ਅਕਾਲੀ ਦਲ ਦੇ ਦਿੱਗਜ ਆਗੂ ਅਤੇ ਬੇਟੇ ਖਿਲਾਫ਼ ਕੇਸ ਰਜਿਸਟਰਡ,ਇਹ ਹੈ ਇਲਜ਼ਾਮ
Advertisement

ਅਕਾਲੀ ਦਲ ਦੇ ਦਿੱਗਜ ਆਗੂ ਅਤੇ ਬੇਟੇ ਖਿਲਾਫ਼ ਕੇਸ ਰਜਿਸਟਰਡ,ਇਹ ਹੈ ਇਲਜ਼ਾਮ

 ਭਿੱਖੀ ਵਿੰਡ ਵਿੱਚ ਗੱਡੀਆਂ ਤੇ ਘੰਮਣ ਅਤੇ ਚੋਣ ਜ਼ਾਬਤੇ ਦੀ ਉਲੰਘਣ ਦਾ ਕਰਨ ਦਾ ਇਲਜ਼ਾਮ

 ਭਿੱਖੀ ਵਿੰਡ ਵਿੱਚ ਗੱਡੀਆਂ ਤੇ ਘੰਮਣ ਅਤੇ ਚੋਣ ਜ਼ਾਬਤੇ ਦੀ ਉਲੰਘਣ ਦਾ ਕਰਨ ਦਾ ਇਲਜ਼ਾਮ

ਮਨੀਸ਼ ਸ਼ਰਮਾ/ਤਰਨਤਾਰਨ : ਮਾਝੇ ਵਿੱਚ ਅਕਾਲੀ ਦਲ ਦੇ ਦਿੱਗਜ ਆਗੂਆਂ ਵਿੱਚੋਂ ਇੱਕ ਵਿਰਸਾ ਸਿੰਘ ਵਲਟੋਹਾ ਖਿਲਾਫ਼ ਪੁਲਿਸ ਨੇ ਚੋਣ ਜ਼ਾਬਤੇ ਦੀ ਉਲੰਘਣਾ ਕਰਨ ਦਾ ਮਾਮਲਾ ਦਰਜ ਕਰ ਲਿਆ ਹੈ,ਉਨ੍ਹਾਂ ਦੇ ਨਾਲ ਪੁੱਤਰ ਗੌਰਵ ਵਲਟੋਹਾ ਸਮੇਤ 10 ਵਿਅਕਤੀਆਂ ਖਿਲਾਫ਼ ਵੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਅਧੀਨ ਕੇਸ ਰਜਿਸਟਰਡ ਕੀਤਾ ਹੈ

ਇੰਨਾਂ ਧਾਰਾਵਾਂ ਅਧੀਨ ਮਾਮਲਾ ਦਰਜ

ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਸਮੇਤ 10 ਆਗੂਆਂ ਖਿਲਾਫ਼ ਧਾਰਾ 188 ਅਧੀਨ ਭਿੱਖੀ ਵਿੰਡ ਪੁਲਿਸ ਸਟੇਸ਼ਨ ਵਿੱਚ ਕੇਸ ਰਜਿਸਟਰਡ ਹੋਇਆ ਹੈ, ਇਲਜ਼ਾਮ ਹੈ ਕਿ ਉਹ ਗੱਡੀਆਂ 'ਤੇ ਘੁੰਮ ਰਹੇ ਸਨ ਜੋ ਕਿ ਚੋਣ ਜ਼ਾਬਤੇ ਦੀ ਉਲੰਘਣਾ ਹੈ, ਇਸ ਤੋਂ ਪਹਿਲਾਂ   ਅਕਾਲੀ ਦਲ ਦੇ ਸੀਨੀਅਰ ਆਗੂ ਵਿਰਸਾ ਸਿੰਘ ਵਲਟੋਹਾ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤਾ  ਜਿਸ 'ਚ ਉਨ੍ਹਾਂ ਦੀ ਭਿੱਖੀਵਿੰਡ ਦੇ SHO ਨਾਲ ਤਿੱਖੀ ਬਹਿਸ ਹੋ ਰਹੀ ਹੈ,ਵੀਡੀਓ 'ਚ SHO ਵਿਰਸਾ ਸਿੰਘ ਵਲਟੋਹਾ ਨੂੰ ਇਹ ਕਹਿੰਦੇ ਵਿਖਾਈ ਦੇ ਰਹੇ ਹਨ ਕਿ 5 ਵਜੇ ਤੱਕ ਚੋਣ ਪ੍ਰਚਾਰ ਖ਼ਤਮ ਹੋ ਚੁੱਕਾ ਹੈ,ਪਰ ਤੁਸੀਂ ਅਜੇ ਤਕ ਭੀੜ ਇਕੱਠੀ ਕੀਤੀ ਹੋਈ ਹੈ ਅਤੇ ਕੁੱਝ ਲੋਕ ਹਥਿਆਰ ਲੈ ਕੇ ਭੱਜ ਰਹੇ ਨੇ,ਦੂਜੇ ਪਾਸੇ ਵਲਟੋਹਾ SHO ਨੂੰ ਹਾਈ ਕੋਰਟ 'ਚ ਜਾਣ ਦੀ ਧਮਕੀ ਦੇ ਰਹੇ ਸਨ 

 

 

 

 

 

Trending news