ਪੰਜਾਬ 'ਚ 97 ਮਾਲ ਗੱਡੀਆਂ ਸ਼ੁਰੂ,ਪਰ ਰੇਲ ਮਾਰਗ ਰੋਕਣ 'ਤੇ ਹਾਈਕੋਰਟ ਦੀ ਸੂਬਾ ਸਰਕਾਰ ਨੂੰ ਫਟਕਾਰ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੇਲ ਸੁਰੱਖਿਆ ਦਾ ਭਰੋਸਾ ਦੇਣ ਤੋਂ ਬਾਅਦ ਪੰਜਾਬ ਵਿੱਚ ਮਾਲ ਗੱਡੀਆਂ ਸ਼ੁਰੂ 

 ਪੰਜਾਬ 'ਚ 97 ਮਾਲ ਗੱਡੀਆਂ ਸ਼ੁਰੂ,ਪਰ ਰੇਲ ਮਾਰਗ ਰੋਕਣ 'ਤੇ ਹਾਈਕੋਰਟ ਦੀ ਸੂਬਾ ਸਰਕਾਰ ਨੂੰ ਫਟਕਾਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੇਲ ਸੁਰੱਖਿਆ ਦਾ ਭਰੋਸਾ ਦੇਣ ਤੋਂ ਬਾਅਦ ਪੰਜਾਬ ਵਿੱਚ ਮਾਲ ਗੱਡੀਆਂ ਸ਼ੁਰੂ

ਚੰਡੀਗੜ੍ਹ : ਰੇਲ ਵਿਭਾਗ ਨੇ ਪੰਜਾਬ ਵਿੱਚ ਮੁੜ ਤੋਂ 97 ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ ਕਰ ਦਿੱਤੀ ਹੈ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਰੇਲ ਮੰਤਰੀ ਪਿਊਸ਼ ਗੋਇਲ ਦੇ ਵਿਚਾਲੇ ਪੱਤਰ ਨਾਲ ਹੋਈ ਗੱਲਬਾਤ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ,ਰੇਲ ਮੰਤਰੀ ਨੇ ਮੰਗ ਕੀਤੀ ਸੀ ਕਿ ਰੇਲ ਮੁਲਾਜ਼ਮਾਂ ਦੀ ਸੁਰੱਖਿਆ ਯਕੀਨੀ ਬਣਾਏ ਪੰਜਾਬ ਸਰਕਾਰ,ਉੱਤਰ ਰੇਲਵੇ ਦੇ ਜਨਰਲ ਮੈਨੇਜਰ ਰਾਜੀਵ ਚੌਧਰੀ ਨੇ ਜਾਣਕਾਰੀ ਦਿੱਤੀ ਹੈ ਜਿਸ ਤੋਂ ਬਾਅਦ ਹੁਣ ਪੰਜਾਬ ਵਿੱਚ 97 ਮਾਲ ਗੱਡੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ

ਪੰਜਾਬ ਵਿੱਚ ਮੁੜ ਤੋਂ ਅਰਥਚਾਰਾ ਪਟਰੀ 'ਤੇ ਆਉਣ ਲੱਗਿਆ ਹੈ,ਰੇਲਵੇ ਵੱਲੋਂ ਜਾਰੀ ਬਿਆਨ ਮੁਤਾਬਿਕ ਪੰਜਾਬ ਤੋਂ 50 ਮਾਲ ਗੱਡੀਆਂ ਰਵਾਨਾ ਹੋਇਆ ਨੇ, ਇਹਨਾਂ ਮਾਲ ਗੱਡੀਆਂ ਦੇ ਜ਼ਰੀਏ ਜੰਮੂ-ਕਸ਼ਮੀਰ ਅਤੇ ਹਿਮਾਚਲ ਲਈ ਸਮਾਨ ਭੇਜਿਆ ਗਿਆ ਹੈ,ਇਸ ਤੋਂ ਪਹਿਲਾਂ ਰੇਲ ਮੰਤਰੀ ਪਿਊਸ਼ ਗੋਇਲ ਨੇ ਜਾਣਕਾਰੀ ਦਿੱਤੀ ਸੀ ਪੰਜਾਬ ਵਿੱਚ 200 ਰੈਕ ਫਸੇ ਹੋਏ ਨੇ ਜਿੰਨਾਂ ਵਿੱਚੋਂ  100 ਕੋਲੇ ਅਤੇ 50 ਖਾਦ ਦੇ ਨੇ ਜਦਕਿ ਬਾਕੀ ਹੋਰ ਸਮਾਨ ਦੇ ਨੇ

ਰੇਲਾਂ ਰੋਕਣ ਦੇ ਹਾਈਕੋਰਟ ਦੀ ਫਟਕਾਰ 

ਰੇਲਾਂ ਰੋਕਣ ਨੂੰ ਲੈਕੇ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਵੀ 28 ਅਕਤੂਬਰ ਨੂੰ ਸੁਣਵਾਈ ਹੋਈ ਸੀ,ਇਸ ਦੌਰਾਨ ਅਦਾਲਤ ਨੇ ਪੰਜਾਬ ਸਰਕਾਰ ਫਟਕਾਰ ਲਗਾਈ ਸੀ,ਪੰਜਾਬ ਸਰਕਾਰ ਨੇ ਅਦਾਲਤ ਨੂੰ ਦੱਸਿਆ ਸੀ ਕਿ ਰੇਲਵੇ ਟਰੈਕ ਪੂਰੀ ਤਰ੍ਹਾਂ ਨਾਲ ਖ਼ਾਲੀ ਕਰਵਾ ਲਏ ਗਏ ਨੇ ਜਦਕਿ ਕੇਂਦਰ ਸਰਕਾਰ ਦੇ ਵਕੀਲ ਨੇ ਕਿਹਾ ਸੀ ਕਿ ਰੇਲਵੇ ਟਰੈਕ 'ਤੇ ਹੁਣ ਵੀ ਧਰਨਾ ਜਾਰੀ ਹੈ,ਕਈ ਥਾਵਾਂ 'ਤੇ ਹੁਣ ਵੀ ਕਿਸਾਨ ਬੈਠੇ ਹੋਏ ਨੇ, ਜੋ ਮਾਲ ਗੱਡੀਆਂ ਆ ਰਹੀਆਂ ਸਨ ਉਨ੍ਹਾਂ ਨੂੰ ਰੋਕਿਆ ਗਿਆ,ਟ੍ਰੇਨਾਂ ਦੀ ਤਲਾਸ਼ ਲਈ ਗਈ ਕਿਹਾ ਗਿਆ ਸਿਰਫ਼ ਸਰਕਾਰੀ ਥਰਮਲ ਪਲਾਂਟ ਨੂੰ ਹੀ ਕੋਹਲੇ ਦੀ ਸਪਲਾਈ ਹੋਣ ਦਿੱਤੀ ਜਾਵੇਗੀ ਨਿੱਜੀ ਥਰਮਲ ਪਲਾਂਟ ਵਿੱਚ ਕੋਲਾ ਨਹੀਂ ਜਾਣ ਦਿੱਤਾ ਜਾਵੇਗਾ,ਸੁਣਵਾਈ ਤੋਂ ਬਾਅਦ ਹਾਈਕੋਰਟ ਨੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਨਿਰਦੇਸ਼ ਦਿੱਤੇ ਇਸ ਪਰੇਸ਼ਾਨੀ ਦਾ ਹੱਲ ਜਲਦ ਤੋਂ ਜਲਦ ਕਰਨ ਦੀ ਕੋਸ਼ਿਸ਼ ਕੀਤੀ ਜਾਵੇ,ਅਦਾਲਤ ਨੇ ਕਿਹਾ ਅਗਲੀ ਸੁਣਵਾਈ ਤੱਕ ਉਨ੍ਹਾਂ ਨੂੰ ਦੱਸਿਆ ਜਾਵੇ ਕਿ  ਰੇਲ ਟਰੈਕ ਖ਼ਾਲੀ ਕਰਵਾਉਣ ਨੂੰ ਲੈਕੇ ਸਰਕਾਰ ਨੇ ਕੀ ਕਦਮ ਚੁੱਕੇ ਨੇ