ਕਰਨਾਲ ਮੋਰਚੇ 'ਤੇ ਬੈਠੇ ਕਿਸਾਨਾਂ ਦੀ SGPC ਵੱਲੋਂ ਕੀਤੀ ਜਾ ਰਹੀ ਹੈ ਮੱਦਦ
Advertisement

ਕਰਨਾਲ ਮੋਰਚੇ 'ਤੇ ਬੈਠੇ ਕਿਸਾਨਾਂ ਦੀ SGPC ਵੱਲੋਂ ਕੀਤੀ ਜਾ ਰਹੀ ਹੈ ਮੱਦਦ

ਕਰਨਾਲ ਜ਼ਿਲ੍ਹੇ ਵਿੱਚ ਮਿੰਨੀ ਸਕੱਤਰੇਤ ਨੂੰ ਬਾਹਰ ਮੋਰਚਾ ਲਗਾ ਕੇ ਬੈਠੇ ਕਿਸਾਨਾਂ ਦੀ ਮਦਦ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਮਣੇ ਆਈ ਹੈ. ਕਮੇਟੀ ਨੇ ਕਰਨਾਲ ਵਿਖੇ ਆਪਣੇ ਤਿੰਨ ਗੁਰਦੁਆਰਾ ਸਾਹਿਬ ਤੋਂ ਕਿਸਾਨਾਂ ਦੇ  ਲਈ ਲੰਗਰ ਸੇਵਾ ਸ਼ੁਰੂ ਕਰਵਾਈ ਹੈ.

ਕਰਨਾਲ ਮੋਰਚੇ 'ਤੇ ਬੈਠੇ ਕਿਸਾਨਾਂ ਦੀ SGPC ਵੱਲੋਂ ਕੀਤੀ ਜਾ ਰਹੀ ਹੈ ਮੱਦਦ

ਚੰਡੀਗੜ੍ਹ : ਕਰਨਾਲ ਜ਼ਿਲ੍ਹੇ ਵਿੱਚ ਮਿੰਨੀ ਸਕੱਤਰੇਤ ਨੂੰ ਬਾਹਰ ਮੋਰਚਾ ਲਗਾ ਕੇ ਬੈਠੇ ਕਿਸਾਨਾਂ ਦੀ ਮਦਦ ਦੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਾਹਮਣੇ ਆਈ ਹੈ. ਕਮੇਟੀ ਨੇ ਕਰਨਾਲ ਵਿਖੇ ਆਪਣੇ ਤਿੰਨ ਗੁਰਦੁਆਰਾ ਸਾਹਿਬ ਤੋਂ ਕਿਸਾਨਾਂ ਦੇ  ਲਈ ਲੰਗਰ ਸੇਵਾ ਸ਼ੁਰੂ ਕਰਵਾਈ ਹੈ. ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਾਰੇ ਗੁਰਦੁਆਰਿਆਂ ਦੇ ਵਿਚ ਪੂਰਾ ਸਟਾਫ ਭੇਜ ਦਿੱਤਾ ਗਿਆ ਹੈ. ਉਥੇ ਖਾਣ ਪੀਣ ਦੇ ਸਾਮਾਨ ਦੇ ਇਲਾਵਾ ਚਾਅ ਬਿਸਤਰੇ ਅਤੇ ਦਵਾਈਆਂ ਵੀ ਕਮੇਟੀ ਉਪਲੱਬਧ ਕਰਵਾਏਗੀ ਅੰਦੋਲਨ ਵਿੱਚ ਡਟੇ ਕਿਸਾਨਾਂ ਨੂੰ ਜੋ ਵੀ ਮਦਦ ਚਾਹੀਦੀ ਹੈ.ਕਮੇਟੀ  ਹਰ ਹਾਲਤ ਵਿੱਚ ਉਨ੍ਹਾਂ ਨੂੰ ਦੇਵੇਗੀ.

ਇਸ ਦਾ ਅੈਲਾਨ ਕਰਦੇ ਹੋਏ ਬੀਬੀ ਜਗੀਰ ਕੌਰ ਨੇ ਕਿਸਾਨ ਅੰਦੋਲਨ ਉੱਤੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਚੁੱਪੀ ਉੱਤੇ ਸਵਾਲ ਖੜ੍ਹੇ ਕੀਤੇ ਹਨ. ਉਨ੍ਹਾਂ ਨੇ ਕਿਹਾ ਕਿ 11 ਮਹੀਨੇ ਤੋਂ ਜ਼ਿਆਦਾ ਵਕਤ ਚੱਲ ਰਹੇ ਕਿਸਾਨ ਅੰਦੋਲਨ ਨਾਲ ਦੇਸ਼ ਦੇ ਲੋਕਾਂ ਵਿੱਚ ਰੋਸ ਅਤੇ ਬੇਚੈਨੀ ਦਾ ਮਾਹੌਲ  ਹੈ.  ਉਨ੍ਹਾਂ ਨੇ ਪੰਜਾਬ ਵਿੱਚ ਅਕਾਲੀ ਦਲ ਦੀ ਰੈਲੀ ਦੇ ਵਿਰੋਧ ਵਿਚ ਕੇਂਦਰ ਸਰਕਾਰ ਦਾ ਹੱਥ ਕਰਾਰ ਦਿੱਤਾ ਕੇਂਦਰ ਦੀ ਏਜੰਸੀਆਂ ਦੂਜੀ ਪਾਰਟੀਆਂ ਦੇ ਜ਼ਰੀਏ ਪੰਜਾਬ ਦੇ ਵਿੱਚ ਗਡ਼ਬਡ਼ੀ ਕਰਾਉਣਾ ਚਾਹੁੰਦੀਆਂ ਹਨ. ਪੰਜਾਬ ਦਾ ਮਾਹੌਲ ਖਰਾਬ ਕਰਕੇ ਕੇਂਦਰ ਨੂੰ ਚੋਣਾਂ ਟਾਲਣ ਅਤੇ ਰਾਸ਼ਟਰਪਤੀ ਰਾਜ ਲਗਾਉਣ ਦਾ ਮੌਕਾ ਮਿਲ ਜਾਏਗਾ. ਇਸ ਤੋਂ ਬਾਅਦ  ਇਸ ਤੋਂ ਬਾਅਦ ਹੀ ਕੇਂਦਰ ਵਿਵਾਦਿਤ ਖੇਤੀ ਕਾਨੂੰਨ ਸੁਧਾਰ ਨੂੰ ਵੀ ਇੱਥੇ ਲਾਗੂ ਕਰ ਸਕਦਾ ਹੈ. ਇਸ ਲਈ ਹਰ ਪੰਜਾਬੀ ਨੂੰ ਮਾਹੌਲ ਖ਼ਰਾਬ ਕਰਨ ਵਾਲਿਆਂ ਤੋਂ ਸਾਵਧਾਨ ਰਹਿਣ ਦੀ ਜ਼ਰੂਰਤ ਹੈ.

ਬੀਬੀ ਜਗੀਰ ਕੌਰ ਨੇ ਕਿਹਾ ਕਿ ਧਾਰਮਿਕ ਸੰਸਥਾ ਦੀ ਪ੍ਰਧਾਨ ਹੈ ਫਿਰ ਵੀ ਪੰਜਾਬ ਦੇ ਲੋਕਾਂ ਦੀ ਮੁਸੀਬਤ ਹੱਲ ਕਰਨਾ ਜ਼ਰੂਰੀ ਹੈ. ਉਨ੍ਹਾਂ ਨੇ ਕਿਹਾ ਕਿ ਜਦੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੇ ਜ਼ਰੀਏ ਉਨ੍ਹਾਂ ਨੂੰ ਕਰਨਾਲ ਵਿੱਚ ਕਿਸਾਨਾਂ ਦੀ ਪ੍ਰੇਸ਼ਾਨੀ ਪਤਾ ਚੱਲੀ ਤਾਂ ਉਹ ਤੁਰੰਤ ਗੁਰਦੁਆਰੇ ਗੁਰਦੁਆਰੇ ਦੇ ਵੱਲੋਂ ਲੰਗਰ ਦੀ ਵਿਵਸਥਾ ਕਰਵਾਈ ਗਈ. ਪੰਜਾਬ ਦੇ ਵਿੱਚ ਇਸ ਦੇ ਭਲੇ ਲਈ ਇੱਥੇ ਪੰਥਕ ਸਰਕਾਰ ਜ਼ਰੂਰੀ ਇਸ ਦੇ ਲਈ ਅਕਾਲੀ ਦਲ ਹੀ ਲੋਕਾਂ ਦੇ ਨਾਲ ਜੁੜ ਸਕਦਾ ਹੈ

Trending news