'ਪੰਜਾਬ ਪ੍ਰਧਾਨ ਮੰਤਰੀ ਲਈ ਗੁੱਸਾ ਮਹਿਸੂਸ ਕਰ ਰਿਹਾ ਹੈ,ਇਹ ਖ਼ਤਰਨਾਕ,ਜ਼ਖ਼ਮਾਂ ‘ਤੇ ਮਲ੍ਹਮ ਲਾਊ,ਰਾਹੁਲ ਦੀ ਨਸੀਹਤ 'ਤੇ ਨੱਢਾ ਦਾ ਤਗੜਾ ਜਵਾਬ

 ਜੇ.ਪੀ  ਨੱਢਾ ਦਾ ਰਾਹੁਲ ਗਾਂਧੀ ਦੇ ਇਲਜ਼ਾਮ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਸਨਮਾਨ ਨਹੀਂ ਕਰਦੇ ਨੇ

'ਪੰਜਾਬ ਪ੍ਰਧਾਨ ਮੰਤਰੀ ਲਈ ਗੁੱਸਾ ਮਹਿਸੂਸ ਕਰ ਰਿਹਾ ਹੈ,ਇਹ ਖ਼ਤਰਨਾਕ,ਜ਼ਖ਼ਮਾਂ ‘ਤੇ ਮਲ੍ਹਮ ਲਾਊ,ਰਾਹੁਲ ਦੀ ਨਸੀਹਤ 'ਤੇ ਨੱਢਾ ਦਾ ਤਗੜਾ ਜਵਾਬ
ਜੇ.ਪੀ ਨੱਢਾ ਦਾ ਰਾਹੁਲ ਗਾਂਧੀ ਦੇ ਇਲਜ਼ਾਮ ਕਿ ਉਹ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਸਨਮਾਨ ਨਹੀਂ ਕਰਦੇ ਨੇ

ਚੰਡੀਗੜ੍ਹ : ਦਸਹਿਰੇ ਮੌਕੇ ਪੰਜਾਬ 'ਚ ਖੇਤੀ ਕਾਨੂੰਨ ਦੇ ਖ਼ਿਲਾਫ਼ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਪੁਤਲੇ ਸਾੜੇ ਗਏ ਜਿਸ ਤੋਂ ਬਾਅਦ ਰਾਹੁਲ ਗਾਂਧੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ, ਰਾਹੁਲ ਗਾਂਧੀ ਨੇ ਪੰਜਾਬੀ 'ਚ ਟਵੀਟ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ 'ਤੇ ਤੰਜ ਕਸਦੇ ਹੋਏ ਕਿਹਾ 'ਕੱਲ ਇਹ ਸਾਰੇ ਪੰਜਾਬ ਵਿੱਚ ਵਾਪਰਿਆ। ਦੁੱਖ ਦੀ ਗੱਲ ਹੈ ਕਿ ਪੰਜਾਬ ਪ੍ਰਧਾਨ ਮੰਤਰੀ ਲਈ ਇੰਨਾ ਗੁੱਸਾ ਮਹਿਸੂਸ ਕਰ ਰਿਹਾ ਹੈ। ਇਹ ਇਕ ਖ਼ਤਰਨਾਕ ਉਦਾਹਰਣ ਹੈ ਅਤੇ ਦੇਸ਼ ਲਈ ਮਾੜਾ ਹੈ। ਪ੍ਰਧਾਨ ਮੰਤਰੀ ਨੂੰ ਪੰਜਾਬੀਆਂ ਨਾਲ ਤੁਰੰਤ ਰਾਬਤਾ ਕਾਇਮ ਕਰਕੇ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਸੁਣ ਕੇ ਜਲਦ ਤੋਂ ਜਲਦ ਜ਼ਖ਼ਮਾਂ ‘ਤੇ ਮੱਲ੍ਹਮ ਲਾਉਣਾ ਚਾਹੀਦਾ ਹੈ' 

 

ਜੇ.ਪੀ ਨੱਢਾ ਦਾ ਪਲਟਵਾਰ 

ਰਾਹੁਲ ਗਾਂਧੀ ਦੇ ਪੰਜਾਬੀ ਵਿੱਚ ਕੀਤੇ ਗਏ ਟਵੀਟ 'ਤੇ ਬੀਜੇਪੀ ਦੇ ਕੌਮੀ ਪ੍ਰਧਾਨ ਜੇ.ਪੀ ਨੱਢਾ ਦਾ ਅੰਗਰੇਜ਼ੀ ਵਿੱਚ ਟਵੀਟ ਆਇਆ, ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਰਾਹੁਲ ਗਾਂਧੀ ਦੇ ਇਸ਼ਾਰੇ 'ਤੇ ਪ੍ਰਧਾਨ ਮੰਤਰੀ ਦੇ ਪੁਤਲਿਆਂ ਨੂੰ ਸਾੜਿਆ ਜੋ ਕਿ ਸ਼ਰਮਨਾਕ ਹੈ,ਪਰ ਉਨ੍ਹਾਂ ਤੋਂ ਇਹ ਹੀ ਉਮੀਦ ਕੀਤੀ ਜਾ ਸਕਦੀ ਸੀ,ਆਖਿਰਕਾਰ, ਨਹਿਰੂ-ਗਾਂਧੀ ਖ਼ਾਨਦਾਨ ਨੇ ਪ੍ਰਧਾਨ ਮੰਤਰੀ ਦੇ ਅਹੁਦੇ ਦਾ ਕਦੇ ਸਤਿਕਾਰ ਨਹੀਂ ਕੀਤਾ, ਇਹ 2004 - 2014 ਦੇ ਯੂਪੀਏ ਸਾਲਾਂ ਦੌਰਾਨ ਪ੍ਰਧਾਨ ਮੰਤਰੀ ਦੇ ਅਧਿਕਾਰ ਨੂੰ ਸੰਸਥਾਗਤ ਕਮਜ਼ੋਰ ਕਰਨ ਵਿੱਚ ਵੇਖਿਆ ਗਿਆ।   

 

ਨੱਢਾ ਨੇ ਇਲਜ਼ਾਮ ਲਗਾਇਆ ਕਿ ਗਾਂਧੀ ਪਰਿਵਾਰ ਨੇ ਹਮੇਸ਼ਾ ਆਪਣੇ ਆਪ ਨੂੰ ਅੱਗੇ ਰੱਖਿਆ ਹੈ ਇਸ ਦਾ ਇਤਿਹਾਸ ਗਵਾਹ ਹੈ ਉਨ੍ਹਾਂ ਕਿਹਾ ਇੱਕ ਸ਼ਖ਼ਸ ਜੋ ਗਰੀਬੀ ਤੋਂ ਉੱਠ ਕੇ ਦੇਸ਼ ਦਾ ਪ੍ਰਧਾਨ ਮੰਤਰੀ ਬਣਿਆ ਹੈ ਉਸ ਖ਼ਿਲਾਫ਼ ਜਿੰਨਾਂ ਕਾਂਗਰਸ ਜ਼ਹਿਰ ਉਗਲੇਗੀ ਉਨ੍ਹਾਂ ਹੀ ਪ੍ਰਧਾਨ ਮੰਤਰੀ ਮੋਦੀ ਲਈ ਲੋਕਾਂ ਦਾ ਪਿਆਰ ਵਧ ਦਾ ਰਹੇਗਾ  

ਜੇ.ਪੀ ਨੱਢਾ ਨੇ ਕਾਂਗਰਸ ਦੇ ਇਲਜ਼ਾਮ ਲਗਾਇਆ ਕਿ ਉਨ੍ਹਾਂ ਦੀ ਪਾਰਟੀ ਨੇ ਹਮੇਸ਼ਾ SC/ST ਖ਼ਿਲਾਫ਼ ਵਧੀਕੀਆਂ ਕੀਤੀਆਂ ਨੇ,ਸਿਰਫ਼ ਇੰਨਾਂ ਹੀ ਨਹੀਂ ਉਨ੍ਹਾਂ ਕਿਹਾ ਰਾਜਸਥਾਨ ਅਤੇ ਪੰਜਾਬ ਵਿੱਚ ਮਹਿਲਾਵਾਂ ਵੀ ਸੁਰੱਖਿਅਤ ਨਹੀਂ ਨੇ,ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਵੀ ਨੱਢਾ ਨੇ ਘੇਰਿਆ ਉਨ੍ਹਾਂ ਕਿਹਾ ਰਾਹੁਲ ਗਾਂਧੀ ਸਕਾਲਰਸ਼ਿਪ ਕਰਨ ਵਾਲੇ ਆਪਣੇ ਮੰਤਰੀ ਬਾਰੇ ਕਿਉਂ ਨਹੀਂ ਬੋਲ ਦੇ ਨੇ ?,ਨੱਢਾ ਨੇ ਕਿਹਾ ਕਾਂਗਰਸ ਹੁਣ ਬੋਲਣ ਦੀ ਆਜ਼ਾਦੀ ਦੀ ਗੱਲ ਕਰਦੀ ਹੈ ਪਰ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਕਿਵੇਂ ਆਮ ਆਦਮੀ ਦਾ ਆਵਾਜ਼ ਦਬਾਈ ਸਾਰੇ ਜਾਣ ਦੇ ਨੇ, ਉਨ੍ਹਾਂ ਨੇ ਐਮਰਜੈਂਸੀ ਵੇਲੇ ਦਾ ਉਧਾਰਨ ਦਿੱਤਾ ਜਦੋਂ ਪ੍ਰੈਸ ਦੇ ਸਾਰੇ ਸਾਰੇ ਸੰਵਿਧਾਨਿਕ ਅਧਾਰਿਆਂ ਦੀ ਆਵਾਜ਼ ਨੂੰ ਦਬਾ ਦਿੱਤਾ ਗਿਆ ਸੀ