ਕੋਰੋਨਾ ਸੰਕਟ ਦੇ ਵਿੱਚ RBI ਦੀ ਇੱਕ ਹੋਰ ਵੱਡੀ ਰਾਹਤ, EMI ਭੁਗਤਾਨ 'ਚ 3 ਮਹੀਨੇ ਦੀ ਹੋਰ ਛੋਟ

 RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ EMI ਦੇ ਭੁਗਤਾਨ ਵਿੱਚ 3 ਮਹੀਨੇ ਦੀ ਵਾਧੂ ਛੋਟ ਦਾ ਐਲਾਨ ਕੀਤਾ ਹੈ

ਕੋਰੋਨਾ ਸੰਕਟ ਦੇ ਵਿੱਚ RBI ਦੀ ਇੱਕ ਹੋਰ ਵੱਡੀ ਰਾਹਤ, EMI ਭੁਗਤਾਨ 'ਚ 3 ਮਹੀਨੇ ਦੀ ਹੋਰ ਛੋਟ
RBI ਦੇ ਗਵਰਨਰ ਸ਼ਕਤੀਕਾਂਤ ਦਾਸ ਨੇ EMI ਦੇ ਭੁਗਤਾਨ ਵਿੱਚ 3 ਮਹੀਨੇ ਦੀ ਵਾਧੂ ਛੋਟ ਦਾ ਐਲਾਨ ਕੀਤਾ ਹੈ

ਦਿੱਲੀ : ਕੋਰੋਨਾ (Corona) ਸਮੇਂ ਵਿੱਚ ਲਾਕਡਾਊਨ(Lockdown) ਦੀ ਮਾਰ ਝੱਲ ਰਹੀ ਦੇਸ਼ ਦੀ ਜਨਤਾ ਦੇ ਲਈ ਰਿਜ਼ਰਵ ਬੈਂਕ ਆਫ਼ ਇੰਡੀਆ (Rbi) ਵੱਲੋਂ ਵੱਡੀ ਰਾਹਤ ਦੀ ਖ਼ਬਰ ਆਈ ਹੈ, RBI ਨੇ ਰੈਪੋ ਰੇਟ ਵਿੱਚ 0.4 ਫ਼ੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਹੈ, ਇਸ ਨੂੰ 4.4 ਫ਼ੀਸਦੀ ਤੋਂ ਘਟਾ ਕੇ 4 ਫ਼ੀਸਦੀ ਤੱਕ ਕਰ ਦਿੱਤਾ ਗਿਆ ਹੈ, ਇਸ ਫ਼ੈਸਲੇ ਤੋਂ ਬਾਅਦ ਆਮ ਲੋਕਾਂ ਦੀ EMI ਘੱਟ ਹੋ ਸਕਦੀ ਹੈ 

RBI ਗਵਰਨਰ ਸ਼ਕਤੀ ਕਾਂਤ ਦਾਸ ਨੇ EMI ਦੇ ਭੁਗਤਾਨ 'ਤੇ 3 ਮਹੀਨੇ ਦੀ ਵਾਧੂ ਛੋਟ ਦਾ ਐਲਾਨ ਵੀ ਕੀਤਾ ਹੈ, ਇਸ ਦਾ ਮਤਲਬ ਇਹ ਹੈ ਕੀ ਜੇਕਰ ਤੁਸੀਂ ਅਗਲੇ 3 ਮਹੀਨੇ ਤੱਕ ਲੋਨ ਦੀ EMI ਨਹੀਂ ਦਿੰਦੇ ਤਾਂ ਬੈਂਕ ਤੁਹਾਡੇ 'ਤੇ ਕਿਸੇ ਤਰਾਂ ਦਾ ਦਬਾਅ ਨਹੀਂ ਪਾ ਸਕਦਾ ਹੈ, ਪਹਿਲਾਂ ਇਹ ਛੋਟ ਮਾਰਚ ਤੋਂ ਮਈ ਮਹੀਨੇ ਤੱਕ ਸੀ ਹੁਣ EMI ਭੁਗਤਾਨ ਦੀ ਛੋਟ ਅਗਸਤ ਤੱਕ ਵਧਾ ਦਿੱਤੀ ਗਈ ਹੈ, ਤੁਹਾਨੂੰ ਦਸ ਦੇਈਏ ਕੀ ਲਾਕਡਾਊਨ ਦੌਰਾਨ ਆਰ ਬੀ ਆਈ ਨੇ ਰੈਪੋ ਰੇਟ ਵਿੱਚ ਦੂਜੀ ਵਾਰ ਕਟੌਤੀ ਕੀਤੀ ਹੈ, ਇਸ ਤੋਂ ਪਹਿਲਾਂ 27 ਮਾਰਚ ਨੂੰ ਗਵਰਨਰ ਨੇ 0.75 ਫ਼ੀਸਦੀ ਦੀ ਕਟੌਤੀ ਦਾ ਐਲਾਨ ਕੀਤਾ ਸੀ ਜਿਸ ਤੋਂ ਬਾਅਦ ਬੈਂਕਾਂ ਨੇ ਲੋਨ 'ਤੇ ਵਿਆਜ ਘੱਟ ਕਰ ਦਿੱਤਾ ਸੀ 

ਸ਼ੁੱਕਰਵਾਰ ਨੂੰ ਪ੍ਰੈਸ ਕਾਨਫਰੰਸ ਵਿੱਚ ਆਰਬੀਆਈ ਦੇ ਗਵਰਨਰ ਨੇ ਕਿਹਾ ਕੀ ਕੋਰੋਨਾ ਵਾਇਰਸ ਦੇ ਕਾਰਨ ਗਲੋਬਲ ਅਰਥਚਾਰੇ 'ਤੇ ਵੱਡਾ ਅਸਰ ਵੇਖਣ ਨੂੰ ਮਿਲਿਆ ਹੈ, ਉਨ੍ਹਾਂ ਨੇ ਦੱਸਿਆ ਕੀ MPC (ਮੋਨੇਟਰੀ ਪਾਲਿਸੀ ਕਮੇਟੀ) ਪਾਲਿਸੀ ਰੈਪੋ ਰੇਟ ਵਿੱਚ 0.4 ਫ਼ੀਸਦੀ ਦੀ ਕਟੌਤੀ 'ਤੇ ਸਹਿਮਤ ਹੋਈ ਹੈ, ਇਸ ਨਾਲ ਲੋਕਾਂ 'ਤੇ ਲੋਨ ਦੀ EMI ਦਾ ਬੋਝ ਵੀ ਘੱਟ ਹੋ ਗਿਆ ਹੈ,ਜਦੋਂ ਕੀ ਰਿਜ਼ਰਵ ਰੈਪੋ ਰੇਟ ਨੂੰ 3.75 ਫ਼ੀਸਦੀ ਤੋਂ ਘਟਾ ਕੇ 3.35 ਫ਼ੀਸਦੀ ਕਰ ਦਿੱਤਾ ਗਿਆ ਹੈ, ਉਨ੍ਹਾਂ ਨੇ ਕਿਹਾ ਮਹਿੰਗਾਈ ਦਰ ਹੁਣ ਵੀ 4 ਫ਼ੀਸਦੀ ਤੋਂ ਹੇਠਾਂ ਰਹਿਣ ਦੀ ਸੰਭਾਵਨਾ ਹੈ,ਪਰ ਲਾਕਡਾਊਨ ਦੀ ਵਜ੍ਹਾਂ ਕਰਕੇ ਕਈ ਸਮਾਨਾਂ ਦੀ ਕੀਮਤ ਵਧ ਸਕਦੀ ਹੈ