ਸੁਖਬੀਰ ਬਾਦਲ ਨੇ ਪੰਜਾਬ ਦੇ ਆਈ ਜੀ ਟੈਗਿੰਗ ਦੇ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ 'ਤੇ ਕੀਤੇ ਸ਼ਬਦੀ ਹਮਲੇ, ਕੈਪਟਨ ਨੇ ਵੀ ਇਹ ਦਿੱਤਾ ਜਵਾਬ
Advertisement

ਸੁਖਬੀਰ ਬਾਦਲ ਨੇ ਪੰਜਾਬ ਦੇ ਆਈ ਜੀ ਟੈਗਿੰਗ ਦੇ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ 'ਤੇ ਕੀਤੇ ਸ਼ਬਦੀ ਹਮਲੇ, ਕੈਪਟਨ ਨੇ ਵੀ ਇਹ ਦਿੱਤਾ ਜਵਾਬ

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਅਤੇ ਕਿਸਾਨ ਸੰਗਠਨਾਂ ਦੇ ਵਿਚਕਾਰ ਬੈਠਕ ਪੰਜਾਬ ਦੇ ਪੁਲਿਸ  ਦੇ ਆਈਜੀ ਅਤੇ ਐਸਐਸਪੀ ਵੀ ਹੁੰਦੇ ਹਨ ਜੋ ਕਿ ਕਿਸਾਨਾਂ ਨੂੰ ਕੇਂਦਰ ਦੇ ਨਾਲ ਖੇਤੀ ਕਾਨੂੰਨ ਦੇ ਸਮਝੌਤਿਆਂ ਉੱਤੇ ਦਬਾਅ ਪਾਉਂਦੇ ਹਨ.  ਸ਼ੁੱਕਰਵਾਰ ਨੂੰ ਇੱਥੇ ਅਕਾਲੀ ਦਲ ਦੇ ਨੇਤਾਵਾਂ ਦੇ ਨਾਲ

ਸੁਖਬੀਰ ਬਾਦਲ ਨੇ ਪੰਜਾਬ ਦੇ ਆਈ ਜੀ ਟੈਗਿੰਗ ਦੇ ਮਸਲੇ ਨੂੰ ਲੈ ਕੇ ਮੁੱਖ ਮੰਤਰੀ ਪੰਜਾਬ  'ਤੇ ਕੀਤੇ ਸ਼ਬਦੀ ਹਮਲੇ, ਕੈਪਟਨ ਨੇ ਵੀ ਇਹ ਦਿੱਤਾ ਜਵਾਬ

ਜਲੰਧਰ/ਚੰਡੀਗੜ੍ਹ: ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦਿੱਲੀ ਦੇ ਵਿੱਚ ਕੇਂਦਰ ਸਰਕਾਰ ਅਤੇ ਕਿਸਾਨ ਸੰਗਠਨਾਂ ਦੇ ਵਿਚਕਾਰ ਬੈਠਕ ਪੰਜਾਬ ਦੇ ਪੁਲਿਸ  ਦੇ ਆਈਜੀ ਅਤੇ ਐਸਐਸਪੀ ਵੀ ਹੁੰਦੇ ਹਨ ਜੋ ਕਿ ਕਿਸਾਨਾਂ ਨੂੰ ਕੇਂਦਰ ਦੇ ਨਾਲ ਖੇਤੀ ਕਾਨੂੰਨ ਦੇ ਸਮਝੌਤਿਆਂ ਉੱਤੇ ਦਬਾਅ ਪਾਉਂਦੇ ਹਨ.  ਸ਼ੁੱਕਰਵਾਰ ਨੂੰ ਇੱਥੇ ਅਕਾਲੀ ਦਲ ਦੇ ਨੇਤਾਵਾਂ ਦੇ ਨਾਲ ਮੁਲਾਕਾਤ ਕਰਦੇ ਹੋਏ ਸੁਖਬੀਰ ਬਾਦਲ ਨੇ ਇਹ ਗੱਲ ਕਹੀ ਸੁਖਬੀਰ ਬਾਦਲ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਬੀਜੇਪੀ ਦਾ ਸੀਐਮ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਦੇ ਕੋਲ ਕੋਈ ਸਟੈਂਡ  ਹੁਣ ਨਹੀਂ ਹੈ ਅਤੇ ਉਹ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਤੇ ਲੱਗੇ ਹੋਏ ਸੁਖਬੀਰ ਬਾਦਲ ਨੇ ਸਵਾਲ ਚੁੱਕਿਆ ਕਿ ਕੈਪਟਨ ਅਮਰਿੰਦਰ ਸਿੰਘ ਦੱਸਣ ਕਿ ਕੇਂਦਰ ਅਤੇ ਕਿਸਾਨਾਂ ਦੇ ਵਿਚਕਾਰ ਮੀਟਿੰਗ ਵਿੱਚ ਪੰਜਾਬ ਪੁਲੀਸ ਦੇ ਆਈਜੀ ਐੱਸਪੀ ਕੀ ਕਰਦੇ ਹਨ ਕੈਪਟਨ ਬੀਜੇਪੀ ਦੇ ਇਸ਼ਾਰੇ ਉੱਤੇ ਕਿਸਾਨਾਂ ਉੱਤੇ ਦਬਾਅ ਬਣਾ ਰਹੇ ਨੇ ਇਸ ਦੀ ਵਜ੍ਹਾ ਦੇ ਨਾਲ ਪਹਿਲੀ ਵਾਰ ਕਿਸੇ ਦੇ ਘਰ ਗੋਬਰ ਸੁੱਟਣ ਅਤੇ ਜਾਨਲੇਵਾ ਹਮਲੇ ਹੋਣ ਦੇ ਉੱਤੇ ਵੀ ਕੇਸ ਦਰਜ ਕੀਤਾ ਗਿਆ ਖੇਤੀ ਵਾਲੇ ਸੂਬੇ ਦੇ ਸੀਐਮ ਹੋਣ ਦੇ ਨਾਤੇ ਕੈਪਟਨ ਨੂੰ ਕਿਸਾਨਾਂ ਦੀ ਲੜਾਈ ਦੀ ਅਗਵਾਈ ਕਰਨੀ ਚਾਹੀਦੀ ਹੈ ਪਰ ਉਹ ਬੀਜੇਪੀ ਦੇ ਦਬਾਅ ਦੇ ਵਿੱਚ ਕਿਸਾਨਾਂ ਨਾਲ ਗੱਦਾਰੀ ਕਰ ਰਹੇ ਹਨ.  

ਕੈਪਟਨ ਖੇਡ ਰਹੇ ਹਨ ਡਬਲ ਗੇਮ 
ਸੁਖਬੀਰ ਬਾਦਲ ਨੇ ਕਿਹਾ ਕਿ ਕੇਂਦਰ ਦੇ ਤਿੰਨੋਂ ਖੇਤੀ ਸੁਧਾਰ ਕਾਨੂੰਨ ਪੰਜਾਬ ਦੇ ਵਿੱਚ ਲਾਗੂ ਹੋ ਚੁੱਕੇ ਹਨ ਕਿ ਕਾਂਗਰਸ ਨੇ ਆਪਣੇ ਮੈਨੀਫੈਸਟੋ ਵਿੱਚ ਵੀ ਪ੍ਰਾਈਵੇਟ ਮੰਡੀਆਂ ਲਿਆਉਣ ਦਾ ਵਾਅਦਾ ਕੀਤਾ ਸੀ ਇਸੇ ਗੱਲ ਨੂੰ ਲੈ ਕੇ ਅਖ਼ਬਾਰ ਦੇ ਨੋਟਿਸ ਭੇਜੇ ਜਾਣ ਤੇ ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਤਾਂ ਇਹ ਗੱਲ ਕਹਿਣਾ  ਤਾਂ ਕੀ ਕੈਪਟਨ ਮੈਨੂੰ ਵੀ ਨੋਟਿਸ ਭੇਜਣ  

ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਦੇ ਉੱਤੇ ਪਲਟਵਾਰ ਕੀਤਾ  
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਲਗਾਏ ਗਏ ਇਲਜ਼ਾਮਾਂ ਅਤੇ ਰਿਪੋਰਟਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਉਨ੍ਹਾਂ ਨੇ ਕਿਹਾ ਕਿ ਦਿੱਲੀ ਦੀ ਸਰਹੱਦ ੳਤੇ ਮੁਜ਼ਾਹਰਾ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਕਰਨ ਦੇ ਲਈ ਪੁਲੀਸ ਅਫ਼ਸਰਾਂ ਦੀ ਤਾਇਨਾਤੀ ਕਰੇ ਜਾਣ ਦਾ ਸਵਾਲ ਪੈਦਾ ਹੀ ਨਹੀਂ ਹੁੰਦਾ  ਸੁਖਬੀਰ ਬਾਦਲ ਨੂੰ ਆੜੇ ਹੱਥੀਂ ਲੈਂਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਬਾਦਲ ਐਵੇਂ ਬੇਤੁੱਕੇ ਦਾਅਵੇ ਕਰ ਰਹੇ ਨੇ ਕਿ ਪੰਜਾਬ ਵਿਧਾਨ ਸਭਾ ਵਿੱਚ ਤਿੰਨ ਖੇਤੀ ਬਿੱਲਾਂ ਤੇ ਖ਼ਿਲਾਫ਼ ਮਤੇ ਪਾਸ ਕੀਤੇ ਗਏ ਨੇ ਅਤੇ ਉਹ ਰਾਜਪਾਲ ਨੂੰ ਨਹੀਂ ਭੇਜੇ ਗਏ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ  ਦਲ ਦੇ ਪ੍ਰਧਾਨ ਆਪਣਾ ਮਾਨਸਿਕ ਸੰਤੁਲਨ ਗਵਾ ਬੈਠੇ ਹਨ ਜਾਂ ਸ਼ਾਇਦ ਉਹ ਗੰਭੀਰ ਤੌਰ ਤੇ ਭੁੱਲਣ ਦੀ ਬਿਮਾਰੀ ਦਾ ਸ਼ਿਕਾਰ ਹੋ ਗਏ ਕਿਉਂਕਿ ਉਨ੍ਹਾਂ ਦੀ ਪਾਰਟੀ ਦੇ ਸਾਥੀ ਵਿੱਚ ਬਿਕਰਮ ਸਿੰਘ ਮਜੀਠੀਆ ਵੀ ਸ਼ਾਮਲ ਹਨ ਜੋ ਮੇਰੇ ਨਾਲ ਮਤਾ ਅਤੇ ਤਿੰਨਾਂ ਸੂਬਾਈ ਸੋਧ ਬਿਲ ਰਾਜਪਾਲ ਨੂੰ ਸੌਂਪਣ ਦੇ  ਇਸੇ ਲਈ ਰਾਜਪਾਲ ਕੋਲ ਗਏ ਸਨ  ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਡਾਕਟਰੀ ਸਲਾਹ ਲੈਣ ਦੀ ਵੀ ਗੱਲ ਕਹੀ ਗਈ ਉਨ੍ਹਾਂ ਕਿਹਾ ਕਿ ਅਕਾਲੀਆਂ ਦੇ ਵੱਲੋਂ ਖੇਤੀ ਕਾਨੂੰਨਾਂ ਬਾਰੇ ਯੂ ਟਰਨ ਲਿਆ  ਜਦ ਕਿ ਕੈਪਟਨ ਸਰਕਾਰ ਨੇ ਕਾਨੂੰਨਾਂ ਸਬੰਧੀ ਸਪਸ਼ਟ ਸਟੈਂਡ ਲਿਆ ਹੈ ਉਨ੍ਹਾਂ ਦੀ ਸਰਕਾਰ ਮੁੱਢ ਤੋਂ ਹੀ ਇਸ ਮੁੱਦੇ ਬਾਬਤ ਕਿਸਾਨਾਂ ਦੇ ਰੁਖ਼ ਦੀ ਹਮਾਇਤ ਕਰਦੀ ਹੈ ਅਤੇ ਕਰਦੀ ਰਹੇਗੀ।

WATCH LIVE TV 

Trending news