'ਕਿਸਾਨਾਂ ਦੇ ਹੱਕਾਂ ਲਈ ਲੜਨਗੇ ਰਾਹੁਲ ਗਾਂਧੀ', ਪੰਜਾਬ 'ਚ ਕੱਢਣਗੇ ਟਰੈਕਟਰ ਰੈਲੀ, ਇਹ ਹੈ ਪਲਾਨ !

ਪੰਜਾਬ ਭਰ ਵਿੱਚ ਟਰੈਕਟਰ ਰੈਲੀਆਂ ਦੀ ਅਗਵਾਈ ਕਰਨਗੇ। 

'ਕਿਸਾਨਾਂ ਦੇ ਹੱਕਾਂ ਲਈ ਲੜਨਗੇ ਰਾਹੁਲ ਗਾਂਧੀ', ਪੰਜਾਬ 'ਚ ਕੱਢਣਗੇ ਟਰੈਕਟਰ ਰੈਲੀ, ਇਹ ਹੈ ਪਲਾਨ !
'ਕਿਸਾਨਾਂ ਦੇ ਹੱਕਾਂ ਲਈ ਲੜਨਗੇ ਰਾਹੁਲ ਗਾਂਧੀ', ਪੰਜਾਬ 'ਚ ਕੱਢਣਗੇ ਟਰੈਕਟਰ ਰੈਲੀ, ਇਹ ਹੈ ਪਲਾਨ !

ਨੀਤਿਕਾ ਮਹੇਸ਼ਵਰੀ/ ਚੰਡੀਗੜ੍ਹ: ਪੰਜਾਬ 'ਚ ਖੇਤੀ ਕਾਨੂੰਨਾਂ ਦੇ ਖਿਲਾਫ ਜਿਥੇ ਕਿਸਾਨਾਂ ਵੱਲੋਂ ਤਿੱਖਾ ਸੰਘਰਸ਼ ਵਿੱਢਿਆ ਗਿਆ ਹੈ, ਉਥੇ ਹੀ ਸਿਆਸੀ ਪਾਰਟੀਆਂ ਵੱਲੋਂ ਵੀ ਕਿਸਾਨਾਂ ਦੇ ਹੱਕਾਂ ਲਈ ਲੜਾਈ ਲੜੀ ਜਾ ਰਹੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਪੰਜਾਬ ਦੌਰੇ 'ਤੇ ਆ ਰਹੇ ਹਨ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ 3 ਤੋਂ 5 ਅਕਤੂਬਰ ਤੱਕ ਉਨ੍ਹਾਂ ਨਾਲ ਮਿਲ ਕੇ ਪੰਜਾਬ ਭਰ ਵਿੱਚ ਟਰੈਕਟਰ ਰੈਲੀਆਂ ਦੀ ਅਗਵਾਈ ਕਰਨਗੇ। 

ਇਸ ਤਰਾਂ ਹੈ ਰੈਲੀਆਂ ਦਾ ਪਲਾਨ- 

3 ਅਕਤੂਬਰ ਤੋਂ ਨੂੰ ਪਹਿਲੀ ਰੈਲੀ ਬੱਧਨੀ ਕਲਾਂ (ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ) ਤੋਂ ਸ਼ੁਰੂ ਹੋਏਗੀ। ਇਸ ਤੋਂ ਬਾਅਦ ਇਹ ਲੋਪੋਂ (ਨਿਹਾਲ ਸਿੰਘ ਵਾਲਾ) ਤੋਂ ਲੰਘੇਗੀ। ਰੈਲੀ ਫਿਰ ਜਗਰਾਉਂ (ਜ਼ਿਲ੍ਹਾ ਲੁਧਿਆਣਾ), ਜਿੱਥੇ ਇਹ ਚਕਰ, ਲੱਖਾ ਤੇ ਮਾਨੋਕੇ ਪਹੁੰਚੇਗੀ। ਅਖੀਰ ਵਿੱਚ ਜੱਟਪੁਰਾ (ਰਾਏਕੋਟ, ਜ਼ਿਲ੍ਹਾ ਲੁਧਿਆਣਾ) ਵਿਖੇ ਇੱਕ ਜਨ ਸਭਾ ਵਿੱਚ ਇਸ ਦੀ ਪਹਿਲੇ ਦਿਨ ਦੀ ਸਮਾਪਤ ਹੋਵੇਗੀ।

4 ਅਕਤੂਬਰ ਨੂੰ ਸੰਗਰੂਰ ਦੇ ਬਰਨਾਲਾ ਚੌਕ ਵਿਖੇ ਸਵਾਗਤ ਦੇ ਨਾਲ ਕੁੱਲ 20 ਕਿਲੋਮੀਟਰ ਕਵਰ ਕੀਤਾ ਜਾਏਗਾ, ਜਿੱਥੋਂ ਰਾਹੁਲ ਤੇ ਉਨ੍ਹਾਂ ਦੀ ਟੀਮ ਕਾਰ ਰਾਹੀਂ ਭਵਾਨੀਗੜ੍ਹ ਵਿਖੇ ਜਨਤਕ ਮੀਟਿੰਗ ਲਈ ਯਾਤਰਾ ਕਰੇਗੀ। ਅਨਾਜ ਮੰਡੀ ਸਮਾਣਾ ਵਿਖੇ ਇੱਕ ਜਨਤਕ ਮੀਟਿੰਗ ਦੇ ਨਾਲ ਇਸ ਰੈਲੀ ਦਾ ਦੂਜਾ ਦਿਨ ਖ਼ਤਮ ਹੋਏਗਾ।

5 ਅਕਤੂਬਰ ਨੂੰ ਵਿਰੋਧ ਦੁਧਨ ਸਾਧਨ (ਜ਼ਿਲ੍ਹਾ ਪਟਿਆਲਾ) ਤੋਂ ਇੱਕ ਜਨਤਕ ਸਭਾ ਦੇ ਨਾਲ ਸ਼ੁਰੂ ਹੋਵੇਗਾ ਤੇ ਫਿਰ ਟਰੈਕਟਰ 10 ਕਿਲੋਮੀਟਰ ਦੀ ਯਾਤਰਾ ਕਰ ਪਿਹੋਵਾ ਬਾਰਡਰ ਵੱਲ ਜਾਣਗੇ। ਇੱਥੋਂ ਰਾਹੁਲ ਅੱਗੇ ਦੇ ਕਈ ਪ੍ਰੋਗਰਾਮਾਂ ਲਈ ਹਰਿਆਣਾ ਵਿੱਚ ਦਾਖਲ ਹੋਣਗੇ।

ਕਿਸਾਨਾਂ ਵੱਲੋਂ ਤਿੱਖਾ ਪ੍ਰਦਰਸ਼ਨ-

ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਨੇ ਤਿੱਖੇ ਸੰਘਰਸ਼ ਦੀ ਤਿਆਰੀ ਵਿੱਢ ਦਿੱਤੀ ਹੈ। ਕਿਸਾਨ ਪਿਛਲੇ 8 ਦਿਨਾਂ ਤੋਂ ਰੇਲ ਰੋਕੋ ਅੰਦੋਲਨ ਦੇ ਤਹਿਤ ਪਟੜੀਆਂ 'ਤੇ ਡਟੇ ਹੋਏ ਹਨ।ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਦੇ 3 ਖੇਤੀ-ਕਾਨੂੰਨਾਂ ਅਤੇ ਬਿਜਲੀ ਸੋਧ ਐਕਟ ਖ਼ਿਲਾਫ਼ 1 ਅਕਤੂਬਰ ਤੋਂ ਅਣਮਿੱਥੇ ਸਮੇਂ ਤੱਕ ਰੇਲ-ਰੋਕੋ ਅੰਦਲੋਨ ਸ਼ੁਰੂ ਕਰ ਦਿੱਤਾ ਹੈ।    

Watch Live Tv-