ਬਿਆਸ ਦਰਿਆ ਵਿੱਚ ਚੱਲ ਰਹੀ ਮਾਈਨਿੰਗ 'ਤੇ ਸੁਖਬੀਰ ਬਾਦਲ ਨੇ ਮਾਰੀ ਰੇਡ! ਸਰਕਾਰ 'ਤੇ ਸਾਧਿਆ ਨਿਸ਼ਾਨਾ
Advertisement

ਬਿਆਸ ਦਰਿਆ ਵਿੱਚ ਚੱਲ ਰਹੀ ਮਾਈਨਿੰਗ 'ਤੇ ਸੁਖਬੀਰ ਬਾਦਲ ਨੇ ਮਾਰੀ ਰੇਡ! ਸਰਕਾਰ 'ਤੇ ਸਾਧਿਆ ਨਿਸ਼ਾਨਾ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਿਆਸ ਦਰਿਆ ਵਿੱਚ ਹੋ ਰਹੀ ਮਾਈਨਿੰਗ ਦਾ ਪਰਦਾਫਾਸ਼ ਕਰਨ ਲਈ ਪਹੁੰਚ ਗਏ ਅਤੇ ਉਹ ਆਪਣੇ ਨਾਲ ਮੀਡੀਆ ਨੂੰ ਵੀ ਲੈ ਕੇ ਗਏ ਸਨ.

ਬਿਆਸ ਦਰਿਆ ਵਿੱਚ ਚੱਲ ਰਹੀ ਮਾਈਨਿੰਗ 'ਤੇ ਸੁਖਬੀਰ ਬਾਦਲ ਨੇ ਮਾਰੀ ਰੇਡ! ਸਰਕਾਰ 'ਤੇ ਸਾਧਿਆ ਨਿਸ਼ਾਨਾ

ਤਪਿਨ ਮਲਹੋਤਰਾ/ਅੰਮ੍ਰਿਤਸਰ : ਅੱਜ  ਉਸ ਵੇਲੇ ਇਲਾਕੇ ਵਿੱਚ ਸਨਸਨੀ ਦਾ ਮਾਹੌਲ ਬਣ ਗਿਆ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਬਿਆਸ ਦਰਿਆ ਵਿੱਚ ਹੋ ਰਹੀ ਮਾਈਨਿੰਗ ਦਾ ਪਰਦਾਫਾਸ਼ ਕਰਨ ਲਈ ਪਹੁੰਚ ਗਏ.  ਅਤੇ ਉਹ ਆਪਣੇ ਨਾਲ ਮੀਡੀਆ ਨੂੰ ਵੀ ਲੈ ਕੇ ਗਏ ਸਨ.

ਸਰਕਾਰ ਤੇ ਨਿਸ਼ਾਨਾ ਸਾਧਦੇ ਹੋਏ ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਦਾ ਖ਼ਜ਼ਾਨਾਵੱਡੇ ਪੱਧਰ ਤੇ ਲੁੱਟਿਆ ਜਾ ਰਿਹਾ ਹੈ. ਕਾਂਗਰਸੀ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਬਿਆਸ ਦਰਿਆ ਚ ਪਾਈਪ ਲਾਈਨ ਲੱਗੀ ਹੋਈ ਹੈ. ਕਰੋੜਾਂ ਰੁਪਏ  ਰੁਪਏ ਦਾ ਘਪਲਾ ਹੋ ਰਿਹਾ ਹੈ  ਨਾਜਾਇਜ਼ ਮਾਈਨਿੰਗ ਹੋ ਰਹੀ ਹੈ.  ਉਨ੍ਹਾਂ ਨੇ ਕਿਹਾ ਕਿ ਸਾਲ ਵਿੱਚ ਘੱਟੋ ਘੱਟ ਦੋ ਹਜ਼ਾਰ ਕਰੋੜ ਦਾ ਘੁਟਾਲਾ ਮੁੱਖ ਮੰਤਰੀ ਅਤੇ ਉਸ ਦੇ ਮੰਤਰੀ ਕਰ ਰਹੇ ਹਨ  ਉਨ੍ਹਾਂ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਣੇ ਸਬੰਧਤ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਸੁੱਖ ਸਰਕਾਰੀਆ ਤੇ ਹੋਰ ਆਗੂਆਂ ਦੀ ਸ਼ਹਿ ਤੇ ਨਾਜਾਇਜ਼ ਮਾਈਨਿੰਗ ਕਰਨ ਦਾ ਇਲਜ਼ਾਮ ਲਗਾਇਆ  ਸੁਖਬੀਰ ਬਾਦਲ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਇਥੇ ਕਾਰਵਾਈ ਨਹੀਂ ਹੋਵੇਗੀ ਮੈਂ ਬੈਠਾ ਰਹਾਂਗਾ ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀ ਅੱਜ ਦੇ ਖ਼ਿਲਾਫ਼ ਕਾਰਵਾਈ ਨਹੀਂ ਕਰ ਰਹੇ ਛੇ ਮਹੀਨੇ ਬਾਅਦ ਉਨ੍ਹਾਂ ਨੂੰ ਖੁਦ ਕਾਰਵਾਈ ਦਾ ਸ਼ਿਕਾਰ ਹੋਣਾ ਪਵੇਗਾ

Trending news