ਮਾਨਸਾ 'ਚ 2 ਕਾਰਾਂ ਦਰਮਿਆਨ ਭਿਆਨਕ ਟੱਕਰ, ਇੰਨ੍ਹੇ ਲੋਕਾਂ ਦੀ ਹੋਈ ਮੌਤ

ਅਜਿਹਾ ਹੀ ਇੱਕ ਹੋਰ ਸੜਕ ਹਾਦਸਾ ਮਾਨਸਾ 'ਚ ਵਾਪਰਿਆ ਹੈ, ਜਿਥੇ ਤੇਜ਼ ਰਫ਼ਤਾਰ ਕਾਰਾਂ ਦੀ ਟੱਕਰ ਹੋ ਗਈ

ਮਾਨਸਾ 'ਚ 2 ਕਾਰਾਂ ਦਰਮਿਆਨ ਭਿਆਨਕ ਟੱਕਰ, ਇੰਨ੍ਹੇ ਲੋਕਾਂ ਦੀ ਹੋਈ ਮੌਤ
ਮਾਨਸਾ 'ਚ 2 ਕਾਰਾਂ ਦਰਮਿਆਨ ਭਿਆਨਕ ਟੱਕਰ, ਇੰਨ੍ਹੇ ਲੋਕਾਂ ਦੀ ਹੋਈ ਮੌਤ

ਦਵਿੰਦਰ ਸ਼ਰਮਾ/ਮਾਨਸਾ: ਪੰਜਾਬ ਦੀਆਂ ਸੜਕਾਂ 'ਤੇ ਆਏ ਦਿਨ ਭਿਆਨਕ ਹਾਦਸੇ ਵਾਪਰ ਰਹੇ ਹਨ, ਜਿਨ੍ਹਾਂ 'ਚ ਹੁਣ ਤੱਕ ਕਈ ਲੋਕ ਆਪਣੀਆਂ ਜਾਨਾ  ਚੁੱਕੇ ਹਨ। ਅਜਿਹਾ ਹੀ ਇੱਕ ਹੋਰ ਸੜਕ ਹਾਦਸਾ ਮਾਨਸਾ 'ਚ ਵਾਪਰਿਆ ਹੈ, ਜਿਥੇ ਤੇਜ਼ ਰਫ਼ਤਾਰ ਕਾਰਾਂ ਦੀ ਟੱਕਰ ਹੋ ਗਈ,ਜਿਨ੍ਹਾਂ 'ਚ 2 ਲੋਕਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਲੋਕ ਜ਼ਖਮੀ ਹੋ ਗਏ ਹਨ। 

ਦੱਸਿਆ ਜਾ ਰਿਹਾ ਹੈ ਕਿ ਜ਼ਖਮੀਆਂ ਨੂੰ ਨੇੜਲੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ, ਜਿਥੇ ਉਹਨਾਂ ਦਾ ਇਲਾਜ਼ ਚੱਲ ਰਿਹਾ ਹੈ। ਇਸ ਹਾਦਸੇ ਦੇ ਚਸ਼ਮਦੀਦਾਂ ਮੁਤਾਬਕ ਦੋਵੇਂ ਗੱਡੀਆਂ ਲੰਘਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ, ਜਿਸ ਕਾਰਨ ਇਹ ਟੱਕਰ ਹੋ ਗਈ। ਉਹਨਾਂ ਮੁਤਾਬਕ ਇਸ ਹਾਦਸੇ 'ਚ ਕਈ ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। 

ਤੁਹਾਨੂੰ ਦੱਸ ਦੇਈਏਕਿ ਪੰਜਾਬ 'ਚ ਸੜਕੀ ਹਾਦਸਿਆਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ, ਜਿਸ ਦਾ ਮੁੱਖ ਕਾਰਨ ਤੇਜ਼ ਰਫਤਾਰ ਹੈ। ਇਹਨਾਂ ਹਾਦਸਿਆਂ 'ਚ ਕਈ ਮਾਵਾਂ ਦੇ ਪੁੱਤ ਮੌਤ ਦੇ ਘਾਟ ਉਤਰ ਚੁੱਕੇ ਹਨ, ਕਿਹਾ ਜਾ ਸਕਦਾ ਹੈ ਕਿ ਫਿਰ ਵੀ ਲੋਕ ਤੇਜ਼ ਰਫ਼ਤਾਰੀ ਤੋਂ ਗੁਰੇਜ਼ ਕਰਦੇ ਨਜ਼ਰ ਨਹੀਂ ਆ ਰਹੇ ਤੇ ਵਾਰ-ਵਾਰ ਉਹਨਾਂ ਗਲਤੀਆਂ ਨੂੰ ਦੁਹਰਾਇਆ ਜਾ ਰਿਹਾ ਹੈ। 

Watch Live Tv-