ਕੋਰੋਨਾ ਖਿਲਾਫ਼ ਜੰਗ ਲੜ ਰਹੇ ਯੋਧਿਆਂ 'ਤੇ ਹਮਲਾ ਕਰਨ ਵਾਲਿਆਂ ਨੂੰ ਸੰਨੀ ਦਿਓਲ ਦੀ ਇਹ ਵੱਡੀ ਚਿਤਾਵਨੀ
Advertisement

ਕੋਰੋਨਾ ਖਿਲਾਫ਼ ਜੰਗ ਲੜ ਰਹੇ ਯੋਧਿਆਂ 'ਤੇ ਹਮਲਾ ਕਰਨ ਵਾਲਿਆਂ ਨੂੰ ਸੰਨੀ ਦਿਓਲ ਦੀ ਇਹ ਵੱਡੀ ਚਿਤਾਵਨੀ

ਸੰਨੀ ਦਿਓਲ ਨੇ ਕਿਹਾ ਪੁਲਿਸ ਅਤੇ ਸਿਹਤ ਮਹਿਕਮੇ 'ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ

ਸੰਨੀ ਦਿਓਲ ਨੇ ਕਿਹਾ ਪੁਲਿਸ ਅਤੇ ਸਿਹਤ ਮਹਿਕਮੇ 'ਤੇ ਹਮਲਾ ਕਰਨ ਵਾਲਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ

ਦਿੱਲੀ : ਕੋਰੋਨਾ ਖ਼ਿਲਾਫ਼ ਪਹਿਲੀ ਕਤਾਰ ਵਿੱਚ ਖੜੇ ਹੋਕੇ ਆਪਣੀ ਜਾਨ ਦੀ ਪਰਵਾ ਕੀਤੇ ਬਗੈਰ ਡਾਕਟਰ,ਹੈਲਥ ਅਤੇ ਪੁਲਿਸ ਮੁਲਾਜ਼ਮ ਜੰਗ ਲੜ ਰਹੇ ਨੇ, ਇਨ੍ਹਾਂ ਯੋਧਿਆਂ ਦਾ ਨਾ ਸਿਰਫ਼ ਭਾਰਤ ਬਲਕਿ ਪੂਰੀ ਦੁਨੀਆ ਵਿੱਚ ਸਨਮਾਨ ਹੋ ਰਿਹਾ ਹੈ ਪਰ ਹਾਲ ਹੀ ਵਿੱਚ ਕੁੱਝ ਅਜਿਹੇ ਮਾਮਲੇ ਵੀ ਸਾਹਮਣੇ ਆਏ ਨੇ ਜਦੋ ਇਨ੍ਹਾਂ ਯੋਧਿਆਂ ਨੂੰ ਉਨ੍ਹਾਂ ਲੋਕਾਂ ਦੇ ਹਮਲੇ ਦਾ ਸ਼ਿਕਾਰ ਹੋਣਾ ਪਿਆ ਹੈ ਜਿਨ੍ਹਾਂ ਦੀ ਇਹ ਜਾਨ ਬਚਾਉਣ ਲਈ ਗਏ ਸਨ, ਲਗਾਤਾਰ ਪੁਲਿਸ ਅਤੇ ਹੈਲਥ ਵਰਕਰਾਂ 'ਤੇ ਹੋ ਰਹੇ ਹਮਲਿਆਂ ਨੂੰ ਲੈਕੇ ਅਦਾਕਾਰ ਅਤੇ ਮੈਂਬਰ ਪਾਰਲੀਮੈਂਟ ਸੰਨੀ ਦਿਓਲ ਗੁੱਸੇ ਵਿੱਚ ਨੇ, ਜ਼ੀ ਮੀਡੀਆ ਨਾਲ EXCLUSIVE ਗੱਲਬਾਤ ਕਰਦੇ ਹੋਏ ਸੰਨੀ ਦਿਓਲ ਨੇ ਕਿਹਾ ਜਿਨ੍ਹਾਂ ਲੋਕਾਂ ਨੇ ASI ਹਰਜੀਤ ਸਿੰਘ ਦਾ ਹੱਥ ਵੱਢਿਆ ਸੀ ਉਨ੍ਹਾਂ ਲੋਕਾਂ ਦਾ ਹੱਥ ਵੱਢ ਦੇਣਾ ਚਾਹੀਦਾ ਹੈ, ਸਿਰਫ਼ ਇਨ੍ਹਾਂ ਹੀ ਨਹੀਂ ਸੰਨੀ ਦਿਓਲ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਜੋ ਲੋਕ ਹੈਲਥ ਵਰਕਰਾਂ 'ਤੇ ਪੱਥਰ ਸੁੱਟ ਰਹੇ ਨੇ ਉਨ੍ਹਾਂ ਨੂੰ ਵੀ ਪੱਥਰ ਮਾਰ ਕੇ ਜਵਾਬ ਦੇਣਾ ਚਾਹੀਦਾ ਹੈ 
 
ਸੰਨੀ ਦਿਓਲ ਨੇ  ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਲਾਕਡਾਊਨ ਦੇ ਫ਼ੈਸਲੇ ਦੀ ਤਾਰੀਫ਼ ਕਰਦੇ ਹੋਏ ਕਿਹਾ ਕੀ ਪ੍ਰਧਾਨ ਮੰਤਰੀ ਨੇ ਸਮੇਂ ਸਿਰ ਇਹ ਫ਼ੈਸਲਾ ਲਿਆ ਹੈ, ਉਨ੍ਹਾਂ ਕਿਹਾ ਕੀ ਕੋਰੋਨਾ ਇੱਕ ਅਜਿਹੇ ਬਿਮਾਰੀ ਹੈ ਜਿਸ ਦੀ ਕੋਈ ਦਵਾਈ ਨਹੀਂ ਬਣੀ ਹੈ ਇਸ ਤੋਂ ਬਚਣਾ ਹੈ ਤਾਂ ਸੋਸ਼ਲ ਡਿਸਟੈਂਸਿੰਗ ਬਣਾ ਕੇ ਰੱਖਣੀ ਹੋਵੇਗੀ, ਸਿਰਫ਼ ਇਨ੍ਹਾਂ ਹੀ ਸੰਨੀ ਦਿਓਲ ਨੇ ਕਿਹਾ ਕੋਰੋਨਾ ਨੇ ਸਾਨੂੰ ਬਹੁਤ ਕੁੱਝ ਸਿਖਾਇਆ ਹੈ ਸਭ ਤੋਂ ਵੱਧ ਸਾਡੇ ਅੰਦਰ ਇਨਸਾਨੀਅਤ ਜਗਾਈ ਜੋ ਕਿਧਰੇ ਗਵਾਚ ਗਈ ਸੀ, ਲੋਕ ਹੁਣ ਇੱਕ ਦੂਜੇ ਦੀ ਮਦਦ ਲਈ ਅੱਗੇ ਆ ਰਹੇ ਨੇ, ਸਾਨੂੰ ਡਾਕਟਰਾਂ,ਪੁਲਿਸ ਮੁਲਾਜ਼ਮਾਂ,ਹੈੱਲਥ ਵਰਕਰਾਂ ਦੀ ਅਹਿਮੀਅਤ ਦਾ ਪਤਾ ਚੱਲਿਆ ਹੈ ਜਿਸ ਨੂੰ ਅਸੀਂ ਵਿਸਾਰ ਚੁੱਕੇ ਸੀ ਅੱਜ ਪੂਰੀ ਦੁਨੀਆ ਇਨ੍ਹਾਂ ਯੋਧਿਆ ਨੂੰ ਸਲਾਮ ਕਰ ਰਹੀ ਹੈ

 

ਸੰਨੀ ਦਿਓਲ ਨੇ ਜ਼ੀ ਮੀਡੀਆ ਨਾਲ ਖ਼ਾਸ ਗੱਲਬਾਤ ਕਰਦੇ ਹੋਏ ਕਿਹਾ ਕੀ ਉਹ ਭਾਵੇਂ ਮੁੰਬਈ ਬੈਠੇ ਨੇ ਪਰ ਆਪਣੇ ਹਲਕੇ ਨਾਲ ਪੂਰੀ ਤਰ੍ਹਾਂ ਨਾਲ ਜੁੜੇ ਹੋਏ ਨੇ ਰੋਜ਼ਾਨਾ ਸਿਹਤ ਹਾਲਾਤਾਂ ਦਾ ਜਾਇਜ਼ਾ ਲੈਂਦੇ ਨੇ, ਸਿਰਫ਼ ਇਨ੍ਹਾਂ ਹੀ ਨਹੀਂ ਸੰਨੀ ਦਿਓਲ ਨੇ ਦੱਸਿਆ ਕੀ ਉਨ੍ਹਾਂ ਨੇ ਆਪਣੇ ਐੱਮਪੀ ਫੰਡ ਤੋਂ ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਨੂੰ 25-25 ਲੱਖ ਦਿੱਤੇ ਨੇ ਜਿਸ ਦੇ ਨਾਲ ਇਨ੍ਹਾਂ ਦੋਵਾਂ ਜ਼ਿਲ੍ਹਿਆਂ ਦੇ ਹਸਪਤਾਲਾਂ ਦੇ ਲਈ ਐਬੂਲੈਂਸ ਖ਼ਰੀਦੀਆਂ ਗਇਆਂ ਨੇ 

 

 

Trending news