ਡਿਪਟੀ CM ਅਹੁਦੇ ਤੋਂ ਹਟਾਏ ਤੋਂ ਬਾਅਦ ਸਚਿਨ ਪਾਇਲਟ ਨੇ ਕੀਤਾ ਇਹ ਟਵੀਟ

ਕਾਂਗਰਸ ਵਿਧਾਇਕ ਦਲ ਦੀ ਬੈਠਕ ਦੇ ਬਾਅਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਰਾਜਪਾਲ ਨੂੰ ਮਿਲੇ 

ਡਿਪਟੀ CM ਅਹੁਦੇ ਤੋਂ ਹਟਾਏ ਤੋਂ ਬਾਅਦ ਸਚਿਨ ਪਾਇਲਟ ਨੇ ਕੀਤਾ ਇਹ ਟਵੀਟ
ਕਾਂਗਰਸ ਵਿਧਾਇਕ ਦਲ ਦੀ ਬੈਠਕ ਦੇ ਬਾਅਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਰਾਜਪਾਲ ਨੂੰ ਮਿਲੇ

ਜੈਪੁਰ : ਰਾਜਸਥਾਨ ਦੀ ਗਹਿਲੋਤ ਸਰਕਾਰ 'ਤੇ ਸੰਕਟ ਗਹਿਰਾ ਹੋ ਗਿਆ ਹੈ, ਕਾਂਗਰਸ ਵਿਧਾਇਕ ਦਲ ਦੀ ਬੈਠਕ ਵਿੱਚ ਸਚਿਨ ਪਾਇਲਟ ਅਤੇ ਉਨ੍ਹਾਂ ਦੇ ਹਿਮਾਇਤੀ ਵਿਧਾਇਕ ਨਹੀਂ ਪਹੁੰਚੇ, ਪਾਰਟੀ ਨੇ ਵੱਡੀ ਕਾਰਵਾਹੀ ਕਰਦੇ ਹੋਏ ਉਨ੍ਹਾਂ ਨੂੰ ਡਿਪਟੀ ਸੀਐੱਮ ਅਹੁਦੇ ਤੋਂ ਹਟਾ ਦਿੱਤਾ ਹੈ, ਉਨ੍ਹਾਂ ਨੂੰ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਵੀ  ਲਾਂਭੇ ਕਰ ਦਿੱਤਾ ਹੈ,ਗੋਵਿੰਦ ਸਿੰਘ ਡੋਟਾਸਰਾ ਨੂੰ ਰਾਜਸਥਾਨ ਕਾਂਗਰਸ ਦੀ ਕਮਾਨ ਸੌਂਪੀ ਗਈ ਹੈ, ਕਾਂਗਰਸ ਵਿਧਾਇਕ ਦਲ ਦੀ ਬੈਠਕ ਤੋਂ ਬਾਅਦ ਮੁੱਖ ਮੰਤਰੀ ਅਸ਼ੋਕ ਗਹਿਲੋਤ ਸਿੱਧੇ ਰਾਜਭਵਨ ਪਹੁੰਚੇ ਅਤੇ ਰਾਜਪਾਲ ਨਾਲ ਮੁਲਾਕਾਤ ਕੀਤੀ 

ਉਧਰ ਉੱਪ ਮੁੱਖ ਮੰਤਰੀ ਅਤੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਸਚਿਨ ਪਾਇਲਟ ਨੇ ਟਵੀਟ ਕਰਦੇ ਹੋਏ ਕਿਹਾ ਸੱਚ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਹਰਾਇਆ ਨਹੀਂ ਜਾ ਸਕਦਾ 

 

ਇਸ ਤੋਂ ਪਹਿਲਾਂ ਗੋਵਿੰਦ ਸਿੰਘ ਡੋਟਾਸਰਾ ਸੀਕਰ ਕਾਂਗਰਸ ਦੇ ਜ਼ਿਲ੍ਹਾਂ ਪ੍ਰਧਾਨ ਰਹੇ ਨੇ, ਡੋਟਾਸਰਾ ਰਾਜਸਥਾਨ ਸਰਕਾਰ ਵਿੱਚ ਸਿੱਖਿਆ ਰਾਜ ਮੰਤਰੀ ਵੀ ਨੇ, ਵਿਧਾਇਕ ਗਣੇਸ਼ ਧੋਧਰਾ ਯੂਥ ਕਾਂਗਰਸ ਦੇ ਨਵੇਂ ਸੂਬਾ ਪ੍ਰਧਾਨ ਹੋਣਗੇ, ਹੇਮ ਸਿੰਘ ਸ਼ੇਖਾਵਤ ਸੇਵਾਦਲ ਦੇ ਨਵੇਂ ਪ੍ਰਦੇਸ਼ ਮੁੱਖ ਸੰਗਠਨ ਹੋਣਗੇ,ਤਿੰਨਾਂ ਅਹੁਦਿਆਂ ਦੀ ਨਿਯੁਕਤੀ ਦਾ ਐਲਾਨ ਪ੍ਰੈਸ ਕਾਨਫਰੰਸ ਵਿੱਚ ਹੋਇਆ, ਕਾਂਗਰਸ ਦੇ ਕੌਮੀ   ਜਨਰਲ ਸਕੱਤਰ ਕੇ.ਸੀ ਵੇਣੂ ਗੋਪਾਲ ਦੀ ਮੌਜੂਦਗੀ ਵਿੱਚ ਰਣਦੀਪ ਸੁਰਜੇਵਾਲਾ ਨੇ ਐਲਾਨ ਕੀਤਾ  

ਉਧਰ ਕਾਂਗਰਸ ਦੇ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਬੀਜੇਪੀ 'ਤੇ ਵੱਡਾ ਇਲਜ਼ਾਮ ਲਗਾਇਆ ਹੈ, ਸੁਰਜੇਵਾਲਾ ਨੇ ਕਿਹਾ ਕਿ ਬੀਜੇਪੀ ਨੇ ਕਾਂਗਰਸ ਸਰਕਾਰ ਨੂੰ ਡਿਗਾਉਣ ਦੀ ਕੋਸ਼ਿਸ਼ ਕੀਤੀ ਹੈ, ਇਨਕਮ ਟੈਕਸ,ਈਡੀ ਦਾ ਸਹਾਰਾ ਲਿਆ ਜਾ ਰਿਹਾ ਹੈ, ਕਾਂਗਰਸ ਵਿਧਾਇਕਾਂ ਨੂੰ ਖ਼ਰੀਦਿਆਂ ਜਾ ਰਿਹਾ ਹੈ, ਸਚਿਨ ਪਾਇਲਟ ਅਤੇ ਕੁੱਝ ਮੰਤਰੀ ਬੀਜੇਪੀ ਦੇ ਨਾਲ ਜਾਲ 'ਚ ਫਸ ਗਏ ਨੇ, ਪਾਇਲਟ ਰਾਜਸਥਾਨ ਦੀ ਸਰਕਾਰ ਨੂੰ ਡਿੱਗਾਉਣ ਦੀ ਸਾਜ਼ਿਸ਼ ਕਰ ਰਹੇ ਨੇ