CM ਕੈਪਟਨ ਵੱਲੋਂ ਕੋਰੋਨਾ ਖਿਲਾਫ ਚੁੱਕੇ ਇੰਨਾਂ 10 ਕਦਮਾਂ 'ਤੇ PM ਮੋਦੀ ਦੀ ਕੀਤੀ ਸ਼ਲਾਘਾ,ਦੂਜੇ ਸੂਬਿਆਂ ਨੂੰ ਦਿੱਤੀ ਨਸੀਹਤ

 ਕੋਰੋਨਾ ਨੂੰ ਕੰਟਟੋਲ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਤੋਂ ਬਾਅਦ ਪੀਐੱਮ ਮੋਦੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਕੀਤੀ ਹੈ 

 CM ਕੈਪਟਨ ਵੱਲੋਂ ਕੋਰੋਨਾ ਖਿਲਾਫ ਚੁੱਕੇ ਇੰਨਾਂ 10 ਕਦਮਾਂ 'ਤੇ PM ਮੋਦੀ ਦੀ ਕੀਤੀ ਸ਼ਲਾਘਾ,ਦੂਜੇ ਸੂਬਿਆਂ ਨੂੰ ਦਿੱਤੀ ਨਸੀਹਤ
ਕੋਰੋਨਾ ਨੂੰ ਕੰਟਟੋਲ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਚੁੱਕੇ ਗਏ ਕਦਮਾਂ ਤੋਂ ਬਾਅਦ ਪੀਐੱਮ ਮੋਦੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਤਾਰੀਫ਼ ਕੀਤੀ ਹੈ

ਚੰਡੀਗੜ੍ਹ : ਕੋਵਿਡ ਨੂੰ ਲੈਕੇ ਸਾਰੇ ਸੂਬਿਆਂ ਨਾਲ ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ, ਕੇਂਦਰ ਸਰਕਾਰ ਨੇ ਮੰਨਿਆ ਹੈ ਕੀ ਕੋਰੋਨਾ ਦੀ ਦੂਜੀ ਲਹਿਰ ਆਈ ਹੈ, ਇਸ ਦੌਰਾਨ ਪੰਜਾਬ ਵਿੱਚ ਕੋਰੋਨਾ ਨਾਲ ਨਜਿੱਠਣ ਦੇ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੁੱਕੇ ਕਦਮਾਂ ਦੀ ਪੀਐੱਮ ਨੇ ਤਾਰੀਫ਼ ਕੀਤੀ ਹੈ 

ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਨੂੰ ਦਿੱਤੀ ਜਾਣਕਾਰੀ

ਕੋਰੋਨਾ ਨਾਲ ਨਜਿੱਠਣ ਲਈ  ਪ੍ਰਧਾਨ ਮੰਤਰੀ ਦੀ ਸੂਬਿਆਂ ਦੇ ਮੁੱਖ ਮੰਤਰੀ ਨਾਲ ਹੋਈ ਮੀਟਿੰਗ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕੀ ਸੂਬਾ ਸਰਕਾਰ ਨੇ ਕੋਰੋਨਾ ਖਿਲਾਫ਼ 10 ਸਖ਼ਤ ਕਦਮ ਚੁੱਕੇ ਨੇ, ਸਿਰਫ਼ ਇੰਨਾਂ ਹੀ ਨਹੀਂ ਮੁੱਖ ਮੰਤਰੀ ਨੇ ਦੱਸਿਆ ਕੀ  ਕੱਲ ਤੋਂ ਉਹ  ਇਸ ਵਿੱਚ  ਹੋਰ ਸਖ਼ਤੀ ਕਰਨ ਜਾ ਰਹੀ ਹੈ ਜਿਸ ਦੀ ਪ੍ਰਧਾਨ ਮੰਤਰੀ ਨੇ ਮੋਦੀ ਨੇ ਤਾਰੀਫ਼ ਕੀਤੀ   ਅਤੇ ਦੂਜੇ ਸੂਬਿਆਂ ਨੂੰ ਪੰਜਾਬ ਦੇ ਨਕਸ਼ੇ ਕਦਮ ਦੇ ਚੱਲਣ ਦੀ ਸਲਾਹ ਦਿੱਤੀ   

ਪੰਜਾਬ ਸਰਕਾਰ ਵੱਲੋਂ ਚੁੱਕੇ 10 ਕਦਮ

1. ਪੰਜਾਬ ਸਰਕਾਰ ਵੱਲੋਂ 30 ਹਜ਼ਾਰ ਰੋਜ਼ਾਨਾ ਕੋਵਿਡ ਟੈਸਟ ਹੋ ਰਹੇ  ਨੇ

2. 90 ਫ਼ੀਸਦੀ  RT-PCR ਟੈਸਟ  ਜਦਕਿ 10 ਫੀਸਦੀ Antigen ਟੈਸਟ ਕੀਤੇ ਜਾ ਰਹੇ ਨੇ 

3.  ਸੂਬਾ ਸਰਕਾਰ ਨੇ 50 ਫ਼ੀਸਦੀ ਹੈੱਲਥ ਵਰਕਰਨ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਦਿੱਤੀ ਹੈ 

4.  60 + ਅਤੇ 45+  ਦੇ ਲੋਕਾਂ ਨੂੰ 1 ਲੱਖ 10 ਹਜ਼ਾਰ ਡੋਜ਼ ਦਿੱਤੀਆਂ ਜਾ ਚੁੱਕੀਆਂ ਨੇ

5.  ਸਰਕਾਰ ਨੇ 7 ਦਿਨ ਕੋਰੋਨਾ ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਕੀਤਾ ਹੈ  

 6. ਕੋਵਿਡ ਵੈਕਸੀਨ ਨੂੰ ਲਗਵਾਉਣ ਵਾਲੇ ਨੂੰ 10 ਟੈਬਲੇਟ ਪੈਰਾਸੀਟਾਮੋਲ ਦੀ ਦਿੱਤੀ ਜਾ ਰਹੀ ਹੈ ਤਾਂਕੀ ਬੁਖ਼ਾਰ ਆਉਣ 'ਤੇ ਕੋਈ ਪਰੇਸ਼ਾਨੀ ਨਾ ਹੋਵੇ

7.  ਪੰਜਾਬ ਸਰਕਾਰ ਨੇ  ਇਨਡੋਰ ਸਮਾਗਮਾਂ ਦੇ ਲਈ 100 ਅਤੇ ਆਉਟ ਡੋਰ ਸਮਾਗਮਾਂ ਦੀ ਹੱਦ 200 ਕੀਤੀ ਹੈ

8.  9 ਜ਼ਿਲ੍ਹਿਆਂ ਵਿੱਚ ਰਾਤ 11 ਵਜੇ ਤੋਂ ਲੈਕੇ ਸਵੇਰ 5 ਵਜੇ ਤੱਕ ਨਾਇਟ ਕਰਫਿਊ ਲਗਾਇਆ ਹੈ

9.   The Excise & Taxation ਵਿਭਾਗ ਨੂੰ ਨਿਰਦੇਸ਼ ਦਿੱਤੇ ਨੇ ਕੀ  ਉਹ Hotels, Restaurants and Marriage Palaces 'ਤੇ ਕੋਵਿਡ ਦੇ ਨਿਯਮਾਂ ਨੂੰ ਪਾਲਨ ਕਰਵਾਉਣ 'ਤੇ ਨਜ਼ਰ ਰੱਖ ਰਹੇ ਨੇ 

10. ਸੂਬਾ ਸਰਕਾਰ ਵੱਲੋਂ  4 ਹਜ਼ਾਰ ਐਡੀਸ਼ਨਲ ਪੈਰਾਮੈਡੀਕਲ ਸਟਾਫ ਲਗਾਇਆ ਗਿਆ ਹੈ, 500 ਮੈਡੀਕਲ ਆਫਿਸਰ, 300 ਸਪੈਸ਼ਲਿਸਟ ਡਾਕਟਰ,500 ਨਰਸਾਂ ਨੂੰ ਸਪੈਸ਼ਲ ਡਿਊਟੀ 'ਤੇ ਲਗਾਇਆ ਗਿਆ ਹੈ  

 CM ਕੈਪਟਨ ਦੀ ਕੇਂਦਰ ਤੋਂ ਮੰਗ 

ਮੁੱਖ ਮੰਤਰੀ ਨੇ ਦੱਸਿਆ ਕੀ ਪੰਜਾਬ ਵਿੱਚ ਇਸ ਵਕਤ ਕੋਰੋਨਾ ਦੀ ਵਧਣ ਦੀ ਰਫ਼ਤਾਰ 5 ਫ਼ੀਸਦੀ ਹੈ, ਉਨ੍ਹਾਂ ਨੇ ਕੇਂਦਰ ਨੂੰ ਅਪੀਲ ਕੀਤੀ ਸੀ ਕੀ ਉਹ ਸਾਰੀ ਉਮਰ ਦੇ ਲੋਕਾਂ ਦੇ ਲਈ ਵੈਕਸੀਨ ਨੂੰ ਮਨਜ਼ੂਰੀ ਦੇਣ, ਸਿਰਫ਼ ਇੰਨਾਂ ਹੀ ਨਹੀਂ ਮੁੱਖ ਮੰਤਰੀ ਕੈਪਟਨ ਨੇ ਕਿਹਾ ਕੰਮ ਦੇ ਅਧਾਰ 'ਤੇ ਲੋਕਾਂ ਨੂੰ ਵੈਕਸੀਨ ਦਾ ਡੋਜ਼ ਦਿੱਤਾ ਜਾਵੇ, ਜਿਸ ਵਿੱਚ ਸਕੂਲ, ਕਾਲਜ ਦੇ ਵਿਦਿਆਰਥੀ ਅਤੇ ਅਧਿਆਪਕ, ਜੱਜ, ਬੱਸ ਡਰਾਈਵਰ, ਕੰਡਕਟਰ, ਪੰਚ, ਸਰਪੰਚ,ਮੇਅਰ, ਨਗਰ ਨਿਗਰ ਦੇ ਅਧਿਕਾਰੀ, MLA ਅਤੇ MP ਸ਼ਾਮਲ ਨੇ, ਕੈਪਟਨ ਅਮਰਿੰਦਰ ਸਿੰਘ ਨੇ ਅਦਾਲਤਾਂ ਵੀ ਜਲਦ ਖ਼ੋਲਣ ਦੀ ਅਪੀਲ ਕੀਤੀ ਹੈ  

ਮੁੱਖ ਮੰਤਰੀ ਨੇ ਕੋਵਿਡ 'ਤੇ ਹੈਰਾਨਕੁਨ ਖ਼ੁਲਾਸਾ ਕੀਤਾ 

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ ਨੂੰ ਲੈਕੇ ਹੈਰਾਨਕੁਨ ਖ਼ੁਲਾਸਾ ਕੀਤਾ ਉਨ੍ਹਾਂ ਕਿਹਾ ਹੈਰਾਨੀ ਦੀ ਗੱਲ ਇਹ ਹੈ ਕੀ ਸਭ ਤੋਂ ਵਧ ਨੌਜਵਾਨ ਕੋਰੋਨਾ ਦਾ ਪੰਜਾਬ ਵਿੱਚ ਸ਼ਿਕਾਰ ਹੋ ਰਹੇ ਨੇ ਸਿਰਫ਼ ਇੰਨਾਂ ਹੀ ਨਹੀਂ ਮੁੱਖ ਮੰਤਰੀ ਨੇ ਅਜਿਹੇ ਹਾਲਾਤਾਂ ਨੂੰ ਚਿੰਤਾਜਨਕ ਕਰਾਰ ਦਿੱਤਾ,ਮੁੱਖ ਮੰਤਰੀ ਨੇ ਕਿਹਾ 50 ਫ਼ੀਸਦੀ ਕੇਸ 30 ਸਾਲ ਤੋਂ ਘੱਟ ਉਮਰ ਦੇ ਲੋਕਾਂ ਵਿੱਚ ਵੇਖੇ ਜਾ ਰਹੇ ਨੇ, ਜਿਸ 'ਤੇ ਸਾਨੂੰ ਕੰਮ ਕਰਨ ਦੀ ਜ਼ਰੂਰਤ ਹੈ, ਉਨ੍ਹਾਂ ਕਿਹਾ ਪੰਜਾਬ ਵਿੱਚ ਕੋਰੋਨਾ ਦਾ ਰੋਜ਼ਾਨਾ ਅੰਕੜਾ 1843 ਪਹੁੰਚ ਚੁੱਕਾ ਹੈ  ਅਤੇ  43 ਲੋਕਾਂ ਦੀ ਇੱਕ ਵਿੱਚ ਮੌਤ ਹੋਈ ਸੀ,ਮੁੱਖ ਮੰਤਰੀ ਨੇ ਸੁਖਬੀਰ ਬਾਦਲ ਅਤੇ ਮਨਪ੍ਰੀਤ ਬਾਦਲ ਦੇ ਕੋਰੋਨਾ ਪੋਜ਼ੀਟਿਵ ਹੋਣ ਦਾ ਜ਼ਿਕਰ ਕਰਦੇ ਹੋਏ ਕਿਹਾ ਕੀ ਅਸੀਂ  ਕੱਲ ਤੋਂ ਹੋਰ ਸਖ਼ਤ ਨਿਯਮ ਕਰਨ ਜਾ ਰਹੇ ਹਾਂ,  ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕੀ ਉਹ ਸੂਬਾ ਸਰਕਾਰ ਨੂੰ ਡਿਜਾਸਟਰ ਫੰਡ ਦੀ ਵਰਤੋਂ ਕਰਨ ਦੀ ਮਨਜ਼ੂਰੀ ਦੇਵੇ   

 ਮੁੱਖ ਮੰਤਰੀ ਨੇ ਸੁਝਾਅ ਦਿੱਤਾ ਜਿਸ ਥਾਂ 'ਤੇ ਕੋਰੋਨਾ ਦੇ ਮਾਮਲੇ ਡਬਲ ਹੋ ਰਹੇ ਨੇ ਉਸ ਥਾਂ 'ਤੇ ਫ਼ੌਰਨ ਸਾਰੀ ਉਮਰ ਦੇ ਲੋਕਾਂ ਨੂੰ ਵੈਕਸੀਨ ਲਗਾਉਣ ਦੀ ਮਨਜ਼ੂਰੀ ਦਿੱਤੀ ਜਾਵੇ,ਮੁੱਖ ਮੰਤਰੀ ਨੇ ਕਿਹਾ ਪੰਜਾਬ ਵਿੱਚ ਕੋਰੋਨਾ ਦੀ ਪੋਜ਼ੀਟਿਵ ਰੇਟ ਜਨਵਰੀ ਵਿੱਚ 1 ਫ਼ੀਸਦੀ ਸੀ ਹੁਣ 5 ਫ਼ੀਸਦੀ ਹੋ ਗਈ ਹੈ, ਸੂਬੇ ਵਿੱਚ ਇਸ ਵਕਤ ਤੱਕ 1 ਲੱਖ 99 ਹਜ਼ਾਰ ਤੱਕ ਕੇਸ ਆ ਚੁੱਕੇ ਨੇ, 55 ਲੱਖ ਟੈਕਸ ਹੋ ਚੁੱਕ ਨੇ,  6099 ਮਰੀਜ਼ ਕੋਰੋਨਾ ਤੋਂ ਜ਼ਿੰਦਗੀ ਦੀ ਜੰਗ ਹਾਰ ਗਏ ਨੇ