ਇੰਨਾ ਮੁੱਦਿਆਂ ਨੂੰ ਲੈਕੇ 10 ਅਗਸਤ ਨੂੰ ਪੰਥਕ ਦਲ CM ਕੈਪਟਨ ਦੇ ਘਰ ਦਾ ਕਰਨਗੇ ਘਿਰਾਓ

ਸਿੱਖ ਪੰਥ ਨਾਲ ਜੁੜੇ ਵੱਖ-ਵੱਖ ਮੁੱਦਿਆਂ ਨੂੰ ਲੈਕੇ ਸਿੱਖ ਜਥੇਬੰਦੀਆਂ ਕਰਨਗੀਆਂ ਮੁੱਖ ਮੰਤਰੀ ਕੈਪਟਨ ਦਾ ਘਿਰਾਓ

ਇੰਨਾ ਮੁੱਦਿਆਂ ਨੂੰ ਲੈਕੇ 10 ਅਗਸਤ ਨੂੰ ਪੰਥਕ ਦਲ CM ਕੈਪਟਨ ਦੇ ਘਰ ਦਾ ਕਰਨਗੇ ਘਿਰਾਓ
ਸਿੱਖ ਪੰਥ ਨਾਲ ਜੁੜੇ ਵੱਖ-ਵੱਖ ਮੁੱਦਿਆਂ ਨੂੰ ਲੈਕੇ ਸਿੱਖ ਜਥੇਬੰਦੀਆਂ ਕਰਨਗੀਆਂ ਮੁੱਖ ਮੰਤਰੀ ਕੈਪਟਨ ਦਾ ਘਿਰਾਓ

ਦੇਵਾਨੰਦ/ਫ਼ਰੀਦਕੋਟ : 10 ਅਗਸਤ ਨੂੰ ਸਿੱਖ ਮਸਲਿਆਂ 'ਤੇ ਪੰਥਕ ਦਲਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Captain Amarinder Singh) ਖ਼ਿਲਾਫ਼ ਪ੍ਰਦਰਸ਼ਨ (Protest) ਕਰਨ ਦਾ ਐਲਾਨ ਕੀਤਾ ਹੈ, ਫ਼ਰੀਦਕੋਟ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ,( Akali Dal Amritsasr) ਯੂਨਾਇਟਿਡ ਅਕਾਲੀ ਦਲ,(United Akali Dal) ਦਲ ਖ਼ਾਲਸਾ (Dal Khalsa) ਵੱਲੋਂ ਸਾਂਝੇ ਤੌਰ 'ਤੇ ਮੁੱਖ ਮੰਤਰੀ ਦੇ ਪਟਿਆਲਾ ਵਾਲੇ ਘਰ ਮੋਤੀ ਮਹਿਲ (Moti Mehal) ਦਾ ਘਿਰਾਓ ਕਰਨ ਦਾ ਫ਼ੈਸਲਾ ਲਿਆ ਗਿਆ ਹੈ,ਪ੍ਰਦਰਸ਼ਨ 10 ਅਗਸਤ ਨੂੰ 11 ਵਜੇ ਫੁਹਾਰਾ ਚੌਕ ਤੋਂ ਸ਼ੁਰੂ ਹੋਵੇਗਾ 

ਇੰਨਾ ਮੁੱਦਿਆਂ 'ਤੇ ਪੰਥਕ ਦਲਾਂ ਵੱਲੋਂ ਪ੍ਰਦਰਸ਼ਨ 

ਪੰਥਕ ਦਲ ਬਰਗਾੜੀ ਮੋਰਚੇ ਦੌਰਾਨ ਕਾਂਗਰਸ ਦੇ ਮੰਤਰੀਆਂ ਵੱਲੋਂ ਮੰਗਾ ਮੰਨਣ ਦੇ ਬਾਵਜੂਦ ਹੁਣ ਤੱਕ ਕੋਈ ਠੋਕ ਕਾਰਵਾਹੀ ਨਾ ਕਰਨ ਤੋਂ ਨਰਾਜ਼ ਨੇ, ਇਸ ਦੇ ਨਾਲ ਪੁਲਿਸ ਵੱਲੋਂ ਪੰਜਾਬ ਵਿੱਚ  UAPA ਕਾਨੂੰਨ 'ਤੇ ਤਹਿਤ ਸਿੱਖ ਨੌਜਵਾਨਾਂ ਦੀ ਗਿਰਫ਼ਤਾਰੀ ਦਾ ਵੀ ਵਿਰੋਧ ਕਰ ਰਹੇ ਨੇ,ਸਿਰਫ਼ ਇੰਨਾ ਹੀ ਨਹੀਂ ਬੇਅਦਬੀ ਮਾਮਲੇ ਵਿੱਚ ਗਿਰਫ਼ਤਾਰ ਡੇਰਾ ਪ੍ਰੇਮੀਆਂ ਨੂੰ ਅਸਾਨੀ ਨਾਲ ਮਿਲ ਰਹੀ ਜ਼ਮਾਨਤ ਦੇ ਖ਼ਿਲਾਫ ਵੀ  ਪੰਥਕ ਦਲ ਕੈਪਟਨ ਸਰਕਾਰ ਤੋਂ ਨਾਰਾਜ਼ ਨੇ,ਉਨ੍ਹਾਂ ਦਾ ਇਲਜ਼ਾਮ ਕਿ ਸਰਕਾਰ ਨੇ ਮਜ਼ਬੂਤੀ ਨਾਲ ਕੇਸ ਨਹੀਂ ਰੱਖਿਆ ਹੈ ਇਸ ਲਈ ਡੇਰਾ ਪ੍ਰੇਮੀਆਂ ਨੂੰ ਅਸਾਨੀ ਨਾਲ ਜ਼ਮਾਨਤ ਮਿਲ ਰਹੀ ਹੈ  

UAPA ਐਕਟ ਦਾ ਅਕਾਲੀ ਦਲ ਅਤੇ SGPC ਵੀ ਵਿਰੋਧ ਕਰ ਚੁੱਕੇ ਨੇ

UAPA ਐਕਟ ਦਾ ਅਕਾਲੀ ਦਲ ਅਤੇ SGPC ਵੀ ਵਿਰੋਧ ਕਰ ਚੁੱਕੀ ਹੈ, ਅਕਾਲੀ ਦਲ ਨੇ ਇਸ ਨੂੰ ਕਾਲਾ ਕਨੂੰਨ ਦੱਸਿਆ ਸੀ, ਐੱਸਜੀਪੀਸੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਸੀ ਜੇਕਰ ਕਨੂੰਨ ਨੂੰ ਰੋਕਿਆ ਨਹੀਂ ਗਿਆ ਤਾਂ ਇਸ ਨਾਲ ਪੰਜਾਬ ਵਿੱਚ ਮੁੜ ਤੋਂ ਕਾਲਾ ਦੌਰ ਆ ਸਕਦਾ ਹੈ, ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ (Akal Takhat Jathedar Harpreet Singh)ਵੀ ਇਸ ਦਾ ਵਿਰੋਧ ਕਰ ਚੁੱਕੇ ਨੇ, ਇਸ ਦੇ ਜਵਾਬ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨੂੰ ਘੇਰਿਆ ਸੀ 

ਮੁੱਖ ਮੰਤਰੀ ਕੈਪਟਨ ਦਾ ਜਵਾਬ 

SGPC ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਬਿਆਨ ਤੋਂ ਪਹਿਲਾਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ UAPA ACT ਨੂੰ ਲੈਕੇ ਕੈਪਟਨ ਸਰਕਾਰ ਨੂੰ ਘੇਰਿਆ ਸੀ, ਜਿਸ ਦਾ ਜਵਾਬ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Chief Minister Captain Amarinder) ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Badal) ਨੂੰ ਦਿੱਤਾ ਸੀ, ਉਨ੍ਹਾਂ ਕਿਹਾ ਕਿ ਭਾਰਤ ਵਿਰੋਧੀ ਤਾਕਤਾਂ ਵੱਲੋਂ ਦਰਪੇਸ਼ ਖਤਰੇ ਬਾਰੇ ਆਪਣੀਆਂ ਅੱਖਾਂ ਖੋਲਣ ਅਤੇ ਗੈਰ ਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ.ਏ.ਪੀ.ਏ), ਜਿਸ ਦਾ ਪਿਛਲੀ ਸਰਕਾਰ ਨੇ ਖੁੱਲ ਕੇ ਇਸਤੇਮਾਲ ਕੀਤਾ ਸੀ, ਸਬੰਧੀ ਸਿਆਸੀ ਡਰਾਮੇ ਤੋਂ ਗੁਰੇਜ਼ ਕਰਨ ਲਈ ਕਿਹਾ।
 
ਮੁੱਖ ਮੰਤਰੀ ਨੇ ਹੈਰਾਨੀ ਜ਼ਾਹਰ ਕੀਤੀ ਕਿ ਕਿਉਂ ਸੁਖਬੀਰ ਨੇ ਪਾਕਿਸਤਾਨ ਦੀ ਹਮਾਇਤ ਹਾਸਲ ਸਿੱਖਸ ਫਾਰ ਜਸਟਿਸ ਅਤੇ ਭਾਰਤ ਤੇ ਖਾਸ ਕਰਕੇ ਪੰਜਾਬ ਨੂੰ ਅਸਥਿਰ ਕਰਨ ਵਿੱਚ ਲੱਗੀਆਂ ਦਹਿਸ਼ਤਗਰਦੀ ਅਤੇ ਗਰਮਖਿਆਲੀ ਜੱਥੇਬੰਦੀਆਂ ਵੱਲੋਂ ਦਰਪੇਸ਼ ਖਤਰੇ ਵੱਲੋਂ ਅੱਖਾਂ ਮੀਚੀਆਂ ਹੋਈਆਂ ਹਨ। ਮੁੱਖ ਮੰਤਰੀ ਨੇ ਕਿਹਾ ਕਿ, ‘‘ਕੀ ਸੁਖਬੀਰ ਇਹ ਨਹੀਂ ਵੇਖ ਸਕਦੇ ਕਿ UAPA ਤਹਿਤ ਕੀਤੀਆਂ ਗਈਆਂ ਗਿ੍ਰਫਤਾਰੀਆਂ ਜਿਨਾਂ ਦਾ ਉਹ ਵਿਰੋਧ ਕਰ ਰਹੇ ਹਨ, ਸੂਬਾ ਸਰਕਾਰ ਵੱਲੋਂ ਇਸ ਖਤਰੇ ਨਾਲ ਨਿਪਟਣ ਲਈ ਸਰਕਾਰ ਵੱਲੋਂ ਅਪਣਾਈ ਜਾ ਰਹੀ ਰਣਨੀਤੀ ਦਾ ਹਿੱਸਾ ਹਨ?’’