NHM ਵਰਕਰਾਂ ਤੋਂ ਬਾਅਦ ਹੁਣ ਸਫਾਈ ਕਰਮਚਾਰੀਆਂ ਨੇ ਦਿੱਤੀ ਹੜਤਾਲ 'ਤੇ ਜਾਣ ਦੀ ਧਮਕੀ,ਪੰਜਾਬ ਸਰਕਾਰ ਅੱਗੇ ਰੱਖੀਆਂ ਇਹ ਮੰਗਾਂ

ਬਟਾਲਾ ਨਗਰ ਨਿਗਮ ਸਫਾਈ ਕਰਮਚਾਰੀਆਂ ਨੇ ਆਪਣਿਆਂ ਮੰਗਾਂ ਨੂੰ ਲੈਕੇ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿਤੀ ਹੈ।

NHM ਵਰਕਰਾਂ ਤੋਂ ਬਾਅਦ ਹੁਣ ਸਫਾਈ ਕਰਮਚਾਰੀਆਂ ਨੇ ਦਿੱਤੀ ਹੜਤਾਲ 'ਤੇ ਜਾਣ ਦੀ ਧਮਕੀ,ਪੰਜਾਬ ਸਰਕਾਰ ਅੱਗੇ ਰੱਖੀਆਂ ਇਹ ਮੰਗਾਂ

ਪਰਮਵੀਰ ਰਿਸ਼ੀ /ਗੁਰਦਾਸਪੁਰ : ਬਟਾਲਾ ਨਗਰ ਨਿਗਮ ਸਫਾਈ ਕਰਮਚਾਰੀਆਂ ਨੇ ਆਪਣਿਆਂ ਮੰਗਾਂ ਨੂੰ ਲੈਕੇ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰ ਦਿਤੀ ਹੈ। ਸਫਾਈ ਕਰਮਚਾਰੀਆਂ ਦਾ ਕਹਿਣਾ ਹੈ ਕੇ ਉਹਨਾਂ ਦਿਆਂ 24 ਮੰਗਾਂ ਹਨ। ਜਿਸ ਨੂੰ ਲੈਕੇ ਪੰਜਾਬ ਸਰਕਾਰ ਕੋਲ ਆਪਣਿਆਂ ਮੰਗਾਂ ਕਈ ਵਾਰ ਲਿਖ ਵੀ ਦੇ ਚੁਕੇ ਹਾਂ। ਪਰ ਸਰਕਾਰ ਸਸਦੀਆਂ ਮੰਗਾਂ ਵਾਲ ਧਿਆਨ ਨਹੀਂ ਦੇ ਰਹੀ। ਜਦ ਤਕ ਸਰਕਾਰ ਉਹਨਾਂ ਦਿਆਂ ਮੰਗਾ ਮੰਨ ਨਹੀਂ ਲੈਂਦੀ ਸਾਰੇ ਪੰਜਾਬ ਦੇ ਸਫਾਈ ਕਰਮਚਾਰੀ ਅਣਮਿੱਥੇ ਸਮੇਂ ਲਈ ਹੜਤਾਲ ਤੇ ਰਹਿਣਗੇ।

ਸਫਾਈ ਮੇਮਬਰ ਯੂਨੀਅਨ ਪੰਜਾਬ ਦੇ ਬਟਾਲਾ ਪ੍ਰਧਾਨ ਵਿੱਕੀ ਕਲਿਆਣ ਨੇ ਦੱਸਿਆ ਕਿ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਵਿਚ ਬਤੌਰ ਸਫਾਈ ਕਰਮਚਾਰੀ ਆਪਣੀਆਂ ਸੇਵਾਵਾਂ ਕੋਰੋਨਾ ਕਾਲ ਦੌਰਾਨ ਨਿਭਾ ਰਹੇ ਹਨ। ਪਰ ਪੰਜਾਬ ਸਰਕਾਰ ਉਹਨਾਂ ਡਿਆਂ ਮੰਗਾ ਵੱਲ ਧਿਆਨ ਨਹੀਂ ਦੇ ਰਹੀ। ਮੁੱਖ ਮੰਗਾ ਵਿੱਚ ਸਫਾਈ ਸੇਵਕਾਂ ਨੂੰ ਪੱਕਿਆਂ ਕਰਨਾ, ਠੇਕਾ ਸਿਸਟਮ ਖ਼ਤਮ ਕਰਨਾ, ਪੈਨਸ਼ਨ ਬਹਾਲ ਕਰਨਾ ਹਨ। ਅੱਜ ਤੋਂ ਪੂਰੇ ਪੰਜਾਬ ਵਿਚ ਅਣਮਿੱਥੇ ਸਮੇਂ ਦੀ ਹੜਤਾਲ ਸ਼ੁਰੂ ਕਰਕੇ ਰੋਜ਼ਾਨਾ 1 ਘੰਟੇ ਪ੍ਰਦਰਸ਼ਨ ਕੀਤਾ ਜਾਵੇਗਾ । ਪਰ ਨਾਲ ਹੀ ਸਫਾਈ ਸੇਵਕ ਕੋਵਿਡ ਨੂੰ ਮੁੱਖ ਰੱਖਦਿਆਂ ਹੋਇਆਂ ਸਿਰਫ 10 ਤੋਂ 12 ਕਰਮਚਾਰੀ ਹੀ ਪ੍ਰਦਰਸ਼ਨ ਕਰਨਗੇ।

WATCH LIVE TV