ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੇ ਏਅਰਪੋਰਟ 'ਤੇ ਕੀਤਾ ਹੰਗਾਮਾ ! ਅਥਾਰਿਟੀ 'ਤੇ ਲਾਏ ਗੰਭੀਰ ਇਲਜ਼ਾਮ

ਏਅਰਪੋਰਟ ਤੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਜਿਥੇ ਯਾਤਰੂਆਂ ਵੱਲੋਂ ਏਅਰਲਾਈਨਜ਼ ਦੇ ਇਲਜ਼ਾਮ ਲਗਾਏ ਗਏ ਕਿ ਉਨ੍ਹਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਅਤੇ  ਕੈਨੇਡਾ ਜਾਣ ਤੋਂ ਰੋਕਿਆ ਜਾ ਰਿਹਾ ਹੈ ਜਦ ਕਿ ਉਨ੍ਹਾਂ ਕੋਲ ਟਿਕਟਾਂ ਵੀ ਹਨ

ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਨੇ ਏਅਰਪੋਰਟ 'ਤੇ ਕੀਤਾ ਹੰਗਾਮਾ ! ਅਥਾਰਿਟੀ 'ਤੇ ਲਾਏ ਗੰਭੀਰ ਇਲਜ਼ਾਮ
MP ਔਜਲਾ ਨੇ ਕਰਵਾਇਆ ਮਾਮਲਾ ਸ਼ਾਂਤ

ਤਪਿਨ ਮਲਹੋਤਰਾ/ ਅੰਮ੍ਰਿਤਸਰ : ਦੇਸ਼ ਵਿੱਚ ਕਰੋਨਾ ਦੀ ਸਥਿਤੀ ਵਿਗੜਦੀ ਜਾ ਰਹੀ ਹੈ ਅਤੇ ਕਿਤੇ ਕਿਤੇ ਤਾਂ ਲੋਕਡਾਊਨ ਵੀ ਲਗਾਉਣਾ ਪਿਆ ਹੈ ਉਸ ਤੋਂ ਬਾਅਦ ਹਰ ਕੋਈ ਆਪਣੇ ਘਰ ਜਾਣਾ ਚਾਹੁੰਦਾ ਹੈ ਇਸੇ ਦੇ ਚਲਦੇ  ਅੰਮ੍ਰਿਤਸਰ ਏਅਰਪੋਰਟ ਤੇ ਕਾਫੀ ਹੰਗਾਮਾ ਦੇਖਣ ਨੂੰ ਮਿਲਿਆ ਜਿਥੇ ਯਾਤਰੂਆਂ ਵੱਲੋਂ ਏਅਰਲਾਈਨਜ਼ ਦੇ ਇਲਜ਼ਾਮ ਲਗਾਏ ਗਏ ਕਿ ਉਨ੍ਹਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਅਤੇ  ਕੈਨੇਡਾ ਜਾਣ ਤੋਂ ਰੋਕਿਆ ਜਾ ਰਿਹਾ ਹੈ ਜਦ ਕਿ ਉਨ੍ਹਾਂ ਕੋਲ ਟਿਕਟਾਂ ਵੀ ਹਨ.  

ਇਹ ਸੀ ਮਾਮਲਾ   
ਸ੍ਰੀ ਗੁਰੂ ਰਾਮਦਾਸ ਕੌਮਾਂਤਰੀ ਹਵਾਈ ਅੱਡੇ ਅੰਮ੍ਰਿਤਸਰ ਉੱਤੇ ਸੋਮਵਾਰ ਰਾਤ ਟੋਰੰਟੋ ਜਾਣ ਵਾਲੀ ਫਲਾਈਟ ਵਿੱਚ  61 ਵਿਦਿਆਰਥੀਆਂ ਨੂੰ ਚੜ੍ਹਨ ਨਹੀਂ ਦਿੱਤਾ ਗਿਆ.  ਇਸ ਤੋਂ ਬਾਅਦ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੇ ਘੰਟਿਆਂਬੱਧੀ  ਹੰਗਾਮਾ ਕਰ ਰੋਸ ਜਤਾਇਆ। ਉਨ੍ਹਾਂ ਨੇ ਦੱਸਿਆ ਕਿ ਅੰਮ੍ਰਿਤਸਰ ਟੋਰਾਂਟੋ ਡਾਇਰੈਕਟ ਫਲਾਈਟ ਕਹਿ ਕੇ ਉਨ੍ਹਾਂ ਦੀਆਂ ਟਿਕਟਾਂ ਬੁੱਕ ਕੀਤੀਆਂ ਗਈਆਂ ਸੀ. 2 ਦਿਨ ਪਹਿਲਾਂ ਦੱਸਿਆ ਕਿ ਫਲਾਈਟ ਦੁਬਈ ਦੇ ਰਸਲਖੇਮਾ ਤੋਂ ਹੋ ਕੇ ਜਾਏਗੀ ਉੱਥੋਂ ਦਾ ਵੀਜ਼ਾ ਲੈਣਾ ਪਵੇਗਾ। ਉਸਦੇ ਲਈ ਦਸਤਾਵੇਜ਼  ਵੀ ਦੇ ਦਿੱਤੇ ਗਏ ਸਨ ਪਰ ਏਅਰਪੋਰਟ ਤੇ ਪਤਾ ਚੱਲਿਆ ਕਿ ਇਹ ਫਲਾਈਟ ਡਾਇਰੈਕਟ ਨਾ ਹੋ ਕੇ ਦੁਬਈ ਤੱਕ ਦੀ ਚਾਰਟਰ ਫਲਾਈਟ ਹੈ.  

ਪੀੜਤ ਵਿਦਿਆਰਥੀਆਂ  ਦਾ ਦੋਸ਼ - ਬੇਵਜ੍ਹਾ ਕੀਤਾ ਗਿਆ ਖੱਜਲ ਖੁਆਰ  
ਵਿਦਿਆਰਥੀਆਂ ਦਾ  ਏਅਰਪੋਰਟ ਅਥਾਰਿਟੀ ਉਤੇ ਦੋਸ਼ ਹੈ ਕਿ ਉਨ੍ਹਾਂ ਨੂੰ ਬੇਵਜ੍ਹਾ ਖੱਜਲ ਖੁਆਰ ਕੀਤਾ ਜਾ ਰਿਹਾ ਹੈ. ਕੈਨੇਡਾ ਜਾਣ ਵਾਲੇ 370 ਪਸੰਜਰ ਸਨ. ਜਿਨ੍ਹਾਂ ਵਿੱਚੋਂ 61 ਨੂੰ ਕੋਈ ਨਾ ਕੋਈ ਕਾਰਨ ਦੱਸ ਕੇ ਫਲਾਈਟ ਵਿਚ  ਚੜ੍ਹਨ ਤੋਂ ਰੋਕਿਆ ਗਿਆ. ਕਿਸੇ ਨੂੰ ਕਰੋਨਾ ਟੈਸਟ ਦੀ ਰਿਪੋਰਟ ਪੈਂਡਿੰਗ ਹੋਣ, ਕਿਸੇ ਦੀ ਦਸਤਾਵੇਜ਼ ਵਿੱਚ ਕਮੀਆਂ ਹੋਣ  ਦਾ ਕਹਿ ਕੇ, ਉਨ੍ਹਾਂ ਨੂੰ ਫਲਾਈਟ ਵਿੱਚ ਨਹੀਂ ਚਡ਼੍ਹਨ ਦਿੱਤਾ ਗਿਆ. ਉੱਥੇ ਮੌਜੂਦ ਵਿਦਿਆਰਥੀਆਂ ਨੇ ਦੱਸਿਆ ਕਿ  ਕਦੀ ਸਾਨੂੰ ਕਿਸੇ ਬਹਾਨੇ ਬਾਹਰ ਭੇਜ ਦੇਣ. ਕਦੀ ਕਹਿਣ ਰਿਪੋਰਟ ਦਾ ਕਲਰਡ ਪ੍ਰਿੰਟ ਚਾਹੀਦਾ ਹੈ ਜਦ ਸੀ ਪ੍ਰਿੰਟ ਲੈ ਕੇ ਵਾਪਸ ਆਏ ਤਾਂ ਸਾਨੂੰ ਕਿਹਾ ਕਿ ਫਲਾਈਟ ਜਾ ਚੁੱਕੀ ਹੈ ਜਦਕਿ ਫਲਾਈਟ ਉੱਥੇ ਹੀ ਖੜ੍ਹੀ ਸੀ.  

MP ਔਜਲਾ ਨੇ ਕਰਵਾਇਆ ਮਾਮਲਾ ਸ਼ਾਂਤ  

ਅੰਮ੍ਰਿਤਸਰ ਦੇ MP ਗੁਰਜੀਤ ਔਜਲਾ ਦੇ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦਾ ਜਾਇਜ਼ਾ ਲਿਆ ਗਿਆ ਅਤੇ ਏਅਰਪੋਰਟ ਅਥਾਰਿਟੀ ਦੇ ਨਾਲ ਗੱਲ ਕੀਤੀ ਗਈ  ਜਿਸ ਤੋਂ ਬਾਅਦ ਉਨ੍ਹਾਂ ਵੱਲੋਂ ਏਅਰਲਾਈਨ ਦੇ ਉਤੇ ਮਾਮਲਾ ਦਰਜ ਕਰ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ

WATCH LIVE TV