ਭਾਰਤੀ ਰੇਲਵੇ ਦਾ ਪੰਜਾਬ 'ਤੇ ਵੱਡਾ ਫ਼ੈਸਲਾ,ਸਨਅਤਾਂ ਅਤੇ ਲੋਕਾਂ 'ਤੇ ਪਵੇਗਾ ਬੁਰਾ ਅਸਰ

 ਰੇਲਵੇ ਨੇ ਮਾਲ ਗੱਡੀਆਂ ਨੂੰ ਲੈਕੇ ਲਿਆ ਵੱਡਾ ਫ਼ੈਸਲਾ ਲਿਆ 

ਭਾਰਤੀ ਰੇਲਵੇ ਦਾ ਪੰਜਾਬ 'ਤੇ ਵੱਡਾ ਫ਼ੈਸਲਾ,ਸਨਅਤਾਂ ਅਤੇ ਲੋਕਾਂ 'ਤੇ ਪਵੇਗਾ ਬੁਰਾ ਅਸਰ
ਰੇਲਵੇ ਨੇ ਮਾਲ ਗੱਡੀਆਂ ਨੂੰ ਲੈਕੇ ਲਿਆ ਵੱਡਾ ਫ਼ੈਸਲਾ ਲਿਆ

ਚੰਡੀਗੜ੍ਹ : ਖੇਤੀ ਕਾਨੂੰਨ ਦੇ ਖ਼ਿਲਾਫ਼ ਪੰਜਾਬ ਵਿੱਚ ਕਿਸਾਨਾਂ ਦਾ ਅੰਦੋਲਨ ਸੜਕਾਂ ਦੇ ਨਾਲ ਰੇਲ ਦੀਆਂ ਪਟਰੀਆਂ 'ਤੇ ਵੀ ਚੱਲ ਰਿਹਾ ਹੈ,ਹੁਣ ਇਸ ਦਾ ਅਸਰ ਸੂਬੇ ਦੇ ਅਰਥਚਾਰੇ ਦੇ ਨਾਲ ਜੀਵਨ ਪੱਧਰ 'ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ,ਲਗਾਤਾਰ ਰੇਲ ਦੀਆਂ ਪਟਰੀਆਂ 'ਤੇ ਬੈਠੇ ਕਿਸਾਨਾਂ ਦੇ ਸਖ਼ਤ ਰੁੱਖ ਤੋਂ ਬਾਅਦ ਹੁਣ ਭਾਰਤੀ ਰੇਲ ਨੇ ਪੰਜਾਬ ਜਾਣ ਵਾਲੀਆਂ ਸਾਰੀਆਂ ਮਾਲ ਗੱਡੀਆਂ ਦੀ ਐਂਟਰੀ 'ਤੇ ਪੂਰੀ ਤਰ੍ਹਾਂ ਰੋਕ ਲੱਗਾ ਦਿੱਤੀ ਹੈ

ਪੰਜਾਬ ਦੇ ਅਰਥਚਾਰੇ ਦੇ ਨਾਲ ਜੀਵਨ 'ਤੇ ਵੀ ਹੋਵੇਗਾ ਅਸਰ

ਕਿਸਾਨ ਅੰਦੋਲਨ ਦੀ ਵਜ੍ਹਾਂ ਕਰਕੇ ਮਾਲ ਗੱਡੀਆਂ ਪੰਜਾਬ ਵਿੱਚ ਦਾਖ਼ਲ ਨਹੀਂ ਹੋ ਪਾ ਰਹੀਆਂ ਨੇ ਜਿਸ ਦੀ ਵਜ੍ਹਾਂ ਕਰਕੇ ਕੋਲਾ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਕਮੀ ਪੰਜਾਬ ਵਿੱਚ ਵੇਖੀ ਜਾ ਰਹੀ ਹੈ,ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ 25 ਅਕਤੂਬਰ ਨੂੰ ਇੱਕ ਵਾਰ ਮੁੜ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਸੀ ਕਿ ਜੇਕਰ ਰੇਲ ਦੀਆਂ ਪਟਰੀਆਂ ਖਾਲੀ ਨਾ ਹੋਇਆਂ ਤਾਂ ਕੋਲੇ ਦੀ ਕਮੀ ਦੀ ਵਜ੍ਹਾਂ ਕਰਕੇ ਬਿਜਲੀ ਦੇ ਉਤਪਾਦਨ 'ਤੇ ਅਸਰ ਪਵੇਗਾ ਜਿਸ ਦੀ ਵਜ੍ਹਾਂ ਕਰਕੇ ਪੰਜਾਬ ਵਿੱਚ ਬਲੈਕ ਆਉਟ ਹੋ ਸਕਦਾ ਹੈ, ਮੁੱਖ ਮੰਤਰੀ ਨੇ ਕਿਹਾ ਸੀ ਕਿ ਸੂਬੇ ਕੋਲ ਨਾ 'ਤੇ ਮਹਿੰਗੀ ਬਿਜਲੀ ਲਈ ਪੈਸਾ ਹੈ ਅਤੇ ਨਾ ਹੀ ਉਹ ਖ਼ਰੀਦ ਸਕਦੇ ਨੇ,ਸਿਰਫ਼ ਇੰਨਾਂ ਹੀ ਨਹੀਂ ਪੰਜਾਬ ਦੀ ਸਨਅਤ 'ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲਿਆ ਹੈ,ਲੁਧਿਆਣਾ ਦੀਆਂ ਕਈ ਸਨਅਤਾਂ ਵਿੱਚ ਕੰਮ ਠੱਪ ਹੋ ਗਿਆ ਹੈ, ਸਨਅਤਾਂ ਦਾ ਸਮਾਨ ਕੰਟੇਨਰਾਂ ਵਿੱਚ ਰੇਲ ਮਾਰਗ ਦੇ ਜ਼ਰੀਏ ਆਉਂਦਾ ਹੈ ਅਤੇ ਜਾਂਦਾ ਹੈ,ਰੇਲ ਮਾਰਗ ਪੂਰੀ ਤਰ੍ਹਾਂ ਨਾਲ ਠੱਪ ਹੋਣ ਦੀ ਵਜ੍ਹਾਂ ਕਰਕੇ ਲੁਧਿਆਣਾ ਅਤੇ ਸੂਬੇ ਦੀਆਂ ਹੋਰ ਸਨਅਤਾਂ 'ਤੇ ਵੀ ਇਸ ਦਾ ਅਸਰ ਵੇਖਣ ਨੂੰ ਮਿਲ ਰਿਹਾ ਹੈ