਕਤ ਮਰੀਜ਼ ਦੇ ਅਪਰੇਸ਼ਨ ਦਾ 22,000 ਰੁਪਏ ਦਾ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾਂ ਅਧੀਨ ਫਰਜ਼ੀ ਬਿੱਲ ਤਿਆਰ ਕਰਕੇ ਇਫਕੋ ਟੋਕਿਓ ਪਾਸੋਂ ਕਲੇਮ ਹਾਸਲ ਕਰ ਲਿਆ ਗਿਆ।

ਇਲਾਜ ਦੇ ਨਾਂ 'ਤੇ ਸੁਖਵਿੰਦਰ ਕੌਰ ਦੇ ਪਰਿਵਾਰ ਨਾਲ ਧੋਖਾ
 
 ਸੁਖਵਿੰਦਰ ਕੌਰ ਵਾਸੀ ਸਿੱਧਪੁਰ ਪਿੱਤੇ ਦੀਆਂ ਪੱਥਰੀਆਂ ਦਾ ਆਪਰੇਸ਼ਨ ਕਰਾੳਣ ਲਈ ਇਸੇ ਨਾਮੀ ਹਸਪਤਾਲ ਵਿਖੇ ਦਾਖਲ ਹੋਈ। ਉਸਨੇ ਪੰਜਾਬ ਸਰਕਾਰ ਵਲੋਂ ਜਾਰੀ ਹੋਇਆ ਆਪਣਾ ਸਮਾਰਟ ਸਿਹਤ ਕਾਰਡ ਹਸਪਤਾਲ ਵਿਖੇ ਦਿੱਤਾ ਪਰੰਤੂ ਹਸਪਤਾਲ ਦੇ ਸੰਚਾਲਕ ਨੇ ਕਿਹਾ ਕਿ ਇਕ ਕਾਰਡ ਨਾਲ ਤੁਹਾਡਾ ਇਲਾਜ ਨਹੀ ਹੋ ਸਕਦਾ, ਜਾਂ ਤਾਂ ਤੁਹਾਨੂੰ ਪਹਿਲਾਂ 25000 ਰੁਪਏ ਨਗਦ ਜਮਾਂ ਕਰਵਾਉਣੇ ਪੈਣਗੇ ਜਾਂ 6/7 ਸਮਾਰਟ ਕਾਰਡ ਲਿਆ ਕੇ ਦੇ ਦਿਉ, ਤਾਂ ਹੀ ਇਲਾਜ ਸੁਰੂ ਹੋ ਸਕਦਾ ਹੈ, ਸੁਖਵਿੰਦਰ ਕੌਰ ਦੇ ਪਰਿਵਾਰ ਨੇ ਮਜਬੂਰੀਵਸ ਆਪਣੇ ਪਰਿਵਾਰ ਦੇ ਤਿੰਨ ਹੋਰ ਮੈਂਬਰਾਂ ਦੇ ਸਮਾਰਟ ਕਾਰਡ ਇਸ ਹਸਪਤਾਲ ਵਿਖੇ ਜਮਾਂ ਕਰਵਾ ਦਿੱਤੇ, ਜਿਸ ਤੋਂ ਬਾਅਦ  ਹਸਪਤਾਲ ਵਲੋਂ ਸੁਖਵਿੰਦਰ ਕੌਰ ਦੇ ਪਿਤੇ ਦੀ ਪੱਥਰੀ ਦਾ ਇਲਾਜ ਸੁਰੂ ਕੀਤਾ ਗਿਆ। ਇਸ ਹਸਪਤਾਲ ਦੇ ਪ੍ਰਬੰਧਕਾਂ ਨੇ ਆਪਣੀ ਘਪਲੇਬਾਜ਼ੀ ਨੂੰ ਛੁਪਾਉਣ ਲਈ ਸੁਖਵਿੰਦਰ ਕੌਰ ਦੇ ਪਰਿਵਾਰਕ ਮੈਂਬਰਾਂ (ਜਿੰਨਾਂ ਦੇ ਸਿਹਤ ਸਮਾਰਟ ਕਾਰਡ ਲਏ ਸਨ) ਨੂੰ ਹਸਪਤਾਲ ਦੇ ਬੈਡ ਉਪਰ ਲਿਟਾ ਕੇ ਵੀਡੀਓ ਵੀ ਬਣਾਈ ਗਈ ਅਤੇ ਉਨਾਂ ਪਾਸੋਂ ਕੋਰੇ ਕਾਗਜ਼ਾਂ ਉਪਰ ਦਸਤਖਤ ਕਰਵਾਏ ਅਤੇ ਕਿਹਾ ਕਿ ਜੇਕਰ ਕੋਈ ਫੋਨ ਆਵੇ ਤਾਂ ਕਹਿਣਾ ਕਿ ਸਾਡਾ ਅਪਰੇਸ਼ਨ ਹੋਇਆ ਹੈ ਜਦੋਂ ਕਿ ਉਹਨਾਂ ਤਿੰਨਾਂ ਨੂੰ ਕੋਈ ਬਿਮਾਰੀ ਵੀ ਨਹੀਂ ਸੀ। ਜਾਂਚ ਮੁਤਾਬਿਕ ਹਸਪਤਾਲ ਵਲੋਂ ਸੁਖਵਿੰਦਰ ਕੌਰ ਅਤੇ ਉੁਸਦੇ ਪਰਿਵਾਰ ਦੇ ਮੈਂਬਰਾਂ ਦਾ ਵੀ ਅਪਰੇਸ਼ਨ ਕੀਤਾ ਜਾਣਾ ਦਰਸਾ ਕੇ 25000/25000 ਹਜ਼ਾਰ ਦਾ ਕਲੇਮ ਕੀਤਾ ਗਿਆ। ਜਿਸ ਤੋਂ ਇਹ ਸ਼ੱਕ ਜ਼ਾਹਿਰ ਹੁੰਦਾ ਹੈ ਕਿ ਇਸ ਹਸਪਤਾਲ ਵਲੋਂ ਆਯੁਸ਼ਮਾਨ ਭਾਰਤ ਸਿਹਤ ਬੀਮਾ ਯੋਜਨਾ ਵਿੱਚ ਵੱਡੇ ਪੱਧਰ ਘੁਟਾਲਾ ਕੀਤਾ ਜਾ ਰਿਹਾ ਹੈ।
 
 ਸਾਢੇ ਚਾਰ ਕਰੋੜ ਦਾ ਲੱਗਿਆ ਚੂਨਾ
 
 ਵਿਜੀਲੈਂਸ ਬਿਉਰੋ ਦੇ ਮੁੱਖ ਡਾਇਰੈਕਟਰ ਤੇ ਡੀ.ਜੀ.ਪੀ. ਸ੍ਰੀ ਬੀ.ਕੇ.ਉੱਪਲ ਨੇ ਦੱਸਿਆ ਕੀ ਤਿੰਨ ਜ਼ਿਲਿਆਂ ਵਿੱਚ ਕੁੱਲ 35 ਸਰਕਾਰੀ ਹਸਪਤਾਲ ਅਤੇ 77 ਪ੍ਰਾਈਵੇਟ ਹਸਪਤਾਲ ਇਸ ਯੋਜਨਾ ਅਧੀਨ ਰਾਜ ਸਰਕਾਰ ਵੱਲੋਂ ਸੂਚੀਬੱਧ ਕੀਤੇ ਗਏ ਸਨ,  ਮੁੱਢਲੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਜ਼ਿਲਾ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਕਸਬੇ ਵਿੱਚ ਚੱਲ ਰਹੇ ਇੱਕ ਨਾਮੀ ਹਸਪਤਾਲ (ਜਾਂਚ ਪ੍ਰਭਾਵਿਤ ਨਾ ਹੋਵੇ ਇਸ ਕਾਰਨ ਨਾਮ ਨਹੀਂ ਦਿੱਤਾ ਜਾ ਰਿਹਾ) ਨੇ ਇਸ ਸਾਲ ਦੌਰਾਨ ਕਰੀਬ 1282 ਵਿਅਕਤੀਆਂ ਦੇ ਇਲਾਜ ਲਈ ਕੁੱਲ 4,43,98,450 ਰੁਪਏ (ਚਾਰ ਕਰੋੜ ਤਰਤਾਲੀ ਲੱਖ ਅਠੱਨਵੇਂਹਜਾਰ ਚਾਰ ਸੌ ਪੰਜ ਰੁਪਏ) ਦਾ ਬੀਮਾ ਕਲੇਮ ਕੀਤਾ ਗਿਆ ਜਿਸ ਵਿੱਚੋਂ ਇਸ ਹਸਪਤਾਲ ਦੇ 519 ਕਲੇਮ ਰੱਦ ਹੋ ਗਏ ਅਤੇ ਬਾਕੀ ਰਹਿੰਦੇ ਕੇਸਾਂ ਵਿੱਚੋਂ ਕੁੱਲ 4,23,48,050 ਰੁਪਏ (ਚਾਰ ਕਰੋੜ ਤੇਈ ਲੱਖ ਅਠਤਾਲੀ ਹਜਾਰ ਪੰਜਾਹ ਰੁਪਏ) ਦੇ ਕਲੇਮ ਸਟੇਟ ਹੈਲਥ ਅਥਾਰਟੀ ਪੰਜਾਬ ਵੱਲੋਂ ਪਾਸ ਕੀਤੇ ਗਏ ਨੇ ਪਾਸ ਹੋਈ ਇਸ ਰਾਸ਼ੀ 4,43,98,450 ਰੁਪਏ ਵਿੱਚੋਂ ਹੁਣ ਤੱਕ 1,86,59,150 ਰੁਪਏ  (ਇੱਕ ਕਰੋੜ ਛਿਆਸੀ ਲੱਖ ਉਨਾਹਟ ਹਜਾਰ ਇੱਕ ਸੌ ਪੰਜਾਹ ਰੁਪਏ) ਦੀ ਰਕਮ ਦੀ ਅਦਾਇਗੀ ਬੀਮਾ ਕੰਪਨੀ ‘ਇਫਕੋ ਟੋਕੀਓ’ ਵੱਲੋਂ ਉਕਤ ਹਸਪਤਾਲ ਨੂੰ ਕੀਤੀ ਜਾ ਚੁੱਕੀ ਹੈ।

​ਇਸ ਤੋਂ ਇਲਾਵਾ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਜ਼ਿਲੇ ਦੇ 35 ਸਰਕਾਰੀ ਹਸਪਤਾਲਾਂ ਦੇ 1,015 ਕਲੇਮ ਇਫਕੋ ਟੋਕੀਓ ਹੈਲਥ ਇੰਸ਼ੋਅਰੈਂਸ ਕੰਪਨੀ ਵਲੋਂ ਪਿਛਲੇ ਇਕ ਸਾਲ ਦੌਰਾਨ ਰੱਦ ਕੀਤੇ ਗਏ ਹਨ। ਇਨਾਂ ਰੱਦ ਹੋਏ ਕਲੇਮਾਂ ਦੀ ਕੁੱਲ ਰਾਸ਼ੀ 52,06,500 (ਬਵੰਜਾ ਲੱਖ ਛੇ ਹਜਾਰ ਪੰਜ ਸੌ ਰੁਪਏ) ਬਣਦੀ ਹੈ। ਸਰਕਾਰੀ ਹਸਪਤਾਲਾਂ ਵਿੱਚ ਕੀਤੇ ਗਏ ਇਲਾਜ ਦੇ ਕਲੇਮ ਰੱਦ ਹੋਣਾ ਵੀ ਆਪਣੇ ਆਪ ਵਿੱਚ ਹੈਰਾਨੀ ਭਰਿਆ ਹੈ, ਕਿਉਂਕਿ ਸਰਕਾਰੀ ਹਸਪਤਾਲਾਂ ਵਿੱਚ ਕੀਤੇ ਗਏ ਇਲਾਜ ਦਾ ਕਲੇਮ ਕਿਸੇ ਵਿਅਕਤੀ ਵਿਸ਼ੇਸ਼ ਨੂੰ ਨਾ ਜਾ ਕੇ ਸੂਬਾ ਸਰਕਾਰ ਦੇ ਖਾਤੇ ਵਿੱਚ ਪੈਂਦਾ ਹੈ।

ਆਯੂਸ਼ਮਾਨ ਭਾਰਤ ਯੋਜਨਾ ਬਾਰੇ ਜਾਣਕਾਰੀ 

​ਵਰਨਣਯੋਗ ਹੈ ਕਿ ਮਿਤੀ 20.08.2019 ਨੂੰ ਸ਼ੂਰੂ ਕੀਤੀ ਗਈ ਆਯੁਸ਼ਮਾਨ ਭਾਰਤ ਯੋਜਨਾ ਤਹਿਤ ਦੇਸ਼ ਦੇ 10 ਕਰੋੜ ਤੋਂ ਜ਼ਿਆਦਾ ਗਰੀਬ/ਲੋੜਵੰਦ ਪੇਂਡੂ ਅਤੇ ਸ਼ਹਿਰੀ ਪਰਿਵਾਰਾਂ ਨੂੰ ਮੁਫਤ ਸਿਹਤ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਭਾਰਤ ਸਰਕਾਰ ਵੱਲੋਂ ਇਸ ਯੋਜਨਾ ਲਈ 60% ਅਤੇ ਸੂਬਾ ਸਰਕਾਰਾਂ ਵੱਲੋਂ 40% ਵਿੱਤੀ ਸਹਾਇਤਾ ਵਜੋਂ ਬਤੌਰ ਪ੍ਰੀਮੀਅਮ ਇਫਕੋ ਟੋਕੀਓ ਕੰਪਨੀ ਨੂੰ ਦਿੱਤੀ ਜਾਂਦੀ ਹੈ। ਪੰਜਾਬ ਸੂਬੇ ਵਿੱਚ ਇਹ ਯੋਜਨਾ ਸਰਬੱਤ ਸਿਹਤ ਬੀਮਾ ਯੋਜਨਾ ਅਧੀਨ ਚੱਲ ਰਹੀ ਹੈ, ਜਿਸ ਅਨੁਸਾਰ ਲਗਭਗ 1000 ਰੁਪਏ ਦੀ ਰਕਮ ਰਾਜ ਸਰਕਾਰ ਵਲੋਂ ਬਤੌਰ ਪ੍ਰੀਮੀਅਮ ਪ੍ਰਤੀ ਪਰਿਵਾਰ ਇਸ ਬੀਮਾ ਕੰਪਨੀ ਨੂੰ ਸਲਾਨਾ ਅਦਾ ਕੀਤੀ ਜਾ ਰਹੀ ਹੈ। ਇਸ ਸਬੰਧੀ ਪੰਜਾਬ ਸਰਕਾਰ ਵਲੋਂ ਗਰੀਬ/ਲੋੜਵੰਦ ਪਰਿਵਾਰਾਂ ਨੂੰ ਸਮਾਰਟ ਕਾਰਡ ਜਾਰੀ ਕੀਤਾ ਜਾਦਾ ਹੈ। ਇਸ ਸਮਾਰਟ ਕਾਰਡ ਰਾਂਹੀ ਉੁਸ ਵਿਅਕਤੀ ਨੂੰ ਜਾਂ ਉਸ ਦੇ ਪਰਿਵਾਰ ਦੇ ਮੈਂਬਰ ਨੂੰ ਜੇਕਰ ਕੋਈ ਗੰਭੀਰ ਬਿਮਾਰੀ ਹੋ ਜਾਂਦੀ ਹੈ ਤਾਂ ਉਹ ਇਸ ਸਕੀਮ ਅਧੀਨ ਹਸਪਤਾਲ ਦਾਖਲ ਹੋ ਕੇ 5,00,000 ਰੁਪਏ ਤੱਕ ਦਾ ਇਲਾਜ ਮੁਫਤ ਕਰਵਾ ਸਕਦਾ ਹੈ। ਇਸ ਯੋਜਨਾ ਦੀ ਨਿਗਰਾਨੀ ਸਟੇਟ ਹੈਲਥ ਅਥਾਰਟੀ, ਪੰਜਾਬ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਕਰ ਰਿਹਾ ਹੈ।

 

 

Trending news