ਸੁਖਬੀਰ ਬਾਦਲ ਪਹੁੰਚੇ ਰਾਜਪਾਲ ਦੇ ਦਰਬਾਰ,ਕਿਹਾ ਵੱਖਰੀ ਗੁਰਦੁਆਰਾ ਕਮੇਟੀ ਦਾ ਅਧਿਕਾਰ ਸੂਬਿਆਂ ਕੋਲ ਨਹੀਂ

ਬਹਿਬਲਕਲਾਂ ਗੋਲੀਕਾਂਡ ਦੇ ਗਵਾਹ ਸੁਰਜੀਤ ਦੀ ਮੌਤ ਦੇ ਮਾਮਲੇ ਵਿੱਚ ਕੈਬਨਿਟ ਮੰਤਰੀ ਸੁਰਜੀਤ ਕਾਂਗੜ ਦਾ ਮੰਗਿਆ ਅਸਤੀਫ਼ਾ

ਸੁਖਬੀਰ ਬਾਦਲ ਪਹੁੰਚੇ ਰਾਜਪਾਲ ਦੇ ਦਰਬਾਰ,ਕਿਹਾ ਵੱਖਰੀ ਗੁਰਦੁਆਰਾ ਕਮੇਟੀ ਦਾ ਅਧਿਕਾਰ ਸੂਬਿਆਂ ਕੋਲ ਨਹੀਂ
ਸੁਖਬੀਰ ਬਾਦਲ ਪਹੁੰਚੇ ਰਾਜਪਾਲ ਦੇ ਦਰਬਾਰ,ਕਿਹਾ ਵੱਖਰੀ ਗੁਰਦੁਆਰਾ ਕਮੇਟੀ ਦਾ ਅਧਿਕਾਰ ਸੂਬਿਆਂ ਕੋਲ ਨਹੀਂ

ਚੰਡੀਗੜ੍ਹ : ਹਰਿਆਣਾ ਦੀ ਵੱਖ ਤੋਂ ਗੁਰਦੁਆਰਾ ਪ੍ਰਬੰਧਕ ਕਮੇਟੀ (HSGPC)ਅਤੇ ਬਹਿਬਲਕਲਾਂ ਗੋਲੀਕਾਂਡ ਦੇ ਗਵਾਹ ਸੁਰਜੀਤ ਸਿੰਘ ਦੀ ਮੌਤ ਨੂੰ ਲੈਕੇ ਅਕਾਲੀ ਦਲ ਸਰਕਾਰ ਨੂੰ ਘੇਰਨ ਦੇ ਪੂਰੇ ਮੂਡ ਵਿੱਚ ਨਜ਼ਰ ਆ ਰਹੀ ਹੈ, ਅਕਾਲੀ ਅਤੇ ਬੀਜੇਪੀ ਦੇ ਸਾਂਝੇ ਵਫ਼ਦ ਨੇ ਪੰਜਾਬ ਦੇ ਰਾਜਪਾਲ ਨਾਲ ਮੁਲਾਕਾਤ ਕੀਤੀ
ਮੁਲਾਕਾਤ ਦੌਰਾਨ  ਵਫ਼ਦ ਵੱਲੋਂ ਇੱਕ ਮੰਗ ਪੱਤਰ ਵੀ ਰਾਜਪਾਲ  ਨੂੰ ਸੌਂਪਿਆ ਗਿਆ 

ਵਫ਼ਦ ਦੀ ਗਵਰਨਰ ਤੋਂ ਮੰਗ 

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਲਜ਼ਾਮ ਲਾਇਆ ਕਿ ਕੈਪਟਨ ਸਰਕਾਰ ਨੇ ਸੁਪਰੀਮ ਕੋਰਟ ਵਿੱਚ HSGPC ਦੇ ਹੱਕ ਵਿੱਚ ਹਲਫ਼ਨਾਮਾ ਦੇਕੇ ਸਿੱਖਾਂ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਹੈ, ਸਿਰਫ਼ ਇੰਨਾ ਹੀ ਨਹੀਂ ਸੁਖਬੀਰ ਬਾਦਲ ਨੇ ਇਲਜ਼ਾਮ ਲਗਾਇਆ ਕਿ ਕਾਂਗਰਸ SGPC ਤੇ ਕਬਜ਼ਾ ਕਰਨਾ ਚਾਉਂਦੀ ਹੈ, ਸੁਖਬੀਰ  ਬਾਦਲ ਨੇ ਦਾਅਵਾ ਕੀਤਾ ਕਿ SGPC ਐਕਟ ਕੇਂਦਰ ਸਰਕਾਰ ਦੇ ਅਧੀਨ ਆਉਂਦਾ ਹੈ ਇਸ ਲਿਹਾਜ਼ ਨਾਲ ਕੇਂਦਰ ਦੀ ਮਨਜ਼ੂਰੀ ਤੋਂ ਬਿਨਾਂ ਹਰਿਆਣਾ ਵਿੱਚ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਹੀਂ ਬਣਾਈ ਜਾ ਸਕਦੀ ਹੈ,ਸੁਖਬੀਰ ਬਾਦਲ ਨੇ ਕਿਹਾ ਉਨਾਂ ਦੀ ਸਰਕਾਰ ਨੇ ਸੁਪਰੀਮ ਕੋਰਟ ਵਿੱਚ HSGPC ਦੇ ਵਿਰੋਧ ਵਿੱਚ ਹਲਫ਼ਨਾਮਾ ਦਿੱਤਾ ਸੀ ਪਰ ਕੈਪਟਨ ਸਰਕਾਰ ਨੇ ਇਸਨੂੰ ਬਦਲ ਦਿੱਤਾ 

ਹੁੱਡਾ ਸਰਕਾਰ ਨੇ HSGPC ਬਣਾਈ ਸੀ 

2014 ਵਿੱਚ ਤਤਕਾਲੀ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ  ਵਿਧਾਨਸਭਾ ਵਿੱਚ ਇੱਕ ਬਿੱਲ ਪਾਸ ਕਰਕੇ ਵੱਖ ਤੋਂ HSGPC ਦਾ ਗਠਨ ਕੀਤਾ ਸੀ, ਪਰ ਹਰਿਆਣਾ ਸਰਕਾਰ ਦੇ ਫ਼ੈਸਲੇ ਨੂੰ ਸੁਪਰੀਮ ਕੋਰਟ ਵਿੱਚ ਚੁਨੌਤੀ ਦਿੱਤੀ ਗਈ ਸੀ,ਤਕਰੀਬਨ 6 ਸਾਲ ਤੋਂ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਵਿੱਚ ਲਗਾਤਾਰ ਸੁਣਵਾਈ ਜਾਰੀ ਹੈ 

ਗੁਰਪ੍ਰੀਤ ਕਾਂਗੜ ਦਾ ਮੰਗਿਆ ਅਸਤੀਫ਼ਾ

ਰਾਜਪਾਲ ਨਾਲ ਮੁਲਾਕਾਤ ਦੌਰਾਨ ਅਕਾਲੀ ਦਲ ਅਤੇ ਬੀਜੇਪੀ ਦੇ ਵਫ਼ਦ ਨੇ ਬਹਿਬਲਕਲਾਂ ਗੋਲੀਕਾਂਡ ਦੇ ਗਵਾਹ ਸੁਰਜੀਤ ਸਿੰਘ ਦੀ ਮੌਤ ਦੇ ਮਾਮਲੇ ਵਿੱਚ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਦਾ ਅਸਤੀਫ਼ਾ ਵੀ ਮੰਗਿਆ ਹੈ,ਅਕਾਲੀ ਦਲ ਦਾ ਇਲਜ਼ਾਮ ਹੈ ਕਿ ਗੁਰਪ੍ਰੀਤ ਕਾਂਗੜ ਦੇ ਦਬਾਅ ਦੀ ਵਜਾ ਕਰਕੇ ਹੀ ਸੁਰਜੀਤ ਦੀ ਮੌਤ ਹੋਈ ਹੈ,ਸਿਰਫ਼ ਇੰਨਾ ਹੀ ਨਹੀਂ ਸੁਖਬੀਰ  ਬਾਦਲ ਨੇ ਕਿਹਾ ਕਿ ਪਰਿਵਾਰ ਵੀ ਲਗਾਤਾਰ ਗੁਰਪ੍ਰੀਤ ਕਾਂਗਰਸ ਤੇ ਇਲਜ਼ਾਮ ਲਾ ਰਿਹਾ ਹੈ ਪਰ ਇਸ ਦੇ ਬਾਵਜ਼ੂਦ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ