ਵੱਡਾ ਸਿਆਸੀ ਦਾਅ, ਅੱਜ ਹੋਵੇਗਾ ਬਸਪਾ ਨਾਲ ਹੋਵੇਗਾ ਅਕਾਲੀ ਦਲ ਦਾ ਗਠਜੋੜ

 ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਸਿਆਸੀ ਦਾਅ ਖੇਡਿਆ ਹੈ। ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਭਾਜਪਾ ਨਾਲ ਗੱਠਜੋੜ ਟੁੱਟਣ ਮਗਰੋਂ ਅਕਾਲੀ ਦਲ ਹੁਣ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗੱਠਜੋੜ ਕਰੇਗਾ। 

ਵੱਡਾ ਸਿਆਸੀ ਦਾਅ, ਅੱਜ ਹੋਵੇਗਾ ਬਸਪਾ ਨਾਲ ਹੋਵੇਗਾ ਅਕਾਲੀ ਦਲ ਦਾ ਗਠਜੋੜ

ਜਗਦੀਪ ਸੰਧੂ/ਨੀਤਿਕਾ ਮਹੇਸ਼ਵਰੀ/ ਚੰਡੀਗਡ਼੍ਹ : ਸ਼੍ਰੋਮਣੀ ਅਕਾਲੀ ਦਲ ਨੇ ਵੱਡਾ ਸਿਆਸੀ ਦਾਅ ਖੇਡਿਆ ਹੈ। ਖੇਤੀ ਕਾਨੂੰਨਾਂ ਦੇ ਮੁੱਦੇ 'ਤੇ ਭਾਜਪਾ ਨਾਲ ਗੱਠਜੋੜ ਟੁੱਟਣ ਮਗਰੋਂ ਅਕਾਲੀ ਦਲ ਹੁਣ ਬਹੁਜਨ ਸਮਾਜ ਪਾਰਟੀ (ਬਸਪਾ) ਨਾਲ ਗੱਠਜੋੜ ਕਰੇਗਾ। ਜਿੱਥੇ ਸਾਰੀਆਂ ਪਾਰਟੀਆਂ 2022 ਵਿਧਾਨ ਸਭਾ ਚੋਣਾਂ ਵਿਚ ਰੁੱਝੀਆਂ ਹੋਈਆਂ ਹਨ ਉੱਥੇ ਹੀ ਇੱਕ ਦੂਜੇ ਦਾ ਪੱਲਾ ਫੜਨ ਦਾ  ਇਹ ਸਿਲਸਿਲਾ ਵੀ ਬਦਸਤੂਰ ਜਾਰੀ ਹੈ।  ਇਸੇ ਦੇ ਚੱਲਦੇ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਅੱਜ ਰਸਮੀ ਤੌਰ 'ਤੇ ਗੱਠਜੋੜ ਹੋ ਜਾਵੇਗਾ। ਸ਼੍ਰੋਮਣੀ ਅਕਾਲੀ ਦਲ 94 ਅਤੇ ਬਹੁਜਨ ਸਮਾਜ ਪਾਰਟੀ 23 ਵਿਧਾਨ ਸਭਾ ਸੀਟਾਂ ਉੱਤੇ ਲੜ ਸਕਦੀ ਹੈ।  ਗੱਠਜੋੜ ਦੇ ਐਲਾਨ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਹੇਠ ਕੋਰ ਕਮੇਟੀ ਦੀ ਬੈਠਕ  ਕੀਤੀ ਜਾ ਰਹੀ ਹੈ ਬਸਪਾ ਨੂੰ ਕਿੰਨੀਆਂ ਸੀਟਾਂ ਦਿੱਤੀਆਂ ਜਾਣ ਇਸ ਮੀਟਿੰਗ ਦੇ ਵਿੱਚ ਇਸ ਗੱਲ ਤੇ ਮੰਥਨ ਕੀਤਾ ਜਾ ਰਿਹਾ ਹੈ

ਗੌਰਤਲਬ ਹੈ ਕਿ ਪੰਜਾਬ ਵਿਚ 33 ਫ਼ੀਸਦ ਦਲਿਤ ਵੋਟ ਹਨ. ਬਸਪਾ ਦੇ ਸਹਾਰੇ ਸ਼੍ਰੋਮਣੀ ਅਕਾਲੀ ਦਲ ਵੋਟ ਹਾਸਲ ਕਰ ਕੇ ਇਕ ਵਾਰ ਫਿਰ ਤੋਂ ਸੱਤਾ ਵਿੱਚ ਆਉਣ ਦੀ ਤਿਆਰੀ ਕਰ ਰਿਹਾ ਹੈ. ਅਕਾਲੀ ਦਲ ਨੇ ਦਲਿਤ ਵੋਟ ਬੈਂਕ ਲੁਭਾਉਣ ਦੇ ਲਈ ਐਲਾਨ ਕੀਤਾ ਹੈ ਕਿ2022ਦੇ ਵਿੱਚ  ਅਗਰ ਅਕਾਲੀ ਦਲ ਦੀ ਸਰਕਾਰ ਬਣਦੀ ਹੈ ਤਾਂ ਉਪ ਮੁੱਖ ਮੰਤਰੀ ਦਲਿਤ ਵਰਗ ਤੋਂ ਬਣਾਇਆ ਜਾਏਗਾ। ਦੱਸ ਦੇਈਏ ਕਿ ਬਹੁਜਨ ਸਮਾਜ ਪਾਰਟੀ 25 ਸਾਲ ਤੋਂ ਪੰਜਾਬ ਵਿੱਚ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਲੜ ਰਹੀ ਹੈ ਪਰ ਫਿਰ ਵੀ ਕਦੀ ਵੱਡੀ ਜਿੱਤ  ਹਾਸਲ ਨਹੀਂ ਕਰ ਸਕੀ ਹੁਣ ਵੇਖਣਾ ਹੋਵੇਗਾ ਹਾਥੀ ਅਤੇ ਤੱਕੜੀ ਦਾ ਸਾਥ ਵਿਧਾਨ ਸਭਾ ਚੋਣਾਂ ਵਿਚ ਕੀ ਰੰਗ ਲੈ ਕੇ ਆਏਗਾ