ਸ਼ਿਮਲਾ : ਹਿਮਾਚਲ ਬੀਜੇਪੀ ਨੂੰ ਨਵਾਂ ਪ੍ਰਧਾਨ ਮਿਲ ਗਿਆ ਹੈ, ਮੈਂਬਰ ਪਾਰਲੀਮੈਂਟ ਸੁਰੇਸ਼ ਕਸ਼ਯਪ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ ਹੈ, ਬੀਜੇਪੀ ਦੇ ਕੌਮੀ ਜਨਰਲ ਸਕੱਤਰ ਅਰੁਣ ਸਿੰਘ ਨੇ ਸੁਰੇਸ਼ ਕਸ਼ਯਪ ਦੇ ਨਾਂ ਦਾ ਐਲਾਨ ਕੀਤਾ ਹੈ, ਸੁਰੇਸ਼ ਕਸ਼ਯਪ ਸ਼ਿਮਲਾ ਤੋਂ ਮੈਂਬਰ ਪਾਰਲੀਮੈਂਟ ਨੇ,ਰਾਜੀਵ ਬਿੰਦਲ ਦੇ ਅਸਤੀਫ਼ੇ ਤੋਂ ਬਾਅਦ ਹਿਮਾਚਲ ਬੀਜੇਪੀ ਦੇ ਪ੍ਰਧਾਨ ਦਾ ਅਹੁਦਾ ਖ਼ਾਲੀ ਸੀ, ਮੁੱਖ ਮੰਤਰੀ ਜੈਰਾਮ ਠਾਕੁਰ ਨੇ ਰਾਜੀਵ ਬਿੰਦਲ ਨੂੰ ਮੁਬਾਰਕਬਾਦ ਦਿੱਤੀ ਹੈ
ਸੁਰੇਸ਼ ਕਸ਼ਯਪ ਦਾ ਸਿਆਸੀ ਸਫ਼ਰ
2019 ਦੀਆਂ ਲੋਕਸਭਾ ਚੋਣਾਂ ਦੌਰਾਨ ਸੁਰੇਸ਼ ਕਸ਼ਯਪ ਨੂੰ ਲੋਕਸਭਾ ਦੀ ਟਿਕਟ ਦਿੱਤੀ ਗਈ, ਬੀਜੇਪੀ ਨੇ ਮੌਜੂਦਾ ਮੈਂਬਰ ਪਾਰਲੀਮੈਂਟ ਵੀਰੇਂਦਰ ਕਸ਼ਯਪ ਦਾ ਟਿਕਟ ਕੱਟ ਕੇ ਪਚਛਾਦ ਤੋਂ ਵਿਧਾਇਕ ਸੁਰੇਸ਼ ਕਸ਼ਯਬ ਨੂੰ ਸ਼ਿਮਲਾ ਤੋਂ ਮੈਦਾਨ ਵਿੱਚ ਉਤਾਰਿਆ ਗਿਆ ਸੀ, ਵੀਰੇਂਦਰ ਕਸ਼ਯਬ ਅਤੇ ਸੁਰੇਸ਼ ਕਸ਼ਯਪ ਆਪਸ ਵਿੱਚ ਰਿਸ਼ਤੇਦਾਰ ਨੇ, 2019 ਦੀਆਂ ਲੋਕਸਭਾ ਚੋਣਾਂ ਦੌਰਾਨ ਸੁਰੇਸ਼ ਕਸ਼ਯਪ ਨੇ ਸ਼ਿਮਲਾ ਲੋਕਸਭਾ ਸੀਟ ਤੋਂ ਵੱਡੀ ਜਿੱਤ ਹਾਸਲ ਕੀਤੀ ਸੀ,ਸੁਰੇਸ਼ ਕਸ਼ਯਪ ਨੇ ਕਾਂਗਰਸ ਦੇ ਧੰਨੀਰਾਮ ਸ਼ਾਨਡੀਅਲ ਨੂੰ 327515 ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ,ਸ਼ਿਮਲਾ ਵਿੱਚ 2019 ਨੂੰ 72 ਫ਼ੀਸਦ ਵੋਟਿੰਗ ਹੋਈ ਸੀ
ਰਾਜੀਵ ਬਿੰਦਲ ਨੂੰ ਲੈਕੇ ਵਿਵਾਦ
ਕੁੱਝ ਮਹੀਨੇ ਪਹਿਲਾਂ ਇੱਕ ਆਡੀਓ ਵਾਇਰਲ ਮਾਮਲੇ ਵਿੱਚ ਸਿਹਤ ਡਾਇਰੈਕਟਰ ਦੀ ਗਿਰਫ਼ਾਰੀ ਹੋਈ ਸੀ ਜਿਸ ਤੋਂ ਬਾਅਦ ਬੀਜੇਪੀ ਦੇ ਆਗੂਆਂ 'ਤੇ ਸਵਾਲ ਉੱਠ ਰਹੇ ਸਨ, ਜਿਸ ਤੋਂ ਬਾਅਦ ਰਾਜੀਵ ਬਿੰਦਲ ਨੇ ਅਚਾਨਕ ਆਪਣਾ ਅਸਤੀਫ਼ਾ ਕੌਮੀ ਪ੍ਰਧਾਨ ਜੇ.ਪੀ ਨੱਢਾ ਨੂੰ ਸੌਂਪ ਦਿੱਤਾ,ਬੀਜੇਪੀ ਦੇ ਕੌਮੀ ਪ੍ਰਧਾਨ ਨੇ ਰਾਜੀਵ ਬਿੰਦਲ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਸੀ, ਰਾਜੀਵ ਬਿੰਦਲ ਨੇ ਕਿਹਾ ਸੀ ਕਿ ਸਿਹਤ ਵਿਭਾਗ ਦੇ ਡਾਇਰੈਕਟਰ ਦਾ ਇੱਕ ਆਡੀਓ ਜਾਰੀ ਹੋਇਆ ਹੈ ਕੁੱਝ ਲੋਕ ਇਸ ਨੂੰ ਬੀਜੇਪੀ ਨਾਲ ਜੋੜ ਰਹੇ ਨੇ,ਜਦਕਿ ਬੀਜੇਪੀ ਦਾ ਇਸ ਨਾਲ ਕੋਈ ਲੈਣਾ ਨਹੀਂ ਹੈ, ਸੂਬਾ ਸਰਕਾਰ ਨੇ ਇਸ ਮਾਮਲੇ ਵਿੱਚ ਵਿਜਲੈਂਸ ਜਾਂਚ ਬਿਠਾ ਦਿੱਤੀ ਸੀ, ਰਾਜੀਵ ਬਿੰਦਲ 18 ਜਨਵਰੀ 2020 ਨੂੰ ਹੀ ਹਿਮਾਚਲ ਬੀਜੇਪੀ ਦੇ ਪ੍ਰਧਾਨ ਬਣੇ ਸਨ