ਇਨਸਾਨੀਅਤ ਹੋਈ ਸ਼ਰਮਸਾਰ, 21 ਦਿਨਾਂ ਦੀ ਬੱਚੀ ਨੂੰ ਡੱਬੇ 'ਚ ਬੰਦ ਕਰਕੇ ਕੀਤਾ ਗੰਗਾ ਦੇ ਹਵਾਲੇ!

ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ ਕਹਿੰਦੇ ਹਨ ਜਿਸਦੇ ਉੱਤੇ ਪਰਮਾਤਮਾ ਦਾ ਹੱਥ ਹੁੰਦਾ ਹੈ ਉਸ ਨੂੰ ਕੋਈ ਵੀ ਮਾਰ ਨਹੀਂ ਸਕਦਾ. ਅਜਿਹੀ ਇਕ ਘਟਨਾ ਸਾਹਮਣੇ ਆਈ ਹੈ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਤੋਂ. ਜਿਥੇ ਇਕ ਕਲਯੁਗੀ ਮਾਂ ਨੇ ਆਪਣੀ ਬੱਚੀ  ਨੂੰ ਗੰਗਾ ਨਦੀ ਵਿਚ ਇਕ ਲੱਕੜੀ ਦੇ ਬਕਸੇ ਚ ਰੱਖ ਕੇ  ਬਹਾ ਦਿੱਤਾ.

ਇਨਸਾਨੀਅਤ ਹੋਈ ਸ਼ਰਮਸਾਰ, 21 ਦਿਨਾਂ ਦੀ ਬੱਚੀ ਨੂੰ ਡੱਬੇ 'ਚ ਬੰਦ ਕਰਕੇ ਕੀਤਾ ਗੰਗਾ ਦੇ ਹਵਾਲੇ!

ਦਿੱਲੀ : ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ ਕਹਿੰਦੇ ਹਨ ਜਿਸਦੇ ਉੱਤੇ ਪਰਮਾਤਮਾ ਦਾ ਹੱਥ ਹੁੰਦਾ ਹੈ ਉਸ ਨੂੰ ਕੋਈ ਵੀ ਮਾਰ ਨਹੀਂ ਸਕਦਾ. ਅਜਿਹੀ ਇਕ ਘਟਨਾ ਸਾਹਮਣੇ ਆਈ ਹੈ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਤੋਂ. ਜਿਥੇ ਇਕ ਕਲਯੁਗੀ ਮਾਂ ਨੇ ਆਪਣੀ ਬੱਚੀ  ਨੂੰ ਗੰਗਾ ਨਦੀ ਵਿਚ ਇਕ ਲੱਕੜੀ ਦੇ ਬਕਸੇ ਚ ਰੱਖ ਕੇ  ਬਹਾ ਦਿੱਤਾ. ਇੰਨਾ ਹੀ ਨਹੀਂ ਉਸ ਡੱਬੇ ਵਿਚ ਦੇਵੀ ਦੇਵਤਿਆਂ ਦੀਆਂ ਫੋਟੋਆਂ ਵੀ ਲੱਗਿਆਂ ਸਨ. ਪਿੰਡ ਵਾਲਿਆਂ ਨੇ ਜਦ ਉਸ ਬਕਸੇ ਨੂੰ ਖੋਲ੍ਹਿਆ ਤਾਂ ਉਨ੍ਹਾਂ ਦੀਆਂ ਅੱਖਾਂ ਫਟੀਆਂ ਰਹਿ ਗਈਆਂ.  ਉਸ ਡੱਬੇ ਵਿੱਚ ਬੱਚੀ ਰੋ ਰਹੀ ਸੀ ਅਤੇ ਸੁਰੱਖਿਅਤ ਸੀ.  

ਇਹ ਮਾਮਲਾ ਗਾਜੀਪੁਰ ਸ਼ਹਿਰ ਦੇ ਦਦਰੀ ਘਾਟ ਦਾ ਹੈ ਜਿੱਥੇ ਗੰਗਾ ਵਿੱਚ ਤੈਰਦਾ ਹੋਇਆ ਇੱਕ ਲੱਕੜ ਦਾ ਬਕਸਾ ਮਿਲਿਆ. ਉਸ ਵਿੱਚੋਂ ਬੱਚੀ ਬਰਾਮਦ ਹੋਈ ਹੈ. ਉਸ ਬਕਸੇ ਵਿਵੇਚਕ ਜਨਮ ਕੁੰਡਲੀ ਵੀ ਰੱਖੀ ਗਈ ਸੀ. ਜਿਸਦੇ ਵਿਚ ਬੱਚੀ ਦਾ ਨਾਂ ਗੰਗਾ ਦੱਸਿਆ ਗਿਆ ਹੈ ਬੱਚੀ ਸੁਰੱਖਿਅਤ ਹੈ ਅਤੇ ਪੁਲਸ ਬੱਚੀ  ਨੂੰ ਆਸ਼ਾ ਜੋਤੀ ਕੇਂਦਰ ਲੈ ਗਈ ਹੈ.  ਜਨਮ ਕੁੰਡਲੀ ਦੇ ਮੁਤਾਬਕ ਬੱਚੀ ਦੀ ਜਨਮ ਤਰੀਕ ਪੱਚੀ ਮਈ ਹੈ ਅਤੇ ਉਸ ਦਾ ਨਾਮ ਗੰਗਾ ਹੈ. ਸਥਾਨਕ ਲੋਕਾਂ ਦੀ ਮੰਨੀਏ ਤਾਂ ਉਨ੍ਹਾਂ ਨੂੰ ਇਹ ਮਾਮਲਾ ਜਾਦੂ ਟੂਣੇ ਨਾਲ ਜੁਡ਼ਿਆ ਹੋਇਆ ਲੱਗ ਰਿਹਾ ਹੈ.  ਮਾਹਰਾਂ ਦਾ ਕਹਿਣਾ ਹੈ ਕਿ ਅੰਧਵਿਸ਼ਵਾਸ ਦੇ ਚੱਲਦੇ ਤਾਂਤਰਿਕ ਆਪਣੀ ਪੂਜਾ ਨੂੰ ਪੂਰਾ ਕਰਨ ਦੇ ਲਈ ਨਵਜਾਤ ਬੱਚਿਆਂ ਨੂੰ ਗੰਗਾ ਵਿੱਚ ਜ਼ਿੰਦਾ ਬਹਾ ਦਿੰਦੇ ਹਨ. ਤੇ ਸਿੱਧੀ ਪ੍ਰਾਪਤ ਕਰਨ ਦਾ ਤਰੀਕਾ ਅਪਣਾਉਂਦੇ ਹਨ.  ਸੂਤਰਾਂ ਦੇ ਮੁਤਾਬਕ ਬੱਚੀ ਦਾ ਮੈਡੀਕਲ ਕਰਵਾਕੇ ਉਸ ਦੇ ਘਰਵਾਲਿਆਂ ਦੀ  ਤਲਾਸ਼ ਵੀ ਕੀਤੀ ਜਾ ਰਹੀ ਹੈ