ਸਿਮਰਜੀਤ ਬੈਂਸ ਨੇ ਦਿੱਤਾ ਪੁਲਿਸ ਕਮਿਸ਼ਨਰ ਨੂੰ 48 ਘੰਟਿਆਂ ਦਾ ਅਲਟੀਮੇਟਮ, ਜਾਣੋ ਮਾਮਲਾ

ਬੈਂਸ ਨੇ ਕਿਹਾ ਕਿ ਕੱਲ੍ਹ ਵੀ ਉਹ ਆਪਣੇ ਸਮਰਥਕਾਂ ਦੇ ਨਾਲ ਪੁਲਿਸ ਪ੍ਰਸ਼ਾਸ਼ਨ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰਨਗੇ। 

ਸਿਮਰਜੀਤ ਬੈਂਸ ਨੇ ਦਿੱਤਾ ਪੁਲਿਸ ਕਮਿਸ਼ਨਰ ਨੂੰ 48 ਘੰਟਿਆਂ ਦਾ ਅਲਟੀਮੇਟਮ, ਜਾਣੋ ਮਾਮਲਾ
ਸਿਮਰਜੀਤ ਬੈਂਸ ਨੇ ਦਿੱਤਾ ਪੁਲਿਸ ਕਮਿਸ਼ਨਰ ਨੂੰ 48 ਘੰਟਿਆਂ ਦਾ ਅਲਟੀਮੇਟਮ, ਜਾਣੋ ਮਾਮਲਾ

ਭਰਤ ਸ਼ਰਮਾ/ ਲੁਧਿਆਣਾ: ਲੁਧਿਆਣਾ ਦੇ ਆਤਮ ਨਗਰ ਤੋਂ ਵਿਧਾਇਕ ਅਤੇ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਬੈਂਸ ਨੇ ਸੰਨੀ ਕੈਂਥ ਨਾਲ ਹੋਈ ਕੁੱਟਮਾਰ ਦੇ ਮਾਮਲੇ ਵਿਚ ਸਖਤ ਨੋਟਿਸ ਲੈਂਦਿਆਂ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੂੰ ਸਾਫ਼ ਚਿਤਾਵਨੀ ਦਿੱਤੀ ਹੈ ਕਿ ਜੇਕਰ ਸੰਨੀ ਕੈਂਥ ਤੇ ਹਮਲਾ ਕਰਨ ਵਾਲੇ ਕਾਂਗਰਸੀ ਵਰਕਰਾਂ ਤੇ ਬਣਦੀਆਂ ਧਰਾਵਾਂ ਨਾਲ ਆਇਆ ਤਾਂ ਉਹ ਕਮਿਸ਼ਨਰ ਦਫ਼ਤਰ ਦਾ ਆਪਣੇ ਸਮਰਥਕਾਂ ਸਮੇਤ ਘਿਰਾਓ ਕਰਨਗੇ। ਬੈਂਸ ਨੇ ਕਿਹਾ ਕਿ ਕੱਲ੍ਹ ਵੀ ਉਹ ਆਪਣੇ ਸਮਰਥਕਾਂ ਦੇ ਨਾਲ ਪੁਲਿਸ ਪ੍ਰਸ਼ਾਸ਼ਨ ਦੇ ਖਿਲਾਫ ਧਰਨੇ ਪ੍ਰਦਰਸ਼ਨ ਕਰਨਗੇ। 

ਸਿਮਰਜੀਤ ਬੈਂਸ ਨੇ ਕਿਹਾ ਕਿ ਲੋਕਤੰਤਰ ਦਾ ਸ਼ਰੇਆਮ ਘਾਣ ਕੀਤਾ ਗਿਆ। ਉਨ੍ਹਾਂ ਕਿਹਾ ਕਿ ਜੋ ਹਮਲਾ ਕੀਤਾ ਗਿਆ ਹੈ ਉਹ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਪੁਲਿਸ ਦੀ ਸ਼ਹਿ 'ਤੇ ਹੋਇਆ ਹੈ, ਬੈਂਸ ਨੇ ਪੁਲਿਸ ਕਮਿਸ਼ਨਰ ਲੁਧਿਆਣਾ ਦੇ ਖਿਲਾਫ ਆਪਣੀ ਭੜਾਸ ਕੱਢਦਿਆਂ ਕਿਹਾ ਕਿ ਕਮਿਸ਼ਨਰ ਪੁਲਿਸ ਲੁਧਿਆਣਾ ਵਿੱਚ ਲਾਅ ਐਂਡ ਆਰਡਰ ਨੂੰ ਸਾਂਭਣ 'ਚ ਫੇਲ ਸਾਬਤ ਹੋਏ ਹਨ। ਉਹਨਾਂ ਕਿਹਾ ਕੇ ਕਮਿਸ਼ਨਰ ਸੱਤਾ ਧਿਰ ਆਗੂਆਂ ਦੀ ਕਠਪੁਤਲੀ ਬਣਿਆ ਹੋਇਆ ਹੈ।

ਬੈਂਸ ਨੇ ਕਿਹਾ ਕਿ ਜੇਕਰ 48 ਘੰਟਿਆਂ ਵਿਚ ਉਨ੍ਹਾਂ ਨੂੰ ਇਨਸਾਫ ਨਾ ਮਿਲਿਆ ਤਾਂ ਪੁਲਿਸ ਕਮਿਸ਼ਨਰ ਦਫ਼ਤਰ ਦਾ ਉਹ ਆਪਣੇ ਸਮਰਥਕਾਂ ਸਮੇਤ ਘਿਰਾਓ ਕਰਨਗੇ ਅਤੇ ਪੁਲਿਸ ਕਮਿਸ਼ਨਰ ਦਾ ਸਾਰਾ ਕੱਚਾ ਚੱਠਾ ਜਨਤਾ ਅੱਗੇ ਖੁਲ੍ਹਣਗੇ ਤੇ ਕਿਵੇਂ ਖਾਕੀ ਵਰਦੀ ਦੇ ਪਿੱਛੇ ਉਹ ਸਿਆਸੀ ਆਗੂਆਂ ਲਈ ਕੰਮ ਕਰ ਰਹੇ ਹਨ। 

ਬੈਂਸ ਨੇ ਕਿਹਾ ਕਿ ਜਦੋਂ ਪੁਲਿਸ ਤੰਤਰ ਪ੍ਰਸ਼ਾਸ਼ਨ ਦਾ ਗੁੰਡਾ ਰਾਜ ਚਲਦਾ ਹੈ ਤਾਂ ਉਸ ਖ਼ਿਲਾਫ਼ ਲੋਕ ਇਨਸਾਫ ਪਾਰਟੀ ਨੂੰ ਹੀ ਅਵਾਜ਼ ਚੁੱਕਣ ਦੀ ਪੰਜਾਬੀਆਂ ਨੇ ਡਿਊਟੀ ਲਈ ਹੈ। ਬੈਂਸ ਨੇ ਕਿਹਾ ਕਿ ਲੋਕ ਇਨਸਾਫ ਪਾਰਟੀ ਆਪਣੇ ਹੱਕ ਦੀ ਆਵਾਜ਼ ਲਈ ਪਿੱਛੇ ਨਹੀਂ ਹਟੇਗੀ। 

Watch Live Tv-