ਹੋਰ ਭਖੇਗਾ ਡੇਰਾ ਪੋਸ਼ਾਕ ਮਾਮਲਾ,ਪੰਜਾਬ ਯੂਥ ਕਾਂਗਰਸ ਇੰਨਾ 5 ਸਵਾਲਾਂ ਨੂੰ ਲੈਕੇ ਪੁੱਛੇਗੀ ਜਨਤਾ ਦੀ ਰਾਏ
Advertisement

ਹੋਰ ਭਖੇਗਾ ਡੇਰਾ ਪੋਸ਼ਾਕ ਮਾਮਲਾ,ਪੰਜਾਬ ਯੂਥ ਕਾਂਗਰਸ ਇੰਨਾ 5 ਸਵਾਲਾਂ ਨੂੰ ਲੈਕੇ ਪੁੱਛੇਗੀ ਜਨਤਾ ਦੀ ਰਾਏ

ਪੰਜਾਬ ਯੂਥ ਕਾਂਗਰਸ ਨੇ ਮੁੜ ਤੋਂ ਪੋਸ਼ਾਕ ਮਾਮਲੇ ਵਿੱਚ ਅਕਾਲੀ ਦਲ ਨੂੰ ਘੇਰਿਆ      

ਪੰਜਾਬ ਯੂਥ ਕਾਂਗਰਸ ਨੇ ਮੁੜ ਤੋਂ ਪੋਸ਼ਾਕ ਮਾਮਲੇ ਵਿੱਚ ਅਕਾਲੀ ਦਲ ਨੂੰ ਘੇਰਿਆ

 ਨਿਤਿਕਾ ਹਮੇਸ਼ਵਰੀ/ਚੰਡੀਗੜ੍ਹ : 2007 ਵਿੱਚ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਦੀ ਪੋਸ਼ਾਕ ਦਾ ਮਾਮਲਾ ਇਸ ਵਕਤ ਪੰਜਾਬ ਦੀ ਸਿਆਸਤ ਦਾ ਕੇਂਦਰ ਬਣ ਗਿਆ ਹੈ, ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਇੱਕ ਵਾਰ ਮੁੜ ਤੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਇਸ ਤੇ ਘੇਰਿਆ ਹੈ,ਬਰਿੰਦਰ ਢਿੱਲੋਂ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਯੂਥ ਕਾਂਗਰਸ ਨੇ ਡੇਰਾ ਪੋਸ਼ਾਕ ਸਬੰਧੀ 5 ਸਵਾਲ ਤਿਆਰ ਕੀਤੇ ਨੇ ਜਿੰਨਾ ਬਾਰੇ ਜਨਤਾ ਤੋਂ ਰਾਏ ਮੰਗੀ ਜਾਵੇਗੀ 

  ਇਹ ਨੇ ਉਹ ਪੰਜ ਸਵਾਲ  

-  ਠੋਸ ਸਬੂਤ ਹੋਣ ਦੇ ਬਾਵਜੂਦ ਬਾਦਲ ਸਰਕਾਰ ਵੱਲੋਂ ਡੇਰਾ ਮੁਖੀ ਰਾਮ ਰਹੀਮ  ਖ਼ਿਲਾਫ਼ ਅਦਾਲਤ ਨੇ  4 ਸਾਲ ਤੋਂ ਵਧ ਸਮੇਂ ਤੱਕ ਚਲਾਨ ਕਿਉਂ ਨਹੀਂ ਪੇਸ਼ ਕੀਤਾ ?

-  ਤਤਕਾਲੀ  ਬਾਦਲ ਸਰਕਾਰ ਨੇ 2012 ਦੀਆਂ ਚੋਣਾਂ ਤੋਂ ਤਿੰਨ ਦਿਨ ਪਹਿਲਾਂ ਕੋਰਟ ਵਿੱਚ ਡੇਰਾ ਮੁਖੀ ਖ਼ਿਲਾਫ਼ ਝੂਠੀ ਕੈਂਸਲੇਸ਼ਨ ਰਿਪੋਰਟ ਕਿਓ ਪੇਸ਼ ਕੀਤੀ ?

-  ਬਾਦਲ ਸਰਕਾਰ ਨੇ ਕਿਹੜੇ ਦਬਾਅ ਦੇ ਅਧੀਨ ਸਰਕਾਰੀ ਵਕੀਲ ਨੂੰ ਅਦਾਲਤ ਵਿੱਚ ਤੱਥਾਂ ਦੇ ਉਲਟ ਡੇਰਾ ਮੁਖੀ ਦੇ ਹੱਕ ਵਿੱਚ ਸਟੈਂਡ ਲੈਣ ਲਈ ਕਿਹਾ?

-  ਗਵਰਨਰ ਵੱਲੋਂ  ਡੇਰਾ ਮੁਖੀ ਖ਼ਿਲਾਫ਼ 2007 ਵਾਲੇ ਕੇਸ ਵਿੱਚ ਸੈਂਕਸ਼ਨ ਆਰਡਰ ਦੇਣ ਦੇ ਬਾਵਜੂਦ ਵੀ ਸਰਕਾਰ  ਵੱਲੋਂ ਹਾਈਕੋਰਟ ਵਿੱਚ ਕੈਂਸਲੇਸ਼ਨ ਰਿਪੋਰਟ ਨੂੰ ਚੁਣੋਤੀ ਕਿਉਂ ਨਹੀਂ ਦਿੱਤੀ ਗਈ?

-  ਸੁਖਬੀਰ ਸਿੰਘ ਬਾਦਲ ਨੇ ਕੇਸ ਖ਼ਾਰਜ ਕਰਨ ਵਾਲੇ ਜੱਜ ਦੀ ਘਰਵਾਲੀ ਨੂੰ ਰਾਈਟ ਟੂ ਸਰਵਿਸ ਕਮਿਸ਼ਨ ਦਾ ਕਮਿਸ਼ਨਰ ਕਿਓ ਲਗਾਇਆ ਗਿਆ?

ਇਸ ਤੋਂ ਇਲਾਵਾ ਪੰਜਾਬ ਕਾਂਗਰਸ ਦੇ ਯੂਥ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਨੇ ਬੇਅਦਬੀ ਅਤੇ ਗੋਲੀਕਾਂਡ ਮਾਮਲੇ 'ਤੇ CBI ਦੇ ਰੁੱਖ ਨੂੰ ਲੈਕੇ ਵੀ ਸੁਖਬੀਰ ਬਾਦਲ ਨੂੰ ਘੇਰਿਆ, ਉਨ੍ਹਾਂ ਕਿਹਾ ਸੁਖਬੀਰ ਬਾਦਲ ਨਹੀਂ ਚਾਉਂਦੇ ਕੀ ਜਾਂਚ SIT ਕਰੇ ਕਿਉਂਕਿ ਇਸ ਨਾਲ ਸੱਚ ਸਾਹਮਣੇ ਆ ਜਾਵੇਗਾ  
 
ਇਸ ਤੋਂ ਪਹਿਲਾਂ ਰਾਮ ਰਹੀਮ ਪੋਸ਼ਾਕ ਮਾਮਲੇ ਵਿੱਚ ਸੁਖਬੀਰ ਬਾਦਲ  ਖ਼ਿਲਾਫ਼ ਇਲਜ਼ਾਮ ਲਗਾਉਣ ਵਾਲੀ ਡੇਰਾ ਪ੍ਰੇਮੀ ਵੀਰਪਾਲ ਕੌਰ ਨੇ 
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੋਂ ਮੁਆਫ਼ੀ ਮੰਗੀ ਹੈ,ਪਰ ਇਸ ਦੇ ਬਾਵਜੂਦ ਸੁਖਬੀਰ ਬਾਦਲ ਵੱਲੋਂ ਮੁਹਾਲੀ ਪੁਲਿਸ ਸਟੇਸ਼ਨ ਵਿੱਚ ਵੀਰਪਾਲ ਕੌਰ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਗਈ ਸੀ, ਅਕਾਲੀ ਦਲ ਨੇ ਝੂਠ ਬੋਲਣ 'ਤੇ ਵੀਰਵਾਲ ਕੌਰ ਦੀ ਗਿਰਫ਼ਤਾਰੀ ਦੀ ਮੰਗ ਕੀਤੀ ਹੈ

 

 

Trending news