ਟਕਸਾਲੀ ਤੋਂ ਅਕਾਲੀ ਬਣੇ 'ਬੋਨੀ'
Advertisement

ਟਕਸਾਲੀ ਤੋਂ ਅਕਾਲੀ ਬਣੇ 'ਬੋਨੀ'

ਤਰਨਤਾਰਨ ਰੈਲੀ ਦੌਰਾਨ ਅਮਰਪ੍ਰੀਤ ਸਿੰਘ ਬੋਨੀ ਮੁੜ ਤੋਂ ਅਕਾਲੀ ਦਲ ਵਿੱਚ ਸ਼ਾਮਲ ਹੋਏ, ਸੁਖਬੀਰ ਬਾਦਲ ਨੇ ਰਤਨ ਸਿੰਘ ਅਜਨਾਲਾ ਨੂੰ ਵੀ ਪਾਰਟੀ ਵਿੱਚ ਸ਼ਾਮਲ ਕਰਵਾਇਆ 

ਟਕਸਾਲੀ ਤੋਂ ਅਕਾਲੀ ਬਣੇ 'ਬੋਨੀ'

ਅਜਨਾਲਾ :ਰਾਜਾਸਾਂਸੀ 'ਚ ਸੂਬਾ ਸਰਕਾਰ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਮਾਝੇ ਤੋਂ ਸੰਬੋਧਿਤ ਹੋ ਰਿਹਾ ਸੀ ਤਾਂ ਜਲੰਧਰ 'ਚ ਅਕਾਲੀ ਤੋਂ ਟਕਸਾਲੀ ਬਣੇ ਐੱਸ.ਜੀ.ਪੀ.ਸੀ ਦੇ ਸੁਧਾਰ ਦੀਆਂ ਬੁਣਤਰਾਂ ਬੁਣਦੇ ਸੂਬੇ ਅੰਦਰ ਗੁਰਦੁਆਰਾ ਸੁਧਾਰ ਲਹਿਰ ਦੇ ਆਗਾਜ਼ ਦੀਆਂ ਚਰਚਾਵਾਂ ਅੰਦਰ ਰੁੱਝੇ ਸਨ ਕਿ ਅਚਾਨਕ ਖ਼ਬਰ ਆਈ ਟਕਸਾਲੀ ਰਤਨ ਸਿੰਘ ਅਜਨਾਲਾ ਦੇ ਸਪੂਤ ਜੋ ਅਕਾਲੀ ਦਲ ਖ਼ਿਲਾਫ਼ ਗਰਜਦੇ ਰਹੇ ਉਹ ਰਾਜਾਸਾਂਸੀ 'ਚ ਸਜੀ ਅਕਾਲੀ ਦਲ ਦੀ ਸਟੇਜ 'ਤੇ ਆਣ ਧਮਕੇ ਅਤੇ ਪੜ੍ਹਨ ਲੱਗੇ ਮੁੜ ਸ਼੍ਰੋਮਣੀ ਅਕਾਲੀ ਦਲ ਦੇ ਕਸੀਦੇ ਇੱਥੇ ਹੈਰਤ 'ਚ ਪਾਉਣ ਵਾਲੀ ਘੜੀ ਉਹ ਸੀ ਜਦੋਂ ਬੋਨੀ ਅਜਨਾਲਾ ਦੀ ਘਰ ਵਾਪਸੀ ਸਮੇਂ ਸਵਾਗਤ ਕਰਨ ਵਾਲਾਂ ਕੋਈ ਨਹੀਂ ਸੀ ਤੇ ਉਹ ਖ਼ੁਦ ਹੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਗੁਲਦਸਤਾ ਦਿੰਦੇ ਨਜ਼ਰ ਆਏ ਅਤੇ ਮੰਚ ਤੋਂ ਵੀ ਆਪੇ ਐਲਾਨ ਕਰ ਦਿੱਤਾ ਕਿ ਮੈਂ ਘਰ ਪਰਤ ਆਇਆ ਹਾਂ। ਮਾਂ ਪਾਰਟੀ ਦਾ ਜ਼ਿਕਰ ਕਰ ਘਰ ਵਾਪਸੀ ਦੀ ਗੱਲ ਕਰਦੇ ਬੋਨੀ ਅਜਨਾਲਾ ਨੇ ਪਰਮਜੀਤ ਸਿੰਘ ਸਰਨਾ ਤੇ ਰਵੀਇੰਦਰ ਸਿੰਘ ਦਾ ਹਵਾਲਾ ਦਿੰਦਿਆਂ ਟਕਸਾਲੀਆਂ ਉੱਪਰ ਕਾਂਗਰਸ ਦੇ ਹੱਥਾਂ 'ਚ ਜਾਣ ਦਾ ਵੀ ਇਲਜ਼ਾਮ ਮੜ੍ਹ ਦਿੱਤਾ । ਮੰਚ ਤੋਂ ਨਦਾਰਦ ਰਹੇ ਰਤਨ ਸਿੰਘ ਅਜਨਾਲਾ ਨੂੰ ਸੁਖਬੀਰ ਸਿੰਘ ਨੇ ਗਲਵਕੜੀ ਪਾ ਕੇ ਪਾਰਟੀ ਅੰਦਰ ਮੁੜ ਸ਼ਾਮਲ ਕਰ ਲਿਆ ।

ਟਕਸਾਲੀਆ ਨੇ ਅਜਨਾਲਾ 'ਤੇ ਕਿ ਕਿਹਾ ?

ਬੋਨੀ ਦੀ ਟਕਸਾਲੀ ਤੋਂ ਅਕਾਲੀ ਦਲ ਦੀ ਪਲਟੀ ਦਾ ਸਵਾਲ ਜਦੋਂ ਸੇਵਾ ਸਿੰਘ ਸੇਖਵਾਂ ਤੇ ਬ੍ਰਹਮਪੁਰਾ ਹੁਰਾਂ ਤੋਂ ਪਾਇਆ ਗਿਆ ਤਾਂ ਉਹਨਾਂ ਉਸ ਸਹੁੰ ਨੂੰ ਯਾਦ ਕੀਤਾ ਜੋ ਸਭ ਨੇ ਸ੍ਰੀ ਦਰਬਾਰ ਸਾਹਿਬ ਖਾਧੀ ਸੀ,ਯਾਦ ਰਹੇ ਸ਼੍ਰੋਮਣੀ ਅਕਾਲੀ ਦਲ 'ਤੇ ਸਿਧਾਂਤ ਤੋਂ ਭਟਕ ਜਾਣ ਦੇ ਇਲਜ਼ਾਮ ਤਹਿਤ ਮਾਝੇ ਦੇ ਜਰਨੈਲਾਂ ਨੇ ਪਾਰਟੀ ਨੂੰ ਮੁੜ ਸਿਧਾਂਤਾਂ 'ਤੇ ਲਿਆਉਣ ਦੀ ਸਹੁੰ ਖਾਧੀ ਸੀ ਪਰ ਸਮੇਂ ਨਾਲ ਤਸਵੀਰ ਬਦਲਦੀ ਨਜ਼ਰ ਆ ਰਹੀ ਹੈ । ਪਾਰਟੀ ਸਿਧਾਂਤਾਂ ਤੇ ਪਰਤੀ ਜਾਂ ਸਿਧਾਂਤਕਾਰੀ ਜਜ਼ਬਾਤਾਂ ਤੋਂ ਇਹ ਸਵਾਲ ਲੋਕ ਕਚਹਿਰੀ 'ਚ ਆਣ ਖੜਾ ਹੋਇਆ ਹੈ 

 ਅਜਨਾਲਾ ਖ਼ਾਨਦਾਨ ਦਾ ਸਿਆਸੀ ਇਤਿਹਾਸ 

ਡਾ. ਰਤਨ ਸਿੰਘ ਅਜਨਾਲਾ ਅਕਾਲੀ ਦਲ ਦੀ ਟਿਕਟ ਤੋਂ 2 ਵਾਰ ਲਗਾਤਾਰ ਲੋਕਸਭਾ ਮੈਂਬਰ ਚੁਣੇ ਗਏ ਸਨ, ਰਤਨ ਸਿੰਘ ਅਜਨਾਲਾ ਨੇ 2004 ਵਿੱਚ ਪਹਿਲੀ ਵਾਰ ਲੋਕਸਭਾ  ਦੀ ਚੋਣ ਲੜੀ ਸੀ, ਪੰਥਕ ਸੀਟ  ਹੋਣ ਦੀ ਵਜਾ ਕਰ ਕੇ ਅਕਾਲੀ ਦਲ ਨੇ ਵੱਡੀ ਜਿੱਤ ਹਾਸਲ ਕੀਤੀ ਸੀ, ਉਸ ਤੋਂ ਬਾਅਦ 2009 ਵਿੱਚ ਤਰਨਤਾਰਨ ਸੀਟ ਦਾ ਨਾਂ ਬਦਲ ਕੇ ਖਡੂਰ ਸਾਹਿਬ ਸੀਟ ਰੱਖ ਦਿੱਤਾ ਗਿਆ  ਸੀ,ਅਕਾਲੀ ਦਲ ਨੇ ਇੱਕ ਵਾਰ ਮੁੜ  ਤੋਂ ਰਤਨ ਸਿੰਘ ਅਜਨਾਲਾ ਨੂੰ ਹੀ ਆਪਣਾ ਉਮੀਦਵਾਰ  ਬਣਾਇਆ, ਇਸ ਵਾਰ ਵੀ ਰਤਨ ਸਿੰਘ ਅਜਨਾਲਾ ਨੇ ਇਸ ਸੀਟ 'ਤੇ ਕਬਜ਼ਾ ਕੀਤਾ,2014 ਵਿੱਚ ਅਕਾਲੀ ਦਲ ਨੇ ਰਤਨ ਸਿੰਘ ਅਜਨਾਲਾ ਦੀ ਟਿਕਟ ਕੱਟ ਕੇ ਰਣਜੀਤ ਸਿੰਘ ਬ੍ਰਹਮਪੁਰਾ ਨੂੰ ਮੈਦਾਨ ਵਿੱਚ ਉਤਾਰਿਆ, ਬ੍ਰਹਮਪੁਰਾ ਨੇ ਵੀ ਅਜਨਾਲਾ ਵਾਂਗ ਇਸ ਸੀਟ ਤੋਂ ਵੱਡੀ ਜਿੱਤ ਹਾਸਲ ਕੀਤੀ ਸੀ, ਲੋਕਸਭਾ ਮੈਂਬਰ ਬਣਨ ਤੋਂ ਪਹਿਲਾਂ ਰਤਨ ਸਿੰਘ ਅਜਨਾਲਾ 3 ਵਾਰ  ਅਜਨਾਲਾ ਤੋਂ ਵਿਧਾਇਕ ਵੀ ਰਹੇ ਸਨ,ਅਕਾਲੀ ਦਲ ਨੇ ਰਤਨ ਸਿੰਘ ਅਜਨਾਲਾ ਦੇ ਬੇਟੇ ਅਮਰਪ੍ਰੀਤ ਸਿੰਘ ਬੋਨੀ ਅਜਨਾਲਾ ਨੂੰ 2004 ਵਿੱਚ ਪਹਿਲੀ ਵਾਰ ਅਜਨਾਲਾ ਹਲਕੇ ਦੀ ਜ਼ਿਮਨੀ ਚੋਣ ਵਿੱਚ ਟਿਕਟ ਦਿੱਤਾ ਸੀ, ਪਰ ਬੋਨੀ ਅਜਨਾਲਾ ਹਾਰ ਗਏ ਸਨ, ਪਰ ਇਸਤੋਂ ਬਾਅਦ ਵੀ ਅਕਾਲੀ ਦਲ ਨੇ 2007 ਵਿੱਚ ਵੀ ਬੋਨੀ ਅਜਨਾਲਾ ਤੇ ਸਿਆਸੀ ਦਾਅ ਖੇਡਿਆ ਪਰ ਇਸ ਵਾਰ ਬੋਨੀ ਅਜਨਾਲਾ ਆਪਣੇ ਪਿਤਾ ਦੀ ਸਿਆਸੀ ਵਿਰਾਸਤ ਨੂੰ ਅੱਗੇ  ਵਧਾਉਣ ਵਿੱਚ ਕਾਮਯਾਬ ਹੋਏ, ਬੋਨੀ ਅਜਨਾਲਾ ਨੇ ਅਜਨਾਲਾ ਵਿਧਾਨਸਭਾ ਹਲਕੇ ਤੋਂ ਜਿੱਤ ਹਾਸਲ ਕੀਤੀ, 2012 ਵਿੱਚ ਹੀ ਬੋਨੀ ਅਜਨਾਲਾ ਦੂਜੀ ਵਾਰ ਵਿਧਾਇਕ ਚੁਣੇ ਗਏ, ਪਰ 2017 ਦੀਆਂ ਚੋਣਾਂ ਵਿੱਚ  ਬੋਨੀ  ਅਜਨਾਲਾ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਸੀ 

Trending news