ਗੁਰਮਤਿ ਸਿੱਖਿਆ ਲੈ ਰਹੇ ਵਿਦਿਆਰਥੀਆਂ ਨੂੰ ਬਾਲ ਵਿਕਾਸ ਵਿਭਾਗ ਵੱਲੋ ਕੀਤਾ ਗਿਆ ਸ਼ਿਫਟ, ਜਾਣੋ ਕਿਉਂ ਹੋਈ ਕਾਰਵਾਈ
Advertisement

ਗੁਰਮਤਿ ਸਿੱਖਿਆ ਲੈ ਰਹੇ ਵਿਦਿਆਰਥੀਆਂ ਨੂੰ ਬਾਲ ਵਿਕਾਸ ਵਿਭਾਗ ਵੱਲੋ ਕੀਤਾ ਗਿਆ ਸ਼ਿਫਟ, ਜਾਣੋ ਕਿਉਂ ਹੋਈ ਕਾਰਵਾਈ

ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਇੱਕ ਡੇਰੇ ਵਿਚ ਗੁਰਮਤਿ ਸਿੱਖਿਆ ਲੈ ਰਹੇ ਵਿਦਿਆਰਥੀਆਂ ਨੂੰ ਰੈਸਕਿਊ ਕੀਤਾ ਗਿਆ ਹੈ.ਇੱਥੇ ਲੜਕੇ ਅਤੇ ਲੜਕੀਆਂ ਨੂੰ ਇਕੱਠਿਆਂ ਹੀ ਰੱਖਿਆ ਜਾ ਰਿਹਾ ਸੀ. ਬੱਚਿਆਂ ਦੀ ਉਮਰ 8 ਸਾਲ ਤੋਂ 15 ਸਾਲ ਦੇ ਵਿਚ ਦੱਸੀ ਜਾ ਰਹੀ ਹੈ.

ਗੁਰਮਤਿ ਸਿੱਖਿਆ ਲੈ ਰਹੇ ਵਿਦਿਆਰਥੀਆਂ ਨੂੰ ਬਾਲ ਵਿਕਾਸ ਵਿਭਾਗ ਵੱਲੋ ਕੀਤਾ ਗਿਆ ਸ਼ਿਫਟ, ਜਾਣੋ ਕਿਉਂ ਹੋਈ ਕਾਰਵਾਈ

ਬਿਮਲ ਸ਼ਰਮਾ/ ਸ਼੍ਰੀ ਆਨੰਦਪੁਰ ਸਾਹਿਬ : ਗੁਰੂ ਨਗਰੀ ਸ੍ਰੀ ਅਨੰਦਪੁਰ ਸਾਹਿਬ ਦੇ ਇੱਕ ਡੇਰੇ ਵਿਚ ਗੁਰਮਤਿ ਸਿੱਖਿਆ ਲੈ ਰਹੇ ਵਿਦਿਆਰਥੀਆਂ ਨੂੰ ਰੈਸਕਿਊ ਕੀਤਾ ਗਿਆ ਹੈ.ਇੱਥੇ ਲੜਕੇ ਅਤੇ ਲੜਕੀਆਂ ਨੂੰ ਇਕੱਠਿਆਂ ਹੀ ਰੱਖਿਆ ਜਾ ਰਿਹਾ ਸੀ. ਬੱਚਿਆਂ ਦੀ ਉਮਰ 8 ਸਾਲ ਤੋਂ 15 ਸਾਲ ਦੇ ਵਿਚ ਦੱਸੀ ਜਾ ਰਹੀ ਹੈ. ਇੰਨੀ ਠੰਡ ਦੇ ਵਿਚ ਸਿਰਫ 2 ਟੇਂਟ ਲਗਾ ਕੇ ਹੀ ਬੱਚਿਆਂ ਨੂੰ ਰਖਿਆ ਗਿਆ ਸੀ. ਜਿਸਦੀ ਜਾਣਕਾਰੀ ਐਸਡੀਐਮ ਵੱਲੋਂ ਜਿਲ੍ਹਾ ਬਾਲ ਵਿਕਾਸ ਅਫਸਰ ਨੂੰ ਦਿੱਤੀ ਗਈ. 

ਇਸ ਸਬੰਧੀ ਜਾਣਕਾਰੀ ਦਿੰਦਿਆਂ ਜਿਲ੍ਹਾ ਬਾਲ ਵਿਕਾਸ ਅਫਸਰ ਰਜਿੰਦਰ ਕੌਰ ਨੇ ਦੱਸਿਆ ਕਿ ਐਸਡੀਐਮ ਕਨੂੰ ਗਰਗ ਵਲੋ ਉਹਨਾਂ ਨੂੰ ਦੱਸਿਆ ਗਿਆ ਕਿ ਇਸ ਡੇਰੇ ਵਿਚ ਕੁਛ ਬਚੇ ਰਹੀ ਰਹੇ ਹਨ।  ਇਹ ਬਿਲਡਿੰਗ ਰਹਿਣ ਦੇ ਲਿਹਾਜ ਨਾਲ ਠੀਕ ਨਹੀਂ ਹੈ. ਉਹਨਾਂ ਵਲੋਂ ਪ੍ਰਬੰਧਕ ਦੇ ਨਾਲ ਇਸ ਬਾਰੇ ਗੱਲਬਾਤ ਕੀਤੀ ਗਈ ਹੈ, ਜਿਸ ਤੋਂ ਬਾਅਦ ਬੱਚਿਆਂ ਨੂੰ ਇਥੋਂ ਬਾਬਾ ਵਿਸਾਖਾ ਸਿੰਘ ਡੇਰੇ ਵਿਚ ਸ਼ਿਫਟ ਕੀਤਾ ਜਾ ਰਿਹਾ ਹੈ. ਬੱਚਿਆਂ  ਦੇ ਮਾਪਿਆਂ ਨਾਲ ਗੱਲ ਕਰਕੇ ਬੱਚੇ  ਉਹਨਾਂ ਨੂੰ ਸੌਂਪ ਦਿੱਤੇ ਜਾਣਗੇ ਪਰ ਇਸ ਬਿਲਡਿੰਗ ਵਿਚ ਨਹੀਂ ਰਹਿਣਗੇ। 
 ਉਨ੍ਹਾਂ ਕਿਹਾ ਕਿ ਕੇਵਲ ਦੋ ਟੈਂਟ ਲਗਾ ਕੇ ਬੱਚਿਆਂ।

ਪ੍ਰਬੰਧਕਾਂ ਦਾ ਕੀ ਹੈ ਕਹਿਣਾ?
 ਜਾਣਕਾਰੀ ਦਿੰਦੇ ਹੋਏ ਡੇਰੇ ਦੇ ਪ੍ਰਬੰਧਕ ਮਨਪ੍ਰੀਤ ਸਿੰਘ ਦੱਸਿਆ ਕਿ ਉਹ ਪਿਛਲੇ 6 ਮਹੀਨੇ ਤੋਂ ਇਥੇ ਹਾਂ ਤੇ ਬੱਚਿਆਂ ਨੂੰ ਕਥਾ ਕੀਰਤਨ ਤੇ ਸੰਥਿਆ ਸਿਖਾਈ ਜਾਂਦੀ ਸੀ।
ਬੱਚੇ ਮਾਪਿਆਂ ਦੀ ਸਹਿਮਤੀ ਨਾਲ ਇਥੇ ਰਹਿ ਰਹੇ ਸੀ। 

WATCH LIVE TV
 

Trending news