ਕੇਂਦਰ ਕਾਲਾ ਖੇਤੀ ਕਾਨੂੰਨ ਲੈ ਕੇ ਆਇਆ ਹੈ, ਕਿਸਾਨ ਦੀ ਕਬਰ ਪੁੱਟੀ ਜਾ ਰਹੀ ਹੈ: ਜਾਖੜ
Advertisement

ਕੇਂਦਰ ਕਾਲਾ ਖੇਤੀ ਕਾਨੂੰਨ ਲੈ ਕੇ ਆਇਆ ਹੈ, ਕਿਸਾਨ ਦੀ ਕਬਰ ਪੁੱਟੀ ਜਾ ਰਹੀ ਹੈ: ਜਾਖੜ

ਇਸ ਮੌਕੇ ਉਹਨਾਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ 3 ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ

ਕੇਂਦਰ ਕਾਲਾ ਖੇਤੀ ਕਾਨੂੰਨ ਲੈ ਕੇ ਆਇਆ ਹੈ, ਕਿਸਾਨ ਦੀ ਕਬਰ ਪੁੱਟੀ ਜਾ ਰਹੀ ਹੈ: ਜਾਖੜ

ਅਨਮੋਲ ਗੁਲਾਟੀ/ ਸ੍ਰੀ ਅੰਮ੍ਰਿਤਸਰ ਸਾਹਿਬ: ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨੇ ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਕਸਬਾ ਚਮਿਆਰੀ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਕੇਂਦਰ ਦੀ ਮੋਦੀ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਸਾਧਿਆ। ਇਸ ਮੌਕੇ ਉਹਨਾਂ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ 3 ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ। ਸੁਨੀਲ ਜਾਖੜ ਨੇ ਕੇਂਦਰ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਕਾਲਾ ਖੇਤੀ ਕਾਨੂੰਨ ਲੈ ਕੇ ਆਇਆ ਹੈ, ਕਿਸਾਨ ਦੀ ਕਬਰ ਪੁੱਟੀ ਜਾ ਰਹੀ ਹੈ। 

ਪਰ ਪੰਜਾਬ ਸਰਕਾਰ ਇਹਨਾਂ  ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ ਨਾਲ ਹੈ ਤੇ ਇਹਨਾਂ ਕਾਨੂੰਨਾਂ ਦੇ ਖਿਲਾਫ 4 ਬਿੱਲ ਪੰਜਾਬ ਵਿਧਾਨ ਸਭਾ 'ਚ ਪਾਸ ਕਰ ਦਿੱਤੇ ਹਨ। ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਨੇ ਹਿੰਮਤ ਦਿਖਾਈ ਹੈ। 

ਇਸ ਮੌਕੇ ਉਹਨਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਅਸੀਂ ਅਜੇ ਵੀ ਨਹੀਂ ਜਾਗੇ ਤਾਂ ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਮੁਆਫ ਨਹੀਂ ਕਰਨਗੀਆਂ। ਦਿੱਲੀ 'ਚ ਜੋ ਕੀਤਾ ਜਾ ਰਿਹਾ ਹੈ , ਉਸ ਨੂੰ ਕਿਸਾਨ ਸਮਝਣ। ਉਥੇ ਹੀ ਉਹਨਾਂ  ਕੇਂਦਰ ਦੀ ਮੋਦੀ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਮੋਦੀ ਜੀ ਕਿਤੇ ਪੰਜਾਬ ਦੇ ਕਿਸਾਨਾਂ ਨੂੰ ਦੇਸ਼ ਧ੍ਰੋਹੀ ਨਾ ਠਹਿਰਾ ਦੇਣਾ।

ਕਿਸਾਨਾਂ ਦਾ ਸੰਘਰਸ਼ ਜਾਰੀ-

ਤੁਹਾਨੂੰ ਦੱਸ ਦੇਈਏ ਕਿ ਕੇਂਦਰ ਦੇ ਖੇਤੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਸੰਘਰਸ਼ ਜਾਰੀ ਹੈ ਤੇ ਲਗਾਤਾਰ ਉਹ ਸੜਕਾਂ ਤੇ ਰੇਲ ਦੀਆਂ ਪਟੜੀਆਂ 'ਤੇ ਡਟੇ ਹੋਏ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਜਿਨ੍ਹਾਂ ਸਮਾਂ ਕੇਂਦਰ ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਕਰਦੀ ਇਹ ਧਰਨੇ ਇਸ ਤਰਾਂ ਹੀ ਜਾਰੀ ਰਹਿਣਗੇ। 

ਕਿਸਾਨਾਂ ਦਾ ਨਵਾਂ ਐਲਾਨ-

ਕਿਸਾਨਾਂ ਨੇ ਖੇਤੀ ਕਾਨੂੰਨ ਨੂੰ ਲੈਕੇ ਵੱਡੀ ਲੜਾਈ ਦਾ ਐਲਾਨ ਕਰ ਦਿੱਤਾ ਹੈ,ਕਿਸਾਨ ਜਥੇਬੰਦੀਆਂ ਦੀ ਮੀਟਿੰਗ ਵਿੱਚ ਫ਼ੈਸਲਾ ਲਿਆ ਗਿਆ ਹੈ ਕਿਸਾਨ ਜਥੇਬੰਦੀਆਂ ਮਿਲ ਕੇ ਹੁਣ ਦਿੱਲੀ ਵਿੱਚ ਡੇਰੇ ਲਗਾਵੇਗੀ। ਨਵੰਬਰ ਮਹੀਨੇ ਵਿੱਚ ਹੀ ਕਿਸਾਨ ਜਥੇਬੰਦੀਆਂ ਦਾ ਮੋਦੀ ਸਰਕਾਰ ਖ਼ਿਲਾਫ਼ ਇੱਕ ਹੋਰ ਵੱਡਾ ਪ੍ਰੋਗਰਾਮ ਹੈ, 26 ਅਤੇ 27 ਨਵੰਬਰ ਨੂੰ ਕਿਸਾਨਾਂ ਨੇ ਦਿੱਲੀ ਚੱਲੋ ਦਾ ਐਲਾਨ ਕੀਤਾ ਹੈ ਇਸ ਦੌਰਾਨ ਦੇਸ਼ ਦੀ ਰਾਜਧਾਨੀ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ,ਇਸ ਦੌਰਾਨ ਦੋਵੇਂ ਦਿਨ ਦਿੱਲੀ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਜਾਵੇਗਾ। 

Watch Live TV-

 

 

 

 

Trending news