ਧਰਮਸੋਤ ਦੇ ਬਿਆਨ 'ਤੇ ਸਿਆਸੀ ਘਮਸਾਣ, ਕੈਬਨਿਟ ਮੰਤਰੀ ਨੇ ਅਕਾਲੀ ਦਲ ਨੂੰ ਦਿੱਤਾ ਇਹ ਜਵਾਬ, ਕਿਹਾ...
Advertisement

ਧਰਮਸੋਤ ਦੇ ਬਿਆਨ 'ਤੇ ਸਿਆਸੀ ਘਮਸਾਣ, ਕੈਬਨਿਟ ਮੰਤਰੀ ਨੇ ਅਕਾਲੀ ਦਲ ਨੂੰ ਦਿੱਤਾ ਇਹ ਜਵਾਬ, ਕਿਹਾ...

'ਖਿਸਕੀ ਜ਼ਮੀਨ 'ਤੇ ਮੁੜ ਕਾਬਜ਼ ਹੋਣ ਲਈ SAD ਕਰ ਰਿਹਾ ਸਿਆਸਤ'

 

ਫਾਈਲ ਫੋਟੋ

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਵੱਲੋਂ ਸਾਧੂ ਸਿੰਘ ਧਰਮਸੋਤ 'ਤੇ ਲਗਾਏ ਗਏ ਇਲਜ਼ਾਮ 'ਤੇ ਹੁਣ ਖੁਦ ਧਰਮਸੋਤ ਨੇ ਅਕਾਲੀ ਦਲ ਨੂੰ ਜਵਾਬ ਦਿੱਤਾ ਹੈ। ਉਹਨਾਂ ਅਕਾਲੀ ਦਲ ਨੂੰ ਕਿਹਾ ਕਿ ਅਕਾਲੀ ਦਲ ਇਸ ਮਾਮਲੇ 'ਤੇ ਸਿਆਸਤ ਕਰ ਰਿਹਾ ਹੈ ਤੇ ਉਹ ਖਿਸਕੀ ਜ਼ਮੀਨ 'ਤੇ ਮੁੜ ਕਾਬਜ਼ ਹੋਣ ਲਈ ਸਿਆਸਤ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਤੁਲਨਾ ਕਿਸੇ ਨਾਲ ਵੀ ਨਹੀਂ ਹੋ ਸਕਦੀ। 

ਤੁਹਾਨੂੰ ਦੱਸ ਦੇਈਏ ਕਿ ਬੀਤੇ ਦਿਨ  ਪਟਿਆਲਾ 'ਚ ਹੋਏ ਸਰਕਾਰੀ ਪ੍ਰੋਗਰਾਮ 'ਚ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਲੋਕਾਂ ਨੂੰ ਸਬੋਧਨ ਕੀਤਾ। ਆਪਣੇ ਸੰਬੋਧਨ 'ਚ ਸਾਧੂ ਸਿੰਘ ਧਰਮਸੋਤ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜ਼ਿਕਰ ਕੀਤਾ ਸੀ। 

ਕੀ ਕਿਹਾ ਸੀ ਧਰਮਸੋਤ ਨੇ ?

ਦਰਅਸਲ, ਸਾਧੂ ਸਿੰਘ ਧਰਮਸੋਤ ਨੇ ਕਿਹਾ ਸੀ ਕਿ ਸ੍ਰੀ ਗੁਰੂ ਨਾਨਕ ਨੂੰ ਦੁਨੀਆ ਐਵੇਂ ਹੀ ਨਹੀਂ ਪੂਜਦੀ, ਅੱਜ ਗੁਰੂ ਨਾਨਕ ਦੇ ਮਿਸ਼ਨ ਨੂੰ ਦੁਨੀਆ 'ਚ ਮਾਨਤਾ ਹੈ, ਤੇ ਪੰਜਾਬ ਦੇ ਬੱਬਰ ਸ਼ੇਰ ਕੈਪਟਨ ਅਮਰਿੰਦਰ ਦਾ ਨਾਮ ਐਵੇ ਨਹੀਂ ਹੈ, ਅੱਜ ਦੀ ਜਵਾਨੀ ਦਾ ਰਾਖਾ, ਕਿਸਾਨੀ ਦਾ ਰਾਖਾ ਤੇ ਪਾਣੀਆਂ ਦਾ ਰਾਖਾ ਕੇਵਲ ਕੈਪਟਨ ਅਮਰਿੰਦਰ ਸਿੰਘ ਹੈ। 

ਅਕਾਲੀ ਦਲ ਵੱਲੋਂ ਤੰਜ- 

ਧਰਮਸੋਤ ਦੇ ਇਸ ਬਿਆਨ 'ਤੇ ਅਕਾਲੀ ਦਲ ਨੇ ਕਾਂਗਰਸ ਖਿਲਾਫ ਮੋਰਚਾ ਖੋਲ ਦਿੱਤਾ ਹੈ। ਅਕਾਲੀ ਦਲ ਵੱਲੋਂ ਸਾਧੂ ਸਿੰਘ ਧਰਮਸੋਤ ਦੇ ਇਸ ਬਿਆਨ ਨੂੰ ਸ਼ਰਮਨਾਕ ਦੱਸਿਆ ਜਾ ਰਿਹਾ ਹੈ ਤੇ ਧਰਮਸੋਤ ਨੂੰ ਕੈਬਨਿਟ ਨੂੰ ਬਾਹਰ ਕੱਢਣ ਦੀ ਮੰਗ ਕੀਤੀ ਜਾ ਰਹੀ ਹੈ। 

Watch Live TV-

 

 

 

 

 

Trending news